the-best-formula-for-fitness

the-best-formula-for-fitnessਫਿਟਨੈੱਸ ਦਾ ਬਿਹਤਰੀਨ ਫਾਰਮੂਲਾ ‘ਰੱਸੀ ਕੁੱਦ’
ਅੱਜ ਫਿਟਨੈੱਸ ਦਾ ਮਹੱਤਵ ਸਾਰੇ ਜਾਣ ਗਏ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਫਿੱਟ ਰਹਿਣ ਲਈ ਬਸ ਇੱਕ ਹੀ ਉਪਾਅ ਹੈ ਹੈਲਥ ਕਲੱਬ ਜੁਆਇਨ ਕਰਨਾ ਕਿਉਂਕਿ ਐਕਸਰਸਾਈਜ਼ ਲਈ ਯੰਤਰਾਂ ਦੀ ਜ਼ਰੂਰਤ ਪੈਂਦੀ ਹੈ ਅਤੇ ਉਨ੍ਹਾਂ ਨੂੰ ਖਰੀਦਣਾ ਮੁਸ਼ਕਲ ਹੈ

ਹੈਲਥ ਕਲੱਬ ‘ਚ ਐਕਸਰਸਾਇਜ਼ ਲਈ ਵੱਖ-ਵੱਖ ਆਧੁਨਿਕ ਯੰਤਰ ਉਪਲੱਬਧ ਹੁੰਦੇ ਹਨ ਪਰ ਐਕਸਰਸਾਇਜ਼ ਲਈ ਹੈਲਥ ਕਲੱਬ ਜਾਣ ਲਈ ਵਿਅਕਤੀ ਕੋਲ ਸਮਾਂ ਨਹੀਂ ਹੈ ਅਤੇ ਹੈਲਥ ਕਲੱਬਾਂ ਦੇ ਫਿਟਨੈੱਸ ਪੈਕਜ਼ ਵੀ ਕਾਫ਼ੀ ਮਹਿੰਗੇ ਹੁੰਦੇ ਹਨ ਇਸ ਲਈ ਹੈਲਥ ਕਲੱਬ ਜੁਆਇਨ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ

ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਐਕਸਰਸਾਇਜ਼ ਦਾ ਇੱਕ ਆਸਾਨ ਤਰੀਕਾ ਜੋ ਤੁਹਾਨੂੰ ਸਰੀਰਕ ਤੇ ਮਾਨਸਿਕ ਲਾਭ ਵੀ ਦੇਵੇਗਾ ਅਤੇ ਜਿਸ ਨੂੰ ਕਰਨ ਲਈ ਤੁਹਾਨੂੰ ਪੈਸਾ ਵੀ ਖਰਚ ਕਰਨ ਦੀ ਜ਼ਰੂਰਤ ਨਹੀਂ ਜਿਨ੍ਹਾਂ ਵਿਅਕਤੀਆਂ ਕੋਲ ਸਮੇਂ ਦੀ ਕਮੀ ਹੈ, ਉਨ੍ਹਾਂ ਲਈ ਵੀ ਇਹ ਲਾਭਕਾਰੀ ਕਸਰਤ ਹੈ ਇਹ ਆਸਾਨ ਕਸਰਤ ਜਾਂ ਖੇਡ ਹੈ ਰੱਸੀ ਕੁੱਦਣਾ ਰੱਸੀ ਕੁੱਦਣ ਨਾਲ ਸਰੀਰ ‘ਚ ਫੁਰਤੀ ਆਉਂਦੀ ਹੈ, ਸਰੀਰ ਸੁਡੌਲ ਅਤੇ ਲਚਕੀਲਾ ਬਣਦਾ ਹੈ ਰੱਸੀ ਕੁੱਦਣ ਨਾਲ ਸਰੀਰ ਦੇ ਵਜ਼ਨ ‘ਤੇ ਕੰਟਰੋਲ ਰੱਖਿਆ ਜਾ ਸਕਦਾ ਹੈ ਅਤੇ ਮੋਟਾਪੇ ਵਰਗੇ ਭਿਆਨਕ ਰੋਗ ਜੋ ਕਈ ਗੰਭੀਰ ਰੋਗਾਂ ਦਾ ਕਾਰਨ ਹੈ, ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਰੱਸੀ ਕੁੱਦਣ ਨਾਲ ਸਰੀਰ ‘ਤੇ ਚੜ੍ਹੀ ਜ਼ਿਆਦਾ ਚਰਬੀ ਖ਼ਤਮ ਹੋ ਜਾਂਦੀ ਹੈ

ਰੱਸੀ ਕੁੱਦਣਾ ਇੱਕ ਅਜਿਹੀ ਕਸਰਤ ਹੈ ਜਿਸ ਨਾਲ ਬੱਚੇ, ਵੱਡੇ ਤੇ ਔਰਤਾਂ ਸਾਰੇ ਆਸਾਨੀ ਨਾਲ ਕਰ ਸਕਦੇ ਹਨ ਰੱਸੀ ਕੁੱਦਣ ਨਾਲ ਸਾਡੇ ਦਿਲ ਦੇ ਤੰਤਰ ਨੂੰ ਲਾਭ ਪਹੁੰਚਦਾ ਹੈ ਦਿਲ ਤੇਜ਼ੀ ਨਾਲ ਧੜਕਦਾ ਹੈ ਜਿਸ ਕਾਰਨ ਆਕਸੀਜਨ ਜ਼ਿਆਦਾ ਮਾਤਰਾ ‘ਚ ਫੇਫੜਿਆਂ ‘ਚ ਜਾਂਦੀ ਹੈ ਤੇ ਪੂਰੇ ਸਰੀਰ ‘ਚ ਖੂਨ ਦਾ ਸੰਚਾਰ ਤੇਜ ਗਤੀ ਨਾਲ ਹੁੰਦਾ ਹੈ ਇਸ ਨਾਲ ਸਰੀਰ ਦਾ ਤਨਾਅ ਘੱਟ ਹੁੰਦਾ ਹੈ ਅਤੇ ਸਰੀਰ ਦੇ ਸਾਰੇ ਅੰਗ ਜ਼ਿਆਦਾ ਕਾਰਜ ਸਮਰੱਥਾ ਨਾਲ ਕੰਮ ਕਰਦੇ ਹਨ

ਅਸੀਂ ਜਦੋਂ ਵੀ ਕੋਈ ਕਸਰਤ ਕਰਦੇ ਹਾਂ ਤਾਂ ਸਰੀਰ ‘ਚੋਂ ਪਸੀਨਾ ਜ਼ਿਆਦਾ ਮਾਤਰਾ ‘ਚ ਨਿੱਕਲਦਾ ਹੈ ਅਤੇ ਰੱਸੀ ਕੁੱਦਦੇ ਸਮੇਂ ਵੀ ਤੇਜ਼ੀ ਨਾਲ ਪਸੀਨਾ ਬਾਹਰ ਨਿੱਕਲਦਾ ਹੈ ਪਸੀਨੇ ਦੇ ਰੂਪ ‘ਚ ਸਰੀਰ ‘ਚੋਂ ਗੈਰ-ਜ਼ਰੂਰਤਮੰਦ ਪਦਾਰਥ ਬਾਹਰ ਨਿੱਕਲਦੇ ਹਨ ਇਸ ਦੇ ਉਲਟ ਰੱਸੀ ਕੁੱਦਣ ਨਾਲ ਤੁਹਾਡੇ ਹੱਥਾਂ ਪੈਰਾਂ ਤੇ ਹੋਰ ਅੰਗਾਂ ਦੀ ਕਸਰਤ ਵੀ ਹੁੰਦੀ ਹੈ ਜਾਂ ਇਹ ਕਿਹਾ ਜਾਵੇ ਕਿ ਸਰੀਰ ਦੇ ਸਾਰੇ ਅੰਗ ਰੱਸੀ ਕੁੱਦਦੇ ਸਮੇਂ ਕੰਮ ਕਰਦੇ ਹਨ ਤਾਂ ਗਲਤ ਨਹੀਂ ਹੋਵੇਗਾ ਇਸ ਕਸਰਤ ਨੂੰ ਰੈਗੂਲਰ ਤੌਰ ‘ਤੇ ਕਰਨ ਨਾਲ ਤੁਸੀਂ ਚੁਸਤ ਤੇ ਫੁਰਤੀਲੇ ਰਹਿ ਸਕਦੇ ਹੋ

ਬੱਚਿਆਂ ਲਈ ਇਹ ਕਸਰਤ ਤੋਂ ਜ਼ਿਆਦਾ ਇੱਕ ਚੰਗਾ ਖੇਡ ਹੈ ਕਿਉਂਕਿ ਉਨ੍ਹਾਂ ਨੂੰ ਰੱਸੀ ਕੁੱਦਣਾ, ਮਨੋਰੰਜਕ ਲੱਗਦਾ ਹੈ ਬੱਚਿਆਂ ਨੂੰ ਤਾਂ ਸ਼ੁਰੂ ਤੋਂ ਹੀ ਇਸ ਖੇਡ ਪ੍ਰਤੀ ਰੁਚੀ ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਉਹ ਸਰੀਰਕ ਤੇ ਮਾਨਸਿਕ ਰੂਪ ਨਾਲ ਸਿਹਤਮੰਦ ਰਹਿਣ ਮਾਹਿਰਾਂ ਅਨੁਸਾਰ ਦਿਨਭਰ ‘ਚ ਸਿਰਫ਼ ਪੰਦਰਾਂ ਮਿੰਟ ਰੱਸੀ ਕੁੱਦਣ ਨਾਲ ਅੰਦਾਜ਼ਨ ਓਨਾ ਹੀ ਲਾਭ ਹੁੰਦਾ ਹੈ ਜਿੰਨਾ ਅੱਧਾ ਘੰਟਾ ਦੌੜਣ ਜਾਂ ਤੈਰਨ ਨਾਲ, ਸਾਇਕਲ ਚਲਾਉਣ ਨਾਲ ਰੱਸੀ ਕੁੱਦਣ ਲਈ ਜਿੱਥੇ 15 ਮਿੰਟ ਦਾ ਸਮਾਂ ਹੀ ਬਹੁਤ ਹੈ,

ਦੂਜੇ ਪਾਸੇ ਇਸ ਕਸਰਤ ਨੂੰ ਕਰਨ ਲਈ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਘਰ ਦੇ ਕਿਸੇ ਖੁੱਲ੍ਹੇ ਕੋਨੇ ‘ਚ ਇਹ ਕੀਤਾ ਜਾ ਸਕਦਾ ਹੈ ਅਤੇ ਸਮਾਨ ਦੇ ਰੂਪ ‘ਚ ਸਿਰਫ਼ ਤੁਹਾਨੂੰ ਚਾਹੀਦੀ ਹੈ ਰੱਸੀ ਜੇਕਰ ਪਾਰਕ ‘ਚ ਰੱਸੀ ਕੁੱਦੋ ਤਾਂ ਤੁਸੀਂ ਇਸ ਕਸਰਤ ਦਾ ਦੁੱਗਣਾ ਲਾਭ ਲੈ ਸਕਦੇ ਹੋ ਕੁਦਰਤ ਦੇ ਨੇੜੇ ਰਹਿ ਕੇ ਵਿਅਕਤੀ ਜ਼ਿਆਦਾ ਚੰਗਾ ਮਹਿਸੂਸ ਕਰਦਾ ਹੈ ਤੇ ਉਸ ਨੂੰ ਸਰੀਰਕ ਤੇ ਮਾਨਸਿਕ ਸਿਹਤ ਦਾ ਲਾਭ ਮਿਲਦਾ ਹੈ, ਉਹ ਖੁਸ਼ੀ ਮਹਿਸੂਸ ਕਰਦਾ ਹੈ

ਰੱਸੀ ਕੁੱਦਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖੋ ਰੱਸੀ ਹਮੇਸ਼ਾ ਖਾਲੀ ਪੇਟ ਕੁੱਦੋ ਸਵੇਰੇ ਰੱਸੀ ਕੁੱਦਣਾ ਸਭ ਤੋਂ ਜ਼ਿਆਦਾ ਲਾਭਦਾਇਕ ਹੈ ਕੱਪੜੇ ਚਾਹੇ ਜੋ ਵੀ ਪਹਿਨੋ ਤੇ ਉਹ ਖੁੱਲ੍ਹੇ ਤੇ ਆਰਾਮਦੇਹ ਹੋਣੇ ਚਾਹੀਦੇ ਹੈ ਰੱਸੀ ਕੁੱਦਣ ਤੋਂ ਪਹਿਲਾਂ ਹਲਕੀ ਕਸਰਤ ਕਰ ਲਓ ਤਾਂ ਕਿ ਮਾਸਪੇਸ਼ੀਆਂ ਤੋਂ ਕਸਾਅ ਘੱਟ ਹੋ ਜਾਵੇ ਤੇ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚੇ ਬਹੁਤ ਉੱਚਾ ਕੁੱਦਣ ਦੀ ਜ਼ਰੂਰਤ ਨਹੀਂ ਇਸ ਨਾਲ ਤੁਸੀਂ ਡਿੱਗ ਵੀ ਸਕਦੇ ਹੋ ਰੱਸੀ ਕੁੱਦਣ ਦੀ ਗਤੀ ਵੀ ਹੌਲੀ ਰੱਖੋ ਸ਼ੁਰੂਆਤ ‘ਚ ਥੋੜ੍ਹਾ ਰੱਸੀ ਕੁੱਦੋ, ਫਿਰ ਹੌਲੀ-ਹੌਲੀ ਗਤੀ ਤੇ ਸੀਮਾ ਵਧਾਓ ਜੇਕਰ ਪਹਿਲੀ ਵਾਰ ਹੀ ‘ਚ ਤੁਸੀਂ ਜ਼ਿਆਦਾ ਟੀਚਾ ਰੱਖੋਗੇ ਤਾਂ ਥਕਾਣ ਜ਼ਿਆਦਾ ਹੋਣ ‘ਤੇ ਤੁਸੀਂ ਇਸ ਕਸਰਤ ਨੂੰ ਲਗਾਤਾਰ ਨਹੀਂ ਕਰ ਸਕੋਗੇ

ਰੱਸੀ ਕੁੱਦਣ ਤੋਂ ਤੁਰੰਤ ਬਾਅਦ ਨਾ ਤਾਂ ਕੁਝ ਖਾਓ ਅਤੇ ਨਾ ਹੀ ਪਾਣੀ ਪੀਓ 15-20 ਮਿੰਟ ਬਾਅਦ ਹੀ ਕੁਝ ਖਾਓ ਜਾਂ ਪੀਓ ਰੱਸੀ ਕੁੱਦਣ ਦਾ ਸਹੀ ਤਰੀਕਾ ਵੀ ਸਿੱਖ ਲਓ ਰੱਸੀ ਕੁੱਦਦੇ ਸਮੇਂ ਲੋਕ ਆਪਣੀਆਂ ਬਾਹਾਂ ਨੂੰ ਜ਼ਿਆਦਾ ਘੁਮਾਉਂਦੇ ਹਨ ਜਦਕਿ ਇਸ ‘ਚ ਕਲਾਈ ਨੂੰ ਜ਼ਿਆਦਾ ਘੁਮਾਉਣਾ ਚਾਹੀਦਾ ਹੈ ਰੱਸੀ ਕੁਦਦੇ ਸਮੇਂ ਕਮਰ ਸਿੱਧੀ ਹੋਣੀ ਚਾਹੀਦੀ ਹੈ ਰੱਸੀ ਨੂੰ ਨਹੀਂ ਸਗੋਂ ਸਾਹਮਣੇ ਦੇਖੋ ਗੋਡੇ ਬਿਲਕੁਲ ਸਿੱਧੇ ਹੋਣ ਪਰ ਇੱਕ ਦੂਜੇ ਦੇ ਨਾਲ-ਨਾਲ ਨਹੀਂ ਆਪਣੇ ਪੰਜੇ ਦੇ ਅਗਲੇ ਹਿੱਸਿਆਂ ਦੇ ਬਲ ‘ਤੇ ਕੁੱਦਣਾ ਹੈ

ਰੱਸੀ ਕੁੱਦਣਾ ਇੱਕ ਬਹੁਤ ਹੀ ਆਸਾਨ ਕਸਰਤ ਹੈ ਜੇਕਰ ਤੁਸੀਂ 15 ਮਿੰਟ ਰੱਸੀ ਕੁੱਦੋ ਤਾਂ ਸਰੀਰ ਦੀ ਅੰਦਾਜ਼ਨ 200 ਕੈਲੋਰੀ ਊਰਜਾ ਖਰਚ ਹੁੰਦੀ ਹੈ ਤਾਂ ਇਸ ਆਸਾਨ ਕਸਰਤ ਨੂੰ ਕਰਕੇ ਤੁਸੀਂ ਵੀ ਸੁੰਦਰ ਸਿਹਤ ਤੇ ਸੁਡੌਲ ਸਰੀਰ ਪਾਓ ਜੇਕਰ ਤੁਸੀਂ ਦਿਲ ਦੇ ਰੋਗ, ਪਿੱਠ ਨਾਲ ਸਬੰਧਿਤ ਰੋਗ ਤੋਂ ਪੀੜਤ ਹੋ ਜਾਂ ਗਰਭਵਤੀ ਹੋ ਤਾਂ ਡਾਕਟਰ ਨਾਲ ਸਲਾਹ ਕੀਤੇ ਬਿਨਾਂ ਰੱਸੀ ਨਾ ਕੁੱਦੋ ਕਿਉਂਕਿ ਇਸ ਨਾਲ ਤੁਹਾਨੂੰ ਲਾਭ ਦੀ ਥਾਂ ‘ਤੇ ਹਾਨੀ ਪਹੁੰਚ ਸਕਦੀ ਹੈ
-ਸੋਨੀ ਮਲਹੋਤਰਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ