sevadars-gave-financial-support-for-wedding-of-4-daughters-of-3-families-in-bayana-block

ਬੇਟੀਆਂ ਲਈ ਬਿਆਨਾ ਬਲਾਕ ਬਣਿਆ ‘ਅਸ਼ੀਰਵਾਦ’ ਦਾ ਸਬੱਬ

ਤਿੰਨ ਪਰਿਵਾਰਾਂ ਦੀਆਂ 4 ਬੇਟੀਆਂ ਦੀ ਸ਼ਾਦੀ ‘ਤੇ ਖਰਚ ਕੀਤੇ ਸਵਾ ਲੱਖ ਰੁਪਏ

ਤੰਗਹਾਲੀ ‘ਚ ਜਦੋਂ ਘਰ ਦੀਆਂ ਕੰਧਾਂ ਢਹਿਣ ਲਗਦੀਆਂ ਹਨ ਤਾਂ ਲੋਕ ਤਮਾਸ਼ਬੀਨ ਬਣ ਕੇ ਇਨ੍ਹਾਂ ਨਾਜ਼ੁਕ ਹਲਾਤਾਂ ‘ਤੇ ਤੰਜ ਕਸਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਪਰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਪ੍ਰੇਰਨਾਨਾਂ ਦਾ ਅਨੁਸਰਨ ਕਰਨ ਵਾਲੇ ਲੱਖਾਂ-ਕਰੋੜਾਂ ਸ਼ਰਧਾਲੂ ਇਸ ਲੀਕ ਤੋਂ ਹਟ ਕੇ ਸਮਾਜ ਭਲਾਈ ਦੀ ਮਿਸਾਲ ਪੇਸ਼ ਕਰਦੇ ਹਨ

ਅਜਿਹਾ ਹੀ ਇੱਕ ਮਾਮਲਾ ਕਰਨਾਲ ਜ਼ਿਲ੍ਹੇ ਦੇ ਬਲਾਕ ਬਿਆਨਾ ‘ਚ ਦੇਖਣ ਨੂੰ ਮਿਲਿਆ ਹੈ, ਜਿੱਥੋਂ ਦੇ ਸੇਵਾਦਾਰਾਂ ਨੇ ਇੱਕ ਮਹੀਨੇ ‘ਚ ਤਿੰਨ ਪਰਿਵਾਰਾਂ ਦੀਆਂ 4 ਬੇਟੀਆਂ ਨੂੰ ਪਿਤਾ ਦਾ ਅਸ਼ੀਰਵਾਦ ਦੇ ਕੇ ਉਨ੍ਹਾਂ ਦੇ ਵਿਆਹ ‘ਚ ਆਰਥਿਕ ਸਹਿਯੋਗ ਦਿੱਤਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚਿੰਤਾਮੁਕਤ ਕੀਤਾ ਇਸ ਪਰਮਾਰਥੀ ਕੰਮ ‘ਚ ਕਰੀਬ ਸਵਾ ਲੱਖ ਰੁਪਏ ਦੀ ਰਕਮ ਖਰਚ ਹੋਈ, ਜਿਸ ਨੂੰ ਸੇਵਾਦਾਰਾਂ ਨੇ ਖੁਦ ਖਰਚ ਕੀਤਾ ਹੈ


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਦੇ 15 ਮੈਂਬਰ ਅਤੇ ਸ਼ਾਹ ਸਤਿਨਾਮ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਦੀਪ ਇੰਸਾਂ ਨੇ ਦੱਸਿਆ ਕਿ ਬਲਾਕ ਬਿਆਨਾ ਵੱਲੋਂ ਇੱਕ ਅਜਿਹੇ ਪੀੜਤ ਪਰਿਵਾਰ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ, ਜਿਸ ‘ਚ 6 ਬੇਟੀਆਂ ਦੇ ਪਿਤਾ ਨਹੀਂ ਹਨ ਘਰ ‘ਚ ਮਾਂ ਸੁਨੀਤਾ ਦੇਵੀ ਖੁਦ ਅਪੰਗ ਹੈ ਸਾਲ 2018 ‘ਚ ਇਸ ਪਰਿਵਾਰ ਦੀਆਂ ਦੋ ਬੇਟੀਆਂ ਦੀ ਸ਼ਾਦੀ ਵੀ ਸੰਗਤ ਨੇ ਆਪਸੀ ਸਹਿਯੋਗ ਨਾਲ ਕਰਵਾਈ ਸੀ ਦੂਜੇ ਪਾਸੇ ਪਾਵਨ ਅਗਸਤ ਮਹੀਨੇ ‘ਚ ਇਸੇ ਪਰਿਵਾਰ ਦੀਆਂ ਦੋ ਹੋਰ ਬੇਟੀਆਂ ਪੂਜਾ ਅਤੇ ਮਾਨਿਕਾ ਦੀ ਸ਼ਾਦੀ ‘ਚ ਭਰਪੂਰ ਆਰਥਿਕ ਸਹਿਯੋਗ ਦਿੱਤਾ ਗਿਆ, ਜਿਸ ‘ਚ 31 ਸੂਟ, 11 ਬਰਤਨ ਅਤੇ ਘਰੇਲੂ ਜ਼ਰੂਰਤ ਦਾ ਸਮਾਨ ਆਦਿ ਸ਼ਾਮਲ ਸੀ


ਨਾਲ ਹੀ ਬਿਆਨਾ ਨਿਵਾਸੀ ਸੁਰਿੰਦਰ ਜੋ ਮਾਨਸਿਕ ਬਿਮਾਰੀ ਤੋਂ ਪੀੜਤ ਹਨ, ਦੀ ਬੇਟੀ ਰੂਬੀ ਦੀ ਸ਼ਾਦੀ ‘ਚ ਵੀ ਆਰਥਿਕ ਸਹਿਯੋਗ ਦਿੱਤਾ ਗਿਆ ਇਸ ਤੋਂ ਇਲਾਵਾ ਗੋਰਖਪੁਰ (ਯੂਪੀ) ਤੋਂ ਮਜ਼ਦੂਰੀ ਕਰਨ ਇੱਥੇ ਆਏ ਇੱਕ ਵਿਅਕਤੀ ਦੀ ਬੇਟੀ ਪੂਜਾ ਦੀ ਸ਼ਾਦੀ ‘ਚ ਵੀ ਬਲਾਕ ਵੱਲੋਂ ਪੂਰੀ ਮੱਦਦ ਕੀਤੀ ਗਈ ਇਸ ਸੇਵਾ ਦੇ ਕੰਮ ‘ਚ ਬਲਾਕ ਜ਼ਿੰਮੇਵਾਰ ਜਰਨੈਲ ਇੰਸਾਂ, ਰਾਮਪਾਲ ਮਢਾਨ, ਪ੍ਰੇਮ ਇੰਸਾਂ, ਸੰਜੇ ਇੰਸਾਂ, ਪ੍ਰਦੀਪ ਇੰਸਾਂ ਅਤੇ ਸੁਜਾਨ ਭੈਣ ਕਮਲੇਸ਼ ਇੰਸਾਂ ਤੇ ਬਲਾਕ ਦੀ ਸਾਧ-ਸੰਗਤ ਦਾ ਸ਼ਲਾਘਾਯੋਗ ਸਹਿਯੋਗ ਰਿਹਾ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ