punjab-teacher-rajinder-kumar-among-47-teachers-selected-for-national-awards-punjab-govt-implemented-this-model-in-500-schools

punjab-teacher-rajinder-kumar-among-47-teachers-selected-for-national-awards-punjab-govt-implemented-this-model-in-500-schoolsਸਿੱਖਿਆ ਦੀ ਅਜਿਹੀ ਲੋਅ ਜਗਾਈ, ਪੰਜਾਬ ਸਰਕਾਰ ਨੇ 500 ਸਕੂਲਾਂ ‘ਚ ਲਾਗੂ ਕਰ ਦਿੱਤਾ ਉਨ੍ਹਾਂ ਦਾ ਮਾਡਲ
ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਮਾ. ਰਾਜਿੰਦਰ ਕੁਮਾਰ ਨੇ ਬਦਲੇ ਸਿੱਖਿਆ ਦੇ ਮਾਇਨੇ

ਹੁਣ ਤੱਕ ਮਿਲੇ ਇਹ ਸਨਮਾਨ

  • 15 ਅਗਸਤ 2018 ਨੂੰ ਸੋਸ਼ਲ ਸਰਵਿਸ ਲਈ ਮੁੱਖ ਮੰਤਰੀ ਦੇ ਹੱਥੋਂ ਸਟੇਟ ਐਵਾਰਡ
  • 5 ਸਤੰਬਰ 2019 ‘ਚ ਸਿੱਖਿਆ ਵਿਭਾਗ ਵੱਲੋਂ ਸਟੇਟ ਐਵਾਰਡ
  • 2017 ਤੇ 2019 ‘ਚ ਸਵਤੰਤਰਤਾ ਦਿਵਸ ‘ਤੇ ਜ਼ਿਲ੍ਹਾ ਪੱਧਰ ਦਾ ਸਨਮਾਨ
  • 20 ਤੋਂ ਜ਼ਿਆਦਾ ਸਮਾਜਿਕ ਸੰਸਥਾਵਾਂ ਦਾ ਸਮਾਜ

ਕਰੀਬ 11 ਸਾਲ ਪਹਿਲਾਂ ਪਿੰਡ ਵਾੜਾ ਭਾਇਕਾ (ਫਰੀਦਕੋਟ) ਦੇ ਪ੍ਰਾਈਮਰੀ ਸਕੂਲ ਨੂੰ ਸ਼ਾਇਦ ਹੀ ਕੋਈ ਜਾਣਦਾ ਸੀ ਗਿਣਤੀ ਦੇ ਬੱਚੇ ਪੜ੍ਹਨ ਆਉਂਦੇ ਸਨ, ਇਹ ਸਿਵਾਏ ਇਮਾਰਤ ਦੇ ਕੁਝ ਨਹੀਂ ਸੀ ਅਧਿਆਪਕ ਰਾਜਿੰਦਰ ਕੁਮਾਰ ਦੇ ਆਉਣ ਤੋਂ ਬਾਅਦ ਸਕੂਲ ਦੀ ਸਥਿਤੀ ਬਦਲੀ ਅਤੇ ਪ੍ਰੀਖਿਆ ਨਤੀਜਿਆਂ ‘ਚ ਕਾਫ਼ੀ ਅੰਤਰ ਦਿਖਿਆ ਸਮਾਂ ਲੱਗਿਆ, ਪਰ ਉਨ੍ਹਾਂ ਨੇ ਸਿੱਖਿਆ ਦੇ ਫਾਰਮੂਲੇ ਨਾਲ ਸਕੂਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਤੇ ਬਾਕੀ ਸਕੂਲਾਂ ਲਈ ਇਹ ਮਾਡਲ ਬਣ ਗਿਆ

ਅਧਿਆਪਕ ਰਾਜਿੰਦਰ ਕੁਮਾਰ ਨੇ ਇੱਥੇ ਜੁਆਇਨ ਕਰਦੇ ਹੀ ਪ੍ਰਣ ਲਿਆ ਕਿ ਉਹ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਰਗੀਆਂ ਸਹੂਲਤਾਵਾਂ ਦੇ ਕੇ ਰਹਿਣਗੇ, ਪਰ ਬਜਟ ਵਿਚਾਲੇ ਆ ਗਿਆ ਉਨ੍ਹਾਂ ਨੇ ਪਹਿਲਾਂ ਪ੍ਰਾਈਵੇਟ ਸਕੂਲਾਂ ‘ਚ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਅਧਿਐਨ ਕੀਤਾ ਅਤੇ ਇੱਕ ਅਜਿਹਾ ਫਾਰਮੂਲਾ ਬਣਾਇਆ ਜਿਸ ਤੋਂ ਬੇਹੱਦ ਘੱਟ ਲਾਗਤ ‘ਚ ਪ੍ਰਾਈਵੇਟ ਸਕੂਲਾਂ ਵਰਗੀਆਂ ਸੁਵਿਧਾਵਾਂ ਦਿੱਤੀਆਂ ਜਾ ਸਕਣ ਦੇਖਦੇ ਹੀ ਦੇਖਦੇ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡਣ ਲੱਗਿਆ ਸਕੂਲ ‘ਚ ਬੱਚਿਆਂ ਦੀ ਗਿਣਤੀ ਵੀ ਦੁੱਗਣੀ ਹੋ ਗਈ

ਉਨ੍ਹਾਂ ਦੇ ਇਸ ਮਾਡਲ ਨੂੰ ਸੂਬੇ ਦੇ 500 ਸਕੂਲਾਂ ‘ਚ ਲਾਗੂ ਕੀਤਾ ਗਿਆ ਇਸ ਵਾਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਉਹ ਪੰਜਾਬ ਦੇ ਇਕਲੌਤੇ ਅਧਿਆਪਕ ਹਨ ਸਰਕਾਰੀ ਪ੍ਰਾਈਮਰੀ ਸਕੂਲ ਵਾੜਾ ਭਾਈਕਾ ਦੇ ਅਧਿਆਪਕ ਰਾਜਿੰਦਰ ਕੁਮਾਰ ਨੂੰ ਇਹ ਸਨਮਾਨ ਲੋਅ ਕਾਸਟ ਟੀਚਿੰਗ ਮੈਟੀਰੀਅਲ ਬਣਾਉਣ ਦੇ ਨਾਲ ਹੀ ਸਕੂਲ ਨੂੰ ਆਧੁਨਿਕ ਰੰਗ-ਰੂਪ ਦੇਣ ਤੇ ਵਿਦਿਆਰਥੀਆਂ ਦੇ ਪੜ੍ਹਨ ਦੇ ਅਨੁਕੂਲ ਸਾਰੀਆਂ ਆਧੁਨਿਕ ਸੁਵਿਧਾਵਾਂ ਤੇ ਮਾਹੌਲ ਦੇਣ ਲਈ ਮਿਲ ਰਿਹਾ ਹੈ

ਰਾਜਿੰਦਰ ਕੁਮਾਰ ਨੇ ਦੱਸਿਆ ਕਿ 11 ਸਾਲ ਪਹਿਲਾਂ ਉਨ੍ਹਾਂ ਨੇ ਜਦੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਬਤੌਰ ਈਟੀਟੀ ਅਧਿਆਪਕ ਆਪਣੀ ਸੇਵਾ ਸ਼ੁਰੂ ਕੀਤੀ ਤਾਂ ਸਕੂਲ ਦੀ ਹਾਲਤ ਬੇਹੱਦ ਖਸਤਾਹਾਲ ਸੀ ਇਮਾਰਤ ਠੀਕ ਨਾ ਹੋਣ ਦੇ ਨਾਲ ਹੀ ਵਿਦਿਆਰਥੀ ਵੀ ਘੱਟ ਗਿਣਤੀ ‘ਚ ਸਕੂਲ ਆ ਰਹੇ ਸਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਧਿਆਪਕਾ ਹਰਿੰਦਰ ਕੌਰ ਨੇ ਵੀ ਪੜ੍ਹਾਉਣਾ ਸ਼ੁਰੂ ਕੀਤਾ ਸੀ
ਰਾਜਿੰਦਰ ਕੁਮਾਰ ਨੇ ਪਿੰਡ ਦੇ ਹੁਨਰਮੰਦ ਲੋਕਾਂ ਦੇ ਸਹਿਯੋਗ ਨਾਲ ਬਜ਼ਾਰ ‘ਚ 35 ਹਜ਼ਾਰ ‘ਚ ਮਿਲਣ ਵਾਲੀਆਂ ਵਸਤੂਆਂ ਨੂੰ ਉਨ੍ਹਾਂ ਦੀ ਟੀਮ ਨੇ 2000 ਤੋਂ 2500 ਰੁਪਏ ਦੇ ਮੱਧ ‘ਚ ਤਿਆਰ ਕਰ ਦਿੱਤਾ, ਇਸ ‘ਚ ਖੇਡ-ਖੇਡ ‘ਚ ਪੜ੍ਹਾਈ ਕਰਾਉਣ ਲਈ ਖਿਡਾਉਣੇ, ਸਕੂਲ ਦੇ ਕਮਰਿਆਂ ਨੂੰ ਸਜਾਉਣਾ, ਸਾਊਂਡ ਸਿਸਟਮ, ਇੱਕ ਜਮਾਤ ਤੋਂ ਦੂਜੀ ਜਮਾਤ ਨੂੰ ਕਨੈਕਟ ਕਰਨਾ, ਪੜ੍ਹਾਈ ਦੀ ਸਮੱਗਰੀ ਦਾ ਡਿਜ਼ੀਟਲੀਕਰਨ, ਮਲਟੀਮੀਡੀਆ, ਕਮਰਿਆਂ ‘ਚ ਐਲਈਡੀ ਲਾਉਣਾ ਆਦਿ ਦੇ ਨਾਲ ਹੀ ਕੰਪਲੈਕਸ ਨੂੰ ਵੀ ਹਰਿਆ-ਭਰਿਆ ਕਰਨ ਦੇ ਨਾਲ ਰੰਗ-ਬਿਰੰਗੇ ਫੁੱਲ-ਪੌਦਿਆਂ ਨਾਲ ਸਜਾਇਆ

ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਸਕੂਲ ਇੰਗਲਿਸ਼ ਮੀਡੀਅਮ ‘ਚ ਹੈ ਅਤੇ ਵਰਤਮਾਨ ਸਮੇਂ ‘ਚ ਆਸ-ਪਾਸ ਦੇ ਸੱਤ ਪਿੰਡਾਂ ਦੇ 220 ਵਿਦਿਆਰਥੀ ਪੜ੍ਹ ਰਹੇ ਹਨ ਹਾਲਾਂਕਿ ਉਨ੍ਹਾਂ ਦੇ ਬਿਹਤਰ ਕੰਮਾਂ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਉਨ੍ਹਾਂ ਨੂੰ ਤਿੰਨ ਵਾਰ ਤਰੱਕੀ ਦਿੱਤੀ ਗਈ, ਪਰ ਉਨ੍ਹਾਂ ਨੇ ਆਪਣੇ ਇਸੇ ਸਕੂਲ ‘ਚ ਰਹਿ ਕੇ ਹੋਰ ਕੰਮ ਕਰਨਾ ਮੁਨਾਸਿਬ ਸਮਝਿਆ ਉਨ੍ਹਾਂ ਦੇ ਸਕੂਲ ‘ਚ ਵਿਦਿਆਰਥੀਆਂ ਨੂੰ ਮਲਟੀਮੀਡੀਆ ਤੋਂ ਇਲਾਵਾ ਕੰਪਿਊਟਰ ਦੀ ਸਿੱਖਿਆ ਦਿੱਤੀ ਜਾਂਦੀ ਹੈ ਸਕੂਲ ਤੇ ਪੜ੍ਹਾਈ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਨੂੰ ਦੇਖਦੇ ਹੋਏ ਹੁਣ ਤੱਕ ਉਨ੍ਹਾਂ ਦੀ ਲੋਅ ਕਾਸਟ ਟੀਚਿੰਗ ਮੈਟੀਰੀਅਲ ਨੂੰ ਸੂਬੇ ਦੇ ਪੰਜ ਸੌ ਤੋਂ ਜ਼ਿਆਦਾ ਸਕੂਲਾਂ ਨੇ ਅਪਣਾਇਆ ਹੈ

ਹੁਨਰਮੰਦ ਲੋਕਾਂ ਦੀ ਟੀਮ ਬਣਾਈ

ਟੀਚਿੰਗ ਮਟੀਰੀਅਲ ਦੀ ਕੀਮਤ ਘੱਟ ਕਰਨ ਲਈ ਰਾਜਿੰਦਰ ਕੁਮਾਰ ਨੇ ਪਿੰਡ ਵਾੜਾ ਭਾਇਕਾ ਦੇ ਹੁਨਰਮੰਦ ਲੋਕਾਂ ਦੀ ਇੱਕ ਟੀਮ ਬਣਾਈ ਇਸ ‘ਚ ਰਾਜਮਿਸਤਰੀ, ਵੈਲਡਿੰਗ ਕਰਨ ਵਾਲਾ, ਪਲੰਬਰ, ਕੰਪਿਊਟਰ, ਇੰਜੀਨੀਅਰ, ਮਾਲੀ, ਡਰੈਸ ਬਣਾਉਣ ਲਈ ਦਰਜ਼ੀ ਆਦਿ ਨੂੰ ਸ਼ਾਮਲ ਕੀਤਾ ਇਹ ਲੋਕ ਬੇਹੱਦ ਘੱਟ ਕੀਮਤ ‘ਤੇ ਸਕੂਲ ਲਈ ਵਸਤੂਆਂ ਤਿਆਰ ਕਰਦੇ ਹਨ ਇਸੇ ਟੀਮ ਨੇ ਸੂਬੇ ਦੇ 500 ਤੋਂ ਜ਼ਿਆਦਾ ਸਕੂਲਾਂ ਨੂੰ ਸਾਰਾ ਸਮਾਨ ਉਪਲੱਬਧ ਕਰਵਾਇਆ

ਸਾਡੇ ਲਈ ਮਾਣ ਦੀ ਗੱਲ: ਸਰਪੰਚ

ਪਿੰਡ ਦੇ ਨੌਜਵਾਨ ਸਰਪੰਚ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾ. ਰਾਜਿੰਦਰ ਕੁਮਾਰ ਦੇ ਪੜ੍ਹਾਉਣ ਦੀ ਵਿਧੀ ਅਜਿਹੀ ਹੈ ਕਿ ਬੱਚੇ ਪੂਰੀ ਰੁਚੀ ਨਾਲ ਪੜ੍ਹਦੇ ਹਨ ਹਰ ਛੋਟੀ-ਛੋਟੀ ਚੀਜ਼ ਬਾਰੇ ਬੱਚਿਆ ਨੂੰ ਪ੍ਰੈਕਟੀਕਲ ਤੌਰ ‘ਤੇ ਸਿਖਾਇਆ ਜਾਂਦਾ ਹੈ ਸਾਨੂੰ ਮਾਣ ਹੈ ਕਿ ਉਨ੍ਹਾਂ ਦੇ ਪਿੰਡ ਦੇ ਅਧਿਆਪਕ ਦਾ ਰਾਸ਼ਟਰੀ ਪੁਰਸਕਾਰ ਲਈ ਚੋਣ ਹੋਈ ਹੈ ਨਾਲ ਹੀ ਸਕੂਲ ਮੈਨੇਜਮੈਂਟ ਸੰਮਤੀ ਦੇ ਮੈਂਬਰ ਗਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਮਾ. ਰਾਜਿੰਦਰ ਕੁਮਾਰ ਦੀ ਬਦੌਲਤ ਅਸੀਂ ਆਉਣ ਵਾਲੇ ਸਮੇਂ ‘ਚ ਸਿੱਖਿਆ ਦੇ ਖੇਤਰ ‘ਚ ਹੋਰ ਉੱਚਾਈਆਂ ਨੂੰ ਹਾਸਲ ਕਰਾਂਗੇ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ