this-should-be-your-dream-home

ਅਜਿਹਾ ਹੋਵੇ ਤੁਹਾਡੇ ਸੁਫਨਿਆਂ ਦਾ ਘਰ
ਘਰ ਨਾਲੋਂ ਸੁੰਦਰ, ਸੁਰੱਖਿਅਤ ਅਤੇ ਆਰਾਮਦੇਹ ਜਗ੍ਹਾ ਤੁਹਾਨੂੰ ਪੂਰੇ ਵਿਸ਼ਵ ‘ਚ ਵੀ ਲੱਭਣ ਨੂੰ ਨਹੀਂ ਮਿਲੇਗੀ ਤਦ ਤਾਂ ਉਸ ਨੂੰ ਮਕਾਨ ਨਹੀਂ, ਘਰ ਕਿਹਾ ਜਾਂਦਾ ਹੈ

ਅੱਜ ਦੀ ਟੈਕਨਾਲੋਜੀ ਨੇ ਘਰ ‘ਚ ਅਜਿਹੀ ਆਰਾਮਦੇਹ ਵਸਤੂਆਂ ਨੂੰ ਉਪਲੱਬਧ ਕਰਾ ਦਿੱਤਾ ਹੈ ਜੋ ਕਦੇ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਸੀ ਇਨ੍ਹਾਂ ਵਸਤੂਆਂ ਨੇ ਘਰ ਦੀ ਸੁਰੱਖਿਆ, ਸੁੰਦਰਤਾ ਅਤੇ ਤੁਹਾਡੇ ਅਰਾਮ ‘ਚ ਵਾਧਾ ਕੀਤਾ ਹੈ ਤੁਹਾਡੇ ਫਨਿਆਂ ਦਾ ਘਰ ਵਾਕਿਆਈ ਸੱਚ ਬਣ ਗਿਆ ਹੈ ਫਰਸ਼ ਲਈ ਸੁੰਦਰ ਕਾਲੀਨ, ਟਾਈਲਾਂ, ਕੰਧਾਂ ਲਈ ਨਵੀਨਤਮ ਪੇਂਟ, ਸਫਾਈ ਲਈ ਵੈਕਿਊਮ ਕਲੀਨਰ, ਤੁਹਾਡੇ ਕਿਚਨ ਲਈ ਮਾਈਕ੍ਰੋਵੇਵ ਸਭ ਨਵੀਨਤਮ ਟੈਕਨਾਲੋਜੀ ਦੀ ਦੇਣ ਹੈ ਬਾਥਰੂਮ ਤਾਂ ਅੱਜ ਗਲੈਮਰ ਰੂਮ ਬਣ ਗਏ ਹਨ

ਆਓ ਜਾਣਦੇ ਹਾਂ ਕਿ ਕਿਵੇਂ ਤੁਹਾਡਾ ਘਰ ਵਿਸ਼ਵ ਦੀ ਸਭ ਤੋਂ ਸੁੰਦਰ ਜਗ੍ਹਾ ਬਣ ਸਕਦਾ ਹੈ ਅਤੇ ਕੀ ਹੋਣਾ ਚਾਹੀਦਾ ਹੈ ਤੁਹਾਡੇ ਸੁਫਨਿਆਂ ਦੇ ਘਰ ‘ਚ:-

ਤੁਹਾਡੇ ਘਰ ਦਾ ਫਰਸ਼

ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਫਰਸ਼ ਤੋਂ ਜ਼ਿਆਦਾਤਰ ਫਰਸ਼ ਸੀਮਿੰਟ ਟਾਈਲਾਂ ਨਾਲ ਬਣੇ ਹੁੰਦੇ ਹਨ ਜੇਕਰ ਤੁਹਾਨੂੰ ਉਹ ਪਸੰਦ ਨਹੀਂ ਹੈ ਤਾਂ ਬਹੁਤ ਸਾਰੀਆਂ ਹੋਰ ਫਲੋਰਿੰਗਸ ਹਨ ਜਿਨ੍ਹਾਂ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਜਿਵੇਂ ਸੇਰੇਮਿਕ ਟਾਈਲਜ਼ ਇਨ੍ਹਾਂ ਟਾਈਲਾਂ ਨੂੰ ਸਾਫ਼ ਕਰਨਾ ਤੇ ਪਾਲਿਸ਼ ਕਰਨਾ ਅਸਾਨ ਹੁੰਦਾ ਹੈ ਇਸ ਲਈ ਇਨ੍ਹਾਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਜਿਸ ਵੀ ਚੀਜ਼ ਦੀ ਤੁਸੀਂ ਚੋਣ ਕਰੋ, ਉਸ ‘ਚ ਧਿਆਨ ਦਿਓ ਕਿ ਇਹ ਸਭ ਤੋਂ ਮਹਿੰਗੀ ਚੀਜ਼ ਹੁੰਦੀ ਹੈ ਅਤੇ ਇਸ ਨੂੰ ਬਦਲਣਾ ਅਸਾਨ ਨਹੀਂ, ਇਸ ਲਈ ਇਸ ਦਾ ਫੈਸਲਾ ਸੋਚ-ਸਮਝ ਕੇ ਲਓ ਇਨ੍ਹਾਂ ਦੇ ਰੰਗ ਤੇ ਡਿਜ਼ਾਇਨ ਦੀ ਚੋਣ ਵੀ ਇਹ ਸੋਚ ਕੇ ਕਰੋ ਕਿ ਇਨ੍ਹਾਂ ਦੇ ਨਾਲ ਤੁਸੀਂ ਕਾਫ਼ੀ ਲੰਮੇ ਸਮੇਂ ਤੱਕ ਰਹਿਣਾ ਹੈ ਜੇਕਰ ਤੁਸੀਂ ਰੰਗ ਦੀ ਚੋਣ ‘ਚ ਫੈਸਲਾ ਨਹੀਂ ਲੈ ਪਾ ਰਹੇ ਤਾਂ ਤੁਸੀਂ ਨੈਚੁਰਲ ਰੰਗ ਜਿਵੇਂ ਲਾਈਟ ਬ੍ਰਾਊਨ, ਬੇਜ਼ ਦੀ ਚੋਣ ਕਰੋ ਜੋ ਸਦਾਬਹਾਰ ਰੰਗ ਹੈ

ਦੀਵਾਰਾਂ

ਤੁਹਾਡੇ ਘਰ ਦੀਆਂ ਦੀਵਾਰਾਂ ਦਾ ਰੰਗ ਘਰ ਦੀ ਰੂਪ-ਰੇਖਾ ਹੀ ਬਦਲ ਦਿੰਦਾ ਹੈ ਜੇਕਰ ਤੁਹਾਡੇ ਘਰ ਦੀਆਂ ਦੀਵਾਰਾਂ ‘ਤੇ ਪਹਿਲੀ ਵਾਰ ਪੇਂਟ ਹੋਣ ਜਾ ਰਿਹਾ ਹੈ ਤਾਂ ਉਸ ‘ਤੇ ਪਹਿਲਾਂ ਪ੍ਰਾਇਮਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਸ ਦੀ ਚੰਗੀ ਕੁਆਲਿਟੀ ਦਾ ਹੋਣਾ ਬੇਹੱਦ ਜ਼ਰੂਰੀ ਹੈ
ਜਿੱਥੋਂ ਤੱਕ ਦੀਵਾਰਾਂ ‘ਤੇ ਪੇਂਟ ਦੀ ਗੱਲ ਹੈ ਤਾਂ ਇਹ ਤੁਹਾਡੇ ਬਜ਼ਟ ‘ਤੇ ਨਿਰਭਰ ਕਰਦਾ ਹੈ ਆਇਲ ਪੇਂਟ, ਟੈਕਚਰਡ ਪੇਂਟ ਜੋ ਤੁਹਾਡੇ ਘਰ ਦੀਆਂ ਦੀਵਾਰਾਂ ਨੂੰ ਮਾਰਬਲ ਜਾਂ ਸੈਂਡੀ ਲੁੱਕ ਦੇਵੇ, ਜੋ ਵੀ ਤੁਹਾਡੀ ਪਸੰਦ ਹੈ, ਚੋਣ ਕਰੋ ਵਾਲਪੇਪਰ, ਪੀਵੀਸੀ ਪੈਨਲਸ ਦੀ ਵੀ ਵਰਤੋਂ ਕਰ ਸਕਦੇ ਹੋ ਪੀਵੀਸੀ ਪੈਨਲਸ ਵਾਟਰ ਪਰੂਫ ਹੁੰਦੇ ਹਨ ਇਨ੍ਹਾਂ ਨੂੰ ਸਾਫ਼ ਕਰਨਾ ਵੀ ਅਸਾਨ ਹੈ

Also Read: 

  1. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
  2. ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
  3. ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
  4. ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
  5. ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
  6. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
  7. ਸੰਕਰਮਿਤ ਹੋਣ ਤੋਂ ਬਚਾਓ ਘਰ
  8. ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
  9. ਘਰ ਨੂੰ ਬਣਾਓ ਕੂਲ-ਕੂਲ
  10. ਵਧਣ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ

ਕਿਸੇ ਵੀ ਡਿਟਰਜੈਂਟ ਨਾਲ ਤੁਸੀਂ ਇਨ੍ਹਾਂ ਨੂੰ ਸਾਫ਼ ਕਰ ਸਕਦੇ ਹੋ  ਦੀਵਾਰਾਂ ਦੇ ਰੰਗਾਂ ਦੀ ਚੋਣ ਵੀ ਤੁਹਾਡੀ ਇੱਛਾ ‘ਤੇ ਨਿਰਭਰ ਕਰਦੀ ਹੈ ਲਾਲ ਅਤੇ ਪੀਲਾ ਗਰਮ ਰੰਗ ਹੈ ਹਲਕਾ ਜਾਮੁਣੀ, ਗਾੜ੍ਹਾ ਗੁਲਾਬੀ, ਪੀਲਾ ਆਦਿ ਸ਼ੇਖ ਰੰਗ ਬੱਚਿਆਂ ਦੇ ਕਮਰਿਆਂ ਲਈ ਉਪਯੁਕਤ ਰੰਗ ਹੈ ਬੈੱਡਰੂਮ ਲਈ ਤੁਸੀਂ ਪੀਚ, ਹਲਕੇ ਗੁਲਾਬੀ ਰੰਗਾਂ ਦੀ ਵਰਤੋਂ ਕਰੋ ਹਲਕਾ ਭੂਰਾ, ਕ੍ਰੀਮ, ਪੀਚ ਆਦਿ ਰੰਗਾਂ ਦੀ ਚੋਣ ਤੁਸੀਂ ਡਰਾਇੰਗ ਰੂਮ ਲਈ ਕਰੋ ਹਲਕੇ ਰੰਗ ਕਮਰੇ ਨੂੰ ਵੱਡਾ ਤੇ ਹਵਾਦਾਰ ਦਿਸਣ ‘ਚ ਸਹਾਇਕ ਹੈ ਜਦਕਿ ਗਾੜ੍ਹੇ ਰੰਗ ਉਲਟ ਪ੍ਰਭਾਵ ਪਾਉਂਦੇ ਹਨ ਇਨ੍ਹਾਂ ਦੀਵਾਰਾਂ ਨੂੰ ਸਜਾਉਣ ਲਈ ਪਰੰਪਰਿਕ ਕਲਾ ਦੇ ਨਮੂਨਿਆਂ ਦੇ ਚਿੱਤਰ ਉਪਯੁਕਤ ਹਨ

ਤੁਹਾਡਾ ਰਸੋਈਘਰ

ਤੁਸੀਂ ਰਸੋਈਘਰ ਬਾਰੇ ਯੋਜਨਾ ਬਣਾਉਂਦੇ ਸਮੇਂ ਅਜਿਹਾ ਸੋਚੋ ਜਿਵੇਂ ਤੁਸੀਂ ਕੋਈ ਚੰਗਾ ਪਕਵਾਨ ਬਣਾਉਣ ਜਾ ਰਹੇ ਹੋ ਅਤੇ ਇਸ ਦੇ ਲਈ ਤੁਹਾਨੂੰ ਬਹੁਤ ਸਾਰੇ ਫੈਸਲੇ ਲੈਣੇ ਹੁੰਦੇ ਹਨ ਤੁਹਾਡੇ ਰਸੋਈਘਰ ਦੀ ਫਲੋਰਿੰਗ ਲਈ ਚੱਲਣ ਵਾਲਾ ਉਤਪਾਦ ਹੋਣਾ ਚਾਹੀਦਾ ਹੈ ਅਤੇ ਇਸ ਦੇ ਲਈ ਵਾਟਰਪਰੂਫ ਟਾਈਲਜ਼ ਸਭ ਤੋਂ ਉਪਯੁਕਤ ਹੈ ਰਸੋਈਘਰ ਦੀ ਦੀਵਾਰਾਂ ਦੀ ਸਭ ਤੋਂ ਜ਼ਿਆਦਾ ਵਰਤੋਂ ਕਰੋ ਭਾਵ ਉਨ੍ਹਾਂ ‘ਚ ਬੰਦ ਕੈਬਨਿਟ, ਖੁੱਲ੍ਹੀ ਸੈਲਫ ਆਦਿ ਬਣਾਓ ਤਾਂਕਿ ਉਸ ‘ਚ ਤੁਸੀਂ ਆਪਣੀ ਕ੍ਰਾਕਰੀ ਆਦਿ ਸਮੇਟ ਸਕੋ ਫਾਲਤੂ ਵਰਤੋਂ ‘ਚ ਆਉਣ ਵਾਲੀਆਂ ਚੀਜ਼ਾਂ ਲਈ ਕੈਬਨਿਟ ਤੇ ਰੋਜ਼ਾਨਾ ਦੀਆਂ ਚੀਜ਼ਾਂ ਨੂੰ ਰੈਕ ‘ਚ ਸਮੇਟੋ ਅੱਜ-ਕੱਲ੍ਹ ਅਜਿਹੀਆਂ ਬਹੁਤ ਸਾਰੀਆਂ ਸੁੰਦਰ ਵਸਤੂਆਂ ਉਪਲੱਬਧ ਹਨ ਜੋ ਰਸੋਈਘਰ ਦੀ ਸੁੰਦਰਤਾ ਨੂੰ ਤਾਂ ਵਧਾਏਗੀ ਹੀ, ਨਾਲ ਹੀ ਚੀਜ਼ਾਂ ਨੂੰ ਸਹਿਜਣ ਦੇ ਕੰਮ ਵੀ ਆਉਂਦੀ ਹੈ

ਕਿਚਨ ਨੂੰ ਹੋਰ ਸੁੰਦਰ ਦਿਖਾਉਣ ਲਈ ਫੁੱਲਾਂ, ਤਸਵੀਰਾਂ ਦੀ ਵਰਤੋਂ ਕਰੋ ਜੇਕਰ ਤੁਹਾਡੀ ਕਿਚਨ ਵੱਡੀ ਹੈ ਤਾਂ ਤੁਸੀਂ ਫਰਿੱਜ ਨੂੰ ਵੀ ਕਿਚਨ ‘ਚ ਰੱਖੋ ਪਰ ਬਰਤਨ ਧੋਣ ਵਾਲੀ ਸਿੰਕ ਤੋਂ ਦੂਰ ਤਾਂ ਕਿ ਇਸ ‘ਤੇ ਪਾਣੀ ਨਾ ਪਵੇ ਕਿਚਨ ‘ਚ ਫੂਡ ਪ੍ਰੋਸੈਸਰ, ਮਾਈਕ੍ਰੋਵੇਵ ਜਾਂ ਓਵਨ ਲਈ ਵੀ ਜਗ੍ਹਾ ਬਣਾਓ ਕੰਮਕਾਜੀ ਲੋਕਾਂ ਲਈ ਤਾਂ ਇਹ ਉਤਪਾਦ ਅੱਜ ਜ਼ਰੂਰਤ ਬਣ ਗਏ ਹਨ ਇਨ੍ਹਾਂ ਸਭ ਲਈ ਤੁਹਾਡੀ ਕਿਚਨ ‘ਚ ਉਨ੍ਹਾਂ ਸਥਾਨਾਂ ‘ਤੇ ਇਲੈਕਟ੍ਰਿਕਲ ਸਾਕੇਟ ਹੋਣੇ ਚਾਹੀਦੇ ਹਨ ‘ਐਗਜਾਸਟ’ ਫੈਨ ਤਾਂ ਕਿਚਨ ‘ਚ ਜ਼ਰੂਰ ਹੋਣਾ ਚਾਹੀਦਾ ਹੈ ਕਿਚਨ ਦੀ ਸਿੰਕ ਵੀ ਸੇਰੇਮਿਕ ਜਾਂ ਟਾਇਲ ਦੀ ਨਾ ਹੋ ਕੇ ਸਟੀਲ ਦੀ ਹੋਣੀ ਚਾਹੀਦੀ ਹੈ

ਤੁਹਾਡਾ ਬੈੱਡਰੂਮ

ਬੈੱਡਰੂਮ ਘਰ ਦਾ ਇੱਕ ਬਹੁਤ ਹੀ ਨਿੱਜੀ ਹਿੱਸਾ ਹੁੰਦਾ ਹੈ ਜ਼ਿਆਦਾਤਰ ਇਸ ‘ਤੇ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਤੁਹਾਡੇ ਮਹਿਮਾਨ ਤਾਂ ਸਿਰਫ਼ ਡਰਾਇੰਗ ਰੂਮ ਤੱਕ ਰਹਿੰਦੇ ਹਨ ਤੇ ਤੁਹਾਡਾ ਤਾਂ ਅੱਧਾ ਸਮਾਂ ਇੱਥੇ ਬਤੀਤ ਹੁੰਦਾ ਹੈ ਇਸ ਲਈ ਉੱਥੋਂ ਦੀ ਹਰ ਚੀਜ਼ ਦੀ ਵਿਸ਼ੇਸ਼ ਦੇਖਭਾਲ ਕਰੋ ਆਪਣੇ ਬੈੱਡਰੂਮ ਨੂੰ ਸੁੰਦਰ ਬਣਾਓ ਸੁੰਦਰ ਪਰਦੇ, ਬੈੱਡਸਪਰੇਡ, ਲੈਮਪਸ਼ੇਡਜ਼ ਨਾਲ ਬੈੱਡਰੂਮ ਦੀਆਂ ਦੀਵਾਰਾਂ ਨੂੰ ਚੰਗੀ ਪੇਂਟਿੰਗ ਨਾਲ ਸਜਾਓ ਬੈਡਰੂਮ ‘ਚ ਸਭ ਤੋਂ ਮਹੱਤਵਪੂਰਨ ਤੁਹਾਡਾ ਬਿਸਤਰ ਹੁੰਦਾ ਹੈ ਜੋ ਆਰਾਮਦੇਹ ਹੋਣਾ ਚਾਹੀਦਾ ਹੈ, ਇਸ ਲਈ ਮੈਟ੍ਰੇਸ ਦੀ ਚੋਣ ਧਿਆਨ ਨਾਲ ਕਰੋ ਕੋਅਰ ਫੋਮ ਦੇ ਗੱਦੇ ਨਾਰੀਅਲ ਫਾਈਬਰ ਅਤੇ ਰਬੜਯੁਕਤ ਹੁੰਦੇ ਹਨ ਅਤੇ ਜ਼ਿਆਦਾ ਚੱਲਣ ਵਾਲੇ ਹੁੰਦੇ ਹਨ ਇਹ ਫੋਮ ਤੋਂ ਜ਼ਿਆਦਾ ਸਖ਼ਤ ਹੁੰਦੇ ਹਨ, ਇਹ ਤੁਹਾਡੇ ਸਰੀਰ ਨੂੰ ਜ਼ਿਆਦਾ ਸਹਾਰਾ ਦਿੰਦੇ ਹਨ ਆਪਣੀ ਪਸੰਦ ਤੇ ਜ਼ਰੂਰਤ ਅਨੁਸਾਰ ਇਨ੍ਹਾਂ ਦੀ ਚੋਣ ਕਰੋ

ਤੁਹਾਡਾ ਬਾਥਰੂਮ:

ਬਾਥਰੂਮ ਦੀ ਰੂਪਰੇਖਾ ਵੀ ਵਰਤਮਾਨ ‘ਚ ਤਬਦੀਲ ਹੋ ਚੁੱਕੀ ਹੈ ਇਨ੍ਹਾਂ ਦਾ ਸਾਫ਼-ਸੁਥਰਾ, ਸੁੰਦਰ ਰਹਿਣਾ ਵੀ ਤੁਹਾਡੇ ਘਰ ਦੀ ਸੁੰਦਰਤਾ ਨੂੰ ਸੰਪੂਰਨ ਕਰਦਾ ਹੈ ਬਾਥਰੂਮ ਦੀਆਂ ਦੀਵਾਰਾਂ ਤੇ ਫਰਸ਼ ‘ਨਮੀ ਰਹਿਤ’ ਹੋਣੇ ਚਾਹੀਦੇ ਹਨ ਸੇਰੇਮਿਕ ਫਲੋਰ ਟਾਈਲ ਬਾਥਰੂਮ ‘ਚ ਵਰਤੋਂ ਨਾ ਕਰੋ ਇਨ੍ਹਾਂ ਨਾਲ ਤਿਲ੍ਹਕਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਮੈਟ-ਫਿਨੀਸ਼, ਖੁਰਦਰੀ ਟਾਈਲ ਦੀ ਵਰਤੋਂ ਦੀਵਾਰਾਂ ‘ਤੇ ਫਰਸ਼ ਲਈ ਕਰੋ ਬਾਥਰੂਮ ‘ਚ ਵੀ ਕੈਬਨਿਟ ਬਣਵਾਓ ਇਸ ‘ਚ ਤੁਸੀਂ ਤੌਲੀਆ, ਸਾਬਣ, ਮੈਕਅੱਪ ਦਾ ਸਮਾਨ ਰੱਖ ਸਕਦੇ ਹੋ ਬਾਥਰੂਮ ‘ਚ ਲੱਗੇ ਲੈਂਪ, ਸਾਕੇਟ ਤੇ ਹੋਰ ਵਾਇਰਿੰਗ ਤੇ ਪਾਣੀ ਪੈਣ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ ਬਾਥਰੂਮ ‘ਚ ਵੀ ਐਗਜਾਸਟ ਫੈਨ ਲਾਓ ਇੱਕ ਛੋਟਾ ਜਿਹਾ ਬੁੱਕ ਸੈਲਫ ਵੀ ਬਣਵਾ ਸਕਦੇ ਹੋ ਬਾਥਰੂਮ ‘ਚ ਖਿੜਕੀ ਲਈ ਬਲਾਈਂਡਸ ਦੀ ਵਰਤੋਂ ਕਰੋ
ਸੋਨੀ ਮਲਹੋਤਰਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ