Tambaku Chhodne Ke Liye Upay

ਸਰੀਰ ਦੇ ਹਰ ਅੰਗ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੰਬਾਕੂ
ਬੀੜੀ-ਸਿਗਰਟ ਅਤੇ ਦੂਜੇ ਤੰਬਾਕੂ ਉਤਪਾਦਾਂ ਦਾ ਸੇਵਨ ਕਰਨ ਵਾਲੇ ਜੀਵਨ ਨਾਲ ਖਿਲਵਾੜ ਕਰਦੇ ਹਨ ਬਾਅਦ ’ਚ ਜਮ੍ਹਾ-ਪੂੰਜੀ ਨੂੰ ਇਲਾਜ ’ਤੇ ਫੂਕ ਦਿੰਦੇ ਹਨ ਇਹ ਵਿਸ਼ਵਭਰ ਦੀ ਸਮੱਸਿਆ ਹੈ ਇਸ ਲਈ 31 ਮਈ ਨੂੰ ਵਿਸ਼ਵ ਤੰਬਾਕੂ ਰੋਕੂ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਲੋਕਾਂ ਨੂੰ ਇਸ ਦੇ ਖ਼ਤਰੇ ਦੱਸੇ ਜਾਂਦੇ ਹਨ ਇਸ ਵਾਰ ਜਾਗਰੂਕਤਾ ਪ੍ਰੋਗਰਾਮ ਸੰਭਵ ਨਹੀਂ ਹੈ ਲਿਹਾਜ਼ਾ ਸੋਸ਼ਲ ਮੀਡੀਆ, ਫੇਸਬੁੱਕ ਲਾਈਵ, ਰੇਡੀਓ/ਵੀੀਡਓ ਪ੍ਰਸਾਰਣ, ਇਸ਼ਤਿਹਾਰਾਂ ਜ਼ਰੀਏ ਸਿਗਰਟਨੋਸ਼ੀ ਦੇ ਖ਼ਤਰਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ ਇੱਕ ਸਿਗਰਟ ਵਿਅਕਤੀ ਦੇ ਜੀਵਨ ਦੇ ਅਮੁੱਲ 11 ਮਿੰਟ ਦਾ ਸਮਾਂ ਘੱਟ ਕਰ ਦਿੰਦੀ ਹੈ

ਸਟੇਟ ਟੋਬੈਕੋ ਕੰਟਰੋਲ ਸੈੱਲ ਦੇ ਮੈਂਬਰ ਅਤੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਰੈਸਪਰੇਟਰੀ ਮੈਡੀਸਨ ਵਿਭਾਗ ਦੇ ਪ੍ਰਧਾਨ ਡਾ. ਸੂਰਿਆਕਾਂਤ ਦੱਸਦੇ ਹਨ ਕਿ ਨੌਜਵਾਨ ਸ਼ੁਰੂ ’ਚ ਦਿਖਾਵੇ ਦੇ ਚੱਕਰ ’ਚ ਸਿਗਰਟ ਜਾਂ ਦੂਸਰੇ ਤੰਬਾਕੂ ਉਤਪਾਦਾਂ ਦੀ ਗ੍ਰਿਫ਼ਤ ’ਚ ਆਉਂਦੇ ਹਨ ਆਦਤ ਹੋ ਜਾਣ ’ਤੇ ਇਸ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੋ ਜਾਂਦਾ ਹੈ ਇਸ਼ਤਿਹਾਰਾਂ ਅਤੇ ਫਿਲਮੀ ਉਦੇਸ਼ਾਂ ਨੂੰ ਦੇਖ ਕੇ ਨੌਜਵਾਨਾਂ ਨੂੰ ਲਗਦਾ ਹੈ ਕਿ ਸਿਗਰਟ ਪੀਣ ਨਾਲ ਉਨ੍ਹਾਂ ਦਾ ਸਟੇਟਸ ਪ੍ਰਦਰਸ਼ਿਤ ਹੋਵੇਗਾ ਉਨ੍ਹਾਂ ਦੀ ਇਹ ਗਲਤ ਸੋਚ ਉਨ੍ਹਾਂ ਨੂੰ ਸਿਗਰਟਨੋਸ਼ੀ ਦੇ ਹਨੇ੍ਹੇਰੇ ਵਾਲੇ ਖੂਹ ’ਚ ਧੱਕ ਦਿੰਦੀ ਹੈ ਸਿਗਰਟਨੋਸ਼ੀ ਕਰਨਾ ਜਾਂ ਹੋਰ ਕਿਸੇ ਵੀ ਰੂਪ ’ਚ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਨੂੰ ਕਰੀਬ 40 ਤਰ੍ਹਾਂ ਦੇ ਕੈਂਸਰ ਅਤੇ 25 ਹੋਰ ਗੰਭੀਰ ਬਿਮਾਰੀਆਂ ਦੀ ਚਪੇਟ ’ਚ ਆਉਣ ਦੀ ਪੂਰੀ ਉਮੀਦ ਰਹਿੰਦੀ ਹੈ

ਇਸ ’ਚ ਮੂੰਹ ਅਤੇ ਗਲੇ ਦਾ ਕੈਂਸਰ ਪ੍ਰਮੁੱਖ ਹੈ ਇਸ ਤੋਂ ਇਲਾਵਾ ਇਸ ਨਾਲ ਰੋਗ ਪ੍ਰਤੀਰੋਧਕ ਸਮਰੱਥਾ ਵੀ ਕਮਜ਼ੋਰ ਪੈ ਜਾਂਦੀ ਹੈ, ਜਿਸ ਨਾਲ ਸੰਕਰਾਮਕ ਬਿਮਾਰੀਆਂ ਦਾ ਵੀ ਪੂਰਾ ਖ਼ਤਰਾ ਰਹਿੰਦਾ ਹੈ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਫੇਫੜਿਆਂ ਤੱਕ ਕਰੀਬ 30 ਫੀਸਦ ਹੀ ਧੂੰਆਂ ਪਹੁੰਚਦਾ ਹੈ, ਬਾਕੀ ਬਾਹਰ ਨਿਕਲਣ ਵਾਲਾ ਕਰੀਬ 70 ਫੀਸਦ ਧੂੰਆਂ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜੋ ਸਿਗਰਟਨੋਸ਼ੀ ਨਹੀਂ ਕਰਦੇ ਇਹ (ਸੈਕਿੰਡ ਸਮੋਕਿੰਗ) ਸਿਹਤ ਲਈ ਹੋਰ ਖ਼ਤਰਨਾਕ ਹੁੰਦੀ ਹੈ

ਤੰਬਾਕੂ ਨਾਲ ਹੋਣ ਵਾਲੇ ਰੋਗ:

 • ਮੂੰਹ, ਗਲਾ, ਫੇਫੜੇ, ਸੰਘ, ਖਾਧ ਨਲੀ, ਮੂਤਰ ਰੋਗ, ਗੁਰਦਾ, ਪੈਨਕਿਰਿਆਜ, ਸੇਰੇਵਿਕਸ ਕੈਂਸਰ
 • ਤੰਬਾਕੂ ਸੇਵਨ ਨਾਲ ਬ੍ਰੋਂਕਾਈਟਿਸ ਅਤੇ ਇੰਮਫੀਸੀਆ ਵਰਗੇ ਸਾਹ ’ਚ ਤਕਲੀਫ਼ ਦੀਆਂ ਸਮੱੱਸਿਆਵਾਂ ਹੁੰਦੀਆਂ ਹਨ
 • ਦਿਲ ਤੇ ਖੂਨ ਸਬੰਧੀ ਰੋਗ ਤੇਜ਼ੀ ਨਾਲ ਵਧਦੇ ਹਨ ਤੰਬਾਕੂ ਦੇ ਸ਼ੌਂਕੀਨਾਂ ਦੀ ਜਾਨ ਜ਼ਿਆਦਾਤਰ ਦਿਲ ਦੇ ਦੌਰੇ ਨਾਲ ਜਾਂਦੀ ਹੈ
 • ਪੁਰਸ਼ਾਂ ’ਚ ਨਪੁੰਸਕਤਾ, ਔਰਤਾਂ ’ਚ ਜਨਨ ਸਮਰੱਥਾ ’ਚ ਕਮੀ ਅਤੇ ਹੋਰ ਪ੍ਰਜਣਨ ਸਮੱਸਿਆਵਾਂ ਹੁੰਦੀਆਂ ਹਨ
 • ਸਾਹ ’ਚ ਬਦਬੂ, ਮੂੰਹ-ਅੱਖਾਂ ਦੇ ਆਸ-ਪਾਸ ਝੁਰੜੀਆਂ
 • ਘਰ ’ਚ ਸਿਗਰਟਨੋਸ਼ੀ ਨਾਲ ਬੱਚਿਆਂ ਨੂੰ ਨਿਮੋਨੀਆ, ਸਾਹ ਦਾ ਰੋਗ, ਅਸਥਮਾ, ਫੇਫੜਿਆਂ ਦੀ ਗਤੀ ਹੌਲੀ ਵਰਗੇ ਰੋਗ

ਏਨੇ ਗੁਣਾ ਵਧ ਜਾਂਦੀ ਸ਼ੰਕਾ:

ਦਿਲ ਦੇ ਰੋਗ ਦੇ ਮਾਹਿਰਾਂ ਅਨੁਸਾਰ

 • ਫੇਫੜੇ ਕੈਂਸਰ ਦੀ ਸ਼ੰਕਾ 20-25 ਗੁਣਾ ਜਿਆਦਾ
 • ਦਿਲ ਦਾ ਦੌਰਾ ਪੈਣ ਦਾ ਖ਼ਤਰਾ 2 ਤੋਂ ਤਿੰਨ ਗੁਣਾ ਜ਼ਿਆਦਾ
 • ਅਚਾਨਕ ਮੌਤ ਹੋਣ ਦਾ ਖ਼ਤਰਾ 3 ਗੁਣਾ ਜ਼ਿਆਦਾ
 • ਆਮ ਵਿਅਕਤੀ ਦੀ ਤੁਲਨਾ ’ਚ ਉਹ ਵਿਅਕਤੀ 30 ਤੋਂ 60 ਗੁਣਾ ਜ਼ਿਆਦਾ ਬਿਮਾਰ ਰਹਿੰਦਾ ਹੈ

ਸਿਗਰਟਨੋਸ਼ੀ ਨਾਲ ਹੋਣ ਵਾਲੇ ਰੋਗ:

ਫੇਫੜਿਆਂ ਦਾ ਕੈਂਸਰ:

ਸਭ ਤੋਂ ਜ਼ਿਆਦਾ ਅਸਰ ਮਨੁੱਖ ਦੇ ਫੇਫੜਿਆਂ ’ਤੇ ਪੈਂਦਾ ਹੈ 90 ਪ੍ਰਤੀਸ਼ਤ ਫੇਫੜਿਆਂ ਦਾ ਕੈਂਸਰ ਪੁਰਸ਼ਾਂ ’ਚ ਅਤੇ 80 ਪ੍ਰਤੀਸ਼ਤ ਔਰਤਾਂ ’ਚ ਹੁੰਦਾ ਹੈ

ਮੂੰਹ ਦਾ ਕੈਂਸਰ:

ਭਾਰਤ ’ਚ ਕੈਂਸਰ ਦੇ ਮਰੀਜ਼ਾਂ ਦੀ ਕੁੱਲ ਗਿਣਤੀ ’ਚ 40 ਪ੍ਰਤੀਸ਼ਤ ਮਰੀਜ਼ ਮੂੰਹ ਦੇ ਕੈਂਸਰ ਤੋਂ ਪੀੜਤ ਹਨ ਇਸ ਦਾ ਇੱਕੋ-ਇੱਕ ਕਾਰਨ ਸਿਗਰਟਨੋਸ਼ੀ ਅਤੇ ਤੰਬਾਕੂ ਸੇਵਨ ਹੈ

ਬਰਜਰ ਡੀਜੀਜ਼:

ਜ਼ਿਆਦਾ ਸਿਗਰਟਨੋਸ਼ੀ ਨਾਲ ਪੈਰ ਦੀਆਂ ਨਾੜਾਂ ’ਚ ਬਿਮਾਰੀ ਹੋ ਜਾਂਦੀ ਹੈ ਕਦੇ-ਕਦੇ ਪੈਰ ਕੱਟਣਾ ਪੈਂਦਾ ਹੈ

ਦਿਲ ਦੇ ਰੋਗ:

ਸਿਗਰਟਨੋਸ਼ੀ ਨਾਲ ਬਲੱਡ ਪ੍ਰੈਸ਼ਰ ਅਤੇ ਕਾਰਡਿਓਵੈਸਕੂਲਰ ਰੋਗ ਜ਼ਿਆਦਾ ਹੁੰਦੇ ਹਨ ਇਸ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ 2 ਤੋਂ 3 ਗੁਣਾ ਜ਼ਿਆਦਾ, ਅਚਾਨਕ ਮੌਤ ਹੋਣ ਦਾ ਖ਼ਤਰਾ 3 ਗੁਣਾ ਜ਼ਿਆਦਾ ਹੁੰਦਾ ਹੈ ਨਾਲ ਹੀ ਆਮ ਵਿਅਕਤੀ ਦੀ ਤੁਲਨਾ ’ਚ ਵਿਅਕਤੀ 30 ਤੋਂ 60 ਗੁਣਾ ਜ਼ਿਆਦਾ ਬਿਮਾਰ ਰਹਿੰਦਾ ਹੈ

ਮੋਤੀਆਬਿੰਦ:

ਸਿਗਰਟਨੋਸ਼ੀ ਕਰਨ ਵਾਲਿਆਂ ’ਚ ਮੋਤੀਆਬਿੰਦ ਹੋਣ ਦੀ 40 ਪ੍ਰਤੀਸ਼ਤ ਜ਼ਿਆਦਾ ਸ਼ੰਕਾ ਰਹਿੰਦੀ ਹੈ

ਬਹਿਰਾਪਣ:

ਸਿਗਰਟਨੋਸ਼ੀ ਕਰਨ ਵਾਲਿਆਂ ਦੀ ਸੁਣਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਬਹਿਰੇਪਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ

ਪੇਟ ਦੀ ਬਿਮਾਰੀ:

ਪੇਟ ’ਚ ਛਾਲੇ ਹੋ ਜਾਂਦੇ ਹਨ, ਸਮੋਕਰਸ ਅਲਸਰ ਦਾ ਇਲਾਜ ਮੁਸ਼ਕਲ ਹੈ ਅਤੇ ਇਹ ਛਾਲੇ ਵਾਰ-ਵਾਰ ਹੁੰਦੇ ਹਨ

ਹੱਡੀਆਂ ਦੇ ਰੋਗ:

ਆਸਿਟਯੋਪੋਰੋਸਿਸ ਹੋਣ ਨਾਲ ਹੱਡੀਆਂ ਕਮਜੋਰ ਹੋ ਜਾਂਦੀਆਂ ਹਨ ਟੁੱਟਣ ’ਤੇ ਹੱਡੀ ਜੁੜਨ ’ਚ 80 ਪ੍ਰਤੀਸ਼ਤ ਜ਼ਿਆਦਾ ਸਮਾਂ ਲਗਦਾ ਹੈ

ਚਿਹਰੇ ’ਤੇ ਝੁਰੜੀਆਂ:

ਸਿਗਰਟਨੋਸ਼ੀ ਕਰਨ ਵਾਲੇ ਦੀ ਚਮੜੀ ਦਾ ਲਚੀਲਾਪਣ ਘੱਟ ਹੋ ਜਾਂਦਾ ਹੈ ਅਤੇ ਵਿਅਕਤੀ ਜਲਦੀ ਬੁੱਢਾ ਦਿਸਣ ਲਗਦਾ ਹੈ

Tambaku Chhodne Ke Liye Upay: ਤੰਬਾਕੂ ਛੱਡਣ ’ਚ ਉਪਯੋਗੀ ਟਿਪਸ

 • ਆਸ-ਪਾਸ ਤੋਂ ਤੰਬਾਕੂ ਦੀਆਂ ਸਾਰੀਆਂ ਚੀਜ਼ਾਂ ਹਟਾ ਦਿਓ
 • ਇੱਕ ਦਿਨ ਤੈਅ ਕਰਕੇ ਉਸ ਦਿਨ ਪ੍ਰਣ ਕਰ ਲਓ ਕਿ ਭਵਿੱਖ ’ਚ ਬਿਲਕੁਲ ਤੰਬਾਕੂ ਦਾ ਸੇਵਨ ਨਹੀਂ ਕਰੂੰਗਾ
 • ਤੰਬਾਕੂ ਛੱਡਣ ਤੋਂ ਬਾਅਦ ਸਰੀਰ ਦੇ ਜ਼ਹਿਰੀਲੇ ਅਤੇ ਰਸਾਇਣਕ ਪਦਾਰਥਾਂ ਤੋਂ ਮੁਕਤ ਹੋਣ ਦੇ ਚੰਗੇ ਪ੍ਰਭਾਵ ’ਤੇ ਗੌਰ ਕਰੋ
 • ਤਲਬ ਲੱਗੇ ਤਾਂ ਉਸ ਨੂੰ ਥੋੜ੍ਹੀ ਦੇਰ ਲਈ ਭੁਲਾ ਦਿਓ ਹੌਲੀ-ਹੌਲੀ ਘੁੱਟ ਲੈ ਕੇ ਪਾਣੀ ਪੀਓ, ਗਹਿਰਾ ਸਾਹ ਲਓ ਅਤੇ ਧਿਆਨ ਹਟਾਉਣ ਲਈ ਦੂਸਰਾ ਕੰਮ ਕਰੋ
 • ਰੂਟੀਨ ਬਦਲੋ, ਸਵੇਰੇ ਟਹਿਲਣ ਜਾਓ
 • ਅਜਿਹੀ ਜਗ੍ਹਾ ਨਾ ਜਾਓ ਜਿੱਥੇ ਤਲਬ ਤੇਜ਼ ਹੋਵੇ
 • ਤੰਬਾਕੂ ਦੀ ਤਲਬ ਘਟਾਉਣ ਲਈ ਸੌਂਫ, ਮਿਸ਼ਰੀ, ਲੌਂਗ ਜਾਂ ਦਾਲਚੀਨੀ ਦੀ ਵਰਤੋਂ ਕਰੋ
 • ਅਜਿਹੇ ਦੋਸਤਾਂ ਨਾਲ ਰਹੋ ਜੋ ਤੰਬਾਕੂ ਸੇਵਨ ਤੋਂ ਦੂਰ ਰਹਿਣ ਨੂੰ ਪ੍ਰੇਰਿਤ ਕਰਨ
 • ਤੰਬਾਕੂ ਸੇਵਨ ਨਾ ਕਰਨ ਤੋਂ ਹੋਣ ਵਾਲੀ ਬੱਚਤ ਨੂੰ ਧਿਆਨ ਕਰਕੇ ਆਪਣੇ ਫੈਸਲੇ ਨੂੰ ਮਜ਼ਬੂਤ ਬਣਾਓ
 • ਜੇਕਰ ਤੰਬਾਕੂ ਛੱਡ ਦੋਵੋਂਗੇ ਤਾਂ ਲੋਕ ਤੁਹਾਡੇ ਨਕਸ਼ੇ-ਕਦਮ ’ਤੇ ਚੱਲਣਗੇ
 • ਭੋਜਨ ’ਚ ਫਲ ਤੇ ਤਾਜ਼ੀਆਂ ਹਰੀਆਂ ਸਬਜ਼ੀਆਂ ਦੀ ਮਾਤਰਾ ਵਧਾ ਦਿਓ ਪਾਣੀ ਖੂਬ ਪੀਓ

-ਤੰਬਾਕੂ ਦਾ ਸੇਵਨ ਛੱਡਣ ’ਤੇ ਪਹਿਲੇ ਤਿੰਨ ਮਹੀਨਿਆਂ ’ਚ ਫੇਫੜੇ ਮਜ਼ਬੂਤ ਤੇ ਸਾਫ਼ ਹੋਣ ਲੱਗਦੇ ਹਨ ਬਲੱਡ ਫਲੋ ’ਚ ਵੀ ਸੁਧਾਰ ਹੁੰਦਾ ਹੈ ਇੱਕ ਸਾਲ ਦੇ ਅੰਦਰ ਦਿਲ ਦੀ ਬਿਮਾਰੀ ਦਾ ਜੋਖਮ 50 ਪ੍ਰਤੀਸ਼ਤ ਤੱਕ ਘੱਟ ਹੋ ਜਾਂਦਾ ਹੈ ਤੰਬਾਕੂ ਛੱਡਣ ਦੇ 10 ਸਾਲ ਬਾਅਦ ਫੇਫੜੇ ਦਾ ਕੈਂਸਰ ਨਾਲ ਹੋਣ ਵਾਲੀ ਮੌਤ ਦਾ ਅੰਕੜਾ ਅੱਧਾ ਰਹਿ ਜਾਂਦਾ ਹੈ 15 ਸਾਲ ’ਚ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਹੁਣ ਓਨੀ ਹੀ ਹੈ, ਜਿੰਨਾ ਹੀ ਸਿਗਰਟਨੋਸ਼ੀ ਨਹੀਂ ਕਰਨ ਵਾਲਿਆਂ ਦੀ ਹੁੰਦੀ ਹੈ
ਡਾ. ਰੋਹਿਤ ਸਵਾਮੀ,
ਕੈਂਸਰ ਰੋਗ ਮਾਹਿਰ, ਨਰਾਇਣਾ ਮਲਟੀਸਪੈਸ਼ਲਿਟੀ ਹਸਪਤਾਲ, ਜੈਪੁਰ

ਤੰਬਾਕੂ ਦੇ ਖ਼ਤਰਨਾਕ ਰਸਾਇਣ

 • ਨਿਕੋਟਿਨ: ਕੀੜੇ ਮਾਰਨ ’ਚ ਇਸਤੇਮਾਲ ਕੀਤੀ ਜਾਣ ਵਾਲੀ ਦਵਾਈ
 • ਅਮੋਨੀਆ:ਫਰਸ਼ ਦੀ ਸਫਾਈ ’ਚ ਇਸਤੇਮਾਲ ਹੋਣ ਵਾਲਾ ਪਦਾਰਥ
 • ਆਰਸੈਨਿਕ:ਕੀੜੇ ਮਾਰਨ ਵਾਲਾ ਜ਼ਹਿਰੀਲਾ ਪਦਾਰਥ
 • ਕਾਰਬਨ ਮੋਨੋਆਕਸਾਈਡ:ਕਾਰ ’ਚੋਂ ਨਿਕਲਣ ਵਾਲੀ ਖਤਰਨਾਕ ਗੈਸ
 • ਨੈਥਾਲੀਨ:ਇਸ ਨਾਲ ਮੋਥਬਾੱਲਸ ਬਣਾਏ ਜਾਂਦੇ ਹਨ
 • ਤਾਰਕੋਲ:ਸੜਕ ਨਿਰਮਾਣ ’ਚ ਇਸਤੇਮਾਲ ਹੋਣ ਵਾਲਾ ਪਦਾਰਥ
 • ਰੇਡੀਓਐਕਟਿਵ ਪਦਾਰਥ:ਪ੍ਰਮਾਣੂ ਹਥਿਆਰ ’ਚ ਇਸਤੇਮਾਲ ਹੋਣ ਵਾਲਾ ਪਦਾਰਥ
 • ਹਾਈਡ੍ਰੋਜਨ ਸਾਈਨਾਈਡ:ਗੈਸ ਚੈਂਬਰ ’ਚ ਇਸਤੇਮਾਲ ਕੀਤੀ ਜਾਣ ਵਾਲੀ ਜ਼ਹਿਰੀਲੀ ਗੈਸ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ