Soya Chaap Biryani

ਸੋਇਆ ਚਾਪ ਬਿਰਿਆਨੀ Soya Chaap Biryani

ਸਮੱਗਰੀ:

800 ਗ੍ਰਾਮ ਸੋਇਆ ਚਾਪ, ਇੱਕ ਕਿੱਲੋ ਬਾਸਮਤੀ ਚੌਲ, 3-4 ਸੁਨਹਿਰੇ ਕੀਤੇ ਹੋਏ ਪਿਆਜ਼, 300 ਗ੍ਰਾਮ ਦੇਸੀ ਘਿਓ, ਇੱਕ ਟੁਕੜਾ ਦਾਲਚੀਨੀ, 4-5 ਛੋਟੀਆਂ ਇਲਾਇਚੀਆਂ,1/2 ਚਮਚ ਸ਼ਾਹੀ ਜ਼ੀਰਾ, ਅੱਧਾ ਚਮਚ ਯੈਲੋ ਚਿੱਲੀ, 250 ਗ੍ਰਾਮ ਦਹੀਂ, 10 ਪੁਦੀਨੇ ਦੇ ਪੱਤੇ, 1 ਨਿੰਬੂ ਦਾ ਰਸ, ਇੱਕ ਵੱਡਾ ਚਮਚ ਅਦਰਕ-ਲਸਣ ਦਾ ਪੇਸਟ, 5-6 ਚੀਰਾ ਲੱਗੀਆਂ ਹਰੀਆਂ ਮਿਰਚਾਂ, ਇੱਕ ਚਮਚ ਕੇਸਰ

ਢੰਗ:

ਸੋਇਆ ਚਾਪ ਨੂੰ ਨਮਕ ਮਿਲੇ ਪਾਣੀ ‘ਚ 6-8 ਮਿੰਟਾਂ ਤੱਕ ਉਬਾਲ ਲਓ ਪਾਣੀ ਕੱਢ ਕੇ ਇੱਕ ਬਾਊਲ ‘ਚ ਪਾਓ ਦਹੀਂ, ਅਦਰਕ-ਲਸਣ ਦਾ ਪੇਸਟ, ਲਾਲ ਮਿਰਚ ਪਾਊਡਰ, ਯੈਲੋ ਚਿੱਲੀ ਪਾਊਡਰ, ਜੀਰਾ, ਪੁਦੀਨੇ ਦੇ ਪੱਤੇ ਅਤੇ ਨਮਕ ਨੂੰ ਇਕੱਠੇ ਮਿਲਾਓ ਫਿਰ ਮੈਰੀਨੇਟ ਕਰਨ ਲਈ ਅੱਧੇ ਘੰਟੇ ਲਈ ਵੱਖ ਰੱਖੋ ਹੁਣ ਦੂਜੇ ਪੈਨ ‘ਚ ਚੌਲਾਂ ਤੋਂ ਚਾਰ ਗੁਣਾ ਵੱਧ ਪਾਣੀ, ਕੇਸਰ, ਛੋਟੀ ਇਲਾਇਚੀ, ਤੇਜਪੱਤਾ ਅਤੇ ਨਮਕ ਪਾ ਕੇ ਉਬਾਲੋ ਫਿਰ ਚੌਲ ਪਾ ਕੇ ਪਕਾਓ ਹੁਣ ਚੌਲਾਂ ‘ਚ ਮੈਰੀਨੇਟ ਕੀਤਾ ਹੋਇਆ ਸੋਇਆ ਚਾਪ ਪਾ ਕੇ ਕੁਝ ਮਿੰਟਾਂ ਤੱਕ ਪਕਾਓ ਘਿਓ ਪਾਓ ਹੁਣ ਹਰੀ ਮਿਰਚ, ਥੋੜ੍ਹੀ ਕੇਸਰ ਅਤੇ ਨਿੰਬੂ ਦਾ ਰਸ ਪਾਓ ਮੱਠਾ ਸੇਕ ਕਰਕੇ ਪੈਨ ਨੂੰ ਸਿਲਵਰ ਫਾਈਲ ਨਾਲ ਲਪੇਟ ਕੇ 15-20 ਮਿੰਟ ਤੱਕ ਪਕਾਓ ਸੁਨਹਿਰੇ ਕੀਤੇ ਹੋਏ ਪਿਆਜ਼ ਨਾਲ ਸਜਾਓ ਹੁਣ ਤੁਸੀਂ ਇਸ ਨੂੰ ਰਾਇਤਾ ਜਾਂ ਮਿਰਚ ਦੇ ਆਚਾਰ ਨਾਲ ਖਾਣ ਦਾ ਅਨੰਦ ਲਓ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ