spiritual-establishment-day

ਸੱਚਾ ਸੌਦਾ ਸੁੱਖ ਦਾ ਰਾਹ… 72ਵਾਂ ਰੂਹਾਨੀ ਸਥਾਪਨਾ ਦਿਵਸ spiritual-establishment-day

ਸੱਚਾ ਸੌਦਾ ਭਾਵ ਸੱਚ ਮਾਲਕ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਅਤੇ ਸੌਦਾ ਉਸ ਸੱਚ ਪਰਮ ਪਿਤਾ ਪਰਮਾਤਮਾ ਮਾਲਕ ਦਾ ਨਾਮ ਜਪਣਾ, ਭਗਤੀ ਇਬਾਦਤ ਕਰਨਾ ਅਤੇ ਬਦਲੇ ਵਿੱਚ ਕੁਝ ਵੀ (ਦਾਨ-ਚੜ੍ਹਾਵਾ ਆਦਿ) ਨਾ ਦੇਣਾ ਹੀ ਸੱਚਾ ਸੌਦਾ ਹੈ ਈਸ਼ਵਰ, ਅੱਲ੍ਹਾ, ਰਾਮ ਦੀ ਸੱਚਾਈ ਦਾ ਨਾਂਅ ਹੀ ਸੱਚਾ ਸੌਦਾ ਹੈ ਪਰਮ ਪਿਤਾ ਪਰਮਾਤਮਾ ਦੀ ਐਸੀ ਭਗਤੀ ਜਿਸ ਵਿੱਚ ਕੁਝ ਵੀ ਦੇਣਾ ਨਹੀਂ ਪੈਂਦਾ ਸੱਚਾ ਸੌਦਾ ਦਿੰਦਾ ਹੈ, ਲੈਂਦਾ ਕਿਸੇ ਤੋਂ ਕੁਝ ਵੀ ਨਹੀਂ ਹੈ ਨਾ ਦਾਨ, ਨਾ ਚੜ੍ਹਾਵਾ, ਨਾ ਕਿਸੇ ਦੇ ਪੈਰ ਦਬਾਉਣਾ, ਨਾ ਮੱਥਾ-ਟਿਕਾਈ ਅਤੇ ਨਾ ਹੀ ਕੋਈ ਪਖੰਡ-ਢੌਂਗ ਰਚਨਾ ‘ਰਾਮ-ਨਾਮ ਜਪਣਾ ਪਰਾਇਆ ਮਾਲ ਕਦੇ ਨਾ ਤੱਕਣਾ’,

ਇਹ ਸੱਚਾਈ ਹੈ ਸੱਚਾ ਸੌਦਾ ਦੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਜਿਹਨਾਂ ਨੇ ਇਹ ਸੱਚਾ ਸੌਦਾ ਬਣਾਇਆ, ਸੱਚਾ ਸੌਦਾ ਦੀ ਸਥਾਪਨਾ ਕੀਤੀ ਹੈ, ਉਹਨਾਂ ਨੇ ਦੁਨੀਆਂ ਨੂੰ ਅੱਵਲ ਦਰਜੇ ਦੀ ਸਿੱਖਿਆ ਦਿੱਤੀ ਹੈ ਬੇਪਰਵਾਹ ਸੱਚੇ ਸਾਈਂ ਨੇ ਫਰਮਾਇਆ-‘ਅਪਨਾ ਰਾਮ ਜਪਨਾ ਅਪਨੇ ਰਾਮ ਕੀ ਗੰਢ ਕਪਨਾ, ਪਰਾਇਆ ਮਾਲ ਕਭੀ ਨਾ ਤੱਕਣਾ’ ਆਪਣਾ ਰਾਮ ਭਾਵ ਜਨਮ-ਮਰਨ ਦੀ ਫਾਹੀ ਮੁਕਾਉਣ ਵਾਲਾ ਉਹ ਜ਼ਿੰਦਾਰਾਮ ਹੈ ਉਹ ਮੋਇਆ ਰਾਮ ਨਹੀਂ ਹੈ ‘ਗੋਬਿੰਦ ਮੇਰਾ ਸਦ ਬੋਲੰਤਾ’ ਜਦੋਂ ਬੁਲਾਓ ਬੋਲੇਗਾ, ਖਟ-ਖਟਾਓ ਦਰਵਾਜ਼ਾ (ਸੱਚੀ ਦਰਗਾਹ ਦਾ) ਖੁੱਲ੍ਹੇਗਾ ਜਿਸ ਸਮੇਂ ਅਤੇ ਜਿੱਥੇ ਵੀ ਕੋਈ ਉਸ ਨੂੰ ਯਾਦ ਕਰਦਾ ਹੈ,

ਖਾਂਦੇ-ਪੀਂਦੇ, ਸੌਂਦੇ-ਜਾਗਦੇ, ਕੰਮ ਧੰਦਾ ਕਰਦੇ, ਚੱਲਦੇ, ਲੇਟ ਕੇ, ਬੈਠ ਕੇ, ਸਗੋਂ ਸੱਚੇ ਸਾਈਂ ਮਸਤਾਨਾ ਜੀ ਮਹਾਰਾਜ ਨੇ ਤਾਂ ਇੱਥੋਂ ਤੱਕ ਵੀ ਕਿਹਾ ਹੈ ਕਿ ਟੱਟੀ-ਪੇਸ਼ਾਬ ਕਰਦੇ (ਰਫਾ-ਹਾਜ਼ਤ) ਸਮੇਂ ਵੀ ਜੇਕਰ ਯਾਦ ਆਉਂਦੀ ਹੈ, ਕਿਉਂਕਿ ਰਾਮ-ਨਾਮ ਕਦੇ ਮੈਲਾ ਨਹੀਂ ਹੁੰਦਾ, ਉਹ ਉੱਥੇ ਵੀ ਉਸ ਜੀਵ ਨੂੰ ਆਪਣੇ ਨੂਰੇ-ਜਲਾਲ ਦੀਆਂ ਖੁਸ਼ੀਆਂ ਨਾਲ ਮਾਲਾ-ਮਾਲ ਕਰ ਦਿੰਦਾ ਹੈ ਉਸ ਦਾ ਰਹਿਮੋ-ਕਰਮ ਹਰ ਜਗ੍ਹਾ ਅਤੇ ਹਰ ਸਮੇਂ ਵਰਸਦਾ ਰਹਿੰਦਾ ਹੈ ਇੱਕ ਸੂਫੀ ਫਕੀਰ ਸ਼ਾਹ ਹੁਸੈਨ ਜੀ ਨੇ ਵੀ ਇਹੀ ਫਰਮਾਇਆ ਹੈ, ‘ਸ਼ਾਹ ਹਸੈਨ ਗਧਾ, ਜਿਸ ਹੰਗਦਿਆਂ ਅੱਲ੍ਹਾ ਲੱਧਾ’ ਹੈ ਕੋਈ ਇਸ ਤੋਂ ਅਸਾਨ ਮਾਰਗ? ਹੈ ਕੋਈ ਇਸ ਤੋਂ ਸਸਤਾ ਸੌਦਾ? ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਆਵੇ ਇਸ ਹਕੀਕਤ ਨੂੰ ਦੇਖਣਾ ਹੈ ਤਾਂ ਆਓ ਸੱਚਾ ਸੌਦਾ ‘ਚ ਨਾ ਪਹਿਰਾਵਾ ਬਦਲਣਾ, ਨਾ ਕੋਈ ਧਰਮ ਪਰਿਵਰਤਨ ਕਰਨਾ ਇੱਥੇ ਉਹ ਕੁਝ ਮਿਲੇਗਾ ਜਿਸ ਦੀ ਕਲਪਨਾ ਵੀ ਨਹੀਂ ਹੋ ਸਕਦੀ

ਜੀਵਨ ਝਾਤ:-

ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਤਹਿਸੀਲ ਗੰਧੇਯ ਰਿਆਸਤ ਕਲਾਇਤ ਬਲੋਚਿਸਤਾਨ ਦੇ ਪਿੰਡ ਕੋਟੜਾ (ਪਾਕਿਸਤਾਨ) ਵਿਖੇ ਜੀਵੋਂ-ਉੱਧਾਰ ਲਈ ਸ੍ਰਿਸ਼ਟੀ ‘ਤੇ ਅਵਤਾਰ ਧਾਰਨ ਕੀਤਾ ਆਪ ਜੀ ਬਲੋਚਿਸਤਾਨ ਤੋਂ ਸਨ, ਇਸ ਲਈ ਆਪ ਜੀ ਮਸਤਾਨਾ ਬਲੋਚਿਸਤਾਨੀ ਦੇ ਨਾਂਅ ਨਾਲ ਮਸ਼ਹੂਰ ਹੋਏ, ਸਗੋਂ ਆਪ ਜੀ ਦੇ ਪੂਜਨੀਕ ਮੁਰਸ਼ਿਦੇ-ਕਾਮਲ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਆਪ ਜੀ ਨੂੰ ਮਸਤਾਨਾ ਸ਼ਾਹ ਬਲੋਚਿਸਤਾਨੀ ਹੀ ਕਿਹਾ ਕਰਦੇ ਸਨ

ਈਸ਼ਵਰੀ ਕਾਨੂੰਨ, ਰੂਹਾਨੀਅਤ ਦੀ ਮਰਿਆਦਾ ਅਨੁਸਾਰ ਆਪ ਜੀ ਨੇ ਡੇਰਾ ਬਾਬਾ ਜੈਮਲ ਸਿੰਘ ਬਿਆਸ (ਪੰਜਾਬ) ਦੇ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ-ਦੀਕਸ਼ਾ ਰਾਹੀਂ ਆਪਣੇ ਅੱਲ੍ਹਾ, ਰਾਮ, ਪਰਮੇਸ਼ਵਰ ਨੂੰ ਆਪਣੇ ਗੁਰੂ ਮੁਰਸ਼ਿਦੇ-ਕਾਮਲ ਦੇ ਰੂਪ ‘ਚ ਪਾਇਆ ਆਪ ਜੀ ਨੇ ਆਪਣੇ ਸਤਿਗੁਰੂ ਪ੍ਰਤੀ ਦ੍ਰਿੜ ਵਿਸ਼ਵਾਸ ਤੇ ਈਸ਼ਵਰੀ ਪਿਆਰ ਨਾਲ ਆਪਣੇ ਮੁਰਸ਼ਿਦ ੇ-ਕਾਮਲ ਨੂੰ ਐਨਾ ਮੋਹਿਤ ਕਰ ਲਿਆ ਕਿ ਪੂਜਨੀਕ ਬਾਬਾ ਜੀ ਆਪ ਜੀ ਦੇ ਪਿੱਛੇ-ਪਿੱਛੇ (ਜਦੋਂ ਆਪ ਜੀ ਆਪਣੇ ਮੁਰਸ਼ਿਦ ਦੇ ਪਿਆਰ ਵਿੱਚ ਸੱਚਾ ਮੁਜਰਾ ਕਰਿਆ ਕਰਦੇ) ਇਸ ਤਰ੍ਹਾਂ ਫਿਰਦੇ ਜਿਵੇਂ ਗਾਂ ਆਪਣੇ ਵੱਛੇ ਦੇ ਮੋਹ ‘ਚ ਫਿਰਦੀ ਹੈ ਅਤੇ ਨਾਲ ਦੀ ਨਾਲ ਪਾਵਨ ਬਚਨਾਂ ਤੇ ਦਇਆ-ਮਿਹਰ, ਰਹਿਮਤ ਦੀਆਂ ਬੌਛਾੜਾਂ ਆਪ ਜੀ ‘ਤੇ ਕਰਦੇ ਜਾ ਮਸਤਾਨਾ ਤੈਨੂੰ ਅੰਦਰ ਵਾਲਾ ਰਾਮ ਦਿੱਤਾ ਜੋ ਤੁਹਾਡੇ ਸਭ ਕੰਮ ਕਰੇਗਾ ਜਾ ਮਸਤਾਨਾ ਅਸੀਂ ਤੈਨੂੰ ਆਪਣਾ ਸਵਰੂਪ ਵੀ ਦਿੱਤਾ

ਅਸੀਂ ਹਮੇਸ਼ਾ ਤੁਹਾਡੇ ਸਾਥ ਹਾਂ ਤੈਨੂੰ ਐਸਾ ਸੱਚ ਦਾ ਸੌਦਾ ਦਿੱਤਾ ਜੋ ਕਦੇ ਖੁੱਟੇਗਾ ਨਹੀਂ ਪੂਜਨੀਕ ਬਾਬਾ ਜੀ ਨੇ ਆਪ ਜੀ ਲਈ ਆਪਣੀਆਂ ਬਖਸ਼ਿਸ਼ਾਂ ਦੇ ਜੋ ਵਚਨ ਕੀਤੇ ਇਤਿਹਾਸ ਵਿੱਚ ਅੱਜ ਤੱਕ ਸ਼ਾਇਦ ਹੀ ਕੋਈ ਮਿਸਾਲ ਮਿਲਦੀ ਹੋਵੇ ‘ਜਾ ਮਸਤਾਨਾ ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ ਜਾ ਬਾਗੜ ਨੂੰ ਤਾਰ ਬਾਗੜ ਤੇਰੇ ਸਪੁਰਦ ਕੀਤਾ ਕੁਟੀਆ (ਡੇਰਾ) ਬਣਾ, ਦੁਨੀਆਂ ਨੂੰ ਰਾਮ ਦਾ ਨਾਮ ਜਪਾ ਜਿਸ ਨੂੰ ਵੀ ਨਾਮ ਦੇਵਂੇਗਾ ਇੱਕ ਲੱਤ ਇੱਥੇ ਤੇ ਦੂਜੀ ਸੱਚਖ ੰਡ ਵਿੱਚ ਉਸ ਦੀ ਰੂਹ ਸਿੱਧੀ ਸੱਚਖੰਡ ਵਿੱਚ ਹੋਵੇਗੀ

ਉਹ ਰੂਹ ਕਦੇ ਜਨਮ-ਮਰਨ ਵਿੱਚ ਨਹੀਂ ਭਟਕੇਗੀ’ ਦੁਨੀਆ ਤੇ ਇਨਸਾਨੀਅਤ ਦੀ ਭਲਾਈ ਲਈ, ਸਾਡੇ ਸਭ ਲਈ ਪੂਜਨੀਕ ਸਾਈਂ ਜੀ ਨੇ ਆਪਣੇ ਮੁਰਸ਼ਿਦੇ-ਕਾਮਲ ਸਾਵਣ ਸ਼ਾਹ ਜੀ ਮਹਾਰਾਜ ਦੀਆਂ ਇਨ੍ਹਾਂ ਰੂਹਾਨੀ ਬਖਸ਼ਿਸ਼ਾਂ ਵਿੱਚ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਵੀ ਮਨਜ਼ੂਰ ਕਰਵਾਇਆ ‘ਮਸਤਾਨਾ ਸ਼ਾਹ ਤੁਹਾਡਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੋਵਾਂ ਜਹਾਨਾਂ ‘ਚ ਮਨਜ਼ੂਰ ਕੀਤਾ ਨਾਅਰਾ ਵੀ ਕੋਈ ਐਸਾ ਵੈਸਾ ਨਹੀਂ ਸੱਚੇ ਦਿਲ ਨਾਲ ਜਿਸ ਨੇ ਵੀ ਕਦੇ ਅਤੇ ਕਿਤੇ ਵੀ ਲਾਇਆ, ਨਾਅਰੇ ਵਿੱਚ ਐਨੀ ਜ਼ਬਰਦਸਤ ਬਖਸ਼ਿਸ਼ ਹੈ ਕਿ ਨਾਅਰੇ ਨੇ ਉਸ ਨੂੰ ਮੌਤ ਦੇ ਮੂੰਹ ਵਿੱਚੋਂ ਇਸ ਤਰ੍ਹਾਂ ਕੱਢ ਲਿਆ ਜਿਵੇਂ ਮੱਖਣ ਵਿੱਚੋਂ ਵਾਲ ਕੱਢਦੇ ਹਨ

ਅਤੇ ਜ਼ਰਾ ਵੀ ਤਕਲੀਫ਼ ਮਹਿਸੂਸ ਨਹੀਂ ਹੋਣ ਦਿੱਤੀ ਅਨੇਕਾਂ ਉਦਾਹਰਨਾਂ ਮੌਜ਼ੂਦ ਹਨ ਜੋ ਇਸ ਸੱਚਾਈ ਨਾਲ ਰੂ-ਬ-ਰੂ ਕਰਵਾਉਂਦੀਆਂ ਹਨ ਅਤੇ ਇਹ ਵੀ ਬਖਸ਼ਿਸ਼ ਰੂਪ ਵਿੱਚ ਪ੍ਰਾਪਤ ਕੀਤਾ ਕਿ ਜੋ ਜੀਵ ਵਚਨਾਂ ‘ਤੇ ਕਾਇਮ ਹੈ ਤਿੰਨਾਂ ਵਚਨਾਂ (ਅੰਡਾ-ਮਾਸ ਨਹੀਂ ਖਾਣਾ, ਸ਼ਰਾਬ ਨਹੀਂ ਪੀਣਾ, ਪਰਾਈ ਇਸਤਰੀ ਨੂੰ ਆਪਣੀ ਮਾਤਾ-ਭੈਣ ਮੰਨਣਾ ਤੇ ਇਸਤਰੀ ਨੇ ਪਰ-ਪੁਰਸ਼ ਨੂੰ ਆਪਣਾ ਪਿਤਾ-ਭਾਈ ਸਮਝਣਾ ਹੈ) ‘ਤੇ ਕਾਇਮ ਹੈ ਅਤੇ ਥੋੜ੍ਹਾ-ਬਹੁਤ ਸਿਮਰਨ ਕਰਦਾ ਹੈ, ਦ੍ਰਿੜ ਵਿਸ਼ਵਾਸ ਹੈ, ਅੰਦਰ-ਬਾਹਰੋਂ ਉਸ ਨੂੰ ਕਦੇ ਹੱਥ ਫੈਲਾਉਣਾ ਨਾ ਪਵੇ ਇਹ ਬੇਪਰਵਾਹੀ ਵਚਨ ਅੱਜ ਵੀ ਜਿਉਂ ਦੇ ਤਿਉਂ ਪਰਵਾਨ ਹਨ

ਸ਼ੁੱਭ ਸਥਾਪਨਾ:-

ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਪੀਰੋ ਮੁਰਸ਼ਿਦੇ-ਕਾਮਲ ਹਜ਼ੂਰ ਬਾਬਾ ਸਾਵਣ ਸ਼ਾਹ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਅਨੁਸਾਰ 29 ਅਪਰੈਲ 1948 ਨੂੰ ਸਰਸਾ ਦੇ ਨਜ਼ਦੀਕ ਇੱਕ ਵੀਰਾਨ ਜਿਹੀ ਜਗ੍ਹਾ ‘ਤੇ ਇੱਕ ਛੋਟੀ ਜਿਹੀ ਕੁਟੀਆ ਬਣਾਈ ਬੇਪਰਵਾਹ ਜੀ ਨੇ ਉਸ ਕੁਟੀਆ ਦਾ ਨਾਮਕਰਨ ‘ਸੱਚਾ ਸੌਦਾ’ ਦੇ ਨਾਂਅ ਨਾਲ ਕੀਤਾ ਸੱਚ ਮਤਲਬ, ਜਿਵੇਂ ਕਿ ਪਿੱਛੇ ਦੱਸਿਆ ਗਿਆ ਹੈ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ ਅਤੇ ਸੌਦਾ ਉਸੇ ਸੱਚੇ ਖੁਦਾ, ਰੱਬ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ, ਉਸ ਸੱਚ ਦੀ ਭਗਤੀ-ਇਬਾਦਤ ਕਰਨਾ ਹੀ ਸੱਚਾ ਸੌਦਾ ਹੈ ਪੂਜਨੀਕ ਸਾਈਂ ਜੀ ਨੇ ਆਪਣੇ ਮੁਰਸ਼ਿਦ ਦੇ ਵਚਨ ਅਨੁਸਾਰ ਆਪਣੀ ਉਸ ਕੁਟੀਆ ਵਿੱਚ ਇਹੀ ਸੱਚਾ ਸੌਦਾ ਕਰਨਾ ਸ਼ੁਰੂ ਕੀਤਾ ਅਤੇ ਅੱਜ ਜਿਸ ਦੀ ਮਹਿਕ, ਰਾਮ-ਨਾਮ, ਭਗਤੀ ਦੀ ਖੁਸ਼ਬੂ ਚਾਰੇ ਦਿਸ਼ਾਵਾਂ ਵਿੱਚ ਹੀ ਨਹੀਂ ਸਗੋਂ ਸਭ ਮਹਾਂਦੀਪਾਂ ਵਿੱਚ, ਦਸਾਂ ਦਿਸ਼ਾਵਾਂ ਵਿੱਚ ਸੱਚਾ ਸੌਦਾ ਦੀ ਮਹਿਕ ਮਹਿਸੂਸ ਕੀਤੀ ਜਾ ਰਹੀ ਹੈ ਸੱਚਾ ਸੌਦਾ ਦਾ ਨਾਂਅ ਪੂਰੇ ਵਿਸ਼ਵ ਵਿੱਚ ਗੂੰਜ ਰਿਹਾ ਹੈ

ਬੇਪਰਵਾਹ ਸਾਈਂ ਜੀ ਦੇ ਵਚਨ ਵੀ ਹਨ, ਇੱਥੇ ਲਹਿੰਦਾ ਝੁਕੇਗਾ, ਚੜ੍ਹਦਾ ਝੁਕੇਗਾ, ਝੁਕੇਗੀ ਦੁਨੀਆਂ ਸਾਰੀ, ਕੁਲ ਆਲਮ ਇੱਥੇ ਝੁਕੇਗਾ ਚਾਹੇ ਯੂਰਪੀਅਨ ਕੰਟਰੀਜ਼ ਹਨ ਜਾਂ ਅਰਬੀਅਨ ਤੇ ਪੱਛਮੀ ਮੁਲਕ ਹਨ, ਦੁਨੀਆਂ ਦੇ ਕੋਨੇ-ਕੋਨੇ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੱਚਾ ਸੌਦਾ ਦੀਆਂ ਪਾਵਨ ਸਿੱਖਿਆਵਾਂ ਦਾ ਪ੍ਰਚਾਰ-ਪ੍ਰਸਾਰ ਕਰ ਰਹੇ ਹਨ ਡੇਰਾ ਸੱਚਾ ਸੌਦਾ ਦੇ 134 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਚਲਾ ਰਹੇ ਹਨ ਦੂਜੇ ਸ਼ਬਦਾਂ ਵਿੱਚ ਪੂਜਨੀਕ ਬੇਪਰਵਾਹ ਜੀ ਦਾ ਇਹ ਸੱਚਾ ਸੌਦਾ ਰੂਪੀ ਨੰਨ੍ਹਾ ਜਿਹਾ ਪੌਦਾ ਫੈਲ ਕੇ ਅੱਜ ਐਨਾ ਵੱਡਾ ਬੋਹੜ ਦਾ ਦਰੱਖਤ ਬਣ ਗਿਆ ਹੈ ਜੋ ਪੂਰੀ ਦੁਨੀਆਂ ਨੂੰ ਆਪਣੇ ਪਾਵਨ ਆਂਚਲ ਨਾਲ ਸੰਜੋਏ ਹੋਏ ਹੈ

ਚਾਹੇ ਕੋਈ ਕਿਸੇ ਵੀ ਧਰਮ-ਜਾਤ ਦਾ ਇਨਸਾਨ ਹੈ ਹਿੰਦੂ, ਮੁਸਲਿਮ, ਸਿੱਖ, ਈਸਾਈ ਅਤੇ ਚਾਹੇ ਕਿਸੇ ਧਰਮ ਨੂੰ ਮੰਨਣ ਵਾਲਾ ਹੈ ਅਤੇ ਕੋਈ ਵੀ ਹੈ ਅਮੀਰ-ਗਰੀਬ, ਰਾਜਾ-ਰੰਕ ਸਭ ਲਈ ਇਹ ਸਾਂਝਾ ਦਰਬਾਰ ਹੈ, ਸਭ ਦਾ ਹਾਰਦਿਕ ਸਵਾਗਤ ਹੈ ਪੂਜਨੀਕ ਸਾਈਂ ਜੀ ਨੇ ਐਸਾ ਸਾਰੇ ਧਰਮਾਂ ਦਾ ਪਿਆਰਾ, ਸਰਵ ਧਰਮ ਸੰਗਮ ਬਣਾਇਆ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਇੱਕ ਹੀ ਜਗ੍ਹਾ ‘ਤੇ ਇਕੱਠੇ ਬੈਠ ਕੇ ਆਪਣੇ-ਆਪਣੇ ਧਰਮ-ਇਸ਼ਟ ਅਨੁਸਾਰ ਅੱਲ੍ਹਾ-ਮਾਲਕ ਦਾ ਨਾਮ ਲੈ ਸਕਦੇ ਹਨ, ਭਗਤੀ-ਇਬਾਦਤ ਇਕੱਠੇ ਬੈਠ ਕੇ ਕਰ ਸਕਦੇ ਹਨ ਭਾਵ ਬੇਪਰਵਾਹ ਜੀ ਦਾ ਇਹ ਸੱਚਾ ਸੌਦਾ ਹੀ ਇੱਕ ਐਸਾ ਦਰ ਹੈ ਜਿੱਥੇ ਹਰ ਧਰਮ ਦੇ ਲੋਕ ਬਿਨਾਂ ਝਿਜਕ ਬਿਨਾਂ ਕਿਸੇ ਸੰਕੋਚ ਦੇ ਰਾਮ-ਨਾਮ ਦੀ ਭਗਤੀ ਵਿੱਚ ਇਕੱਠੇ ਬੈਠਦੇ ਹਨ ਅਤੇ ਇਹੀ ਇਸ ਦਰਬਾਰ ਦੀ ਵਿਸ਼ੇਸ਼ਤਾ ਹੈ ਅਤੇ ਇਹੀ ਇਸ ਦੀ ਹਕੀਕਤ ਹੈ

ਡੇਰਾ ਸੱਚਾ ਸੌਦਾ ਨੂੰ ਸਥਾਪਿਤ ਹੋਏ ਅੱਜ 72 ਸਾਲ ਹੋ ਚੁੱਕੇ ਹਨ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਮਾਰਗ ਦਰਸ਼ਨ, ਡਾ. ਐੱਮ.ਐੱਸ.ਜੀ. ਦੀ ਪਾਵਨ ਰਹਿਨੁਮਾਈ ਵਿੱਚ ਇਹ ਦਿਨ ਡੇਰਾ ਸੱਚਾ ਸੌਦਾ ਵਿੱਚ ਰੂਹਾਨੀ ਸਥਾਪਨਾ ਦਿਵਸ ਦੇ ਨਾਂਅ ਨਾਲ ਬਹੁਤ ਵੱਡੇ ਭੰਡਾਰੇ ਦੇ ਰੂਪ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਰੂਹਾਨੀਅਤ ਤੇ ਇਨਸਾਨੀਅਤ ਦਾ ਸੰਗਮ ਇਹ ਡੇਰਾ ਸੱਚਾ ਸੌਦਾ ਪੂਜਨੀਕ ਗੁਰੂ ਜੀ ਦੀਆਂ ਪਾਕ-ਪਵਿੱਤਰ ਪ੍ਰੇਰਨਾਵਾਂ ਅਨੁਸਾਰ ਦਿਨ-ਦੁੱਗਣੀ, ਰਾਤ-ਚੌਗੁਣੀ (ਦਿਨ-ਰਾਤ) ਤਰੱਕੀ ਦੇ ਮਾਰਗ ‘ਤੇ ਵਧ ਰਿਹਾ ਹੈ ਸਾਈਂ ਜੀ! ਆਪ ਤੋਂ ਬਾਅਦ ਇੱਥੇ ਕੀ ਬਣੂਗਾ?

ਇਹ ਸਵਾਲ ਸੰਨ 1958 ਵਿੱਚ ਇੱਕ ਦਿਨ ਪ੍ਰੇਮੀ ਖੇਮਾ ਮੱਲ ਆਦਿ ਨੇ ਪੂਜਨੀਕ ਬੇਪਰਵਾਹ ਜੀ ਨੂੰ ਕੀਤਾ ਬੇਪਰਵਾਹ ਜੀ ਅੱਗੇ ਚੱਲਦੇ-ਚੱਲਦੇ ਇੱਕ ਦਮ ਰੁਕ ਗਏ ਅਤੇ ਕਿਹਾ ਖੇਮਾ! ਤੇਰੀ ਗੱਲ ਸਾਡੀ ਸਮਝ ਵਿੱਚ ਨਹੀਂ ਆਈ ਖੇਮਾ ਜੀ ਨੇ ਆਪਣੇ ਅੰਦਰ ਦੇ ਭਰਮ ਨੂੰ ਪ੍ਰਗਟ ਕਰਦੇ ਹੋਏ ਬੇਨਤੀ ਕੀਤੀ, ਸਾਈਂ ਜੀ, ਆਪ ਜੀ ਦੇ ਚੋਲ਼ਾ ਬਦਲਣ ‘ਤੇ ਇੱਥੇ ਪੂਜਾ ਦਾ ਸਥਾਨ ਨਾ ਬਣ ਜਾਵੇ ਕਿ ਲੋਕ ਆਉਣ, ਮੱਥਾ ਟੇਕਣ, ਚੜ੍ਹਾਵਾ ਚੜ੍ਹਾਉਣ ਅਤੇ ਮਨੋ ਕਾਮਨਾ ਲੈ ਕੇ ਚਲੇ ਜਾਣ ਐਨਾ ਸੁਣਦੇ ਹੀ ਬੇਪਰਵਾਹ ਵਾਲੀ-ਦੋ ਜਹਾਨ ਨੇ ਜੋਸ਼ ਵਿੱਚ ਕੜਕ ਕੇ ਫਰਮਾਇਆ ”ਖੇਮਾ! ਕਿਤਨੇ ਵਰਸ਼ੋਂ ਸੇ ਤੂ ਹਮਾਰੇ ਸਾਥ ਰਹਿ ਰਹਾ ਹੈ

ਤੂਨੇ ਹਮਾਰੇ ਕੋ ਆਦਮੀ ਹੀ ਸਮਝਾ ਹੈ? ਯੇ ਜੋ ਸੱਚਾ ਸੌਦਾ ਬਨਾ ਹੈ, ਯੇ ਕਿਸੀ ਆਦਮੀ ਨੇ ਨਹੀਂ ਬਨਾਇਆ ਯੇ ਖੁਦ-ਖੁਦਾ ਹਮਾਰੇ ਮੁਰਸ਼ਿਦ ਸਾਵਣ ਸ਼ਾਹ ਜੀ ਕੇ ਹੁਕਮ ਸੇ ਬਨਾ ਹੈ ਜਬ ਤਕ ਧਰਤੀ ਆਸਮਾਨ ਰਹੇਗਾ, ਸੱਚੇ ਸੌਦੇ ਕੀ ਤਰਫ਼ ਕੋਈ ਉਂਗਲੀ ਨਹੀਂ ਉਠਾ ਸਕੇਗਾ”
ਸੱਚਾ ਸੌਦਾ ਸੁੱਖ ਦਾ ਰਾਹ, ਸਭ ਬੰਧਨਾਂ ਤੋਂ ਪਾ ਛੁਟਕਾਰਾ ਮਿਲਦਾ ਸੁੱਖ ਦਾ ਸਾਹ’ ਡੇਰਾ ਸੱਚਾ ਸੌਦਾ ਦੇ 72ਵੇਂ ਰੂਹਾਨੀ ਸਥਾਪਨਾ ਦਿਵਸ ਦੀ ਸਮੂਹ ਸਾਧ-ਸੰਗਤ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ
ਮੁਬਾਰਕਾਂ! ਮੁਬਾਰਕਾਂ!

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ