sesame-farming

sesame-farmingਰੇਤਲੀ ਮਿੱਟੀ ‘ਚ ਕਾਰਗਰ ਹੈ ਫਸਲ ਤਿਲ ਦੀ ਖੇਤੀ
ਮਾਨਸੂਨ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਜਿਹੇ ‘ਚ ਕਿਸਾਨ ਭਰਾਵਾਂ ਲਈ ਇਹ ਬੇਹੱਦ ਮਹੱਤਵਪੂਰਨ ਸਮਾਂ ਹੈ ਜਿਨ੍ਹਾਂ ਖੇਤਾਂ ‘ਚ ਹਾਲੇ ਤੱਕ ਫਸਲ ਦੀ ਬਿਜਾਈ ਨਹੀਂ ਹੋਈ ਉਨ੍ਹਾਂ ਖੇਤਾਂ ‘ਚ ਤਿਲ ਦੀ ਖੇਤੀ ਮੁਨਾਫ਼ੇ ਦਾ ਸੌਦਾ ਹੋ ਸਕਦੀ ਹੈ ਤਿਲ ਦੀ ਖੇਤੀ ਕਰਕੇ ਕਿਸਾਨ ਘੱਟ ਲਾਗਤ ਅਤੇ ਘੱਟ ਸਮੇਂ ‘ਚ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹਨ

ਬਿਜਾਈ:

ਮਾਨਸੂਨ ਦੇ ਪਹਿਲੇ ਮੀਂਹ ਤੋਂ ਬਾਅਦ ਤਿਲ ਦੀ ਬਿਜਾਈ ਕਿਸਾਨ ਕਰ ਸਕਦੇ ਹਨ ਤਿਲ ਦੀ ਖੇਤੀ ਚੰਗੇ ਪਾਣੀ ਨਿਕਾਸ ਵਾਲੀ ਰੇਤਲੀ ਦੋਮਟ ਮਿੱਟੀ ‘ਚ ਹੁੰਦੀ ਹੈ ਕਿਸਾਨ ਤਿਲ ਦੀ ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਚੰਗੇ ਤਰੀਕੇ ਨਾਲ ਤਿਆਰ ਕਰਨ ਇਸ ਲਈ ਦੋ ਜਾਂ ਤਿੰਨ ਵਾਰ ਜੁਤਾਈ ਕਰਕੇ ਜ਼ਮੀਨ ਨੂੰ ਚੰਗੇ ਤਰੀਕੇ ਨਾਲ ਤਿਆਰ ਕਰਨ ਹਰ ਵਾਰ ਜੁਤਾਈ ਤੋਂ ਬਾਅਦ ਸੁਹਾਗਾ ਲਾ ਦਿਓ ਤਿਲ ਦੀ ਫਸਲ ਨੂੰ ਮਾਕੂਲ ਨਮੀ ਵਾਲੇ ਬਿਰਾਨੀ ਖੇਤਰ ‘ਚ ਉਗਾਇਆ ਜਾ ਸਕਦਾ ਹੈ ਸਿੰਚਾਈ ਵਾਲੀ ਫਸਲ ਉਗਾਉਣ ਲਈ ਬਿਜਾਈ ਜੂਨ ਦੇ ਦੂਜੇ ਪਖਵਾੜੇ ‘ਚ ਕਰ ਸਕਦੇ ਹੋ

ਖਾਦ, ਖਰਪਤਵਾਰ ਤੇ ਕਟਾਈ:

ਇਸ ਫਸਲ ‘ਚ ਖਾਦ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਕਿਸਾਨ ਗੋਹੇ ਦੀ ਖਾਦ ਬਿਜਾਈ ਤੋਂ ਪਹਿਲਾਂ ਪਾ ਸਕਦੇ ਹੋ ਘੱਟ ਉਪਜਾਊ ਤੇ ਹਲਕੀ ਜ਼ਮੀਨ ‘ਚ 15 ਕਿਲੋਗ੍ਰਾਮ ਨਾਈਟ੍ਰੋਜਨ, 33 ਕਿਲੋਗ੍ਰਾਮ ਯੂਰੀਆ ਬਿਜਾਈ ਤੋਂ ਪਹਿਲਾਂ ਡਰਿੱਲ ਕਰੋ ਇਸ ‘ਚ ਜ਼ਿਆਦਾ ਖਾਦ ਦੇਣ ਨਾਲ ਪੱਤਿਆਂ ਦਾ ਵਾਧਾ ਜ਼ਿਆਦਾ ਹੁੰਦਾ ਹੈ ਤਿਲ ਨੂੰ ਸ਼ੁੱਧ ਰੂਪ ‘ਚ ਬੀਜਣ ‘ਤੇ ਫਸਲ ‘ਚੋਂ ਬਿਜਾਈ ਦੇ ਤੀਜੇ ਹਫ਼ਤੇ ਤੋਂ ਬਾਅਦ ਖਰਪਤਵਾਰ ਨੂੰ ਹੱਥ ਨਾਲ ਕੱਢ ਦਿਓ ਤਿਲ ਦੀ ਕਟਾਈ ਸਮੇਂ ‘ਤੇ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਦੇਰ ਹੋਣ ‘ਤੇ ਇਸ ਦੇ ਦਾਣੇ ਝੜਨ ਲੱਗਦੇ ਹਨ ਜਦੋਂ ਪੌਦੇ ਪੀਲੇ ਪੈਣ ਲੱਗਣ, ਤਾਂ ਸਮਝੋ ਇਹ ਪੱਕ ਗਈ ਹੈ

ਸੁੰਡੀ ਦੀ ਕਰੋ ਰੋਕਥਾਮ:

ਤਿਲ ਦੀ ਪੱਤੀ ਲਪੇਟ ਅਤੇ ਫਲੀ ਬੇਧਕ ਸੁੰਡੀ ਹਮਲੇ ਦੇ ਸ਼ੁਰੂ ‘ਚ ਸੁੰਡੀਆਂ ਪੱਤਿਆਂ ਨਾਲ ਲਿਪਟ ਕੇ ਖਾਂਦੀਆਂ ਹਨ ਜਿਸ ਨਾਲ ਪੱਤੇ ਡਿੱਗ ਜਾਂਦੇ ਹਨ, ਸੁੰਡੀਆਂ ਫਲੀਆਂ ‘ਚ ਛੇਦ ਕਰਕੇ ਅੰਦਰ ਹੀ ਅੰਦਰ ਖਾ ਕੇ ਹਾਨੀ ਪਹੁੰਚਾਉਂਦੀਆਂ ਹਨ ਹਰਾ ਤੇਲਾ ਕੀੜਾ ਪੱਤਿਆਂ ‘ਚੋਂ ਰਸ ਚੂਸਦਾ ਹੈ ਅਤੇ ਫਾਇਲੋਡੀ ਰੋਗ ਫੈਲਾਉਂਦਾ ਹੈ ਇਸ ਦੇ ਇਲਾਜ ਲਈ 200 ਮਿਲੀਲੀਟਰ ਮੈਲਾਥੀਆਨ 50 ਈਸੀ ਨੂੰ 200 ਲੀਟਰ ਪਾਣੀ ‘ਚ ਮਿਲਾ ਕੇ ਦੋ ਵਾਰ, ਦੋ ਤੋਂ ਤਿੰਨ ਹਫ਼ਤੇ ਅੰਦਰ ਪ੍ਰਤੀ ਏਕੜ ਛਿੜਕਾਅ ਕਰੋ

ਬੀਜਾਂ ਦਾ ਇਲਾਜ ਜ਼ਰੂਰ ਕਰੋ:

ਤਨਾ ਅਤੇ ਜੜ੍ਹ ਸੜਨ ਰੋਗ ਦਾ ਪ੍ਰਕੋਪ ਹੋਣ ‘ਤੇ ਪੌਦੇ ਸੁੱਕਣ ਲੱਗਦੇ ਹਨ ਅਤੇ ਤਨਾ ਉੱਪਰੋਂ ਹੇਠਾਂ ਵੱਲ ਸੜਨ ਲੱਗਦਾ ਹੈ, ਇਸ ਰੋਗ ਦੀ ਰੋਕਥਾਮ ਲਈ ਬੀਜਾਂ ਦਾ ਇਲਾਜ ਜ਼ਰੂਰੀ ਹੈ ਚੂਰਨੀ ਫਫੂੰਦ ਰੋਗ ਜਦ ਫਸਲ 45 ਤੋਂ 50 ਦਿਨ ਦੀ ਹੋ ਜਾਂਦੀ ਹੈ ਤਾਂ ਪੱਤੀਆਂ ‘ਤੇ ਸਫੈਦ ਧੱਬੇ ਪੈ ਜਾਂਦੇ ਹਨ, ਇਸ ਨਾਲ ਪੱਤੀਆਂ ਡਿੱਗਣ ਲੱਗਦੀਆਂ ਹਨ ਇਸ ਰੋਗ ਦੇ ਕੰਟਰੋਲ ਲਈ ਪੱਤੀਆਂ ‘ਤੇ ਘੁਲਣਸ਼ੀਲ ਸਲਫਰ 1/2 ਕਿਗ੍ਰਾ ਨੂੰ 150 ਲੀਟਰ ਪਾਣੀ ‘ਚ ਘੋਲ ਕੇ ਛਿੜਕਾਅ ਫੁੱਲ ਆਉਣ ਅਤੇ ਫਲੀ ਬਣਨ ਦੇ ਸਮੇਂ ਕਰੋ

ਤਿਲ ਦਾ ਪੱਤੀ ਮੋੜਕ ਅਤੇ ਫਲੀ ਛੇਦਕ ਕੀਟ, ਸ਼ੁਰੂਆਤੀ ਅਵਸਥਾ ‘ਚ ਕੋਮਲ ਪੱਤਿਆਂ ਨੂੰ ਖਾਂਦਾ ਹੈ ਅਤੇ ਬਾਅਦ ‘ਚ ਫੁੱਲ, ਫਲੀ ਤੇ ਦਾਣੇ ਨੂੰ ਖਾਂਦਾ ਹੈ ਇਸ ਦੇ ਕੰਟਰੋਲ ਲਈ ਫੁੱਲ ਆਉਣ ਦੀ ਅਵਸਥਾ ‘ਚ 15 ਦਿਨ ਦੇ ਅੰਤਰਾਲ ‘ਚ ਮੋਨੋਕਰੋਟੋਫਾਸ 36 ਐੱਸਐੱਲ. 185 ਮਿਲੀ ਪ੍ਰਤੀ 185 ਲੀਟਰ ਪਾਣੀ ‘ਚ ਘੋਲ ਕੇ ਪ੍ਰਤੀ ਬੀਘਾ ਦੀ ਦਰ ਨਾਲ ਤਿੰਨ ਵਾਰ ਛਿੜਕਾਅ ਕਰੋ

”ਤਿਲ ਫਸਲ ਦੀ ਬਿਜਾਈ ਕਰਕੇ ਕਿਸਾਨ ਮੁਨਾਫਾ ਕਮਾ ਸਕਦੇ ਹਨ ਤਿਲ ਬਰਾਨੀ ਤੇ ਸਿੰਚਾਈਯੁਕਤ ਦੋਵਾਂ ਖੇਤਰਾਂ ‘ਚ ਹੁੰਦੀ ਹੈ ਬਰਾਨੀ ਖੇਤਰ ‘ਚ ਕਿਸਾਨ ਮਾਨਸੂਨ ਦਾ ਪਹਿਲਾ ਮੀਂਹ ਪੈਂਦੇ ਹੀ ਤਿਲ ਦੀ ਬਿਜਾਈ ਕਰ ਦੇਣ

-ਡਾ. ਦਵਿੰਦਰ ਜਾਖੜ, ਸੀਨੀਅਰ ਕੋਡੀਨੇਟਰ, ਖੇਤੀ ਵਿਗਿਆਨ ਕੇਂਦਰ, ਸਰਸਾ

ਇੱਕ ਏਕੜ ਖੇਤ ‘ਚ ਤਿਲ ਦੀ ਫਸਲ ਲਾਉਣ ਲਈ ਕਿਸਾਨਾਂ ਨੂੰ ਸਿਰਫ਼ ਦੋ ਤੋਂ ਢਾਈ ਕਿੱਲੋ ਬੀਜ ਦੀ ਜ਼ਰੂਰਤ ਪੈਂਦੀ ਹੈ ਇਹ ਫਸਲ 90 ਤੋਂ 95 ਦਿਨ ‘ਚ ਤਿਆਰ ਹੋ ਜਾਂਦੀ ਹੈ ਇਸ ਫਸਲ ਨੂੰ ਲਾਉਣ ਦਾ ਮੁੱਖ ਸਮਾਂ ਬਰਸਾਤ ਦਾ ਮੌਸਮ ਹੈ ਇਸ ਫਸਲ ‘ਚ ਖਰਚ ਦੇ ਨਾਂਅ ‘ਤੇ ਜ਼ਰੂਰਤ ਪੈਣ ‘ਤੇ ਇੱਕ ਹੀ ਪਟਵਨ ਕਾਫੀ ਹੈ ਅਤੇ ਇਸ ‘ਚ ਸਿਰਫ਼ ਅੱਧਾ ਕਿੱਲੋ ਯੂਰੀਆ ਹੀ ਫਸਲ ਲਈ ਲੋੜੀਂਦੀ ਹੈ

ਸਭ ਤੋਂ ਖਾਸ ਗੱਲ ਇਹ ਹੈ ਕਿ ਹਰ ਤਰ੍ਹਾਂ ਦੀ ਮਿੱਟੀ ‘ਚ ਇਸ ਦੀ ਭਰਪੂਰ ਉੱਪਜ ਲਈ ਜਾ ਸਕਦੀ ਹੈ

ਇਸ ਫਸਲ ਨੂੰ ਅਵਾਰਾ ਪਸ਼ੂ ਵੀ ਹਾਨੀ ਨਹੀਂ ਪਹੁੰਚਾਉਂਦੇ ਹਨ ਜੇਕਰ ਠੀਕ ਤਰ੍ਹਾਂ ਕਿਸਾਨ ਵੱਲੋਂ ਇਸ ਫਸਲ ਦੀ ਦੇਖਭਾਲ ਕੀਤੀ ਜਾਵੇ ਤਾਂ 1 ਏਕੜ ‘ਚ 4 ਕੁਵਿੰਟਲ ਫਸਲ ਦੀ ਪੈਦਾਵਾਰ ਅਸਾਨੀ ਨਾਲ ਹੋ ਜਾਵੇਗੀ ਨਾਲ ਹੀ ਉਨ੍ਹਾਂ ਨੇ ਕੋਸੀ ਖੇਤਰ ‘ਚ ਨਕਦੀ ਫਸਲ ਦੇ ਰੂਪ ‘ਚ ਜਾਣੀ-ਜਾਣ ਵਾਲੀ ਮੱਕੀ ਦੀ ਫਸਲ ਦਾ ਬਦਲ ਵੀ ਦੱਸਿਆ ਹੈ

ਜਿੰਨੇ ਸਮੇਂ ‘ਚ ਮੱਕੀ ਦੀ ਫਸਲ ਦੀ ਪੈਦਾਵਾਰ ਹੋਵੇਗੀ ਓਨੇ ਹੀ ਸਮੇਂ ‘ਚ ਤਿਲ ਦੀ ਫਸਲ ‘ਚ ਤਿੰਨ ਵਾਰ ਪੈਦਾਵਾਰ ਕੀਤੀ ਜਾ ਸਕੇਗੀ ਕਿਸਾਨਾਂ ਨੂੰ ਮੱਕੀ ਤੋਂ ਘੱਟ ਲਾਗਤ, ਘੱਟ ਮਿਹਨਤ ‘ਚ ਤਿਲ ਦੀ ਫਸਲ ‘ਚ ਘੱਟ ਮਿਹਨਤ, ਘੱਟ ਲਾਗਤ ਤੇ ਘੱਟ ਸਮੇਂ ‘ਚ ਮੱਕੀ ਤੋਂ ਜ਼ਿਆਦਾ ਆਮਦਨੀ ਹੋ ਸਕੇਗੀ ਨਾਲ ਹੀ ਖੇਤਾਂ ‘ਚ ਫਸਲ ਚੱਕਰ ਵੀ ਅਪਣਾਇਆ ਜਾ ਸਕੇਗਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ