Shahad Ke Fayde

ਜੁਕਾਮ ਤੇ ਗਲੇ ’ਚ ਖਰਾਸ਼ ਹੋਵੇ ਤਾਂ ਸ਼ਹਿਦ ਨਾਲ ਪਾਓ ਛੁਟਕਾਰਾ

ਬਦਲਦੇ ਮੌਸਮ ’ਚ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਬਿਮਾਰੀਆਂ ਹੁੰਦੀਆਂ ਰਹਿੰਦੀਆਂ ਹਨ ਇਨ੍ਹਾਂ ’ਚੋਂ ਜ਼ਿਆਦਾ ਇੰਫੈਕਸ਼ਨ ਕਾਰਨ ਹੁੰਦੀਆਂ ਹਨ ਵਾਇਰਲ ਇੰਫੈਕਸ਼ਨ ਅਤੇ ਮੌਸਮੀ ਇੰਫੈਕਸ਼ਨ ਤੋਂ ਬਚਣ ਦਾ ਸਭ ਤੋਂ ਬਿਹਤਰ ਉਪਾਅ ਸ਼ਹਿਦ ਹੈ ਇਸ ’ਚ ਮੌਜ਼ੂਦ ਖਾਸ ਗੁਣ ਨਾ ਸਿਰਫ਼ ਇੰਫੈਕਸ਼ਨ ਦਾ ਇਲਾਜ ਕਰਦੇ ਹਨ, ਸਗੋਂ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਕੇ ਹੋਰ ਬਿਮਾਰੀਆਂ ਖਿਲਾਫ਼ ਸੁਰੱਖਿਆ ਚੱਕਰ ਵੀ ਬਣਾਉਂਦੇ ਹਨ

ਗਲੇ ’ਚ ਖਰਾਸ਼

ਬਦਲਦੇ ਮੌਸਮ, ਪ੍ਰਦੂਸ਼ਣ ਅਤੇ ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਅਕਸਰ ਗਲ ’ਚ ਖਰਾਸ਼ ਅਤੇ ਇੰਫੈਕਸ਼ਨ ਹੋ ਜਾਂਦੇ ਹਨ ਇਸ ਨਾਲ ਗਲੇ ’ਚ ਦਰਦ ਵੀ ਹੋਣ ਲੱਗਦਾ ਹੈ ਕੁਝ ਵੀ ਨਿਗਲਣ ’ਚ ਪ੍ਰੇਸ਼ਾਨੀ ਹੋਣਾ ਵੀ ਸੋਰ ਥ੍ਰੋਟ ਭਾਵ ਗਲ ’ਚ ਖਰਾਸ਼ ਹੋਣ ਦਾ ਸੰਕੇਤ ਹੈ ਜੇਕਰ ਤੁਸੀਂ ਗਲ ਦੀ ਖਰਾਸ਼ ਤੋਂ ਬਚਣਾ ਚਾਹੁੰਦੇ ਹੋ ਤਾਂ ਸ਼ਹਿਦ ਦਾ ਸੇਵਨ ਕਰੋ ਆਓ ਜਾਣਦੇ ਹਾਂ ਸੇਵਨ ਦਾ ਸਹੀ ਤਰੀਕਾ

ਪੌਸ਼ਟਿਕ ਗੁਣਾਂ ਨਾਲ ਭਰਪੂਰ ਹੈ ਸ਼ਹਿਦ

Shahadਸ਼ਹਿਦ ’ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਪੋਸ਼ਕ ਤੱਤ ਹੁੰਦੇ ਹਨ ਇਸ ’ਚ ਆਇਰਨ ਦੇ ਨਾਲ ਹੀ ਬਹੁਤ ਹੈਲਦੀ ਤੱਤ ਫਰੂਟ ਗਲੂਕੋਜ਼ ਹੁੰਦਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਇਸ ’ਚ ਵਸਾ ਨਾਮਾਤਰ ਵੀ ਨਹੀਂ ਹੁੰਦੀ ਇਸ ’ਚ ਪੋਟਾਸ਼ੀਅਮ, ਸੋਡੀਅਮ ਅਤੇ ਕਲੋਰੀਨ ਵਰਗੇ ਖਾਸ ਗੁਣ ਹੁੰਦੇ ਹਨ ਜੋ ਇਸ ਨੂੰ ਹੋਰ ਖਾਸ ਬਣਾ ਦਿੰਦੇ ਹਨ

ਖੰਘ-ਜ਼ੁਕਾਮ ਹੋਣ ’ਤੇ ਸਰਦੀ,

ਖੰਘ ਅਤੇ ਜੁਕਾਮ ਹੋਣ ’ਤੇ ਅਕਸਰ ਗਲ ’ਚ ਦਰਦ, ਪੇ੍ਰਸ਼ਾਨੀ ਅਤੇ ਖਰਾਸ਼ ਹੋਣ ਲੱਗਦੀ ਹੈ ਇਸ ਦੇ ਲਈ ਤੁਹਾਨੂੰ ਸ਼ਹਿਦ ਨੂੰ ਅਦਰਕ ਦੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਦੇ ਲਈ ਇੱਕ ਚਮਚ ਸ਼ਹਿਦ ’ਚ ਥੋੜ੍ਹਾ ਜਿਹਾ ਅਦਰਕ ਦਾ ਰਸ ਮਿਲਾ ਕੇ ਸੇਵਨ ਕਰੋ ਜਲਦੀ ਹੀ ਫਾਇਦਾ ਹੋਵੇਗਾ

ਸ਼ਹਿਦ ਟੋਸਟ

ਅਦਰਕ ਹਮੇਸ਼ਾ ਚੰਗਾ ਨਹੀਂ ਹੁੰਦਾ ਜੇਕਰ ਤੁਹਾਡੀ ਗਰਮ ਚੀਜ਼ਾਂ ਪ੍ਰਤੀ ਸੰਵੇਦਨਸ਼ੀਲਤਾ ਹੈ ਤਾਂ ਤੁਹਾਨੂੰ ਅਦਰਕ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ ਅਕਸਰ ਅਜਿਹੇ ’ਚ ਗਲੇ ਦੀ ਅੰਦਰੂਨੀ ਸਤ੍ਹਾ ਛਿੱਲ ਜਾਂਦੀ ਹੈ ਜਿਸ ਨਾਲ ਗਲ ’ਚ ਸੋਜ ਅਤੇ ਦਰਦ ਹੋਣ ਲੱਗਦਾ ਹੈ ਇਸ ਤੋਂ ਬਚਣ ਲਈ ਸ਼ਹਿਦ ਨੂੰ ਬਰੈੱਡ ਜਾਂ ਚਪਾਤੀ ’ਤੇ ਲਾ ਕੇ ਖਾਣਾ ਚਾਹੀਦਾ ਹੈ ਇਸ ਨਾਲ ਗਲ ਦੇ ਦਰਦ ਅਤੇ ਸੋਜ ’ਚ ਅਰਾਮ ਮਿਲਦਾ ਹੈ

ਦੁੱਧ ’ਚ ਸ਼ਹਿਦ

ਜੇਕਰ ਤੁਹਾਨੂੰ ਅਨਿੰਦਰੇ ਦੀ ਸਮੱਸਿਆ ਹੈ ਅਤੇ ਤੁਸੀਂ ਵਾਰ-ਵਾਰ ਬਿਮਾਰ ਪੈ ਜਾਂਦੇ ਹੋ, ਤਾਂ ਰਾਤ ਨੂੰ ਸੌਂਦੇ ਸਮੇਂ ਕੋਸੇੇ ਦੁੱਧ ’ਚ ਸ਼ਹਿਦ ਮਿਲਾ ਕੇ ਪੀਓ ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ ਅਤੇ ਬਿਮਾਰੀਆਂ ਖਿਲਾਫ਼ ਤੁਹਾਡਾ ਇਮਿਊਨ ਸਿਸਟਮ ਵੀ ਮਜ਼ਬੂਤ ਹੋਵੇਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ