teach children to accept defeat

ਬੱਚਿਆਂ ਨੂੰ ਹਾਰ ਸਵੀਕਾਰਨਾ ਵੀ ਸਿਖਾਓ
ਬੱਚਿਆਂ ਦਾ ਮਨ ਕੋਮਲ ਅਤੇ ਭਾਵੁਕ ਹੁੰਦਾ ਹੈ ਉਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ ਅਤੇ ਮਾਤਾ-ਪਿਤਾ ਤੋਂ ਬਿਹਤਰ ਉਨ੍ਹਾਂ ਨੂੰ ਕੌਣ ਸਮਝ ਸਕਦਾ ਹੈ ਆਪਣੀਆਂ ਉਮੀਦਾਂ ਨੂੰ ਉਨ੍ਹਾਂ ’ਤੇ ਲੱਦਣ ਦੀ ਬਜਾਇ ਉਨ੍ਹਾਂ ਦਾ ਮਨ ਟਟੋਲੋ ਲਗਾਤਾਰ ਮਿਲਣ ਵਾਲੀ ਹਾਰ ਤੋਂ ਪ੍ਰੇਸ਼ਾਨ ਬੱਚਾ ਕਈ ਵਾਰ ਹਾਰ ਮੰਨ ਕੇ ਯਤਨ ਕਰਨਾ ਹੀ ਛੱਡ ਦਿੰਦਾ ਹੈ ਡਾਂਟ-ਫਟਕਾਰ ਉਨ੍ਹਾਂ ’ਤੇ ਉਲਟਾ ਅਸਰ ਕਰਦੀ ਹੈ ਜਿਦ ’ਚ ਆ ਕੇ ਉਹ ਵਿਰੋਧ ’ਤੇ ਉੱਤਰ ਆਉਂਦੇ ਹਨ ਜਾਂ ਡਿਪ੍ਰੈਸਡ ਰਹਿਣ ਲਗਦੇ ਹਨ ਅੰਤਰਮੁਖੀ ਬਣ ਜਾਂਦੇ ਹਨ

ਅਜਿਹੇ ’ਚ ਇਹ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਵਿਸ਼ਵਾਸ ’ਚ ਲਓ ਉਨ੍ਹਾਂ ਨੂੰ ਦੱਸੋ, ਜਤਾਓ ਕਿ ਤੁਸੀਂ ਉਨ੍ਹਾਂ ਦੇ ਵੈੱਲਵਿਸ਼ਰ ਹੋ, ਤੁਸੀਂ ਉਨ੍ਹਾਂ ਦੀ ਹਰ ਤਰ੍ਹਾਂ ਮੱਦਦ ਕਰੋਂਗੇ ਪਰ ਯਤਨ ਤਾਂ ਉਨ੍ਹਾਂ ਖੁਦ ਹੀ ਕਰਨਾ ਹੈ ਯਤਨ ਕਰਨ ’ਤੇ ਕੁਝ ਵੀ ਮੁਸ਼ਕਲ ਨਹੀਂ ਹੈ

ਪ੍ਰੈਕਟਿਸ ਕਰਦੇ-ਕਰਦੇ ਹੀ ਪਰਫੈਕਸ਼ਨ ਪ੍ਰਾਪਤ ਕੀਤਾ ਜਾ ਸਕਦਾ ਹੈ

ਬੱਚੇ ਨੂੰ ਐਪਟੀਚਿਊਡ ਰੱਖੋ:

ਕਿਸੇ ਇੱਕ ਹੀ ਖੇਤਰ ’ਚ ਨਾ ਉੱਲਝੇ ਰਹੋ ਬੱਚੇ ਦਾ ਐਪਟੀਚਿਊਡ, ਉਸ ਦੀ ਪ੍ਰਤਿਭਾ ਨੂੰ ਪਰਖੋ ਅਤੇ ਉਸ ਅਨੁਸਾਰ ਹੀ ਉਸ ਨੂੰ ਅੱਗੇ ਵਧਾਓ ਕੀ ਹੋਇਆ ਜੇਕਰ ਉਹ ਡਿਬੇਟ ’ਚ ਆਪਣਾ ਸਿੱਕਾ ਨਹੀਂ ਜਮਾ ਪਾਇਆ ਜੇਕਰ ਆਰਟਸ ’ਚ ਉਹ ਚੰਗਾ ਹੈ, ਇੱਕ ਨੰਨ੍ਹਾ ਜਿਹਾ ਆਰਟਿਸਟ ਉਸ ’ਚ ਸਰ ਚੁੱਕ ਕੇ ਅੱਗੇ ਵਧਣ ਨੂੰ ਤਿਆਰ ਹੈ ਤਾਂ ਉਸ ਨੂੰ ਡਰਾਇੰਗ ਕੰਪੀਟੀਸ਼ਨ ’ਚ ਹਿੱਸਾ ਲੈਣ ਲਈ ਪ੍ਰੇਰਿਤ ਕਰੋ ਗਰਜ਼ ਇਹ ਹੈ ਕਿ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਨਿਰਾਸ਼ਾ ਤੋਂ ਬਚਾਓ ਉਸ ਨੂੰ ਬਿਜ਼ੀ ਰੱਖੋ ਇੱਕ ਕਿਸੇ ਵਿਸ਼ੇ ’ਚ ਹਾਰ ਜਾਣ ’ਤੇ ਉਸ ਦਾ ਹੌਸਲਾ ਨਾ ਟੁੱਟਣ ਦਿਓ

ਹਰ ਸਮੇਂ ਲੈਕਚਰ ਨਾ ਦਿਓ

ਬੱਚਿਆਂ ਨੂੰ ਸਭ ਤੋਂ ਜ਼ਿਆਦਾ ਐਲਰਜੀ ਹੁੰਦੀ ਹੈ ਮਾਂ-ਬਾਪ ਦੇ ਜ਼ਿਆਦਾ ਦਿੱਤੇ ਜਾਣ ਵਾਲੇ ਪ੍ਰਵਚਨ ਅਤੇ ਲੈਕਚਰ ਤੋਂ ਸਕੂਲ ’ਚ ਵੀ ਲੈਕਚਰ, ਘਰ ਵੀ ਲੈਕਚਰ ਭਲੇ ਹੀ ਇਹ ਉਨ੍ਹਾਂ ਦੀ ਭਲਾਈ ਦੀ ਖਾਤਰ ਦਿੱਤੇ ਜਾਂਦੇ ਹਨ ਪਰ ਬਹੁਤ ਜ਼ਿਆਦਾ ਭਲਾਈ ਫਿਰ ਭਲਾਈ ਨਹੀਂ ਰਹਿ ਜਾਂਦੀ ਜਦੋਂ ਇਸ ਨਾਲ ਬੱਚੇ ਦਾ ਜ਼ਮੀਰ ਹੀ ਪ੍ਰਭਾਵਿਤ ਹੋਣ ਲੱਗੇ

ਸਮਝਾਓ ਜ਼ਰੂਰ ਪਰ ਇੱਕ ਦੋਸਤ ਵਾਂਗ ਥੋੜ੍ਹੇ ’ਚ ਗੱਲ ਕਹੋ ਤਾਂ ਕਿ ਬੱਚਾ ਤੁਹਾਡੀਆਂ ਗੱਲਾਂ ’ਤੇ ਅੱਕਣ ਨਾ ਲੱਗੇ ਕੁਝ ਦਿਲਚਸਪ ਉਦਾਹਰਨ ਦੇ ਕੇ ਗੱਲ ਕਰੋਂਗੇ ਤਾਂ ਉਸ ਦਾ ਪਾਜ਼ੀਟਿਵ ਅਸਰ ਹੋਵੇਗਾ

ਬੱਚੇ ਦਾ ਹੌਸਲਾ ਵਧਾਓ

ਕਈ ਬੱਚੇ ਬੇਹੱਦ ਪ੍ਰਤਿਭਾਸ਼ਾਲੀ ਹੁੰਦੇ ਹਨ ਉਨ੍ਹਾਂ ’ਚ ਕਈ ਗੁਣ ਛੁਪੇ ਹੁੰਦੇ ਹਨ ਜਿਨ੍ਹਾਂ ਨੂੰ ਛੁਪੇ ਰੁਸਤਮ ਕਹਿੰਦੇ ਹਨ ਕੁਝ ਇਸ ਤਰ੍ਹਾਂ ਪਰ ਕੁਦਰਤੀ ਤੌਰ ’ਤੇ ਕੁਝ ਸ਼ਰਮੀਲੇ ਅਤੇ ਦਬੂ ਕਿਸਤ ਦੇ ਹੋਣ ਕਾਰਨ ਉਨ੍ਹਾਂ ’ਚ ਆਤਮਵਿਸ਼ਵਾਸ ਦੀ ਕਮੀ ਆ ਜਾਂਦੀ ਹੈ ਆਪਣੇ ਤੋਂ ਧਾਕੜ ਪਰ ਪ੍ਰਤਿਭਾ ’ਚ ਜ਼ੀਰੋ ਸਹਿਪਾਠੀਆਂ ਦੇ ਅੱਗੇ ਉਹ ਮਾਤ ਖਾ ਜਾਂਦੇ ਹਨ, ਸਿਰਫ਼ ਇਸ ਲਈ ਕਿ ਉਨ੍ਹਾਂ ’ਚ ਉਹ ਕਿਲਰ ਇੰਸਟਿਕਟ ਨਹੀਂ ਹੁੰਦੀ ਜੋ ਮੁਕਾਬਲੇ ਜਿੱਤਣ ਲਈ ਜ਼ਰੂਰੀ ਹੈ

ਅਜਿਹੇ ’ਚ ਉਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਮਾੱਰਲ ਸਪੋਰਟ ਦੀ ਜੋ ਯਾਰ ਦੋਸਤ, ਮਾਂ-ਬਾਪ ਅਤੇ ਭੈਣ-ਭਰਾ ਹੀ ਦੇ ਸਕਦੇ ਹਨ ਉਹ ਹੀ ਆਪਣੀਆਂ ਗੱਲਾਂ ਨਾਲ ਉਨ੍ਹਾਂ ਨੂੰ ਉਤਸ਼ਾਹਿਤ ਕਰਕੇ ਉਸ ਨੂੰ ਊਰਜਾ ਪ੍ਰਦਾਨ ਕਰ ਸਕਦੇ ਹਨ ਆਪਣਾ ਇਲੈਕਟ੍ਰਫਾਇੰਗ ਅਸਰ ਛੱਡ ਕੇ ਉਤਸ਼ਾਹ ਨਾਲ ਭਰ ਸਕਦੇ ਹਨ ਸੰਘਰਸ਼ ਲਈ ਜਜ਼ਬਾ ਪੈਦਾ ਕਰ ਸਕਦੇ ਹਨ

ਹੌਸਲਾ ਵਧਾਉਣ ਲਈ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਅਤੇ ਪ੍ਰੇਰਕ ਪ੍ਰਸੰਗ ਵੀ ਬੱਚੇ ਨੂੰ ਪੜ੍ਹਾਉਣ ਲਈ ਦਿੱਤੇ ਜਾ ਸਕਦੇ ਹਨ ਇਨ੍ਹਾਂ ਦਾ ਬਹੁਤ ਪਾਜ਼ੀਟਿਵ ਅਸਰ ਹੁੰਦਾ ਹੈ

ਪਹਿਲਾਂ ਖੁਦ ਸਮਝਣ ਮਾਤਾ-ਪਿਤਾ

ਜਦੋਂ ਉਹ ਖੁਦ ਹੀ ਹਾਰ ਨੂੰ ਗਰੇਸਫੁੱਲੀ ਲੈਣਾ ਨਹੀਂ ਸਿੱਖਣਗੇ ਤਾਂ ਬੱਚਿਆਂ ਨੂੰ ਕੀ ਸਿਖਾਉਣਗੇ ਕਈ ਪੜ੍ਹੇ-ਲਿਖੇ ਮਾਂ-ਬਾਪ ਬੱਚਿਆਂ ਦੇ ਨਾਲ ਖੇਡਦੇ ਹੋਏ ਬੱਚਿਆਂ ਦਾ ਦਿਲ ਨਾ ਦੁੱਖੇ ਇਹ ਸੋਚ ਕੇ ਖੁਦ ਜਾਣ-ਬੁੱਝ ਕੇ ਹਾਰ ਜਾਂਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸਿਰਫ਼ ਜਿੱਤਣ ਦੀ ਖੁਸ਼ੀ ਮਨਾਉਣਾ ਹੀ ਸਿਖਾਉਂਦੇ ਹਨ ਇਹ ਬੱਚਿਆਂ ਦੇ ਹੱਕ ’ਚ ਉੱਚਿਤ ਨਹੀਂ ਉਨ੍ਹਾਂ ਨੂੰ ਹਾਰਨ ਵੀ ਦਿਓ ਅਤੇ ਉਸ ਹਾਰ ਨੂੰ ਸਵੀਕਾਰਨਾ ਦੱਸੋ ਉਨ੍ਹਾਂ ਨੂੰ ਸਮਝਾਓ ਕਿ ‘ਦਿਸ ਇਜ਼ ਨਾੱਟ ਦ ਐਂਡ’ ਅਗਲੀ ਵਾਰ ਸਹੀ, ਨਹੀਂ ਤਾਂ ਫਿਰ ਸਹੀ ਇਸ ਤਰ੍ਹਾਂ ਖੇਡ ’ਚ ਹਾਰ-ਜਿੱਤ ਚਲਦੀ ਰਹਿੰਦੀ ਹੈ ਇਸ ਲਈ ਹਾਰਨ ਤੇ ਰੋਣਾ ਕਿਸ ਲਈ

ਬੱਚੇ ਦੇ ਖੇਡ ਦੀ ਤਾਰੀਫ਼ ਕਰੋ ਭਲੇ ਹੀ ਉਹ ਹਾਰ ਗਿਆ ਤਾਂ ਕੀ ਸਿਰਫ਼ ਕਦੇ ਹਾਰ ਜਾਣ ਨਾਲ ਖੇਡ ਘੱਟ ਵਧੀਆ ਨਹੀਂ ਹੋ ਗਿਆ ਹਾਰ-ਜਿੱਤ ਕਈ ਵਾਰ ਚਾਂਸ ਦੀ ਗੱਲ ਵੀ ਹੁੰਦੀ ਹੈ

ਉਸ ਨੂੰ ਯੋਗ ਤੇ ਧਿਆਨ ਦੀ ਮਹੱਤਤਾ ਸਮਝਾਉਂਦੇ ਹੋਏ ਆਪਣੇ ਨਾਲ ਇਹ ਐਕਸਰਸਾਇਜ਼ ਕਰਵਾਓ ਇਸ ਨਾਲ ਉਸ ਨੂੰ ਖੁਦ ’ਤੇ ਕੰਟਰੋਲ ਕਰਨ ’ਚ ਮੱਦਦ ਮਿਲੇਗੀ

ਹਾਰ-ਜਿੱਤ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਬੱਚੇ ਲਈ ਸਮਝ ਲੈਣਾ ਜ਼ਰੂਰੀ ਹੈ ਕਿ ਜਿੱਤ ਵਾਂਗ ਹਾਰ ਵੀ ਖੇਡ ਦਾ ਹਿੱਸਾ ਹੈ ਅਤੇ ਇਹ ਕਿ ‘ਗਿਰਤੇ ਹੈਂ ਸ਼ਹਿਸਵਾਰ ਹੀ ਮੈਦਾਨੇ ਜੰਗ ਮੇਂ, ਵੋ ਤਿਫਲ ਕਿਆ ਗਿਰੇਗਾ ਜੋ ਘੁਟਨੋਂ ਕੇ ਬਲ ਚਲੇ’
-ਊਸ਼ਾ ਜੈਨ ‘ਸ਼ੀਰੀ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ