What is Dementia

ਬਜ਼ੁਰਗ ਅਵਸਥਾ ਨੂੰ ਕਸ਼ਟਦਾਇਕ ਬਣਾ ਦਿੰਦੀ ਹੈ ਡਿਮੇੇਂਸ਼ੀਆ ਦੀ ਬਿਮਾਰੀ ( What is Dementia )

ਦਿਮਾਗੀ ਅਸੰਤੁਲਨ ਜਾਂ ਡਿਮੇੇਂਸ਼ੀਆ ਬਜ਼ੁਰਗ ਅਵਸਥਾ ਦੀ ਇੱਕ ਅਜਿਹੀ ਬਿਮਾਰੀ ਹੈ ਜੋ ਰੋਗੀ ਦੀ ਯਾਦਦਾਸ਼ਤ ਨੂੰ ਹੌਲੀ-ਹੌਲੀ ਘੱਟ ਕਰਨ ਲਗਦੀ ਹੈ ਡਿਮੇਂਸ਼ੀਆ ਇੱਕ ਆਮ ਰੋਗ ਹੈ ਜੋ ਉਮਰ ਦੇ ਅਨੁਸਾਰ ਹੌਲੀ-ਹੌਲੀ ਰੋਗੀ ਨੂੰ ਆਪਣੇ ਗ੍ਰਿਫ਼ਤ ’ਚ ਲੈਂਦੀ ਹੈ 65 ਸਾਲ ਤੋਂ 80 ਸਾਲ ਦੀ ਉਮਰ ਵਾਲਿਆਂ ’ਚ ਇਸ ਬਿਮਾਰੀ ਨੂੰ ਜ਼ਿਆਦਾਤਰ ਹੁੰਦੇ ਦੇਖਿਆ ਗਿਆ ਹੈ ਮਹਿਲਾ ਅਤੇ ਪੁਰਸ਼ ਦੋਵਾਂ ’ਚ ਹੀ ਇਹ ਬਿਮਾਰੀ ਹੋ ਸਕਦੀ ਹੈ

ਡਿਮੇੇਂਸ਼ੀਆ ਦੀ ਬਿਮਾਰੀ ਹੁੰਦੇ ਹੀ ਰੋਗੀ ਆਪਣਾ ਚਸ਼ਮਾ, ਚਾਬੀ ਜਾਂ ਹੋਰ ਵਸਤੂ ਨੂੰ ਰੱਖ ਕੇ ਭੁੱਲਣ ਲਗਦਾ ਹੈ ਜਾਣਕਾਰ ਵਿਅਕਤੀ ਨੂੰ ਵੀ ਰੋਗੀ ਭੁੱਲ ਜਾਂਦਾ ਹੈ ਭੋਜਨ, ਚਾਹ, ਨਾਸ਼ਤਾ ਕਰਨ ਦੀ ਗੱਲ ਤੱਕ ਰੋਗੀ ਨੂੰ ਯਾਦ ਨਹੀਂ ਰਹਿੰਦੀ ਰੋਗੀ ਦੀ ਵਿਚਾਰ-ਸਮਰੱਥਾ ’ਚ ਹੌਲੀ-ਹੌਲੀ ਕਮੀ ਹੋਣ ਲੱਗਦੀ ਹੈ ਛੋਟੀਆਂ-ਛੋਟੀਆਂ ਸਮੱਸਿਆਵਾਂ ’ਤੇ ਉਹ ਝੁੰਜਲਾਉਣ ਲਗਦਾ ਹੈ ਅਤੇ ਭੁੱਲ ਜਾਣ ਦੀ ਆਦਤ ਕਾਰਨ ਉਹ ਤਨਾਅਗ੍ਰਸਤ ਰਹਿਣ ਲਗਦਾ ਹੈ

ਜਦੋਂ ਬਿਮਾਰੀ ਜ਼ਿਆਦਾ ਵਧ ਜਾਂਦੀ ਹੈ, ਉਦੋਂ ਰੋਗੀ ਦੀ ਗੱਲਬਾਤ ਅਸੰਗਤਪੂਰਨ ਹੋਣ ਲੱਗਦੀ ਹੈ ਡਿਮੇੇਂਸ਼ੀਆ ਦੇ ਰੋਗੀ ਕਦੇ-ਕਦੇ ਕਿਸੇ ਇੱਕ ਹੀ ਗੱਲ ਨੂੰ ਵਾਰ-ਵਾਰ ਦੁਹਰਾਉਂਦੇ ਰਹਿੰਦੇ ਹਨ ਰੋਗ ਦੇ ਵਧਣ ਕਾਰਨ ਰੋਗੀ ਮਲ-ਮੂਤਰ ਤਿਆਗ ’ਚ ਵੀ ਧਿਆਨ ਨਹੀਂ ਰੱਖ ਪਾਉਂਦਾ ਉਹ ਕੱਪੜਿਆਂ ’ਚ ਵੀ ਮਲ-ਮੂਤਰ ਤਿਆਗ ਕਰਨ ਲਗਦਾ ਹੈ

ਭਾਵਨਾਤਮਕ ਪੱਧਰ ’ਤੇ ਵੀ ਰੋਗੀ ਛੋਟੀਆਂ-ਛੋਟੀਆਂ ਗੱਲਾਂ ’ਤੇ ਗੁੱਸਾ ਕਰਨ ਲੱਗਦਾ ਹੈ ਇੱਥੋਂ ਤੱਕ ਕਿ ਉਹ ਗਾਲੀ-ਗਲੋਚ ਤੋਂ ਵੀ ਨਹੀਂ ਰੁਕਦਾ ਕਦੇ-ਕਦੇ ਰੋਗੀ ਉਦਾਸ ਹੋ ਕੇ ਰੋਣ ਵੀ ਲੱਗ ਜਾਂਦਾ ਹੈ ਰੋਗੀ ਦੀਆਂ ਸਰੀਰਕ ਸਮਰੱਥਾਵਾਂ ਵੀ ਹੌਲੀ-ਹੌਲੀ ਘਟਣ ਲੱਗ ਜਾਂਦੀਆਂ ਹਨ ਬਿਮਾਰੀ ਦੇ ਵਧਣ ਕਾਰਨ ਰੋਗੀ ਦਾ ਚੱਲਣਾ ਫਿਰਣਾ ਵੀ ਬੰਦ ਹੋ ਸਕਦਾ ਹੈ

ਡਿਮੇੇਂਸ਼ੀਆ ਰੋਗ ਦੇ ਰੋਗੀ ’ਤੇ ਰੋਗ ਦਾ ਪ੍ਰਭਾਵ ਸ਼ਾਮ ਅਤੇ ਰਾਤ ਨੂੰ ਜ਼ਿਆਦਾ ਵਧ ਜਾਂਦਾ ਹੈ ਨਤੀਜਤਨ ਰੋਗੀ ਰਾਤ ਦੇ ਸਮੇਂ ਕ੍ਰੋਧ ਕਰਨ ਲਗਦਾ ਹੈ ਉਹ ਬਿਨਾਂ ਵਜ੍ਹਾ ਸ਼ੱਕ ਕਰਨ ਲੱਗ ਜਾਂਦਾ ਹੈ ਨੀਂਦ ਲੈਣ ਵਾਲੀ ਗੋਲੀ ਦੇ ਸੇਵਨ ਕਰਨ ਨਾਲ ਰੋਗੀ ਦਾ ਵਿਹਾਰ ਹੋਰ ਜ਼ਿਆਦਾ ਬਦਲ ਜਾਂਦਾ ਹੈ


ਦਿਮਾਗ ’ਚ ਖੂਨ ਪ੍ਰਵਾਹ ਦੀ ਕਮੀ, ਦਿਮਾਗ ਦੀਆਂ ਕੋਸ਼ਿਕਾਵਾਂ ’ਚ ਤਾਲਮੇਲ ਦੀ ਕਮੀ, ਨਸ਼ੀਲੀਆਂ ਦਵਾਈਆਂ ਦਾ ਬੁਰਾ ਅਸਰ, ਦਿਮਾਗ ’ਚ ਟਿਊਮਰ ਹੋਣਾ, ਥਾਈਰਾਇਡ ਗ੍ਰੰਥੀ ਦੇ ਰਸਾਅ ’ਚ ਕਮੀ, ਦਿਮਾਗ ਦੀ ਸੱਟ, ਫੇਫੜੇ ਦਾ ਰੋਗ, ਦਿਲ ਦਾ ਰੋਗ, ਲੀਵਰ ਨਾਲ ਸੰਬੰਧਿਤ ਰੋਗ ਆਦਿ ਕਾਰਨ ਦਿਮਾਗ ’ਚ ਹੋਣ ਵਾਲੇ ਖੂਨ ਪ੍ਰਵਾਹ ’ਚ ਕਮੀ ਆ ਜਾਂਦੀ ਹੈ ਅਤੇ ਡਿਮੇਂਸ਼ੀਆ ਦਾ ਸ਼ਿਕਾਰ ਹੋ ਕੇ ਬਜ਼ੁਰਗ ਅਵਸਥਾ ’ਚ ਵਿਅਕਤੀ ਯਾਦ ਸ਼ਕਤੀ ਨੂੰ ਖੋਹਣ ਲਗਦਾ ਹੈ

ਇੱਕ ਵਾਰ ਸ਼ੁਰੂ ਹੋਇਆ ਇਹ ਰੋਗ ਹੌਲੀ-ਹੌਲੀ ਵਧਦਾ ਹੀ ਚਲਿਆ ਜਾਂਦਾ ਹੈ ਅਤੇ ਵਿਅਕਤੀ ਦੀਆਂ ਸਾਰੀਆਂ ਸਮਰੱਥਾਵਾਂ ਘੱਟ ਹੋਣ ਲੱਗਦੀਆਂ ਹਨ ਇਸ ਮਾਨਸਿਕ ਰੋਗ ਕਾਰਨ ਰੋਗੀ ’ਚ ਹੋਰ ਸਰੀਰਕ ਰੋਗ ਵੀ ਪੈਦਾ ਹੋਣ ਲਗਦੇ ਹਨ ਅਤੇ ਕਦੇ-ਕਦੇ ਰੋਗੀ ਦੀ ਮੌਤ ਤੱਕ ਹੋ ਜਾਂਦੀ ਹੈ ਠੀਕ ਸਮੇਂ ’ਤੇ ਡਾਕਟਰ ਕਰਨ ਨਾਲ 8-10 ਪ੍ਰਤੀਸ਼ਤ ਰੋਗੀਆਂ ਨੂੰ ਲਾਭ ਵੀ ਹੁੰਦਾ ਹੈ ਅਤੇ ਉਹ ਠੀਕ ਹੋ ਜਾਂਦੇ ਹਨ ਬਜ਼ੁਰਗ ਅਵਸਥਾ ’ਚ ਇਸ ਬਿਮਾਰੀ ਦੇ ਲੱਛਣ ਮਿਲਣ ’ਤੇ ਹੀ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ

ਡਿਮੇੇਂਸ਼ੀਆ ਨਾਲ ਗ੍ਰਸਤ ਰੋਗੀ ਦੀ ਤੁਲਨਾ ਕਦੇ ਨਹੀਂ ਕਰਨੀ ਚਾਹੀਦੀ ਡਾਕਟਰੀ ਵਿਗਿਆਨ ’ਚ ਹਾਲੇ ਤੱਕ ਅਜਿਹੀ ਕੋਈ ਦਵਾਈ ਨਹੀਂ ਖੋਜੀ ਜਾ ਚੁੱਕੀ ਹੈ ਜਿਸ ਨਾਲ ਡਿਮੇੇਂਸ਼ੀਆ ਨੂੰ ਹੋਣ ਤੋਂ ਰੋਕਿਆ ਜਾ ਸਕੇ ਜਾਂ ਉਸ ਦੀ ਗਤੀ ਨੂੰ ਹੌਲੀ ਕੀਤਾ ਜਾ ਸਕੇ ਦਵਾਈਆਂ ਦੀ ਵਰਤੋਂ ਨਾਲ ਰੋਗ ਦੇ ਕੁਝ ਬੁਰੇ ਪ੍ਰਭਾਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਪਰ ਰੋਗ ਨੂੰ ਪੂਰੀ ਤਰ੍ਹਾਂ ਦੂਰ ਨਹੀਂ ਕੀਤਾ ਜਾ ਸਕਦਾ ਇਹ ਅਜਿਹਾ ਰੋਗ ਹੈ ਜੋ ਇੱਕ ਵਾਰ ਫੜਣ ’ਤੇ ਹੌਲੀ-ਹੌਲੀ ਵਧਦਾ ਹੀ ਚਲਿਆ ਜਾਂਦਾ ਹੈ

ਰੋਗੀ ਨੂੰ ਚੰਗੇ ਅਤੇ ਸਾਫ਼-ਸੁਥਰੇ ਵਾਤਾਵਰਨ ’ਚ ਰੱਖਿਆ ਜਾਣਾ ਚਾਹੀਦਾ ਹੈ ਪਰਿਵਾਰ ਦਾ ਪਿਆਰ ਅਤੇ ਆਪਸੀ ਖੁਸ਼ੀ ਰੋਗੀ ਨੂੰ ਰਾਹਤ ਪਹੁੰਚਾਉਣ ’ਚ ਸਹਾਇਕ ਹੁੰਦੀ ਹੈ ਸਮੇਂ ’ਤੇ ਨਾਸ਼ਤਾ, ਭੋਜਨ ਅਤੇ ਫਲਾਂ ਨੂੰ ਦਿੰਦੇ ਰਹਿਣ ਨਾਲ ਰੋਗੀ ਦਾ ਮਾਨਸਿਕ ਤਨਾਅ ਵਧਦਾ ਨਹੀਂ ਹੈ ਅਤੇ ਉਹ ਸੰਜਮ ਰੂਪ ਨਾਲ ਰਹਿੰਦਾ ਹੈ

ਕਿਸੇ ਵੀ ਪ੍ਰਕਾਰ ਨਾਲ ਰੋਗੀ ਦੇ ਮਨ ’ਤੇ ਜ਼ਿਆਦਾ ਦਬਾਅ ਪੈਣ ਨਾਲ ਇਹ ਰੋਗ ਵਧਣ ਲਗਦਾ ਹੈ ਅਤੇ ਰੋਗੀ ਕਾਫ਼ੀ ਚਿੜਚਿੜਾ ਹੋ ਜਾਂਦਾ ਹੈ ਉਂਜ ਤਾਂ ਬਜ਼ੁਰਗ ਅਵਸਥਾ ’ਚ ਕਈ ਰੋਗ ਪੈਦਾ ਹੋਣ ਲੱਗਦੇ ਹਨ ਪਰ ਡਿਮੇੇਂਸ਼ੀਆ ਬਜ਼ੁਰਗ ਅਵਸਥਾ ਦੀ ਬਹੁਤ ਹੀ ਕਸ਼ਟਕਾਰੀ ਬਿਮਾਰੀ ਮੰਨੀ ਜਾਂਦੀ ਹੈ
ਆਨੰਦ ਕੁਮਾਰ ਅਨੰਤ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ