the-master-has-done-the-same

the-master-has-done-the-sameਗੁਰੂ ਕਰ ਲਿਆ ਇਕ ਸਮਾਨ : ਸੰਪਾਦਕੀ , ਰੂਹਾਨੀਅਤ ‘ਚ ਇੱਕ ਉਦਾਹਰਨ ਅਕਸਰ ਦਿੱਤੀ ਜਾਂਦੀ ਹੈ ਇੱਕ ਐਸੇ ਜੀਵ ਦੀ ਜੋ ਕਿਸੇ ਦੂਜੇ ਜੀਵ ਨੂੰ ਆਪਣੀ ਸ਼ਰਨ ‘ਚ ਲੈ ਕੇ ਅਤੇ ਆਪਣੀ ਆਵਾਜ਼ ਸੁਣਾ-ਸੁਣਾ ਕੇ ਆਪਣਾ ਰੂਪ ਬਣਾ ਲੈਂਦਾ ਹੈ ਗੁਰੂ ਦਾ ਮਹਾਂ ਪਰਉਪਕਾਰ ਵਰਣਨ ਤੋਂ ਪਰ੍ਹੇ ਹੈ

‘ਐਸਾ ਬੱਬਰ ਸ਼ੇਰ ਬਣਾਵਾਂਗੇ ਜੋ ਮੂੰਹ ਤੋੜ ਜਵਾਬ ਦੇਵੇਗਾ’ ਇਹ ਬਚਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ, 1990 ਨੂੰ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਾਰੇ ਗੁਰਗੱਦੀ ਬਖਸ਼ਿਸ਼ ਕਰਦੇ ਸਮੇਂ ਫਰਮਾਏ

ਪੂਜਨੀਕ ਪਰਮ ਪਿਤਾ ਜੀ ਨੇ ਇਹ ਵੀ ਬਚਨ ਸਾਧ-ਸੰਗਤ ਵਿੱਚ ਕੀਤੇ ਕਿ ‘ਜਵਾਨ ਬਣ ਕੇ ਆਵਾਂਗੇ’ ਇਸ ਸਬੰਧੀ ਅਨੇਕਾਂ ਸਤਿਸੰਗੀ ਪ੍ਰੇਮੀਆਂ ਨੇ ਰੂਹਾਨੀ ਕਰਿਸ਼ਮੇ ਵੀ ਆਪਣੇ ਅਭਿਆਸ ਦੌਰਾਨ ਦੇਖੇ ਤੇ ਮਹਿਸੂਸ ਕੀਤੇ ਹਨ ਜਦ ਉਹਨਾਂ ਨੇ ਪੂਜਨੀਕ ਪਰਮ ਪਿਤਾ ਜੀ ਦੇ ਨੂਰੀ ਸਰੂਪ ਨੂੰ ਪੂਜਨੀਕ ਗੁਰੂ ਜੀ ਦੇ ਸਰੂਪ ਵਿੱਚ ਸਮਾਉਂਦੇ ਹੋਇਆਂ ਦੇਖਿਆ

ਇਹ ਇੱਕ ਇਤਿਹਾਸਕ ਤਬਦੀਲੀ ਦਾ ਸਮਾਂ ਕਿਹਾ ਜਾ ਸਕਦਾ ਹੈ ਜਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਸਾਧ-ਸੰਗਤ ਅਤੇ ਪੂਰੇ ਸਮਾਜ, ਦੇਸ਼ ਤੇ ਦੁਨੀਆਂ ਦੇ ਭਲੇ ਲਈ ਆਪਣੇ ਜਵਾਨ ਰੂਪ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਜਾਨਾਸ਼ੀਨ ਬਣਾਇਆ ਅਤੇ ਇਸ ਅਸਲੀਅਤ ਦਾ ਭੇਦ ਸਾਧ-ਸੰਗਤ ਵਿੱਚ ਸਪੱਸ਼ਟ ਕੀਤਾ ਕਿ ਅੱਜ ਤੋਂ ਇਹ (ਪੂਜਨੀਕ ਗੁਰੂ ਜੀ) ਸਾਡਾ ਰੂਪ ਹਨ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਗੁਰੂ ਜੀ ਨੂੰ ਆਪਣਾ ਵਾਰਸ, (ਡੇਰਾ ਸੱਚਾ ਸੌਦਾ ਗੁਰਗੱਦੀ ਦਾ ਵਾਰਸ) ਬਣਾਇਆ ਅਤੇ ਇੰਨੇ ਵੱਡੇ-ਵੱਡੇ ਬਚਨ ਕੀਤੇ ਅਤੇ ਸਾਧ-ਸੰਗਤ ਨੂੰ ਸ਼ਰੇਆਮ ਦੱਸ ਵੀ ਦਿੱਤਾ

ਕਿ ਹੁਣ ਸਾਧ-ਸੰਗਤ ਦੀ ਸੇਵਾ-ਸੰਭਾਲ ਅਤੇ ਸਮਾਜ ਤੇ ਲੋਕ ਭਲਾਈ ਦੇ ਕਾਰਜ ਦਿਨ ਦੁੱਗਣੀ, ਰਾਤ ਚੌਗੁਣੀ, ਤੂਫਾਨ-ਮੇਲ ਗਤੀ ਨਾਲ ਹੋਣਗੇ ਅਤੇ ਅਸੀਂ ਇਸ ਜਵਾਨ ਰੂਪ (ਪੂਜਨੀਕ ਗੁਰੂ ਜੀ) ‘ਚ ਖੁਦ ਸਭ ਕਰਾਂਗੇ ਆਪਣੇ ਇਸ ਮਕਸਦ ਨੂੰ ਧਿਆਨ ‘ਚ ਰੱਖ ਕੇ ਸਤਿਗੁਰੂ ਪਰਮ ਪਿਤਾ ਜੀ ਨੇ ਅਜਿਹਾ ਬਦਲਾਅ ਕੀਤਾ ਸਤਿਗੁਰੂ ਦੀ ਮਹਾਨਤਾ ਦੀ ਇਹੀ ਨਿਸ਼ਾਨੀ ਹੈ ਜੋ ਉਹ ਕਰਦੇ ਹਨ ਉਹਨਾਂ ਦੇ ਪਰਉਪਕਾਰ ਸਦਕਾ ਪੂਰੇ ਦੇਸ਼, ਸਮਾਜ, ਪੂਰੇ ਵਿਸ਼ਵ ਤੇ ਪੂਰੀ ਮਾਨਵਤਾ ਦੀ ਭਲਾਈ ਦਾ ਉਦੇਸ਼ ਉਹਨਾਂ ਦਾ ਹੁੰਦਾ ਹੈ ਪੂਜਨੀਕ ਪਰਮ ਪਿਤਾ ਜੀ ਦੇ ਬਚਨਾਂ ਅਨੁਸਾਰ ਅੱਜ ਦੇਖਦੇ ਹਾਂ ਕਿ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਹਿੱਤ ਕਿੰਨੇ ਹੀ ਸਮਾਜ ਭਲਾਈ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ

ਕਰੋੜਾਂ ਦੀ ਗਿਣਤੀ ‘ਚ ਸਾਧ-ਸੰਗਤ ਪੂਜਨੀਕ ਗੁਰੂ ਜੀ ਦੁਆਰਾ ਦਰਸਾਏ ਇਹਨਾਂ ਪਰਮਾਰਥੀ ਕਾਰਜਾਂ ਨੂੰ ਕਰਨ ‘ਚ ਲੱਗੀ ਹੋਈ ਹੈ ਕਰੋੜਾਂ ਡੇਰਾ ਸ਼ਰਧਾਲੂ ਆਪਣੇ ਮਹਾਨ ਗੁਰੂ ਦੇ ਬਚਨਾਂ ਅਨੁਸਾਰ ਸਮਾਜ ਤੇ ਮਾਨਵਤਾ ਭਲਾਈ ਦੇ ਕਾਰਜਾਂ ਸਦਕਾ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇ ਰਹੇ ਹਨ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਵੱਲੋਂ ਦਿਖਾਏ ਤੇ ਸੁਝਾਏ ਸਮਾਜ-ਭਲਾਈ ਕਾਰਜਾਂ ਲਈ ਦਿਨ-ਰਾਤ ਯਤਨਸ਼ੀਲ ਹੈ ਇਤਿਹਾਸ ‘ਚ 23 ਸਤੰਬਰ ਇੱਕ ਮਹਾਨ ਤੇ ਪਵਿੱਤਰ ਦਿਹਾੜਾ ਹੈ

ਇਸ ਦਿਨ ਇਨਸਾਨੀਅਤ ਦੇ ਮਸੀਹਾ ਪੂਜਨੀਕ ਗੁਰੂ ਜੀ ਡੇਰਾ ਸੱਚਾ ਸੌਦਾ ਦੀ ਗੁਰਗੱਦੀ ‘ਤੇ ਬਿਰਾਜ਼ਮਾਨ ਹੋਏ ਅਤੇ ਰੂਹਾਨੀਅਤ ਦੇ ਨਾਲ-ਨਾਲ ਇਨਸਾਨੀਅਤ ਦੀ ਭਲਾਈ ਦੇ ਕਾਰਜਾਂ ਨੂੰ ਤੂਫਾਨਮੇਲ ਗਤੀ ਨਾਲ ਅੱਗੇ ਵਧਾਇਆ ਡੇਰਾ ਸੱਚਾ ਸੌਦਾ ਪਰਿਵਾਰ ਦਾ ਬੱਚਾ-ਬੱਚਾ, ਹਰ ਸਤਿਸੰਗੀ-ਪ੍ਰੇਮੀ ਅੱਜ ਇਨਸਾਨੀਅਤ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ ਕਿਤੇ ਜ਼ਰੂਰਤਮੰਦਾਂ ਲਈ ਖੂਨਦਾਨ ਹੋ ਰਿਹਾ ਹੈ, ਕਿਤੇ ਵਾਤਾਵਰਨ ਸੁਰੱਖਿਆ ਲਈ ਪੌਦੇ ਲਾਏ ਜਾ ਰਹੇ ਹਨ

ਅਤੇ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਰਾਹੀਂ ਚਲਾਏ 134 ਮਾਨਵਤਾ ਭਲਾਈ ਦੇ ਕਾਰਜ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਹਨ ਇਸ ਤਰ੍ਹਾਂ ਸਾਧ-ਸੰਗਤ ਪੂਰੀ ਤਰ੍ਹਾਂ ਇਨਸਾਨੀਅਤ ਪ੍ਰਤੀ ਸਮਰਪਿਤ ਹੈ ਅਤੇ ਕਿਹਾ ਜਾ ਸਕਦਾ ਹੈ ਕਿ ਅੱਜ ਕਰੋੜਾਂ ਲੋਕ ਜਿਸ ਸਮਰਪਿਤ ਭਾਵਨਾ ਨਾਲ ਸਮਾਜ ‘ਚ ਇੱਕ ਨਵੇਂ ਤੇ ਬਿਹਤਰ ਬਦਲਾਅ ਦੇ ਪ੍ਰੇਰਕ ਬਣੇ ਹਨ ਇਹ ਸਭ ਇਸ ਇਤਿਹਾਸਕ ਦਿਹਾੜੇ 23 ਸਤੰਬਰ ਦੀ ਬਦੌਲਤ ਹੀ ਮੁਮਕਿਨ ਹੋਇਆ ਹੈ
ਪੂਜਨੀਕ ਗੁਰੂ ਜੀ ਦੇ ਪਾਵਨ ਮਹਾਂ ਪਰਉਪਕਾਰ ਦਿਹਾੜੇ ਦੀਆਂ ਸਮੂਹ ਸਾਧ-ਸੰਗਤ ਨੂੰ ਲੱਖ-ਲੱਖ ਮੁਬਾਰਕਾਂ ਹੋਣ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ