when-to-do-your-own-beauty-treatment

ਖੁਦ ਕਰੋ ਸੁੰਦਰਤਾ ਦਾ ਇਲਾਜ
ਅਕਸਰ ਮਹਿਲਾਵਾਂ ਬਿਊਟੀ ਪਾਰਲਰ ਨਾ ਜਾ ਕੇ ਘਰ ’ਚ ਹੀ ਸੁੰਦਰਤਾ ਸਬੰਧੀ ਇਲਾਜ ਕਰਦੀਆਂ ਹਨ ਜਿਵੇਂ ਵਾਲਾਂ ’ਚ ਮਹਿੰਦੀ, ਫੇਸ਼ੀਅਲ, ਵੈਕਸਿੰਗ, ਆਈਬ੍ਰੋ ਕਰਨਾ, ਕਿੱਲ-ਮੁੰਹਾਸਿਆਂ ਅਤੇ ਦਾਗ-ਧੱਬਿਆਂ ਆਦਿ ਦਾ ਇਲਾਜ ਘਰ ’ਚ ਸੁੰਦਰਤਾ ਦਾ ਇਲਾਜ ਕਰਨ ’ਚ ਰੁਪਇਆਂ ਦੀ ਬੱਚਤ ਤਾਂ ਹੁੰਦੀ ਹੀ ਹੈ, ਨਾਲ ਹੀ ਬਿਊਟੀ ਪਾਰਲਰ ਦੇ ਚੱਕਰ ਲਾਉਣ ਤੋਂ ਵੀ ਤੁਸੀਂ ਬਚ ਜਾਂਦੇ ਹੋ, ਪਰ ਇਸ ਲਾਭ ’ਚ ਤੁਹਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਪੈਣਗੀਆਂ ਕਿਤੇ ਅਜਿਹਾ ਨਾ ਹੋਵੇ ਕਿ ਇਲਾਜ ਦੇ ਉਲਟ ਅਸਰ ਹੋ ਜਾਣ

ਪੇਸ਼ ਹੈ ਇੱਥੇ ਵੱਖ-ਵੱਖ ਇਲਾਜ ਕਰਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ

ਫੇਸ਼ੀਅਲ ਕਰਦੇ ਸਮੇਂ

ਫੇਸ਼ੀਅਲ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਹੱਥਾਂ ਅਤੇ ਚਿਹਰੇ ਚੰਗੀ ਤਰ੍ਹਾਂ ਸਫਾਈ ਕਰ ਲਓ ਅੱਖਾਂ ਦੀ ਚਮੜੀ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰੋ ਜੇਕਰ ਮੈਕਅੱਪ ਕੀਤਾ ਹੋਵੇ ਤਾਂ ਅੱਖਾਂ ਦੇ ਮੈਕਅੱਪ ਉਤਾਰਨ ਵਾਲੇ ਲਿਕਵਿਡ ਪਦਾਰਥ ਨਾਲ ਸਾਫ਼ ਕਰ ਲਓ ਭਾਫ ਰਾਹੀਂ ਚਿਹਰੇ ਦੇ ਰੋਮ-ਛਿੱਦਰਾਂ ਨੂੰ ਸਾਫ ਕਰ ਲਓ ਕਿਸੇ ਬਰਤਨ ’ਚ ਜਦੋਂ ਪਾਣੀ ਗਰਮ ਕਰਕੇ ਭਾਫ ਲੈ ਰਹੇ ਹੋਵੋਂ ਤਾਂ ਚਿਹਰੇ ਨੂੰ 25 ਮੀ. ਤੋਂ ਉੱਪਰ ਰੱਖ ਕੇ ਭਾਫ ਲਓ ਚਿਹਰੇ ’ਤੇ ਭਾਫ ਲੈਂਦੇ ਸਮੇਂ ਸਿਰ ’ਤੇ ਤੌਲੀਆ ਬੰਨ੍ਹ ਲਓ ਜੇਕਰ ਰੁੱਖੀ ਚਮੜੀ ਹੋਵੇ ਤਾਂ ਪੰਜ ਮਿੰਟ ਤੱਕ ਭਾਫ ਲਓ ਅਤੇ ਤੇਲੀਆ ਚਮੜੀ ਲਈ 10 ਮਿੰਟ ਤੱਕ ਭਾਫ ਲਓ

ਇਸ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਲਓ ਚਿਹਰੇ ਦੀ ਚਮੜੀ ਅਨੁਸਾਰ ਫੇਸ-ਪੈਕ ਲਾ ਲਓ ਵੀਹ ਮਿੰਟ ਤੋਂ ਬਾਅਦ ਚਮੜੀ ਠੰਡੇ ਪਾਣੀ ਨਾਲ ਧੋ ਲਓ ਕੋਈ ਅਲਕੋਹਲ-ਫ੍ਰੀ ਟੋਨਰ ਲਾਓ ਚਿਹਰਾ ਹਲਕਾ ਗਿੱਲਾ ਰਹਿੰਦੇ ਹੋਏ ਹੀ ਤੁਸੀਂ ਮਾੱਸ਼ਚਰਾਈਜ਼ਰ ਲਾ ਲਓ ਫੇਸ਼ੀਅਲ ਉਨ੍ਹਾਂ ਨੂੰ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦੇ ਕਿਸੇ ਤਰ੍ਹਾਂ ਦਾ ਚਮੜੀ ਰੋਗ ਜਾਂ ਮੁੰਹਾਸੇ ਆਦਿ ਹੋਣ ਫੇਸ਼ੀਅਲ ਕਰਨ ਤੋਂ ਪਹਿਲਾਂ ਜਾਂ ਬਾਅਦ ’ਚ ਤੁਸੀਂ ਖੁਦ ਕਿੱਲ ਜਾਂ ਮੁੰਹਾਸਿਆਂ ਨੂੰ ਨਾ ਦਬਾਓ ਇਸ ਨਾਲ ਚਿਹਰੇ ’ਤੇ ਦਾਗ-ਧੱਬੇ ਪੈ ਸਕਦੇ ਹਨ ਜੇਕਰ ਤੁਸੀਂ ਭਾਫ਼ ਨਹੀਂ ਲੈਣਾ ਚਾਹੁੰਦੇ ਤਾਂ ਚਿਹਰੇ ’ਤੇ ਜ਼ਰੂਰੀ ਤੇਲਯੁਕਤ ਫੇਸ ਸਪਰੇਅ ਕਰੋ ਫੇਸ਼ੀਅਲ ਕਰਨ ਤੋਂ ਬਾਅਦ ਤੇਲ ਯੁਕਤ ਫੈਸ ਸਪਰੇਅ ਕਰੋ ਫੇਸ਼ੀਅਲ ਕਰਨ ਤੋਂ ਬਾਅਦ ਤੁਸੀਂ ਅੱਠ ਘੰਟਿਆਂ ਤੱਕ ਘਰ ਤੋਂ ਬਾਹਰ ਧੁੱਪ ’ਚ ਨਾ ਨਿਕਲੋ ਬਿਊਟੀ ਮਾਹਿਰਾਂ ਅਨੁਸਾਰ ਤੁਸੀਂ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਫੇਸ਼ੀਅਲ ਕਰੋ ਤਾਂ ਕਾਰਗਰ ਸਿੱਧ ਹੋਵੇਗਾ

ਆਈਬ੍ਰੋ ਕਰਦੇ ਸਮੇਂ

ਕਿਤੇ ਚਾਨਣ ਵਾਲੀ ਥਾਂ ’ਤੇ ਬੈਠ ਕੇ ਤੁਸੀਂ ਆਈਬ੍ਰੋ ਕਰੋ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਆਈਬ੍ਰੋ ਪੂਰੀ ਤਰ੍ਹਾਂ ਠੀਕ ਬਣ ਰਹੇ ਹਨ ਜਾਂ ਨਹੀਂ ਜੇਕਰ ਤੁਹਾਨੂੰ ਪਲੱਕਰ ਲਾਉਣ ’ਚ ਅਸੁਵਿਧਾ ਹੋ ਰਹੀ ਹੈ ਅਤੇ ਦਰਦ ਹੁੰਦਾ ਹੈ ਤਾਂ ਤੁਸੀਂ ਬਰਫ਼ ਲਾਓ ਅਤੇ ਉਸ ਤੋਂ ਬਾਅਦ ਤੁਸੀਂ ਹਲਕੇ ਮਾੱਸ਼ਚਰਾਇਜ਼ਰ ਦੀ ਮਾਲਸ਼ ਕਰੋ ਅਤੇ ਕੁਝ ਮਿੰਟਾਂ ਤੱਕ ਛੱਡ ਦਿਓ ਫਿਰ ਉਸ ਤੋਂ ਬਾਅਦ ਪਲੱਕਰ ਦੀ ਵਰਤੋਂ ਕਰੋ ਕਿਸੇ ਤਰ੍ਹਾਂ ਦਾ ਸੰਕਰਮਣ ਰੋਗ ਨਾ ਹੋਵੇ, ਇਸ ਦੇ ਲਈ ਤੁਸੀਂ ਰੂੰ ਦੀ ਮੱਦਦ ਨਾਲ ਕਿਸੇ ਐਂਟੀਸੈਪਟਿਕ ਕਰੀਮ ਜਾਂ ਲੋਸ਼ਨ ਨਾਲ ਆਈਬ੍ਰੋ ਪੂੰਝ ਲਓ
ਆਈਬ੍ਰੋ ਦੇ ਉੱਪਰੀ ਹਿੱਸੇ ਨਾਲ ਜਿੰਨੀ ਸੰਭਵ ਹੋ ਸਕੇ ਛੇੜਛਾੜ ਨਾ ਕਰੋ ਉਸ ਨੂੰ ਬਿਊਟੀ ਮਾਹਿਰਾਂ ਦੀ ਸਲਾਹ ਨਾਲ ਠੀਕ ਆਕਾਰ ਦਿਓ ਜਲਦਬਾਜ਼ੀ ਨਾ ਕਰੋ ਇਸ ਨਾਲ ਆਈਬ੍ਰੋ ਦਾ ਆਕਾਰ ਠੀਕ ਨਹੀਂ ਆਏਗਾ ਚਿਹਰੇ ਅਨੁਸਾਰ ਹੀ ਆਈਬ੍ਰੋ ਨੂੰ ਆਕਾਰ ਦਿਓ

ਮੈਨੀਕਿਓਰ ਕਰਦੇ ਸਮੇਂ

ਪੁਰਾਣੀ ਨੇਲ ਪਾਲਸ਼ ਨੂੰ ਕੱਢ ਕੇ ਹੱਥ ਧੋਵੋ ਕਰੀਮ ਨਾਲ ਹੱਥਾਂ ਦੀ ਮਾਲਸ਼ ਕਰੋ ਥੋੜ੍ਹੀ ਜ਼ਿਆਦਾ ਕਰੀਮ ਨਾਲ ਉਂਗਲਾਂ ਦੀ ਮਾਲਸ਼ ਕਰੋ ਅਤੇ ਕਿਊਟੀਕਲ (ਨਾਖੂਨਾਂ ਦੇ ਉੱਪਰ ਚੜ੍ਹੀ ਚਮੜੀ) ਨੂੰ ਓਰੈਂਜ ਸਟਿੱਕ ਨਾਲ ਪਿੱਛੇ ਕਰੋ ਡੈੱਡ ਚਮੜੀ ਨੂੰ ਕੱਢ ਦਿਓ ਨਾਖੂਨਾਂ ਨੂੰ ਨੇਲ-ਕਟਰ ਨਾਲ ਆਕਾਰ ਦਿਓ ਅਤੇ ਤੇਲ ਫਾਈਲ ਨਾਲ ਜਦੋਂ ਨਾਖੂਨਾਂ ਨੂੰ ਘਿਸਉਣਾ ਪਵੇ ਤਾਂ ਇੱਕ ਹੀ ਦਿਸ਼ਾ ’ਚ ਘਿਸਾਓ ਜਦੋਂ ਤੁਸੀਂ ਨੇਲ ਪਾਲਸ਼ ਲਾਓ ਤਾਂ ਲੰਬੇ ਸਟਰੋਕਸ ਦਿਓ ਜਦੋਂ ਤੁਸੀਂ ਓਰੈਂਜ ਸਟਿੱਕ ਨਾਲ ਕਿਊਟੀਕਲ ਨੂੰ ਪਿੱਛੇ ਕਰੋ ਤਾਂ ਜ਼ਿਆਦਾ ਤੇਜ਼ ਅਤੇ ਜ਼ੋਰ ਨਾਲ ਨਾ ਕਰੋ ਨੇਲ-ਪਾਲਸ਼ ਨੂੰ ਸੁੱਕਣ ਤੋਂ ਬਚਾਉਣ ਲਈ ਤੁਸੀਂ ਇਸ ਨੂੰ ਫਰਿੱਜ਼ ’ਚ ਰੱਖੋ ਜ਼ਿਆਦਾ ਸੁੱਕ ਜਾਣ ’ਤੇ ਤੁਸੀਂ ਉਸ ’ਚ ਥੋੜ੍ਹੀ ਜਿਹੀ ਨੇਲ ਸਾਲਵੈਂਟ ਪਾਓ

ਪੈਡੀਕਿਓਰ

ਜਦੋਂ ਵੀ ਤੁਸੀਂ ਨੇਲ ਪਾਲਸ਼ ਨਾਖੂਨ ਤੋਂ ਹਟਾਉਂਦੇ ਹੋ ਤਾਂ ਤੁਸੀਂ ਕਦੇ ਬਲੇਡ ਆਦਿ ਦੀ ਵਰਤੋਂ ਨਾ ਕਰੋ ਅਤੇ ਨਾ ਹੀ ਕਿਸੇ ਘਟੀਆ ਕੰਪਨੀ ਦੀ ਨੇਲ ਪਾਲਸ਼ ਰਿਮੂਵਰ ਦੀ ਵਰਤੋਂ ਕਰੋ ਜਿਸ ਤਰ੍ਹਾਂ ਤੁਸੀਂ ਚੰਗੀ ਕੰਪਨੀ ਦੀ ਨੇਲ ਪਾਲਸ਼ ਦੀ ਵਰਤੋਂ ਕਰਨ ’ਚ ਵਿਸ਼ਵਾਸ ਰੱਖਦੇ ਹੋ ਠੀਕ ਉਸੇ ਤਰ੍ਹਾਂ ਨੇ ਪਾਲਸ਼ ਰਿਮੂਵਰ ਵੀ ਚੰਗੀ ਕੰਪਨੀ ਦਾ ਹੀ ਵਰਤੋਂ ਕਰੋ ਚੰਗੀ ਕੰਪਨੀ ਦਾ ਰਿਮੂਵਰ ਨਾ ਸਿਰਫ਼ ਨੇਲ ਪਾਲਸ਼ ਨੂੰ ਸਾਫ ਕਰ ਦਿੰਦਾ ਹੈ ਸਗੋਂ ਨਮੀ ਨੂੰ ਵੀ ਬਣਾਏ ਰਖਦਾ ਹੈ

ਥੋੜ੍ਹੀ ਜਿਹੀ ਕਿਊਟੀਕਲ ਕਰੀਮ ਨੂੰ ਨਾਖੂਨਾਂ ’ਚ ਮਾਲਸ਼ ਕਰਨ ਤੋਂ ਬਾਅਦ ਹਲਕੇ ਗਰਮ ਪਾਣੀ ’ਚ ਡੁਬੋ ਕੇ ਰੱਖੋ ਤਾਂ ਕਿ ਚਮੜੀ ਅਤੇ ਨਾਖੂਨ ਥੋੜ੍ਹੇ ਨਰਮ ਪੈ ਜਾਣ ਪਾਣੀ ਤੋਂ ਕੱਢਣ ਤੋਂ ਬਾਅਦ ਥੋੜ੍ਹਾ ਜਿਹਾ ਸੁੱਕਾ ਲਓ ਤੁਰੰਤ ਬਾਅਦ ਤੁਸੀਂ ਹੂਫ ਸਟਿੱਕ ਨਾਲ ਕਿਊਟੀਕਲ ਭਾਵ ਨਾਖੂਨਾਂ ਦੇ ਉੱਪਰ ਦੀ ਚਮੜੀ ਨੂੰ ਪਿੱਛੇ ਕਰ ਦਿਓ ਨੇਲ ਕਟਰ ਰਾਹੀਂ ਤੁਸੀਂ ਨਾਖੂਨਾਂ ਨੂੰ ਸਹੀ ਆਕਾਰ ਦਿਓ ਪੈਰ ਦੀ ਡੈੱਡ ਚਮੜੀ ਨੂੰ ਪਿਊਮਿਕ ਸਟੋਨ ਨਾਲ ਹਲਕਾ-ਹਲਕਾ ਰਗੜ ਕੇ ਸਾਫ ਕਰ ਲਓ ਇਸ ਤੋਂ ਬਾਅਦ ਪੈਰਾਂ ’ਚ ਲੋਸ਼ਨ ਲਾਓ

ਨੇਲ ਪਾਲਸ਼ ਲਾਉਂਦੇ ਸਮੇਂ ਤੁਸੀਂ ਇੱਕ-ਦੋ ਕੋਟ ਲਾਓ, ਸੁੱਕਣ ਦਿਓ ਜੇਕਰ ਨੇਲ ਪਾਲਸ਼ ਲਾਉਂਦੇ ਸਮੇਂ ਕੁਝ ਇੱਧਰ-ਉੱਧਰ ਫੈਲ ਜਾਂਦੀ ਹੈ ਤਾਂ ਤੁਸੀਂ ਓਰੈਂਜ ਸਟਿੱਕ ਥੋੜ੍ਹੀ ਨੇਲ ਪਾਲਸ਼ ਰਿਮੂਵਰ ’ਚ ਡੁਬੋ ਕੇ ਉਸ ਨਾਲ ਉਸ ਜਗ੍ਹਾ ਨੂੰ ਠੀਕ ਕਰ ਲਓ ਨਾਖੂਨਾਂ ’ਚ ਕਿਸੇ ਤਰ੍ਹਾਂ ਦੀ ਬਿਮਾਰੀ ਹੋਣ ’ਤੇ ਉਸ ਦੇ ਉੱਪਰ ਨੇਲ ਪਾਲਸ਼ ਲਾਉਣ ਦੀ ਬਜਾਇ ਪਹਿਲਾਂ ਉਸ ਦਾ ਇਲਾਜ ਕਰਵਾਓ ਨੇਲ ਪਾਲਸ਼ ਨੂੰ ਜਦੋਂ ਤੁਸੀਂ ਹਿਲਾਉਂਦੇ ਹੋ ਤਾਂ ਬਬਲ ਉੱਠਣ ਲਗਦੇ ਹਨ ਇਸ ਨੂੰ ਠੀਕ ਕਰਨ ਲਈ ਤੁਸੀਂ ਇਸ ਨੂੰ ਦੋਵਾਂ ਹੱਥਾਂ ਨਾਲ ਰੋਲ ਕਰੋ ਕਦੇ ਵੀ ਪੈਡੀਕਿਓਰ ਕਰਨ ਲਈ ਜ਼ਿਆਦਾ ਗਰਮ ਪਾਣੀ ਦਾ ਇਸਤੇਮਾਲ ਨਾ ਕਰੋ ਰੂਬੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ