wealth-is-the-enemy-of-health

ਸੰਪੰਨਤਾ ਦੁਸ਼ਮਣ ਹੈ ਸਿਹਤ ਦੀ
ਸੰਪੰਨ ਸਮਾਜ ਉਹ ਵਰਗ ਹੈ ਜਿਸ ਦੇ ਕੋਲ ਉਹ ਸਭ ਕੁਝ ਹੈ ਜੋ ਮਨੁੱਖ ਲਈ ਮੁਮਕਿਨ ਹੈ ਉਸ ਨੂੰ ਕੀ ਚਾਹੀਦਾ ਹੈ ਜ਼ਰੂਰਤ ਕੀ ਹੈ ਉਸ ਦੀ? ਉਹ ਸਮਝੌਤਾ ਕਰ ਰਿਹਾ ਹੈ, ਹਰ ਰਸਤੇ ’ਤੇ ਸੰਘਰਸ਼ਪੂਰਨ ਸਮਝੌਤਾ ਜਦਕਿ ਸੰਤੁਸ਼ਟੀ ਦਿਲ ਦੀ ਅਵਸਥਾ ਹੈ, ਲਾਚਾਰੀ ’ਚ ਕੀਤਾ ਜਾਣ ਵਾਲਾ ਸਮਝੌਤਾ ਹੈ

ਵੱਡੀਆਂ ਬਿਮਾਰੀਆਂ ਤੋਂ ਗ੍ਰਸਿਤ ਹੋਣ ਵਾਲੇ ਮਨੁੱਖਾਂ ’ਚ 85 ਪ੍ਰਤੀਸ਼ਤ ਸੰਪੰਨ ਵਰਗ ਦੇ ਲੋਕ ਹੁੰਦੇ ਹਨ ਤਨਾਅ, ਅਨਿੰਦਰਾ ਤੋਂ ਲੈ ਕੇ ਬਲੱਡ ਪ੍ਰੈਸ਼ਰ, ਕੈਂਸਰ ਅਤੇ ਹਾਰਟ ਅਟੈਕ ਇਸੇ ਵਰਗ ਦੇ ਹਿੱਸੇ ਆਉਂਦਾ ਹੈ ਕਈ ਵੱਡੀਆਂ ਬਿਮਾਰੀਆਂ ਦਾ ਨਾਂਅ ਵੀ ਆਮ ਜਨਤਾ ਨੂੰ ਪਤਾ ਨਹੀਂ ਹੈ ਸੰਪੰਨ ਭਾਈਚਾਰੇ ਦੀ ਉਮਰ ਵੀ ਲਗਾਤਾਰ ਘਟਦੀ ਜਾ ਰਹੀ ਹੈ ਆਹਾਰ ਵਾਂਗ ਲਗਾਤਾਰ ਦਵਾਈਆਂ ਦਾ ਸੇਵਨ ਕੀਤਾ ਜਾ ਰਿਹਾ ਹੈ

ਹਰ ਕੋਈ ਕਮਾ ਰਿਹਾ ਹੈ-ਹਰ ਕੋਈ ਖਾ ਰਿਹਾ ਹੈ ਸਭ ਸਵਾਬਲੰਬੀ-ਸਵਾਭੀਮਾਨੀ ਸਾਰਿਆਂ ਦੇ ਕੋਲ ਕੋਠੀਆਂ, ਕਾਰਾਂ, ਨੌਕਰ ਚਾਕਰ ਬੀਵੀ-ਬੱਚਿਆਂ ਨਾਲ ਭਰਿਆ-ਪੂਰਾ ਸੰਸਾਰ ਘਰ ’ਚ ਸਾਰਿਆਂ ਨੂੰ ਦਵਾਈ ਚਾਹੀਦੀ ਹੈ ਹਰ ਤੀਜਾ ਵਿਅਕਤੀ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹੈ ਲੋਕ ਕਹਿੰਦੇ ਹਨ ਖਾਣ-ਪੀਣ ’ਚ ਮਿਲਾਵਟ ਹੈ ਸਰੀਰ ਨੂੰ ਕੁਝ ਨਹੀਂ ਮਿਲਦਾ ਜੇਕਰ ਦਲੀਲ ’ਚ ਦਮ ਹੈ ਤਾਂ ਤੌਂਦਾਂ ਵੱਡੀਆਂ ਕਿਉਂ ਹੋ ਰਹੀਆਂ ਹਨ?

ਚਿਹਰਾ ਲਾਲ ਟਮਾਟਰ ਕਿਉਂ? ਆਖਰ ਕੀ ਵਜ੍ਹਾ ਹੈ ਬਿਮਾਰੀ ਅਤੇ ਅਕਾਲ ਮੌਤ ਦੀ ਪਹਿਲੀ ਵਜ੍ਹਾ ਹੈ ਅਨਿੰਦਰਾ, ਦਿਨਭਰ ਕੰਮ ਅਤੇ ਤਿਕੜਮਬਾਜੀਆਂ ’ਚ ਸਿਰ ਖਪਦਾ ਹੈ ਰਾਤ ਤੱਕ ਕਲੱਬ, ਪਾਰਟੀ, ਟੀ.ਵੀ., ਉਸ ਤੋਂ ਬਾਅਦ ਪਤਨੀ ਜਾਂ ਕੋਈ ਹੋਰ ਮੁਸ਼ਕਲ ਨਾਲ 3-4 ਘੰਟੇ ਮਿਲਦੇ ਹਨ ਸੌਣ ਲਈ ਅਤੇ ਜਨਮਦਾ ਹੈ ਤਨਾਅ ਤਨਾਅ ’ਚ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਵਧਦਾ ਹੈ ਇਹ ਦੋਵੇਂ ਮਿਲ ਕੇ ਕਈ ਬਿਮਾਰੀਆਂ ਨੂੰ ਜਨਮ ਦਿੰਦੇ ਹਨ ਬਲੱਡ ਪ੍ਰੈਸ਼ਰ ਹੁਣ 30 ਤੋਂ ਬਾਅਦ ਨਹੀਂ 15 ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਹੈ ਬੱਚੇ ਤੱਕ ਅਛੂਤੇ ਨਹੀਂ ਰਹੇ
ਸਮਰੱਥ ਸਮਾਜ ’ਚ ਇਹ ਖਤਰਨਾਕ ਰੋਗ ਏਨੀ ਤੇਜ਼ੀ ਨਾਲ ਵਧ ਰਿਹਾ ਹੈ ਕਿ ਪਹਿਲਾ ਦੌਰਾ ਘਰ ’ਚ ਪੈਂਦਾ ਹੈ ਤਾਂ ਦੂਜਾ ਹਸਪਤਾਲ ਪਹੁੰਚਦੇ-ਪਹੁੰਚਦੇ ਲਾਪਰਵਾਹੀ ਹੋਈ ਤਾਂ ‘ਤੀਜੇ’ ਦੀ ਨੌਬਤ ਆਉਂਦੀ ਹੈ ਅਤੇ ਹੁਣ ਹਸਪਤਾਲ ਨਹੀਂ, ਸ਼ਮਸ਼ਾਨ ਦੀ ਰਾਹ ਬਚਦੀ ਹੈ

ਪੈਸੇ ਲਈ ਜ਼ਿੰਦਗੀ ਦਾਅ ’ਤੇ ਲੱਗੀ ਹੈ ਪੰਜ ਲੱਖ ਵਾਲੇ ਨੂੰ ਪੰਜਾਹ ਚਾਹੀਦੇ, ਪੰਜਾਹ ਲੱਖ ਵਾਲੇ ਨੂੰ ਕਰੋੜ ਚਾਹੀਦੇ ਅਤੇ ਕਰੋੜ ਵਾਲੇ ਨੂੰ ਕਰੋੜਾਂ ਸਾਡੀਆਂ ਇੱਛਾਵਾਂ ਤੇ ਵਾਸਨਾਵਾਂ ਦੀ ਕੋਈ ਹੱਦ ਨਹੀਂ ਹੈ ਪੀੜ੍ਹੀਆਂ ਤੱਕ ਦਾ ਬੰਦੋਬਸਤ ਕਰ ਲੈਣ ਨੂੰ ਪਾਗਲ ਹਾਂ ਅਸੀਂ ਕੱਲ੍ਹ ਕਾਲਜ ਦਾ ਪ੍ਰੋਫੈਸਰ ਸਾਇਕਲ ਚਲਾਉਂਦਾ ਸੀ ਅੱਜ ਚਪੜਾਸੀ ਨੂੰ ਵੀ ਹੀਰੋ ਹੋਂਡਾ ਚਾਹੀਦਾ ਹੈ, ਕਾਰ ਚਾਹੀਦੀ ਹੈ ਡਾਕਟਰ ਸਵੇਰੇ ਪੈਦਲ ਚੱਲਣ ਦੀ ਸਲਾਹ ਦੇਵੇਗਾ ਤਾਂ ਪਹਿਲਾਂ ਹਜ਼ਾਰ-ਪੰਜ ਸੌ ਰੁਪਏ ਦੇ ਬੂਟ ਚਾਹੀਦੇ ਹਨ ਇੱਜ਼ਤ ਦਾ ਸਵਾਲ ਹੈ ਦੁੱਧ ਦਾ ਪੈਕਟ ਲਿਆਉਣਾ ਹੋਵੇ, ਸਬਜ਼ੀ ਲਿਆਉਣੀ ਹੋਵੇ-ਨੌਕਰ ਚਾਹੀਦੇ ਹਨ ਜਾਂ ਕਾਰ-ਸਕੂਟਰ ਦਾਵਤ ’ਚ ਜਾਣਾ ਹੈ- ਮੰਦਿਰ ਜਾਣਾ ਹੈ ਤਾਂ ਪੈਦਲ ਨਹੀਂ ਜਾਵਾਂਗੇ

ਸਰੀਰ ਦੇ ਅੰਗ ਜਾਮ ਰਹਿਣਗੇ ਤਾਂ ਜੰਗਾਲ ਲੱਗੇਗੀ ਹੀ ਦੁੱਧ ਕੋਈ ਨਹੀਂ ਲੈਂਦਾ ਜੋ ਲੈਂਦਾ ਹੈ ਉਹ ਉਸ ਨੂੰ ਬਿਨ੍ਹਾਂ ਪਾਚਕ ਦਵਾਈ ਦੇ ਪਚਾ ਨਹੀਂ ਪਾਉਂਦਾ ਗੈਸ ਬਣ ਜਾਂਦੀ ਹੈ ਪਚਾਉਣ ਲਈ ਥੋੜ੍ਹੀ ਸਰੀਰਕ ਮਿਹਨਤ ਦੀ ਜ਼ਰੂਰਤ ਪੈਂਦੀ ਹੈ ਕੁਝ ਨਹੀਂ ਤਾਂ ਘੱਟ ਤੋਂ ਘੱਟ ਰੋਜ਼ 20 ਮਿੰਟ ਪੈਦਲ ਚੱਲਣਾ ਚਾਹੀਦਾ ਹੈ ਤੁਸੀਂ 100 ਰੁਪਏ ਰੋਜ਼ ਕਮਾਓਗੇ ਕਿਉਂਕਿ ਡਾਕਟਰ ਦਾ ਬਿੱਲ ਨਹੀਂ ਦੇਣਾ ਪਵੇਗਾ ਦੋ ਹਜ਼ਾਰ ਦਿਨ ਪੈਦਲ ਚੱਲੋ ਅਤੇ ਦੋ ਲੱਖ ਬਚਾ ਕੇ ਅਗਲੇ ਦੋ ਹਜ਼ਾਰ ਦਿਨਾਂ ਦਾ ਜੀਵਨ ਵੀ ਪਾਓ

ਪੜਦਾਦਾ ਨੂੰ ਕਿਸੇੇ ਵੀ ਚੀਜ ਦੀ ਫਿਕਰ ਨਹੀਂ ਸੀ ਜੋ ਮਿਲਦਾ ਸੀ, ਪਿਆਰ ਨਾਲ ਖਾ ਲੈਂਦੇ ਸਨ ਮਿਹਨਤ ਕਰਕੇ ਕਮਾ ਲੈਂਦੇ ਸਨ ਕਿਸੇ ਤਰ੍ਹਾਂ ਦਾ ਤਨਾਅ ਨਹੀਂ ਲੈਂਦੇ ਸਨ ਪਰਹਿੱਤ ਜਾਂ ਜ਼ਰੂਰਤਮੰਦਾਂ ਦੀ ਮੱਦਦ ਕਰਕੇ ਸਿਹਤਮੰਦ ਤੇ ਆਤਮਿਕ ਖੁਸ਼ੀ ਵੀ ਪ੍ਰਾਪਤ ਕਰਿਆ ਕਰਦੇ ਸਨ ਬੜੇ ਮਜ਼ੇ ਨਾਲ 100 ਪਾਰ ਕਰ ਜਾਂਦੇ ਸਨ

ਦਾਦਾ ਜੀ ’ਚ ਇੱਛਾਵਾਂ ਵਧੀਆਂ ਉਨ੍ਹਾਂ ਨੇ ਖੁਦ ’ਚ ਸਿਮਟਣਾ ਸ਼ੁਰੂ ਕੀਤਾ ਅਤੇ 85 ਤੱਕ ਆ ਗਏ ਪਿਤਾ ਜੀ ਥੋੜ੍ਹਾ ਹੋਰ ਇਕਾਕੀ ਬਣੇ, ਸਪੀਡ ਤੇਜ਼ ਕੀਤੀ ਅਤੇ ਉਮਰ ਘਟਾ ਕੇ 76 ਸਾਲ ਤੱਕ ਆ ਗਈ ਨਵੀਂ ਪੀੜ੍ਹੀ ਬਿਲਕੁਲ ਖੁਦਗਰਜ, ਸਿਰਫ਼ ਪੈਸੇ ਅਤੇ ਭੋਗ-ਵਿਲਾਸ ਦੀ ਭੁੱਖੀ, ਸ਼ਰਾਬੀ-ਕਵਾਬੀ ਬਣੀ ਬੁੱਕ ਹੋਣ ਲੱਗਿਆ ਸਪੀਡ ਤੇਜ਼ ਹੋਣ ਨਾਲ ਹਾਦਸੇ ਸੁਭਾਵਿਕ ਬਣੇ

ਸੰਜਮ-ਸੰਤੋਖ-ਸਹਿਯੋਗ ਸਮਰੱਥ ਸਮਾਜ ਦੀ ਪਹਿਲੀ ਅਤੇ ਆਖਰੀ ਜ਼ਰੂਰਤ ਹੈ ਪੈਟਰਨ ਬਦਲਣਾ ਹੋਵੇਗਾ ਸਿਹਤ ਅਤੇ ਉਮਰ ਲਈ ਪਿੱਛੇ ਵਾਪਸ ਵਾਲਾ ਮਨੁੱਖੀ ਦ੍ਰਿਸ਼ਟੀਕੋਣ ਅਪਣਾਉਣਾ ਹੋਵੇਗਾ ਸਾਡੀ ਸਾਰੀ ਕਸਰਤ, ਸਾਡੇ ਸਾਰੇ ਪ੍ਰਪੰਚ, ਸਾਰੇ ਯਤਨ ਸਾਡੀ ਕੀਮਤ ’ਤੇ?
ਨੀਲਮ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ