soya badi ki sabji

ਸੋਇਆ ਸਬਜੀ (ਬੰਗਾਲੀ ਸਟਾਈਲ) 4 ਮੈਂਬਰਾਂ ਲਈ

ਸਮੱਗਰੀ:

 • 1/4 ਕੱਪ ਤਾਜ਼ਾ ਦਹੀ,
 • 3 ਚਮਚ ਸੋਇਆ ਮਿਲਕ,
 • ਨਮਕ- ਸਵਾਦ ਅਨੁਸਾਰ,
 • 1/2 ਹਲਦੀ ਪਾਊਡਰ,
 • 1 ਕੱਪ ਭਿੱਜਿਆ ਹੋਇਆ ਸੋਇਆ ਚੰਕਸ,
 • ਡੀਪ ਫ੍ਰਾਈ ਕਰਨ ਲਈ ਸੋਇਆ ਤੇਲ,
 • 3/4 ਕੱਪ ਛਿੱਲਿਆ ਅਤੇ ਕੱਟਿਆ ਆਲੂ,
 • 1 ਚਮਚ ਸੋਇਆ ਤੇਲ,
 • 1/4 ਕੱਪ ਪਿਆਜ ਦਾ ਪੇਸਟ,
 • 1 ਚਮਚ ਅਦਰਕ ਲਸਣ ਪੇਸਟ,
 • 2 ਲੌਂਗ,
 • 1/2 ਇੰਚ ਦਾਲਚੀਨੀ ਦਾ ਟੁਕੜਾ,
 • 1 ਤੇਜ ਪੱਤਾ,
 • 1 ਇਲਾਚੀ,
 • 1 ਚਮਚ ਬਾਰੀਕ ਕੱਟੀ ਹਰੀ ਮਿਰਚ,
 • 1 ਚਮਚ ਸ਼ੱਕਰ,
 • ਨਮਕ ਸਵਾਦ ਅਨੁਸਾਰ,
 • 2 ਚਮਚ ਸੋਇਆ ਮਿਲਕ,
 • 2 ਚਮਚ ਕੱਟੀ ਹਰਾ ਧਨੀਆ

ਵਿਧੀ:–

ਦਹੀ, ਸੋਇਆ ਮਿਲਕ, ਨਮਕ ਅਤੇ ਹਲਦੀ ਪਾਊਡਰ ਇੱਕ ਕਟੋਰੇ ’ਚ ਚੰਗੀ ਤਰ੍ਹਾਂ ਮਿਕਸ ਕਰੋ ਹੁਣ ਸੋਇਆ ਚੰਕਸ ਨੂੰ ਉਸੇ ’ਚ ਚੰਗੀ ਤਰ੍ਹਾਂ ਮਿਕਸ ਕਰੋ ਫਿਰ ਇਸ ਨੂੰ 15 ਮਿੰਟ ਲਈ ਮੈਰੀਨੇਟ ਹੋਣ ਲਈ ਰੱਖ ਦਿਓ ਹੁਣ ਇੱਕ ਕੜਾਹੀ ’ਚ ਸੋਇਆ ਤੇਲ ਗਰਮ ਕਰੋ, ਉਸ ਵਿੱਚ ਆਲੂ ਨੂੰ ਡੀਪ ਫ੍ਰਾਈ ਕਰੋ ਅਤੇ ਬਾਹਰ ਕੱਢ ਦਿਓ ਹੁਣ ਇੱਕ ਦੂਜੀ ਕੜਾਹੀ ’ਚ ਇੱਕ ਚਮਚ ਤੇਲ ਗਰਮ ਕਰੋ,

ਉਸ ਵਿੱਚ ਪਿਆਜ ਦਾ ਪੇਸਟ, ਅਦਰਕ ਲਸਣ ਪੇਸਟ, ਲੌਂਗ, ਦਾਲਚੀਨੀ, ਤੇਜ ਪੱਤਾ ਅਤੇ ਇਲਾਚੀ ਪਾ ਕੇ ਗਰਮ ਕਰੋ ਜਦੋਂ ਪਿਆਜ ਗੋਲਡਨ ਬ੍ਰਾਊਨ ਹੋ ਜਾਵੇ, ਤਾਂ ਉਸ ਵਿੱਚ ਮੈਰੀਨੇਡ ਕੀਤੇ ਹੋਏ ਸੋਇਆ ਚੰਕਸ ਪਾ ਕੇ ਕੜਾਹੀ ਨੂੰ ਢਕ ਦਿਓ 5-7 ਮਿੰਟ ਬਾਅਦ ਇਸ ’ਚ ਤਲੇ ਹੋਏ ਆਲੂ ਅਤੇ ਸੋਇਆ ਮਿਲਕ ਪਾ ਕੇ ਮਿਕਸ ਕਰੋ ਅਤੇ 2-3 ਮਿੰਟ ਲਈ ਪਕਾਓ ਹੁਣ ਇਸ ਨੂੰ ਗਰਮਾ ਗਰਮ ਧਨੀਆ ਪੱਤੀ ਛਿੜਕ ਕੇ ਸਰਵ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ