satguru ji made his disciple realize the mistake experiences of satsangis

ਸਤਿਗੁਰੂ ਜੀ ਨੇ ਆਪਣੇ ਸ਼ਿਸ਼ ਨੂੰ ਗਲਤੀ ਦਾ ਅਹਿਸਾਸ ਕਰਵਾਇਆ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਪ੍ਰੇਮੀ ਸੁਰਜਾ ਰਾਮ ਪੁੱਤਰ ਸ੍ਰੀ ਸਰਦਾਰਾ ਰਾਮ ਪਿੰਡ ਕਰੰਡੀ ਜ਼ਿਲ੍ਹਾ ਮਾਨਸਾ ਤੋਂ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਨੋਖੇ ਕਰਿਸ਼ਮੇ ਦਾ ਵਰਣਨ ਇਸ ਪ੍ਰਕਾਰ ਕਰਦਾ ਹੈ:-

ਸੰਨ 1958 ਦੀ ਗੱਲ ਹੈ ਕਿ ਉਸ ਸਮੇਂ ਡੇਰਾ ਸੱਚਾ ਸੌਦਾ ਵਿੱਚ ਮਕਾਨਾਂ ਦੀ ਚਿਣਾਈ ਦੀ ਸੇਵਾ ਚੱਲ ਰਹੀ ਸੀ ਸਾਡੀ ਡਿਊਟੀ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਦੀ ਹਜ਼ੂਰੀ ਵਿੱਚ ਹੀ ਹੁੰਦੀ ਸੀ ਇੱਕ ਦਿਨ ਪੂਜਨੀਕ ਸ਼ਹਿਨਸ਼ਾਹ ਜੀ ਨੇ ਮੈਨੂੰ ਤੇ ਸੇਵਾਦਾਰ ਗੋਬਿੰਦ ਰਾਮ ਮਾਲੀ ਨੂੰ ਬਜ਼ਾਰ ਵਿੱਚੋਂ ਸੰਤਰੇ ਲਿਆਉਣ ਦਾ ਆਦੇਸ਼ ਫਰਮਾਇਆ ਪੂਜਨੀਕ ਸ਼ਹਿਨਸ਼ਾਹ ਜੀ ਨੇ ਅੱਗੇ ਫਰਮਾਇਆ, ‘‘ਸੇਵਾਦਾਰਾਂ ਨੂੰ ਸੰਤਰਿਆਂ ਦਾ ਪ੍ਰਸ਼ਾਦ ਵੰਡਾਂਗੇ’’ ਹੁਕਮ ਮਿਲਦੇ ਹੀ ਮੈਂ ਅਤੇ ਸੇਵਾਦਾਰ ਗੋਬਿੰਦ ਰਾਮ ਮਾਲੀ ਦਰਬਾਰ ਵਿੱਚੋਂ ਪੈਸੇ ਲੈ ਕੇ ਸੰਤਰੇ ਖਰੀਦਣ ਲਈ ਸਰਸਾ ਸ਼ਹਿਰ ਵਿੱਚ ਚਲੇ ਗਏ ਅਸੀਂ ਚੰਗੇ-ਚੰਗੇ ਸੰਤਰੇ ਵੇਖ ਕੇ ਪੰਜਾਹ ਕਿੱਲੋ ਖਰੀਦ ਲਏ ਦੁਕਾਨਦਾਰ ਨੇ ਸੰਤਰੇ ਤੋਲ ਦਿੱਤੇ ਅਤੇ ਇੱਕ ਵੱਡੇ ਬੋਰੇ ਵਿੱਚ ਪਾ ਕੇ ਬੰਨ੍ਹ ਦਿੱਤੇ

ਜਦੋਂ ਸੰਤਰੇ ਬੰਨ੍ਹ ਲਏ ਤਾਂ ਮੈਂ ਸੇਵਾਦਾਰ ਗੋਬਿੰਦ ਰਾਮ ਨੂੰ ਕਿਹਾ ਕਿ ਆਪਣੇ ਤੋਂ ਇੱਕ ਗਲਤੀ ਹੋ ਗਈ ਹੈ ਸੰਤਰੇ ਵੇਖੇ ਹੀ ਨਹੀਂ ਕਿ ਮਿੱਠੇ ਹਨ ਕਿ ਖੱਟੇ ਐਨਾ ਕਹਿੰਦੇ ਹੋਏ ਮੈਂ ਇੱਕ ਸੰਤਰਾ ਬੋਰੇ ਵਿੱਚੋਂ ਕੱਢ ਲਿਆ ਅਤੇ ਉਸ ਨੂੰ ਪਾੜ ਕੇ ਦੋ ਹਿੱਸੇ ਕਰ ਲਏ ਮੈਂ ਸੇਵਾਦਾਰ ਗੋਬਿੰਦ ਰਾਮ ਨੂੰ ਅੱਧਾ ਸੰਤਰਾ ਦੇਣ ਲਈ ਉਸ ਦੇ ਅੱਗੇ ਕਰ ਦਿੱਤਾ ਉਸ ਨੇ ਕਿਹਾ ਕਿ ਮੈਂ ਤਾਂ ਨਹੀਂ ਲੈਂਦਾ ਮੈਂ ਆਪਣੇ ਮਨ ਵਿੱਚ ਸੋਚਣ ਲੱਗਿਆ ਕਿ ਇਹ ਮੇਰੀ ਗਲਤੀ ਹੈ ਜੇਕਰ ਮੈਂ ਖਾ ਕੇ ਹੀ ਦੇਖਣਾ ਸੀ ਤਾਂ ਤੁਲਵਾਉਣ ਤੋਂ ਪਹਿਲਾਂ ਦੇਖਣਾ ਸੀ ਮੈਂ ਜੋ ਸੰਤਰਾ ਪਾੜਿਆ ਸੀ, ਉਹ ਤਾਂ ਡੇਰੇ ਦਾ ਸੰਤਰਾ ਸੀ ਮੈਂ ਇਸ ਗਲਤੀ ਲਈ ਅੰਦਰ ਹੀ ਅੰਦਰ ਪਛਤਾਵਾ ਕਰ ਰਿਹਾ ਸੀ ਸੇਵਾਦਾਰ ਗੋਬਿੰਦ ਰਾਮ ਵੀ ਅੰਦਰੋਂ ਮੇਰੇ ਨਾਲ ਨਰਾਜ਼ ਸੀ ਕਿ ਇਸ ਨੇ ਡੇਰੇ ਦਾ ਸੰਤਰਾ ਕਿਉਂ ਪਾੜਿਆ ਉੱਪਰਲੇ ਮਨ ਨਾਲ ਉਸ ਨੇ ਮੈਨੂੰ ਕਿਹਾ ਕਿ ਤੂੰ ਖਾ ਲੈ ਮੈਂ ਖਾ ਲਿਆ

ਸੰਤਰਾ ਮਿੱਠਾ ਸੀ ਇਸ ਲਈ ਮੈਂ ਖੁਸ਼ ਹੋ ਗਿਆ ਕਿ ਸੰਤਰੇ ਮਿੱਠੇ ਹਨ ਅਸੀਂ ਉਹ ਸੰਤਰੇ ਇੱਕ ਘੋੜੀ ’ਤੇ ਲੱਦ ਕੇ ਡੇਰਾ ਸੱਚਾ ਸੌਦਾ ਦਰਬਾਰ ਵਿੱਚ ਲੈ ਆਏ ਮੈਂ ਪੂਜਨੀਕ ਗੁਰੂ ਜੀ ਦੇ ਹੁਕਮ ਨਾਲ ਉਹ ਸੰਤਰੇ ਗੁਦਾਮ ਵਿੱਚ ਰੱਖ ਦਿੱਤੇ ਅਗਲੇ ਦਿਨ ਬੇਪਰਵਾਹ ਸਾਈਂ ਜੀ ਨੇ ਮੈਨੂੰ ਅਤੇ ਕੁਝ ਹੋਰ ਸੇਵਾਦਾਰਾਂ ਨੂੰ ਮੁਖਾਤਬ ਹੋ ਕੇ ਫਰਮਾਇਆ, ‘‘ਵਰੀ ਸੰਤਰੇ! ਸੰਤਰੇ ਲਾਓ ਸੇਵਾਦਾਰੋਂ ਕੋ ਪ੍ਰਸ਼ਾਦ ਦੇਵੇਂ’’ ਅਸੀਂ ਉਹ ਸੰਤਰੇ ਟੋਕਰੀਆਂ ਵਿੱਚ ਪਾ ਕੇ ਪੂਜਨੀਕ ਸ਼ਹਿਨਸ਼ਾਹ ਜੀ ਦੀ ਹਜ਼ੂਰੀ ਵਿੱਚ ਲੈ ਆਏ ਇੱਕ ਸੇਵਾਦਾਰ ਨੇ ਟੋਕਰੀ ਚੁੱਕੀ ਅਤੇ ਪੂਜਨੀਕ ਸਤਿਗੁਰ ਜੀ ਨੇ ਸਾਰੇ ਸੇਵਾਦਾਰਾਂ ਨੂੰ ਇੱਕ-ਇੱਕ ਸੰਤਰੇ ਦਾ ਪ੍ਰਸ਼ਾਦ ਦਿੱਤਾ ਮੈਂ ਪ੍ਰਸ਼ਾਦ ਲੈਣ ਲਈ ਮਿੱਠੜੇ ਸਾਈਂ ਜੀ ਦੇ ਅੱਗੇ ਹੱਥ ਵਧਾਏ ਤਾਂ ਪੂਜਨੀਕ ਸ਼ਹਿਨਸ਼ਾਹ ਜੀ ਮੇਰੇ ਵੱਲ ਬਿਨਾਂ ਵੇਖੇ ਅੱਗੇ ਚਲੇ ਗਏ ਭਾਵ ਮੈਨੂੰ ਛੱਡ ਗਏ ਦੂਜੀ ਵਾਰ ਮੈਂ ਫਿਰ ਬੇਪਰਵਾਹ ਸ਼ਹਿਨਸ਼ਾਹ ਜੀ ਦੇ ਅੱਗੇ ਹੱਥ ਫੈਲਾਏ ਤਾਂ ਸਤਿਗੁਰ ਜੀ ਮੈਨੂੰ ਛੱਡ ਕੇ ਅੱਗੇ ਨਿਕਲ ਗਏ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਾਰੇ ਸੇਵਾਦਾਰਾਂ ਨੂੰ ਪ੍ਰਸ਼ਾਦ ਵੰਡ ਦਿੱਤਾ ਉਸ ਤੋਂ ਬਾਅਦ ਵੀ ਕਾਫੀ ਸੰਤਰੇ ਬਚ ਗਏ ਸਨ

ਪੂਜਨੀਕ ਸ਼ਹਿਨਸ਼ਾਹ ਜੀ ਨੇ ਪ੍ਰੇਮੀ ਮੋਹਣ ਨੂੰ ਆਦੇਸ਼ ਫਰਮਾਇਆ, ‘‘ਜੋ ਸੰਤਰੇ ਬਚ ਗਏ ਹਨ, ਇਹਨਾਂ ਨੂੰ ਅੰਦਰ ਰੱਖ ਦਿਓ’’ ਮੈਂ ਫਿਰ ਤੀਜੀ ਵਾਰ ਪੂਜਨੀਕ ਗੁਰੂ ਜੀ ਦੇ ਅੱਗੇ ਹੱਥ ਫੈਲਾਉਂਦੇ ਹੋਏ ਬੇਨਤੀ ਕੀਤੀ ਕਿ ਮਿੱਠੜੇ ਸਾਈਂ ਜੀ! ਮੈਂ ਪ੍ਰਸ਼ਾਦ ਤੋਂ ਰਹਿ ਗਿਆ, ਮੈਨੂੰ ਪ੍ਰਸ਼ਾਦ ਦਿਓ ਘਟ-ਘਟ ਤੇ ਪਟ-ਪਟ ਦੀ ਜਾਣਨ ਵਾਲੇ ਸਤਿਗੁਰ ਜੀ ਨੇ ਫਰਮਾਇਆ, ‘‘ਤੇਰਾ ਤੂਨੇ ਖਾ ਲੀਆ ਹੈ ਤੂਨੇ ਤੋ ਕਲ ਹੀ ਖਾ ਲੀਆ ਥਾ ਤੁਮ ਨੇ ਅਪਨੇ ਹਾਥ ਕਾ ਖਾਇਆ ਹੈ ਫਕੀਰ ਕੇ ਹਾਥ ਕਾ ਪ੍ਰਸ਼ਾਦ ਖਾਤਾ ਤੋ ਪਤਾ ਨਹੀ ਤੇਰੇ ਕੋ ਕਿਆ ਬਖਸ਼ ਦੇਤੇ’’ ਮੈਂ ਉਸ ਸਮੇਂ ਨੂੰ ਪਛਤਾ ਰਿਹਾ ਸੀ, ਪਰ ਉਹ ਸਮਾਂ ਹੁਣ ਹੱਥ ਨਹੀਂ ਆ ਸਕਦਾ ਸੀ ਪੂਜਨੀਕ ਸ਼ਹਿਨਸ਼ਾਹ ਜੀ ਨੇ ਮੇਰੇ ਵੱਲ ਜ਼ਰਾ ਵੀ ਧਿਆਨ ਨਹੀਂ ਦਿੱਤਾ ਅਤੇ ਅੱਗੇ ਚਲੇ ਗਏ ਅੱਜ ਵੀ ਜਦੋਂ ਉਹ ਗੱਲ ਯਾਦ ਆਉਂਦੀ ਹੈ ਤਾਂ ਪਛਤਾਵਾ ਹੁੰਦਾ ਹੈ

ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਨਸਾਨ ਨੂੰ ਸੋਚ ਵਿਚਾਰ ਜ਼ਰੂਰ ਹੀ ਕਰ ਲੈਣੀ ਚਾਹੀਦੀ ਹੈ ਬਾਅਦ ਵਿੱਚ ਤਾਂ ਪਛਤਾਵੇ ਦੇ ਬਿਨਾਂ ਕੁਝ ਵੀ ਹੱਥ ਨਹੀਂ ਆਉਂਦਾ ਪੂਰਨ ਸਤਿਗੁਰੂ ਘਟ-ਘਟ ਤੇ ਪਟ-ਪਟ ਦੀ ਜਾਣਨ ਵਾਲਾ ਹੁੰੰਦਾ ਹੈ ਉਹ ਬਿਨਾਂ ਦੱਸੇ ਹੀ ਸਭ ਕੁਝ ਜਾਣ ਲੈਂਦਾ ਹੈ ਉਹ ਤਾਂ ਹਰ ਇਨਸਾਨ ਦੇ ਦਿਲਾਂ ਦੀ ਗੱਲ ਨੂੰ ਜਾਣਦਾ ਹੈ ਉਸ ਤੋਂ ਕੁਝ ਵੀ ਛੁਪਿਆ ਹੋਇਆ ਨਹੀਂ ਪਰ ਮਾਲਕ, ਸਤਿਗੁਰੂ ਨੂੰ ਪਰਦਾ ਮਨਜ਼ੂਰ ਹੁੰਦਾ ਹੈ ਉਹ ਕਿਸੇ ਦਾ ਪਰਦਾ ਚੁੱਕਦਾ ਨਹੀਂ, ਸਗੋਂ ਪਰਦਾ ਰੱਖਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ