salute-the-spirit

salute-the-spiritਜਜ਼ਬੇ ਨੂੰ ਸੈਲਿਊਟਸੇਵਾਦਾਰਾਂ ਨੇ ਪੂਰਿਆ 40 ਫੁੱਟ ਦਾ ਪਾੜ

ਜ਼ਿਲ੍ਹਾ ਕਰਨਾਲ ਦੇ ਪਿੰਡ ਰਾਂਵਰ ਵਾਸੀਆਂ ਲਈ ਆਵਰਧਨ ਨਹਿਰ ਆਫ਼ਤ ਦਾ ਮੰਜ਼ਰ ਲੈ ਕੇ ਆਈ 17 ਮਈ ਦੀ ਅਲਸੁਬ੍ਹਾ 4 ਵਜੇ ਆਵਰਧਨ ਨਹਿਰ ‘ਚ ਪਾੜਾ ਪੈ ਗਿਆ ਜਦੋਂ ਤੱਕ ਇਸ ਦੀ ਖ਼ਬਰ ਲੋਕਾਂ ਨੂੰ ਲੱਗਦੀ, ਪਾੜ ਕਰੀਬ 40 ਫੁੱਟ ਤੱਕ ਜਾ ਪਹੁੰਚਿਆ ਸੀ ਪਾਣੀ ਦੇ ਤੇਜ਼ ਵਹਾਅ ਦੇ ਚੱਲਦਿਆਂ ਪੂਰਾ ਪਿੰਡ ਪਾਣੀ ਨਾਲ ਭਰ ਗਿਆ ਚੰਦ ਮਿੰਟਾਂ ‘ਚ 4-5 ਫੁੱਟ ਪਾਣੀ ਲੋਕਾਂ ਦੇ ਘਰਾਂ ‘ਚ ਵੜ ਗਿਆ ਅਤੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋ ਗਈ

ਇਸ ਘਟਨਾ ਦੀ ਜਿਵੇਂ ਹੀ ਸੂਚਨਾ ਮਿਲੀ ਤਾਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਕਰੀਬ ਇੱਕ ਹਜ਼ਾਰ ਸੇਵਾਦਾਰ ਮੌਕੇ ‘ਤੇ ਪਹੁੰਚ ਗਏ ਅਤੇ ਪਾਣੀ ਦੇ ਵਹਾਅ ਨੂੰ ਰੋਕਣ ਦਾ ਕੰਮ ਸ਼ੁਰੂ ਕਰ ਦਿੱਤਾ ਬਹੁਤ ਮੁਸ਼ੱਕਤ ਨਾਲ ਇਨ੍ਹਾਂ ਸੇਵਾਦਾਰਾਂ ਨੇ ਨਹਿਰ ਨੂੰ ਪੂਰਨ ‘ਚ ਕਾਮਯਾਬੀ ਪਾਈ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਤੇ ਘਰੌਂਡਾ ਵਿਧਾਇਕ ਹਰਵਿੰਦਰ ਕਲਿਆਣ ਨੇ ਵੀ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ ਅਤੇ ਸੇਵਾਦਾਰਾਂ ਦੇ ਇਸ ਕੰਮ ਦੀ ਭਰਪੂਰ ਪ੍ਰਸੰਸਾ ਕੀਤੀ ਰਾਹਤ ਤੇ ਬਚਾਅ ਕੰਮ ‘ਚ ਜੁਟੇ ਹਰਿਆਣਾ ਦੇ 45 ਮੈਂਬਰ ਸੰਦੀਪ ਅਨੂੰ ਇੰਸਾਂ ਤੇ ਸੁਭਾਸ਼ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਫ਼ਤ ਦੀ ਘੜੀ ‘ਚ ਮਾਨਵਤਾ ਦੀ ਮੱਦਦ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਦਾ ਗਠਨ ਕੀਤਾ ਹੈ

ਇਸ ਘਟਨਾ ਬਾਰੇ ਵੀ ਜਦੋਂ ਪਤਾ ਚੱਲਿਆ ਤਾਂ ਚੰਦ ਮਿੰਟਾਂ ‘ਚ ਹੀ ਇੱਕ ਹਜ਼ਾਰ ਦੇ ਕਰੀਬ ਸੇਵਾਦਾਰ ਘਟਨਾ ਵਾਲੇ ਸਥਾਨ ‘ਤੇ ਪਹੁੰਚ ਗਏ ਅਤੇ ਰਾਹਤ ਬਚਾਅ ਦਾ ਕਾਰਜ ਸ਼ੁਰੂ ਕਰ ਦਿੱਤਾ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਨਾਲ ਤਾਲਮੇਲ ਬਣਾ ਕੇ ਨਹਿਰ ਦੇ ਕਟਾਅ ਨੂੰ ਭਰਿਆ ਗਿਆ ਇਸ ਤੋਂ ਇਲਾਵਾ ਸੇਵਾਦਾਰਾਂ ਨੇ ਪਿੰਡ ‘ਚ ਜਲ ਭਰਾਅ ਹੋਣ ‘ਤੇ ਸਥਾਨਕ ਲੋਕਾਂ ਦੀ ਵੀ ਮੱਦਦ ਕੀਤੀ ਕਈ ਘਰਾਂ ‘ਚ ਪਾਣੀ ਵੜਨ ਨਾਲ ਸਮਾਨ ਖਰਾਬ ਹੋ ਰਿਹਾ ਸੀ,

ਜਿਸ ਨੂੰ ਸੇਵਾਦਾਰਾਂ ਨੇ ਬਾਹਰ ਕੱਢ ਕੇ ਸੁਰੱਖਿਅਤ ਥਾਂ ‘ਤੇ ਰੱਖਵਾਇਆ ਇਸ ਸੇਵਾ ਕਾਰਜ ‘ਚ ਬਲਾਕ ਨਿਸਿੰਗ ਤੋਂ ਬਜ਼ਰੰਗ ਇੰਸਾਂ, 15 ਮੈਂਬਰ ਗੁਰਮੁਖ, ਸੁਸ਼ੀਲ ਕੁਮਾਰ, ਗੁਰਦਿਆਲ ਇੰਸਾਂ, ਮਾਇਆ ਰਾਮ ਰਾਂਵਰ, ਅਸੰਧ ਤੋਂ ਰਾਜਿੰਦਰ ਇੰਸਾਂ ਜਭਾਲਾ, ਈਸ਼ਮ ਸਿੰਘ, ਵਿੱਕੀ, ਬਲਰਾਜ, ਰਾਜੇਸ਼, ਬਜਿੰਦਰ, ਰਿੰਕੂ, ਡਾ. ਕੁਲਦੀਪ, ਸ਼ਿਵਮ ਇੰਸਾਂ ਸਮੇਤ ਕਈ ਹੋਰ ਸੇਵਾਦਾਰ ਲੱਗੇ ਰਹੇ

——————————
ਡੇਰਾ ਸੱਚਾ ਸੌਦਾ ਹਮੇਸ਼ਾ ਮਾਨਵਤਾ ਦੀ ਸੇਵਾ ‘ਚ ਅੱਗੇ ਰਹਿੰਦਾ ਹੈ ਨਹਿਰ ਟੁੱਟਣ ਨਾਲ ਰਾਂਵਰ ਪਿੰਡ ‘ਚ ਪਾਣੀ ਦਾ ਭਰਾਅ ਹੋ ਗਿਆ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਨਹਿਰ ਨੂੰ ਬੰਨ੍ਹਣ ਤੇ ਪਿੰਡ ਵਾਲਿਆਂ ਦੀ ਜੋ ਮੱਦਦ ਕੀਤੀ, ਉਹ ਸ਼ਲਾਘਾਯੋਗ ਹੈ
-ਹਰਵਿੰਦਰ ਕਲਿਆਣ, ਵਿਧਾਇਕ ਘਰੌਂਡਾ
———————-
ਆਵਰਧਨ ਨਹਿਰ ਟੁੱਟਣ ਨਾਲ ਕਾਫੀ ਨੁਕਸਾਨ ਹੋਇਆ ਹੈ ਇਸ ਸੰਕਟ ਦੀ ਘੜੀ ‘ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਸੀਹਾ ਬਣ ਕੇ ਆਏ ਅਤੇ ਸਥਿਤੀ ਨੂੰ ਕੰਟਰੋਲ ਕਰਨ ‘ਚ ਕਾਫ਼ੀ ਮੱਦਦ ਕੀਤੀ ਜੇਕਰ ਸਮੇਂ ‘ਤੇ ਡੇਰਾ ਸ਼ਰਧਾਲੂ ਨਾ ਪਹੁੰਚਦੇ ਤਾਂ ਜਲ-ਭਰਾਅ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਸੀ ਇਨ੍ਹਾਂ ਸੇਵਾਦਾਰਾਂ ਦਾ ਜਿੰਨਾ ਧੰਨਵਾਦ ਕਰਾਂ, ਓਨਾ ਘੱਟ ਹੈ
-ਦਰਬਾਰਾ ਸਿੰਘ, ਸਰਪੰਚ ਪਿੰਡ ਰਾਂਵਰ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ