Dupatta -sachi shiksha punjabi

ਦੁਪੱਟੇ ਵੱਖੋ-ਵੱਖਰੇ

ਦੁਪੱਟੇ ਦੀ ਖੂਬਸੂਰਤੀ ਅਤੇ ਉਪਯੋਗਤਾ ਕਾਰਨ ਪਰੰਪਰਿਕ ਦੁਪੱਟੇ ਆਧੁਨਿਕੀਕਰਨ ਦੇ ਦੌਰ ’ਚ ਅੱਜ ਵੀ ਬੇਹੱਦ ਬਹੁਤ ਪਸੰਦ ਅਤੇ ਚਲਨ ’ਚ ਹਨ ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਪਰੰਪਰਿਕ ਪਹਿਨਾਵੇ ਨਾਲ ਹੀ ਨਹੀਂ, ਸਗੋਂ ਵੈਸਟਰਨ ਡਰੈੱਸਾਂ ਜਿਵੇਂ ਜੀਂਸ, ਕੇਪਰੀ, ਲਾਂਗ ਸਕਰਟ ਦੇ ਨਾਲ ਵੀ ਇਹ ਖੂਬ ਚੱਲ ਰਹੇ ਹਨ ਕੌਮੀ ਅਤੇ ਕੌਮਾਂਤਰੀ ਫੈਸ਼ਨ ਜਗਤ ’ਚ ਇਹ ਆਪਣੀ ਖਾਸ ਪਹਿਚਾਣ ਬਣਾ ਚੁੱਕੇ ਹਨ

ਦੁਪੱਟਿਆਂ (Dupatta) ਦਾ ਇੱਕ ਬਦਲਿਆ ਰੂਪ ਛੋਟੇ ਸਕਾਰਫ ਦੇ ਰੂਪ ’ਚ ਸਾਹਮਣੇ ਆਇਆ ਹੈ ਇਨ੍ਹਾਂ ਨੂੰ ਪਰੰਪਰਿਕ ਅਤੇ ਆਧੁਨਿਕ ਦੋਵੇਂ ਹੀ ਤਰ੍ਹਾਂ ਦੀਆਂ ਪੋਸ਼ਾਕਾਂ ਨਾਲ ਪਹਿਨਿਆ ਜਾ ਰਿਹਾ ਹੈ ਯੂਨੀਸੇਕਸ ਦੇ ਜ਼ਮਾਨੇ ’ਚ ਇਸ ਨੂੰ ਓਢਨ ’ਚ ਲੜਕੇ ਵੀ ਪਿੱਛੇ ਨਹੀਂ ਹਨ ਆਪਣੀ ਬਾਰਡਰੋਬ ਕਲੈਕਸ਼ਨ ’ਚ ਉਹ ਇਸ ਨੂੰ ਸ਼ਾਮਲ ਕਰਦੇ ਹਨ ਜੀਂਸ, ਸ਼ੇਰਵਾਨੀ, ਕੁਰਤੀ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਡਿਜ਼ਾਇਨਰ ਸਟਾੱਲ ਸਜੀਲੇ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ

Also Read :-

ਜੇਕਰ ਦੁਪੱਟਿਆਂ ਦਾ ਓਰੀਜ਼ਨ ਦੇਖੀਏ ਤਾਂ ਪਹਿਲਾਂ ਇਹ ਸਾੜੀਨੁੰਮਾ ਖਾਸੇ ਵੱਡੇ ਹੋਇਆ ਕਰਦੇ ਸਨ ਇੱਕ ਲੰਬੇ ਚੌੜੇ ਟੁਕੜੇ ਵਾਂਗ ਇਹ ਸਰੀਰ ਦੇ ਹਰ ਹਿੱਸੇ ਨੂੰ ਢਕਣ ਲਈ ਓਢੇ ਜਾਂਦੇ ਸਨ ਓਢੇ ਜਾਣ ਕਾਰਨ ਹੀ ਇਨ੍ਹਾਂ ਦਾ ਓਢਨੀ ਨਾਂਅ ਦਿੱਤਾ ਗਿਆ ਬਾਅਦ ’ਚ ਇਨ੍ਹਾਂ ਨੂੰ ਚੁਨਰੀਆ ਜਾਂ ਚੁੰਨੀ ਵੀ ਕਿਹਾ ਜਾਣ ਲੱਗਿਆ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਇਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਓਢਿਆ ਜਾਂਦਾ ਰਿਹਾ ਹੈ ਏਸ਼ਿਆਈ ਸੰਸਕ੍ਰਿਤੀਆਂ ’ਚ ਇਹ ਲੰਮੇ ਸਮੇਂ ਤੋਂ ਹੈਡਸਕਾਰਫ ਦੇ ਰੂਪ ’ਚ ਪ੍ਰਚੱਲਿਤ ਰਿਹਾ ਹੈ ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਇਹ ਦੁਪੱਟੇ ਦੇ ਰੂਪ ’ਚ ਖਾਸੇ ਲੋਕਾਂ ਦੀ ਪਸੰਦ ਰਹੇ ਹਨ ਸਗੋਂ ਉਨ੍ਹਾਂ ਦੇ ਖਾਸ ਪਹਿਨਾਵੇ ਹੀ ਦੁਪੱਟੇ ਦੇ ਬਗੈਰ ਅਧੂਰੇ ਹਨ ਬੰਗਲਾਦੇਸ਼ ’ਚ ਇਨ੍ਹਾਂ ਨੂੰ ਓਮਾ ਕਿਹਾ ਜਾਂਦਾ ਹੈ

ਦੁਪੱਟਿਆਂ ਦੇ ਫੈਸ਼ਨ ’ਚ ਤੇਜ਼ੀ ਨਾਲ ਬਦਲਾਅ ਆਉਂਦਾ ਹੈ ਕਦੇ ਵੱਡੇ ਭਾਰੀ-ਭਰਕਮ ਦੁਪੱਟਿਆਂ ਦੀ ਬਹਾਰ ਦੇਖਣ ਨੂੰ ਮਿਲਦੀ ਹੈ ਤਾਂ ਕਦੇ ਬਾਰੀਕ ਸ਼ਿਫੋਨ, ਜਾੱਰਜੇਟ ਆਦਿ ਦੇ ਲਾਈਟ-ਵੇਟ ਦੁਪੱਟੇ ਨਾਲ ਹੀ ਫੈਸ਼ਨ ਬਾਜ਼ਾਰ ਸਜਿਆ ਹੁੰਦਾ ਹੈ ਜੇਕਰ ਸੁਵਿਧਾ ਦੀ ਗੱਲ ਕੀਤੀ ਜਾਏ ਤਾਂ ਨਥਿੰਗ ਲਾਈਕ ਛੋਟੇ ਦੁਪੱਟੇ ਜਿੱਥੇ ਇਨ੍ਹਾਂ ਨੂੰ ਕੈਰੀ ਕਰਨਾ ਆਸਾਨ ਹੁੰਦਾ ਹੈ ਇਨ੍ਹਾਂ ਨੂੰ ਕਈ ਤਰ੍ਹਾਂ ਨਾਲ ਸਟਾਈਲਿਸ਼ ਬਣਾ ਕੇ ਪਹਿਨਿਆ ਜਾ ਸਕਦਾ ਹੈ ਗਲੇ ਦੇ ਚਾਰੋਂ ਪਾਸੇ ਮਫਲਰ ਵਾਂਗ ਲਪੇਟ ਲੈਣ ਨਾਲ ਇਹ ਖਾਸ ਸਟਾਈਲਿਸ਼ ਲੁੱਕ ਦਿੰਦਾ ਹੈ ਇੱਧਰ-ਉੱਧਰ ਫੈਲ ਕੇ ਲਟਕਣ, ਸਕੂਟਰ ਦੇ ਪਹੀਏ ਜਾਂ ਕਾਰ ਦੇ ਦਰਵਾਜ਼ੇ ’ਚ ਫਸਣ ਦਾ ਖ਼ਤਰਾ ਵੀ ਨਹੀਂ ਰਹਿੰਦਾ

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੁਪੱਟਾ ਦੱਖਣੀ ਏਸ਼ਿਆਈ ਪੋਸ਼ਾਕ ਦਾ ਇੱਕ ਖੂਬਸੂਰਤ ਹਿੱਸਾ ਹੈ ਇਹ ਨਿਮਰਤਾ ਅਤੇ ਡੇਕੋਰਮ ਦੇ ਨਾਲ ਹੀ ਸਨਮਾਨ ਦਾ ਚਿੰਨ੍ਹ ਹੈ ਪਰੰਪਰਿਕ ਰੂਪ ’ਚ ਤਾਂ ਇਹ ਅਸਲ ’ਚ ਨਾਰੀ ਦੀ ਲੱਜ਼ਾ, ਇੱਜ਼ਤ ਦਾ ਗਹਿਣਾ ਰਿਹਾ ਹੈ ਦੁਪੱਟੇ ਦੇ ਨਾਲ ਹੀ ਅੱਜ ਫਿਊਜ਼ਨ ਦੇ ਜ਼ਮਾਨੇ ’ਚ ਇਹ ਸਕਾਰਫ ਅਤੇ ਸਟਾੱਲ ਦੇ ਰੂਪ ’ਚ ਸਾਹਮਣੇ ਆਇਆ ਹੈ ਸਕਾਰਫ ਦੀ ਵਰਤੋਂ ਕਾਲਜ ਸਟੂਡੈਂਟਸ ਸ਼ੌਂਕ ਨਾਲ ਧੁੱਪ ਹਵਾ ਠੰਡ ਪੋਲਿਊਸ਼ਨ ਤੋਂ ਬਚਾਅ ਦੇ ਮੱਦੇਨਜ਼ਰ ਰੱਖ ਕੇ ਵੀ ਕਰ ਰਹੇ ਹਨ ਹੁਣ ਤਾਂ ਇਹ ਉਨ੍ਹਾਂ ਦਾ ਫੈਸ਼ਨ ਸਟੇਟਮੈਂਟ ਬਣ ਗਿਆ ਹੈ ਸੱਚ ਪੁੱਛਿਆ ਜਾਵੇ ਤਾਂ ਆਧੁਨਿਕ ਫੈਸ਼ਨ ਦੀ ਦੌੜ ’ਚ ਦੁਪੱਟਾ ਆਪਣੇ ਇੰਦਰਧਨੁੱਸ਼ੀ ਰੰਗਾਂ ਨਾਲ ਪੂਰਾ ਰੰਗ ਜਮਾਏ ਹੋਏ ਹੈ ਇਹ ਕਦੇ ਵੀ ਆਊਟਡੋਰ ਹੋਵੇਗਾ ਅਜਿਹਾ ਬਿਲਕੁਲ ਨਹੀਂ ਲਗਦਾ ਹੈ ਨਾਰੀ ਦੇ ਨਾਰੀਤੱਵ ਦਾ ਪ੍ਰਤੀਕ ਹੈ ਇਹ

ਦੁਪੱਟਿਆਂ ਦੀ ਡਿਮਾਂਡ ਦੇਖਦੇ ਹੋਏ ਇਸ ਦੀ ਚੰਗੀ-ਖਾਸੀ ਮਾਰਕਿਟ ਹੈ ਇਨ੍ਹਾਂ ’ਚ ਬਹੁਤ ਸਾਰੀਆਂ ਵਰਾਇਟੀਆਂ ਦੇਖਣ ਨੂੰ ਮਿਲਦੀਆਂ ਹਨ ਹਰ ਸੂਬੇ ਦੀ ਆਪਣੀ ਖਾਸੀਅਤ ਹੁੰਦੀ ਹੈ

  • ਪੰਜਾਬ ਦੇ ਫੁੱਲਕਾਰੀ ਕਢਾਈ ਦੇ ਬੇਹੱਦ ਖੂਬਸੂਰਤ ਦੁਪੱਟੇ
  • ਹਿਮਾਚਲ ਪ੍ਰਦੇਸ਼ ’ਚ ਸਕਾਰਫ ਧਾਤੂ ਦੇ ਨਾਂਅ ਨਾਲ ਜਾਣੇ ਜਾਂਦੇ ਹਨ
  • ਵੈਸਟ ਬੰਗਾਲ ’ਚ ਬਾਲੂਚਰੀ ਅਤੇ ਕਾਂਥਾ ਦੁਪੱਟੇ
  • ਉੱਤਰ ਪ੍ਰਦੇਸ਼ ਦੇ ਬਨਾਰਸੀ ਅਤੇ ਜਰੀ ਦੇ ਦੁਪੱਟੇ
  • ਗੁਜਰਾਤ ’ਚ ਬਾਂਧਨੀ ਅਤੇ ਬਲਾੱਕ ਪ੍ਰਿੰਟ ਦੀ ਓਢਨੀ
  • ਰਾਜਸਥਾਨ ਦੀ ਟਾਈ-ਐਂਡ-ਡਾਈ ਅਤੇ ਲਹਿਰੀਆ ਕਲਰਫੁੱਲ ਚੁਨਰੀ
  • ਸਾਊਥ ਈਸਟ ਤਟ ਦੇ ਇਲਾਕਿਆਂ ’ਚ ਕਲਮ ਨਾਲ ਬਣਾਈ ਗਈ ਕਲਮਕਾਰੀ ਪ੍ਰਿੰਟ
  • ਉੜੀਸਾ ਦੇ ਖਾਸ ਟਸਰਸਿਲਕ ਦੇ ਬਾਰਡਰ ਵਾਲੇ ਦੁਪੱਟੇ
  • ਮੱਧ ਪ੍ਰਦੇਸ਼ ’ਚ ਚੰਦੇਰੀ ਅਤੇ ਮਹੇਸ਼ਵਰ ਦੇ ਮਾਹੇਸ਼ਵਰੀ ਦੁਪੱਟੇ
  • ਆਂਧਰਾ ਦੇ ਮੰਗਲਗਿਰੀ ਦੁਪੱਟੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ