so-that-teeth-remain-healthy-for-a-lifetime

ਤਾਂਕਿ ਦੰਦ ਰਹਿਣ ਜ਼ਿੰਦਗੀ ਭਰ ਸਿਹਤਮੰਦ

ਇਹ ਸੱਚ ਹੈ ਕਿ ਖੂਬਸੂਰਤ ਅਤੇ ਚਮਕਦੇ ਦੰਦ ਨਾ ਸਿਰਫ਼ ਸਾਡੇ ਚਿਹਰੇ ਦੀ ਸੁੰਦਰਤਾ ‘ਚ ਚਾਰ ਚੰਦ ਲਾ ਦਿੰਦੇ ਹਨ ਸਗੋਂ ਸ਼ਖਸੀਅਤ ‘ਚ ਵੀ ਖਾਸਾ ਨਿਖਾਰ ਲਿਆ ਦਿੰਦੇ ਹਨ ਪਰ ਇਸ ਦੀ ਕੁਦਰਤੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਦਾ ਵਿਸ਼ੇਸ਼ ਖਿਆਲ ਰੱਖੋ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਦੰਦਾਂ ‘ਚ ਹੋਣ ਵਾਲਾ ਅਸਹਿਣਯੋਗ ਦਰਦ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਖੋਹ ਲੈਂਦਾ ਹੈ ਪਰ ਨਾਲ ਹੀ ਜੇਕਰ ਤੁਸੀਂ ਥੋੜ੍ਹੀ ਜਿਹੀ ਸਾਵਧਾਨੀ ਵਰਤਦੇ ਹੋ ਅਤੇ ਦੰਦਾਂ ਦੀ ਸਹੀ ਢੰਗ ਨਾਲ ਸਫਾਈ ਕਰਦੇ ਹੋ ਤਾਂ ਇਸ ਨਾਲ ਦੰਦ ਬਦਬੂਦਾਰ ਅਤੇ ਬਦਸੂਰਤ ਨਹੀਂ ਹੋਣਗੇ, ਨਾਲ ਹੀ ਦੂਜੀ ਤਰ੍ਹਾਂ ਦੀਆਂ ਹੋਰ ਕਈ ਬਿਮਾਰੀਆਂ ਜਨਮ ਨਹੀਂ ਲੈਣਗੀਆਂ

ਦੰਦਾਂ ਦੇ ਮਾਹਿਰਾਂ ਦੀ ਮੰਨੋ ਤਾਂ ਦੰਦ ਸਰੀਰ ਦਾ ਸਭ ਤੋਂ ਅਹਿਮ ਹਿੱਸਾ ਹਨ, ਜਿਸ ਨੂੰ ਅਸੀਂ ਅਕਸਰ ਸਭ ਤੋਂ ਜ਼ਿਆਦਾ ਇਗਨੋਰ ਕਰਦੇ ਹਾਂ ਜਾਂ ਇੰਝ ਕਹਿ ਲਓ ਕਿ ਦੰਦਾਂ ਦੀ ਸਫਾਈ ਲੋਕਾਂ ਲਈ ਕੋਈ ਖਾਸ ਮਾਇਨੇ ਨਹੀਂ ਰੱਖਦੇ ਉਸ ਦੇ ਮੁਤਾਬਕ ਜ਼ਿਆਦਾਤਰ ਲੋਕ ਆਪਣੇ ਦੰਦਾਂ ਦੀ ਸਹੀ ਢੰਗ ਨਾਲ ਦੇਖਭਾਲ ਕਰਨਾ ਤੱਕ ਨਹੀਂ ਜਾਣਦੇ ਇਸ ਨਾਲ ਹਾਲਤ ਇਸ ਕਦਰ ਵਿਗੜ ਜਾਂਦੇ ਹਨ ਕਿ ਮਸੂੜਿਆਂ ‘ਚ ਖੂਨ ਆਉਣਾ, ਇੰਫੈਕਸ਼ਨ, ਸਾਹ ਦੀ ਬਦਬੂ, ਪੇਟ ਦੀ ਸਮੱਸਿਆ ਅਤੇ ਕਿਡਨੀ ਦੀ ਪ੍ਰੇਸ਼ਾਨੀ ਆਦਿ ਹੋਣ ਲੱਗਦੀ ਹੈ ਅਖੀਰ ਦੰਦ ਕੱਢਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਦਾ

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦੰਦ ਹਮੇਸ਼ਾ ਸਿਹਤਮੰਦ ਰਹਿਣ ਅਤੇ ਸਰੀਰ ‘ਚ ਕੋਈ ਜਾਨਲੇਵਾ ਬਿਮਾਰੀਆਂ ਨਾ ਪੈਦਾ ਹੋਣ ਤਾਂ ਦੰਦਾਂ ਦੀ ਦੇਖਭਾਲ ਲਗਾਤਾਰ ਕਰਨਾ ਬਿਲਕੁਲ ਨਾ ਭੁੱਲੋ

ਆਓ ਜਾਣਦੇ ਹਾਂ ਕਿ ਹੁਣ ਦੰਦਾਂ ਨੂੰ ਸਿਹਤਮੰਦ ਰੱਖਣ ਦੇ ਉਨ੍ਹਾਂ ਉਪਾਆਂ ਨੂੰ ਜਿਸ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ

ਖੂਬ ਪਾਣੀ ਪੀਓ:

ਮਾਹਿਰਾਂ ਦਾ ਕਹਿਣਾ ਹੈ ਕਿ ਦੰਦ ਸਿਹਤਮੰਦ ਰੱਖਣ ਲਈ ਦਿਨ ‘ਚ ਜ਼ਿਆਦਾਤਰ ਪਾਣੀ ਪੀਓ ਕਿਉਂਕਿ ਦੰਦਾਂ ਅਤੇ ਮੂੰਹ ਲਈ ਪਾਣੀ ਸਰਵੋਤਮ ਹੈ

ਮੇਵਿਆਂ ਦਾ ਸੇਵਨ ਕਰੋ:

ਦੇਖਣ ‘ਚ ਆਇਆ ਹੈ ਕਿ ਨਟ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਦਾ ਅਦੁੱਤ ਖਜ਼ਾਨਾ ਹੁੰਦੇ ਹਨ ਇਸ ਲਈ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਇਸ ਤੋਂ ਬਿਹਤਰ ਬਦਲ ਕੋਈ ਹੋਰ ਹੋ ਹੀ ਨਹੀਂ ਸਕਦਾ

ਜ਼ਿਆਦਾ ਮਿੱਠਾ ਖਾਣ ਤੋਂ ਬਚੋ:

ਜ਼ਿਆਦਾਤਰ ਦੰਦਾਂ ਦੇ ਡਾਕਟਰਾਂ ਦੀ ਰਾਇ ਹੈ ਕਿ ਬੱਚਿਆਂ ਅਤੇ ਬੁੱਢਿਆਂ ਨੂੰ ਸਦਾ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਜਾਂ ਉਨ੍ਹਾਂ ਦਾ ਸੇਵਨ ਘੱਟ ਮਾਤਰਾ ‘ਚ ਕਰਨਾ ਚਾਹੀਦਾ ਹੈ ਕਿਉਂਕਿ ਇਹ ਪੇਟ ਲਈ ਵੀ ਨੁਕਸਾਨਦੇਹ ਹੁੰਦੀ ਹੈ, ਇਸ ਲਈ ਦੂਰੀ ਬਣਾਏ ਰੱਖੋ ਤਾਂ ਹੀ
ਬਿਹਤਰ ਹੋਵੇਗਾ ਨਾਲ ਹੀ ਦੰਦਾਂ ‘ਚ ਕੀੜਾ ਵੀ ਨਹੀਂ ਲੱਗੇਗਾ

ਚਾਹ ਅਤੇ ਕਾਫ਼ੀ ਤੋਂ ਪਰਹੇਜ਼ ਕਰੋ:

ਆਫਿਸ ‘ਚ ਬੈਠੇ-ਬੈਠੇ ਲੋਕ ਕਈ-ਕਈ ਵਾਰ ਚਾਹ ਅਤੇ ਕਾਫੀ ਦਾ ਸੇਵਨ ਕਰਦੇ ਹਨ ਜੋ ਸਰਾਸਰ ਗਲਤ ਹੁੰਦਾ ਹੈ ਧਿਆਨ ਰੱਖੋ ਕਿ ਜ਼ਿਆਦਾ ਚਾਹ ਜਾਂ ਕਾਫੀ ਪੀਣ ਨਾਲ ਵੀ ਦੰਦਾਂ ਨੂੰ ਨੁਕਸਾਨ ਪਹੁੰਚਦਾ ਹੈ ਸੋ, ਜ਼ਿਆਦਾਤਰ ਚਾਹ ਅਤੇ ਕਾਫੀ ਪੀਣ ਤੋਂ ਪਰਹੇਜ਼ ਕਰੋ
ਦੰਦਾਂ ਦੀ ਜ਼ਿਆਦਾਤਰ ਸਮੱਸਿਆ ਖੁਦ ਛੂਮੰਤਰ ਹੋ ਜਾਏਗੀ

ਰੋਜ਼ਾਨਾ ਫਲ ਖਾਣ ਦੀ ਆਦਤ ਪਾਓ:

ਰੋਜ਼ ਫਲ ਖਾਣ ਨਾਲ ਹਮੇਸ਼ਾ ਮਸੂੜਿਆਂ ਦੀ ਮਸਾਜ ਅਤੇ ਦੰਦਾਂ ਦੀ ਸਫਾਈ ਹੁੰਦੀ ਹੈ ਅਤੇ ਉਨ੍ਹਾਂ ਨੂੰ ਨਿਊਟੀਸ਼ਨ ਵੀ ਮਿਲਦਾ ਹੈ ਸੋ ਗਾਜਰ, ਚੁਕੰਦਰ, ਖੀਰਾ, ਮੂਲੀ, ਸੰਤਰਾ, ਮੌਸਮੀ, ਸੇਬ, ਨਾਸ਼ਪਤੀ ਤੇ ਤਰਬੂਜ ਆਦਿ ਵਰਗੇ ਫਲਾਂ ਨੂੰ ਆਪਣੀ ਆਦਤ ‘ਚ ਸ਼ੁਮਾਰ ਕਰੋ ਯਕੀਨਨ, ਖਾਣ ਤੋਂ ਬਾਅਦ ਦੰਦਾਂ ‘ਚ ਛੁਪੀ ਗੰਦਗੀ ਖੁਦ ਦੂਰ ਹੋ ਜਾਏਗੀ ਅਤੇ ਇਸ ਨਾਲ ਤੁਹਾਡੇ ਦੰਦ ਵੀ ਮਜ਼ਬੂਤ ਰਹਿਣਗੇ

ਸਿਗਰਟਨੋਸ਼ੀ ਤੋਂ ਬਚੋ:

ਮਾਹਿਰ ਦੰਦਾਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸਿਗਰਟਨੋਸ਼ੀ ਨਾਲ ਦੰਦਾਂ ਦੀ ਸਿਹਤ ਦਾ ਸਿੱਧਾ ਸਬੰਧ ਹੁੰਦਾ ਹੈ, ਅਖੀਰ ਸਿਗਰਟਨੋਸ਼ੀ ਵਰਗੀਆਂ ਗੰਦੀਆਂ ਆਦਤਾਂ ਤੋਂ ਸਦਾ ਬਚਣਾ ਚਾਹੀਦਾ ਹੈ ਕਿਉਂਕਿ ਸਿਗਰਟਨੋਸ਼ੀ ਨਾਲ ਮਸੂੜਿਆਂ ਦੀਆਂ ਵੀ ਕਈ ਬਿਮਾਰੀਆਂ ਜਨਮ ਲੈਣ ਦਾ ਖ਼ਤਰਾ ਮੰਡਰਾਉਣ ਲੱਗਦਾ ਹੈ ਇਸ ਲਈ ਸਿਗਰਟਨੋਸ਼ੀ ਨਾ ਕਰੋ ਤਾਂ ਹੀ ਸਰਵੋਤਮ ਰਹੇਗਾ

ਖਾਣ ਤੋਂ ਬਾਅਦ ਕੁਰਲੀ ਜ਼ਰੂਰ ਕਰੋ:

ਦੰਦਾਂ ਦੀਆਂ ਕਈ ਬਿਮਾਰੀਆਂ ਅਕਸਰ ਖਾਧ ਪਦਾਰਥਾਂ ਦੇ ਖਾਣ ਤੋਂ ਬਾਅਦ ਉਸ ਦੇ ਜੰਮ ਜਾਣ ਦੀ ਵਜ੍ਹਾ ਨਾਲ ਹੁੰਦੀਆਂ ਹਨ ਇਸ ਲਈ ਕੋਸ਼ਿਸ਼ ਕਰੋ ਕਿ ਕੁਝ ਵੀ ਖਾਣ ਤੋਂ ਬਾਅਦ ਪਾਣੀ ਨਾਲ ਕੁਰਲੀ ਜ਼ਰੂਰ ਕਰੋ ਵਿਸ਼ੇਸ਼ ਰੂਪ ਨਾਲ ਚਿੱਪਕਣ ਵਾਲੇ ਪਦਾਰਥ ਭਾਵ ਚਾਕਲੇਟ ਅਤੇ ਮਠਿਆਈ ਆਦਿ ਖਾਣ ਤੋਂ ਬਾਅਦ ਬੁਰਸ਼ ਕਰਦੇ ਹੋ ਤਾਂ ਕਾਫੀ ਹੱਦ ਤੱਕ ਦੰਦਾਂ ਦੀ ਹਿਫ਼ਾਜ਼ਤ ਕਰਕੇ ਸਿਹਤਮੰਦ ਰੱਖ ਸਕਦੇ ਹੋ
ਅਨੂਪ ਮਿਸ਼ਰਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ