the problem of losing memory many ways to increase it mental health

ਯਾਦਦਾਸ਼ਤ ਖੋਹਣ ਦੀ ਸਮੱਸਿਆ, ਵਧਾਉਣ ਦੇ ਕਈ ਉਪਾਅ

ਕਿਸੇ ਵੀ ਗੱਲ ਨੂੰ ਦਿਮਾਗ ’ਚ ਯਾਦ ਨਾ ਰੱਖਣਾ ਕਮਜ਼ੋਰ ਯਾਦਦਾਸ਼ਤ ਸ਼ਕਤੀ ਦੇ ਲੱਛਣ ਹਨ ਕਦੇ-ਕਦੇ ਇਸ ਨਾਲ ਬਹੁਤ ਨੁਕਸਾਨ ਝੱਲਣਾ ਪੈਂਦਾ ਹੈ ਖਾਸ ਤੌਰ ’ਤੇ ਵਿਦਿਆਰਥੀਆਂ ਨੂੰ ਜੋ ਸਕੂਲ ’ਚ ਪੜ੍ਹਾਇਆ ਜਾਂਦਾ ਹੈ, ਘਰ ਵਾਪਸ ਆਉਂਦੇ ਸਮੇਂ ਉਹ ਸਭ ਕੁਝ ਭੁੱਲ ਜਾਂਦੇ ਹਨ ਇਹੀ ਕਾਰਨ ਹੁੰਦਾ ਹੈ ਕਿ ਪੇਪਰਾਂ ਦੇ ਦਿਨਾਂ ’ਚ ਉਨ੍ਹਾਂ ਨੂੰ ਅਸਫਲਤਾ ਦਾ ਮੂੰਹ ਦੇਖਣਾ ਪੈਂਦਾ ਹੈ

ਠੀਕ ਇਸੇ ਤਰ੍ਹਾਂ ਵਪਾਰ ਕਰਨ ਵਾਲੇ ਲੋਕ ਆਪਣੀ ਭੁਲੱਕੜਪਣ ਦੀ ਆਦਤ ਨਾਲ ਵਪਾਰ ਨੂੰ ਨਸ਼ਟ ਕਰ ਦਿੰਦੇ ਹਨ ਸਰੀਰਕ ਕਸ਼ਟ, ਮਾਨਸਿਕ ਤਨਾਅ, ਕ੍ਰੋਧ, ਈਰਖਾ, ਚਿੰਤਾ ਆਦਿ ਨਾਲ ਦਿਮਾਗ ’ਤੇ ਗਹਿਰਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਜਦੋਂ ਕਦੇ ਕਿਸੇ ਵਿਅਕਤੀ ਦਾ ਮਨ ਕਿਸੇ ਦੂਸਰੀ ਵਸਤੂ ਜਾਂ ਵਿਅਕਤੀ ’ਚ ਲੱਗਿਆ ਰਹਿੰਦਾ ਹੈ ਤਾਂ ਉਹ ਹੋਰ ਵਸਤੂਆਂ ਜਾਂ ਵਿਅਕਤੀਆਂ ਨੂੰ ਭੁੱਲ ਜਾਂਦਾ ਹੈ ਇਸ ਤਰ੍ਹਾਂ ਧਿਆਨ ਨਾ ਦੇਣ ਨਾਲ ਸਾਡੀ ਯਾਦਦਾਸ਼ਤ ਪ੍ਰਭਾਵਿਤ ਹੁੰਦੀ ਹੈ

ਤਰਕ ਸਮਰੱਥਾ ਅਤੇ ਗਿਆਨ, ਦੋਵੇਂ ਹੀ ਯਾਦਸ਼ਕਤੀ ’ਤੇ ਆਧਾਰਿਤ ਹੁੰਦੇ ਹਨ ਸਭ ਵਿਅਕਤੀ ਆਪਣੀ ਕਮਜ਼ੋਰ ਯਾਦ ਸ਼ਕਤੀ ਦੀ ਚਰਚਾ ਤਾਂ ਕਰਦੇ ਹਨ ਪਰ ਉਸ ’ਚ ਵਾਧਾ ਕਿਵੇਂ ਕੀਤਾ ਜਾਵੇ? ਇਸ ’ਤੇ ਵਿਚਾਰ ਕਰਨ ਲਈ ਕਿਸੇ ਦੇ ਕੋਲ ਸਮਾਂ ਨਹੀਂ ਹੈ ਹੁਣ ਇਹ ਤਾਂ ਸੰਭਵ ਨਹੀਂ ਕਿ ਤੁਹਾਡੀ ਯਾਦਸ਼ਕਤੀ ਇੱਕ ਹੀ ਰਾਤ ’ਚ ਵਿਕਸਤ ਹੋ ਜਾਵੇ ਪਰ ਇੱਥੇ ਤੁਹਾਨੂੰ ਵਿਸਥਾਰ ਸਹਿਤ ਜਾਣਕਾਰੀ ਅਤੇ ਕੁਝ ਮਹੱਤਵਪੂਰਨ ਸੁਝਾਅ ਦੇ ਰਹੇ ਹਾਂ, ਜਿਸ ਨਾਲ ਤੁਸੀਂ ਆਪਣੀ ਯਾਦ ਸ਼ਕਤੀ ਨੂੰ ਵਧਾ ਸਕਦੇ ਹੋ

ਭੁਲੱਕੜਪਣ ਦੇ ਕਾਰਨ ਅਤੇ ਹੱਲ:

ਭੁਲੱਕਣਪਣ ਦੇ ਮੁੱਖ ਕਾਰਨਾਂ ’ਚ ਕੰਮ ਦੀ ਜ਼ਿਆਦਤਾ, ਥੱਕਾਣ, ਠੀਕ ਸਥਾਨ ’ਤੇ ਵਸਤੂਆਂ ਨੂੰ ਨਾ ਰੱਖਣਾ, ਜਲਦਬਾਜੀ, ਕੰਮ ’ਚ ਅਰੁਚੀ, ਕ੍ਰੋਧ, ਡਰ ਅਤੇ ਚਿੰਤਾ ਹੈ

ਭੁੱਲਣ ਦੀ ਆਦਤ ਨੂੰ ਦੂਰ ਕਰਨ ਲਈ ਜ਼ਰੂਰੀ ਉਪਾਅ ਇਸ ਪ੍ਰਕਾਰ ਹਨ:-

ਘਰ, ਆਫਿਸ, ਗੱਡੀ ਦੀ ਚਾਬੀ ਨੂੰ ਕੰਮ ਦੇ ਖ਼ਤਮ ਹੋਣ ਤੋਂ ਬਾਅਦ ਆਪਣੇ ਸੂਟਕੇਸ ਜਾਂ ਕਿਸੇ ਸਹੀ ਥਾਂ ’ਤੇ ਰੱਖੋ ਤਾਂ ਕਿ ਜ਼ਰੂਰਤ ਪੈਣ ’ਤੇ ਆਸਾਨੀ ਨਾਲ ਲੱਭਿਆ ਜਾ ਸਕੇ

 • ਸਾਰੇ ਕੰਮਾਂ ਦੀ ਇੱਕ ਸੂਚੀ ਬਣਾ ਕੇ ਕੰਮ ਕਰੋ ਅਤੇ ਸਹੀ ਸਮੇਂ ’ਤੇ ਸਮਾਪਤ ਕਰੋ
 • ਹਰੇਕ ਵਸਤੂ ਨੂੰ ਇੱਕ ਨਿਸ਼ਚਿਤ ਥਾਂ ’ਤੇ ਰੱਖੋ, ਇੱਧਰ-ਉੱਧਰ ਨਾ ਸੁੱਟੋ
 • ਬੱਸ, ਗੱਡੀ ਫੜਨ ਦੀ ਜਲਦਬਾਜ਼ੀ ਤੋਂ ਬਚਣ ਲਈ ਆਪਣੇ ਆਪ ਨੂੰ ਸਹੀ ਸਮਾਂ ਦਿਓ
 • ਕ੍ਰੋਧ, ਡਰ ਅਤੇ ਚਿੰਤਾ ਇਹ ਤਿੰਨੇ ਬਿਮਾਰੀਆਂ, ਦਿਮਾਗ ਅਤੇ ਸਰੀਰ ਨੂੰ ਖੋਖਲਾ ਬਣਾ ਦਿੰਦੀਆਂ ਹਨ ਕਿਹਾ ਵੀ ਗਿਆ ਹੈ ਕਿ ਚਿੰਤਾ ਚਿਤਾ ਸਮਾਨ ਹੁੰਦੀ ਹੈ ਕ੍ਰੋਧ ਨੂੰ ਘੱਟ ਕਰੋ ਅਤੇ ਆਪਣੇ ਮਨ ’ਚੋਂ ਡਰ ਨੂੰ ਕੱਢੋ
 • ਜੇਕਰ ਤੁਹਾਡੀ ਕਿਸੇ ਕੰਮ ’ਚ ਰੁਚੀ ਨਾ ਹੋਵੇ ਤਾਂ ਉਸ ਨੂੰ ਨਾ ਕਰੋ
 • ਜਦੋਂ ਵੀ ਕਿਸੇ ਨੂੰ ਆਪਣਾ ਪੈੱਨ ਦਿਓ ਤਾਂ ਉਸ ਦਾ ਢੱਕਣ ਆਪਣੇ ਕੋਲ ਰੱਖੋ ਤਾਂ ਕਿ ਪੈਨ ਨੂੰ ਪ੍ਰਾਪਤ ਕੀਤਾ ਜਾ ਸਕੇ

ਥੱਕਾਣ ਦਾ ਯਾਦਦਾਸ਼ਤ ਸ਼ਕਤੀ ’ਤੇ ਗਲਤ ਪ੍ਰਭਾਵ:

ਆਪਣੀ ਯਾਦਦਾਸ਼ਤ ਸ਼ਕਤੀ ਨੂੰ ਤੇਜ਼ ਬਣਾਏ ਰੱਖਣ ਲਈ ‘ਥੱਕਾਣ’ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਦਿਮਾਗ ਦੇ ਕੰਮ ਨਾਲ ਮਨੁੱਖ ਨੂੰ ਥੱਕਾਣ ‘ਅਨੁਭਵ’ ਨਹੀਂ ਹੁੰਦੀ, ਇਹ ਕਹਿਣਾ ਬਹੁਤ ਔਖਾ ਹੈ ਵਿਗਿਆਨਕਾਂ ਨੇ ਇਸ ਵਿਸ਼ੇ ’ਤੇ ਅਧਿਐਨ ਤੋਂ ਬਾਅਦ ਕਿ, ਚੇਤਨ ਅਵਸਥਾ ’ਚ ਦਿਮਾਗ ’ਚੋਂ ਜਦੋਂ ਖੂਨ ਲੰਘਦਾ ਹੈ ਤਾਂ ਉਸ ਨਾਲ ਜ਼ਰਾ ਵੀ ਥੱਕਾਣ ਦੇ ਲੱਛਣ ਮੌਜ਼ੂਦ ਨਹੀਂ ਹੁੰਦੇ ਜੇਕਰ ਤੁਸੀਂ ਕਿਸੇ ਰਿਕਸ਼ਾ ਚਲਾਉਣ ਵਾਲੇ ਵਿਅਕਤੀ ਦੀਆਂ ਰਗਾਂ ’ਚੋਂ ਖੂਨ ਕਢਵਾ ਕੇ ਜਾਂਚ ਕਰਵਾਓ ਤਾਂ ਉਸ ’ਚ ਥੱਕਾਣ ਪੈਦਾ ਕਰਨ ਵਾਲਾ ਇੱਕ ਜ਼ਹਿਰੀਲਾ ਪਦਾਰਥ ਦਿਖਾਈ ਦੇਵੇਗਾ ਪਰ ਦੂਜੇ ਪਾਸੇ ਜੇਕਰ ਤੁਸੀਂ ਮਾਨਸਿਕ ਕੰਮ ਕਰਦੇ ਹੋ, ਤਾਂ ਤੁਹਾਡੇ ਖੂਨ ’ਚ ਥੱਕਾਣ ਪੈਦਾ ਕਰਨ ਵਾਲਾ ਜ਼ਹਿਰੀਲਾ ਪਦਾਰਥ ਨਹੀਂ ਮਿਲੇਗਾ ਵਿਗਿਆਨਕਾਂ ਦਾ ਅਜਿਹਾ ਮੰਨਣਾ ਹੈ ਕਿ ਸਾਡਾ ਦਿਮਾਗ ਦਸ-ਬਾਰ੍ਹਾਂ ਘੰਟੇ ਕੰਮ ਕਰਨ ਤੋਂ ਬਾਅਦ ਵੀ ਓਨੀ ਤੇਜੀ ਦਿਖਾਉਂਦਾ ਹੈ ਜਿੰਨਾ ਕੰਮ ਨੂੰ ਸ਼ੁਰੂ ਕਰਨ ਦੇ ਸਮੇਂ ਦਿਖਾਉਂਦਾ ਹੈ ਸਵਾਲ ਉ ੱਠਦਾ ਹੈ ਜੇਕਰ ਦਿਮਾਗ ਨਹੀਂ ਥੱਕਦਾ ਤਾਂ ਅਜਿਹੇ ਕਿਹੜੇ ਕਾਰਨ ਹਨ, ਜੋ ਉਸ ਨੂੰ ਥਕਾਉਂਦੇ ਹਨ?

the problem of losing memory many ways to increase it mental health
ਮਾਨਸਿਕ ਮਾਹਿਰਾਂ ਦਾ ਅਜਿਹਾ ਕਹਿਣਾ ਹੈ ਕਿ ਥੱਕਾਣ ਦਾ ਮੁੱਖ ਕਾਰਨ ਸਾਡੇ ਦਿਮਾਗ ਦੀਆਂ ਭਾਵਨਾਵਾਂ ਅਵਸਥਾਵਾਂ ਹਨ, ਜੋ ਉਸ ਨੂੰ ਥਕਾ ਦਿੰਦੀਆਂ ਹਨ ਉਦਾਹਰਨ ਲਈ ਜੇਕਰ ਤੁਸੀਂ ਹਰ ਸਮੇਂ ਚਿੰਤਾ ’ਚ ਖੋਏ ਰਹਿੰਦੇ ਹੋ ਜਾਂ ਕਿਸੇ ਗੱਲ ਨੂੰ ਦਿਲ ’ਤੇ ਲਾ ਲੈਂਦੇ ਹੋ ਤਾਂ ਅਜਿਹੀ ਸਥਿਤੀ ’ਚ ਦਿਮਾਗ ’ਤੇ ਗਹਿਰਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਹੌਲੀ-ਹੌਲੀ ਯਾਦ ਸ਼ਕਤੀ ਖ਼ਤਮ ਹੋਣ ਲੱਗੀ ਹੈ ਸਰੀਰਕ ਮਿਹਨਤ ਕਰਨ ਨਾਲ ਪੈਦਾ ਥੱਕਾਣ ਚੰਗੀ ਨੀਂਦ ਅਤੇ ਆਰਾਮ ਕਰਨ ਨਾਲ ਦੂਰ ਕੀਤੀ ਜਾ ਸਕਦੀ ਹੈ, ਪਰ ਮਾਨਸਿਕ ਚਿੰਤਾ ਅਤੇ ਤਨਾਅ ਨੂੰ ਦੂਰ ਕਰਨਾ ਏਨਾ ਆਸਾਨ ਨਹੀਂ ਹੁੰਦਾ ਜੇਕਰ ਅਜਿਹਾ ਨਾ ਹੋ ਪਾਉਂਦਾ, ਤਾਂ ਮਾਨਸਿਕ ਸ਼ਕਤੀ ਡਗਮਗਾਉਣ ਲਗਦੀ ਹੈ ਸਿਰ-ਦਰਦ ਦੀ ਸ਼ਿਕਾਇਤ ਹੁੰਦੀ ਹੈ ਅਤੇ ਦਿਮਾਗ ’ਤੇ ਜ਼ੋਰ ਪਾਉਣ ਦੇ ਬਾਵਜ਼ੂਦ ਕੁਝ ਯਾਦ ਨਹੀਂ ਆਉਂਦਾ
ਸਰੀਰ ਅਤੇ ਦਿਮਾਗ ਨੂੰ ਸਿਹਤਮੰਦ ਰੱਖਣ ਲਈ ਗਹਿਰੀ ਨੀਂਦ ਦੀ ਜ਼ਰੂਰਤ ਹੁੰਦੀ ਹੈ

ਜਿਸ ਦੇ ਲਈ ਹੇਠ ਲਿਖੇ ਸੁਝਾਆਂ ’ਤੇ ਧਿਆਨ ਦਿਓ:-

 • ਰਾਤ ਨੂੰ ਸੌਣ ਦਾ ਇੱਕ ਨਿਸ਼ਚਿਤ ਸਮਾਂ ਹੋਣਾ ਚਾਹੀਦਾ ਹੈ
 • ਸੌਣ ਵਾਲਾ ਕਮਰਾ ਖੁੱਲ੍ਹਾ ਅਤੇ ਹਵਾਦਾਰ ਹੋਣਾ ਚਾਹੀਦਾ ਹੈ
 • ਬਿਸਤਰ ਆਰਾਮਦਾਇਕ ਹੋਣਾ ਚਾਹੀਦਾ ਹੈ ਗੱਦੇ ਸਮਤਲ ਹੋਣੇ ਚਾਹੀਦੇ ਹਨ
 • ਰਾਤ ਨੂੰ ਢਿੱਲੇ ਕੱਪੜੇ ਪਹਿਨਣੇ ਚਾਹੀਦੇ ਹਨ ਜਿੱਥੋਂ ਤੱਕ ਸੰਭਵ ਹੋਵੇ ਸੂਤੀ ਕੱਪੜੇ ਹੀ ਪਹਿਨੋ
 • ਸੌਣ ਤੋਂ ਪਹਿਲਾਂ ਚਾਹ ਜਾਂ ਕਾੱਫੀ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਨੀਂਦ ਸਹੀ ਨਹੀਂ ਆਉਂਦੀ ਹੈ
 • ਸੌਂਦੇ ਸਮੇਂ ਦਫ਼ਤਰ ਦੀਆਂ ਗੱਲਾਂ ਅਤੇ ਫਾਈਲਾਂ ਦੇ ਵਿਸ਼ੇ ’ਤੇ ਵਿਚਾਰ ਨਾ ਕਰੋ

ਯਾਦਸ਼ਕਤੀ (ਯਾਦਦਾਸ਼ਤ) ਵਧਾਉਣ ਦੇ ਘਰੇਲੂ ਇਲਾਜ

 • ਜਿਹੜੇ ਵਿਅਕਤੀਆਂ ਜਾਂ ਵਿਦਿਆਰਥੀਆਂ ਨੂੰ ਯਾਦ ਨਹੀਂ ਰਹਿੰਦਾ ਹੈ, ਉਨ੍ਹਾਂ ਨੂੰ ਸੇਬ ਦੀ ਵਰਤੋਂ ਕਰਨੀ ਚਾਹੀਦੀ ਹੈ ਰੋਜ਼ਾਨਾ ਭੋਜਨ ਤੋਂ ਪਹਿਲਾਂ ਇੱਕ ਜਾਂ ਦੋ ਸੇਬ ਬਿਨਾਂ ਛਿਲਕਾ ਉਤਾਰੇ ਚਬਾ-ਚਬਾ ਕੇ ਖਾਣੇ ਚਾਹੀਦੇ ਹਨ ਸੇਬ ਚੰਗੀ ਤਰ੍ਹਾਂ ਧੋ ਪੂੰਝ ਕੇ ਖਾਓ
 • ਗਾਂ ਦੇ ਘਿਓ ਦੀ ਮਾਲਸ਼ ਸਿਰ ’ਤੇ ਕਰਨ ਨਾਲ ਵੀ ਯਾਦ ਸ਼ਕਤੀ ਸਦਾ ਤੇਜ਼ ਬਣੀ ਰਹਿੰਦੀ ਹੈ
 • ਸੌਂਫ ਨੂੰ ਹਲਕੀ-ਹਲਕੀ ਕੁੱਟ ਕੇ ਅਤੇ ਉਸ ਦੇ ਛਿਲਕੇ ਨੂੰ ਉਤਾਰ ਕੇ ਛਾਨਣੀ ਨਾਲ ਛਾਣ ਲਓ ਫਿਰ ਜਿੰਨੀ ਛਾਣੀ ਹੋਈ ਸੌਂਫ ਹੋਵੇ, ਉਸ ’ਚ ਓਨੀ ਹੀ ਪੀਸੀ ਹੋਈ ਮਿਸ਼ਰੀ ਮਿਲਾਓ ਸਵੇਰੇ ਅਤੇ ਸ਼ਾਮ ਨੂੰ ਇੱਕ-ਇੱਕ ਚਮਚ ਗਰਮ ਦੁੱਧ ਦੇ ਨਾਲ ਫੱਕਣ ਨਾਲ ਕੁਝ ਹੀ ਦਿਨਾਂ ’ਚ ਯਾਦ ਸ਼ਕਤੀ ਵਧਦੀ ਹੈ ਅਤੇ ਦਿਮਾਗ ਨੂੰ ਠੰਡਕ ਮਿਲਦੀ ਹੈ
 • ਸ਼ਾਮ ਨੂੰ ਬਾਦਾਮ ਦੀ ਗਿਰੀ ਦੇ ਸੱਤ-ਅੱਠ ਦਾਣੇ ਪਾਣੀ ’ਚ ਭਿਓਂ ਦਿਓ ਅਤੇ ਅਗਲੇ ਦਿਨ ਸਵੇਰੇ ਉਸ ਨੂੰ ਛਿੱਲ ਕੇ ਸਿਲ ’ਤੇ ਦੋ-ਤਿੰਨ ਕਾਲੀਆਂ ਮਿਰਚਾਂ ਸਮੇਤ ਬਾਰੀਕ ਪੀਸ ਲਓ ਫਿਰ ਇਸ ਨੂੰ ਇੱਕ ਪਾਅ ਗਰਮ ਦੁੱਧ ’ਚ ਮਿਲਾਓ ਅਤੇ ਸੇਕੇ ’ਤੇ ਰੱਖ ਕੇ ਦੁੱਧ ’ਚ ਦੋ ਉਬਾਲ ਦਿਓ ਉਸ ਤੋਂ ਬਾਅਦ ਉਸ ਨੂੰ ਹੇਠਾਂ ਉਤਾਰ ਕੇ ਉਸ ’ਚ ਇੱਕ ਚਮਚ ਦੇਸੀ ਘਿਓ ਅਤੇ ਦੋ ਚਮਚ ਖੰਡ ਜਾਂ ਬੂਰਾ ਖੰਡ ਪਾ ਕੇ ਮਿਲਾਓ ਇਸ ਨੂੰ ਥੋੜ੍ਹਾ ਠੰਡਾ ਕਰਨ ਤੋਂ ਬਾਅਦ ਪੀ ਜਾਓ ਰੋਜਾਨਾ ਇਸ ਦਾ ਸੇਵਨ ਕਰਨ ਨਾਲ ਇੱਕ ਮਹੀਨੇ ’ਚ ਹੀ ਯਾਦ ਸ਼ਕਤੀ ਦੀ ਕਮਜ਼ੋਰੀ ਦੂਰ ਹੋ ਜਾਏਗੀ
 • ਰੋਜ਼ ਸਵੇਰੇ ਆਂਵਲੇ ਦਾ ਮੁਰੱਬਾ ਖਾਣ ਨਾਲ ਯਾਦ ਸ਼ਕਤੀ ’ਚ ਵਾਧਾ ਹੁੰਦਾ ਹੈ
 • ਸਰਦੀਆਂ ’ਚ ਰੋਜ਼ਾਨਾ ਚਾਰ ਅਖਰੋਟਾਂ ਦਾ ਸੇਵਨ ਕਰੋ
 • ਇੱਕ ਪਿਆਲਾ ਆਮਰਸ, ਇੱਕ ਚਮਚ ਅਦਰਕ ਦਾ ਰਸ, ਚੌਥਾਈ ਕੱਪ ਦੁੱਧ ਅਤੇ ਸਵਾਦ ਅਨੁਸਾਰ ਖੰਡ ਇਨ੍ਹਾਂ ਸਭ ਨੂੰ ਮਿਲਾ ਕੇ ਪੀਓ
 • ਬਾਦਾਮ ਦੀਆਂ ਗਿਰੀਆਂ ਨੂੰ ਚਬਾ-ਚਬਾ ਕੇ ਉੱਪਰੋਂ ਦੁੱਧ ਪੀਂਦੇ ਜਾਓ ਗਰਮੀਆਂ ’ਚ ਬਾਦਾਮ ਦੀ ਠੰਡਿਆਈ ਪੀਣ ਨਾਲ ਵੀ ਯਾਦ ਸ਼ਕਤੀ ਵਧਦੀ ਹੈ
 • ਅੱਠ-ਦਸ ਬਾਦਾਮ ਰਾਤ ਨੂੰ ਪਾਣੀ ’ਚ ਭਿਓਂ ਦਿਓ ਸਵੇਰੇ ਉਸ ਦਾ ਛਿਲਕਾ ਉਤਾਰਕੇ 12 ਗ੍ਰਾਮ ਤਾਜ਼ਾ ਮੱਖਣ ਅਤੇ ਥੋੜ੍ਹੀ ਜਿਹੀ ਮਿਸ਼ਰੀ ਪਾ ਕੇ ਖਾਓ ਕੁਝ ਹੀ ਦਿਨਾਂ ’ਚ ਯਾਦ ਸ਼ਕਤੀ ਵਧ ਜਾਏਗੀ
 • ਉੱਪਰ ਦੱਸੇ ਗਏ ਸਾਰੇ ਤਰੀਕਿਆਂ ਦਾ ਜ਼ਰੂਰਤ ਅਨੁਸਾਰ ਵਰਤੋਂ ਕਰਨ ਨਾਲ ਯਾਦ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ