Relationships with the heart

ਦਿਲ ਨਾਲ ਨਿਭਾਓ ਰਿਸ਼ਤੇ

ਰਿਸ਼ਤੇ ਬਣਾਉਣਾ ਸੌਖਾ ਹੈ ਪਰੰਤੂ ਉਨ੍ਹਾਂ ਨੂੰ ਨਿਭਾਉਣਾ ਅਤੇ ਲੰਮੇ ਸਮੇਂ ਤੱਕ ਦਿਲ ਨੂੰ ਛੂਹ ਲੈਣ ਵਾਲਾ ਬਣਾਈ ਰੱਖਣਾ ਬਹੁਤ ਮੁਸ਼ਕਿਲ ਹੈ ਰਿਸ਼ਤਿਆਂ ’ਚ ਤੁਲਨਾ ਕਰਨਾ ਬੇਮਾਨੀ ਹੈ ਕਿਉਂਕਿ ਹਰ ਰਿਸ਼ਤਾ ਹੀ ਆਪਣੇ ਆਪ ’ਚ ਵਿਸ਼ੇਸ਼ ਵਾਲਾ
ਹੁੰਦਾ ਹੈ

ਰਿਸ਼ਤਾ ਕੋਈ ਵੀ ਹੋਵੇ, ਸਮਰਪਣ ਉਸ ਨੂੰ ਮਜ਼ਬੂਤੀ ਨਾਲ ਬਣਾਈ ਰੱਖਦਾ ਹੈ ਅੱਜ ਰਿਸ਼ਤਿਆਂ ਦੇ ਟੁੱਟਣ ਦੀ ਮੁੱਖ ਵਜ੍ਹਾ ਹੈ ਸਮਰਪਣ ਦੀ ਭਾਵਨਾ ’ਚ ਕਮੀ ਰਿਸ਼ਤੇ ਬਣਾਉਣ ਤੋਂ ਬਾਅਦ ਅਸੀਂ ਇਹ ਤਾਂ ਬਹੁਤ ਚਾਹੁੰਦੇ ਹਾਂ ਕਿ ਸਭ ਕੁਝ ਸਾਨੂੰ ਮਿਲੇ ਪਰ ਗੁਆਉਣ ਲਈ ਅਸੀਂ ਤਿਆਰ ਨਹੀਂ ਹੁੰਦੇ, ਜਦੋਂ ਕਿ ਸੰਬੰਧਾਂ ਦੀ ਖੁਸ਼ਹਾਲੀ ਲਈ ਇਹ ਜ਼ਰੂਰੀ ਹੈ

Also Read: 

ਰਿਸ਼ਤਿਆਂ ਦੀਆਂ ਖੁਸ਼ੀਆਂ ਪਾਉਣ ਦਾ ਹੀ ਨਹੀਂ ਸਗੋਂ ਗੁਆਉਣ ਦਾ ਵੀ ਖਿਆਲ ਰੱਖਿਆ ਜਾਵੇ ਕਿਉਂਕਿ ਸਮਰਪਣ ਹੀ ਰਿਸ਼ਤਿਆਂ ਦੀ ਨੀਂਹ ਹੈ

ਛੋਟਿਆਂ ਨੂੰ ਵੀ ਸਨਮਾਨ ਦਿਓ:-

ਰਿਸ਼ਤਿਆਂ ਦੀ ਤਾਜ਼ਗੀ ਲਈ ਇਹ ਬਹੁਤ ਜ਼ਰੂਰੀ ਕਦਮ ਹੈ ਕਿ ਆਪਣੇ ਆਪ ਨੂੰ ਹਮੇਸ਼ਾ ਵੱਡਾ ਹੀ ਬਣਾ ਕੇ ਨਾ ਰੱਖਿਆ ਜਾਵੇ ਸਗੋਂ ਉਮਰ ’ਚ ਆਪਣੇ ਤੋਂ ਛੋਟਿਆਂ ਨੂੰ ਵੀ ਪੂਰਾ ਸਨਮਾਨ ਦਿੱਤਾ ਜਾਵੇ ਹਰ ਵਿਅਕਤੀ ਦਾ ਆਪਣਾ ਇੱਕ ਵੱਖਰਾ ਵਿਅਕਤੀਤਵ ਹੁੰਦਾ ਹੈ ਜਿਸ ਨੂੰ ਹਮੇਸ਼ਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜਦੋਂ ਵੀ ਸੰਬੰਧਾਂ ’ਚ ਦੂਰੀਆਂ ਪੈਦਾ ਹੋਣ ਲੱਗਣ ਤਾਂ ਆਪਣਾ ਨਜ਼ਰੀਆ ਅਤੇ ਵਿਵਹਾਰ ਪਰਖੋ ਕਿਉਂਕਿ ਕਿਸੇ ਨੂੰ ਅਪਮਾਨਿਤ ਕਰਨ ਅਤੇ ਨਜ਼ਰਅੰਦਾਜ਼ ਕਰਨ ਨਾਲ ਦਰਾਰ ਹੀ ਪੈਂਦੀ ਹੈ

ਮੇਲਜੋਲ ਬਣਾਈ ਰੱਖੋ:-

ਕੋਈ ਵੀ ਰਿਸ਼ਤਾ ਬਿਨਾ ਮੇਲਮਿਲਾਪ ਦੇ ਲੰਮੇ ਸਮੇਂ ਤੱਕ ਪਨਪ ਨਹੀਂ ਸਕਦਾ ਤੁਹਾਡਾ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨਾਲ ਲਗਾਤਾਰ ਮੇਲਜੋਲ ਬਹੁਤ ਜ਼ਰੂਰੀ ਹੈ ਜਿਸ ਨਾਲ ਤੁਸੀਂ ਲਗਾਤਾਰ ਮਿਲਦੇ ਹੋ ਜਾਂ ਫੋਨ ’ਤੇ ਗੱਲਬਾਤ ਹੁੰਦੀ ਰਹਿੰਦੀ ਹੈ ਉਹ ਤਾਂ ਤੁਹਾਡੇ ਨੇੜੇ ਹੁੰਦੇ ਹੀ ਹਨ ਪਰ ਜੋ ਤੁਹਾਡੇ ਤੋਂ ਦੂਰ ਜਾਂ ਦੂਜੇ ਸ਼ਹਿਰ ’ਚ ਰਹਿੰਦੇ ਹਨ, ਉਨ੍ਹਾਂ ਨਾਲ ਨਿਭਾਈ ਰੱਖਣ ’ਚ, ਹਾਲਚਾਲ ਪਤਾ ਕਰਨ ਲਈ ਲਿਖੀਆਂ ਚਿੱਠੀਆਂ, ਕਿਸੇ ਦੇ ਹੱਥ ਭਿਜਵਾਇਆ ਸੁਨੇਹਾ ਅਤੇ ਫੋਨ ’ਤੇ ਹੋਈ ਗੱਲਬਾਤ ਬਹੁਤ ਖਾਸ ਹੁੰਦੀ ਹੈ

ਦਖਲਅੰਦਾਜ਼ੀ ਨਾ ਕਰੋ:

ਹਰ ਵਿਅਕਤੀ ਦੀ ਆਪਣੀ ਇੱਕ ਨਿੱਜੀ ਜਿੰਦਗੀ ਹੁੰਦੀ ਹੈ, ਇਸ ਲਈ ਸੰਬੰਧਾਂ ਨੂੰ ਊਰਜਾਮਈ ਬਣਾਈ ਰੱਖਣ ਲਈ ਇਹ ਬਹੁਤ ਜਰੂਰੀ ਹੈ ਕਿ ਸਾਰਿਆਂ ਨੂੰ ਆਪਣੇ ਅੰਦਾਜ਼ ਅਨੁਸਾਰ ਹੀ ਜਿਉਣ ਦਿੱਤਾ ਜਾਵੇ ਭਾਵ ਰਿਸ਼ਤਿਆਂ ’ਚ ਬੱਝੇ ਹੋਣ ਤੋਂ ਬਾਅਦ ਵੀ ਕਿਸੇ ਦੀ ਨਿੱਜਤਾ ’ਚ ਦਖਲਅੰਦਾਜ਼ੀ ਨਾ ਕੀਤੀ ਜਾਵੇ ਕਿਸੇ ਹੋਰ ਨੂੰ ਉਸ ਦੀ ਭਾਵਨਾ ਦੇ ਹਿਸਾਬ ਨਾਲ ਜਗ੍ਹਾ ਦੇਣਾ ਰਿਸ਼ਤਿਆਂ ਲਈ ਸੰਜੀਵਨੀ ਦਾ ਕੰਮ ਕਰਦਾ ਹੈ

ਰਿਸ਼ਤਿਆਂ ਪ੍ਰਤੀ ਇਮਾਨਦਾਰ ਰਹੋ:–

ਜੇਕਰ ਤੁਹਾਡੇ ’ਚ ਰਿਸ਼ਤੇ ਪ੍ਰਤੀ ਗੰਭੀਰਤਾ ਨਹੀਂ ਹੈ ਤਾਂ ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਵੇਗਾ ਕਿ ਤੁਸੀਂ ਸੰਬੰਧਾਂ ਦਾ ਮਜ਼ਾਕ ਬਣਾ ਰਹੇ ਹੋ ਤੁਸੀਂ ਸਾਹਮਣੇ ਵਾਲੇ ਤੋਂ ਸੱਚ ਬੋਲਣ ਦੀ ਉਮੀਦ ਕਰਦੇ ਹੋ ਤਾਂ ਖੁਦ ਵੀ ਇਮਾਨਦਾਰੀ ਵਰਤੋ ਜਦੋਂ ਤੱਕ ਤੁਸੀਂ ਖੁਦ ਇਮਾਨਦਾਰ ਨਹੀਂ ਬਣੋਗੇ, ਤਦ ਤੱਕ ਰਿਸ਼ਤੇ ’ਚੋਂ ਵੀ ਭਾਵਨਾਵਾਂ ਦੀ ਖੁਸ਼ਬੂ ਨਹੀਂ ਆਵੇਗੀ ਧਿਆਨ ਰੱਖੋ ਕਿ ਕਿਸੇ ਨਾਲ ਦੁਬਾਰਾ ਮਿਲਣ ਦੀ ਇੱਛਾ ਤਦ ਹੀ ਹੋ ਸਕਦੀ ਹੈ, ਜਦੋਂ ਕਿ ਉਹ ਆਪਣੇ ਸੁਭਾਅ ਤੋਂ ਸਾਨੂੰ ਇਮਾਨਦਾਰ ਮਹਿਸੂਸ ਹੋਵੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸੰਬੰਧ ਹਮੇਸ਼ਾ ਤਾਜੇ ਅਤੇ ਦਿਲਕਸ਼ ਬਣੇ ਰਹਿਣ ਤਾਂ ਇਨ੍ਹਾਂ ਲਈ ਸਮਾਂ ਜ਼ਰੂਰ ਕੱਢੋ ਥੋੜ੍ਹਾ ਜਿਹਾ ਸਮਾਂ ਅਤੇ ਉਹ ਵੀ ਸਲੀਕੇ ਨਾਲ ਰਿਸ਼ਤੇ ਲਈ ਇਸਤੇਮਾਲ ਕਰਨਾ ਨਾ ਸਿਰਫ਼ ਤੁਹਾਨੂੰ ਖੁਸ਼ ਰੱਖਦਾ ਹੈ ਸਗੋਂ ਰਿਸ਼ਤਾ ਵੀ ਮੁਸਕਰਾਉਂਦਾ ਹੈ ਰਿਸ਼ਤੇ ’ਚ ਦਰਾਰ ਆਉਣ ਤੋਂ ਬਚਣਾ ਹੈ ਤਾਂ ਸਮਾਂ ਨਾ ਮਿਲਣ ਦਾ ਬਹਾਨਾ ਨਾ ਬਣਾਓ, ਭਾਵੇਂ ਘੱਟ ਸਮਾਂ ਗੁਜਾਰੋ ਪਰ ਦਿਲੋਂ ਨਿਭਾਓ
ਅਜੈ ਜੈਨ ‘ਵਿਕਲਪ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ