public provident fund ppf retirement fund scheme

PPF ਰਿਟਾਇਰਮੈਂਟ ਫੰਡ ਲਈ ਬਿਹਤਰ ਹੈ ਯੋਜਨਾ- ਸਰਕਾਰੀ ਯੋਜਨਾ public provident fund ppf retirement fund scheme ਸਭ ਜਾਣਦੇ ਹਨ ਕਿ ਰਿਟਾਇਰਮੈਂਟ ਤੋਂ ਬਾਅਦ ਆਮਦਨ ਦਾ ਇੱਕ ਵੱਡਾ ਰੈਗੂਲਰ ਸਰੋਤ ਬੰਦ ਹੋ ਜਾਂਦਾ ਹੈ

ਇਸ ਲਈ ਰਿਟਾਇਰਮੈਂਟ ਫੰਡ ਦੀ ਜ਼ਰੂਰਤ ਹੁੰਦੀ ਹੈ, ਤਾਂ ਕਿ ਰਿਟਾਇਰਮੈਂਟ ਤੋਂ ਬਾਅਦ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਡੇ ਕੋਲ ਧਨ ਹੋਵੇ ਹਾਲਾਂਕਿ, ਮੌਜ਼ੂਦਾ ਸਮੇਂ ’ਚ ਭਵਿੱਖ ਲਈ ਧਨ ਇਕੱਠਾ ਕਰਨਾ ਕਾਫੀ ਮੁਸ਼ਕਲ ਹੋ ਗਿਆ ਹੈ

ਇਹ ਅਜਿਹਾ ਸਮਾਂ ਹੈ, ਜਿਸ ’ਚ ਲੋਕਾਂ ਦੀ ਆਮਦਨ ਘੱਟ ਰਹੀ ਹੈ ਅਤੇ ਮੰਗ ਦੀ ਕਮੀ ਦੇ ਚੱਲਦਿਆਂ ਕਾਰੋਬਾਰ ਪ੍ਰਭਾਵਿਤ ਹਨ ਅਜਿਹੇ ’ਚ ਇੱਕ ਅਜਿਹੀ ਨਿਵੇਸ਼ ਯੋਜਨਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਜਿਸ ਜ਼ਰੀਏ ਛੋਟੀ-ਛੋਟੀ ਬੱਚਤ ਕਰਕੇ ਇੱਕ ਵੱਡਾ ਰਿਟਾਇਰਮੈਂਟ ਫੰਡ ਤਿਆਰ ਕੀਤਾ ਜਾ ਸਕੇ ਇਸ ਲਿਹਾਜ਼ ਨਾਲ ਪਬਲਿਕ ਪ੍ਰੋਵੀਡੈਂਟ ਫੰਡ ਕਾਫੀ ਫਾਇਦੇਮੰਦ ਨਿਵੇਸ਼ ਯੋਜਨਾ ਹੈ ਪੀਪੀਐੱਫ ਅਕਾਊਂਟ ਸਾਰੇ ਨਿਵੇਸ਼ਕਾਂ ਲਈ ਸਭ ਤੋਂ ਬਿਹਤਰ ਬਦਲਾਂ ’ਚੋਂ ਇੱਕ ਹੈ ਇਸ ਦੀ ਵਜ੍ਹਾ ਹੈ ਮੌਜ਼ੂਦਾ ਟੈਕਸ ਸਿਸਟਮ ਤਹਿਤ ਸੈਕਸ਼ਨ 80 ਸੀ ਤਹਿਤ ਪੀਪੀਐੱਫ ’ਚ ਨਿਵੇਸ਼ ’ਤੇ ਮਿਲਣ ਵਾਲੀ ਟੈਕਸ ਛੋਟ ਤੁਹਾਡੀ ਜਾਣਕਾਰੀ ਲਈ ਦੱਸ ਦਈਏ

ਕਿ ਪੀਪੀਐੱਫ ਇੱਕ ਈਈਈ ਕੈਟੇਗਰੀ ਦਾ ਨਿਵੇਸ਼ ਆੱਪਸ਼ਨ ਹੈ ਈਈਈ ਦਾ ਮਤਲਬ ਹੈ ਕਿ ਇਸ ’ਚ ਨਿਵੇਸ਼ ਰਕਮ, ਮਚਿਓਰਿਟੀ ਰਾਸ਼ੀ ਤੇ ਮਿਲਣ ਵਾਲੀ ਵਿਆਜ ਰਾਸ਼ੀ ਤਿੰਨਾਂ ’ਤੇ ਟੈਕਸ ਤੋਂ ਆਜ਼ਾਦੀ ਮਿਲਦੀ ਹੈ ਪੀਪੀਐੱਫ ਇੱਕ ਸਰਕਾਰੀ ਯੋਜਨਾ ਹੈ ਇਸ ਲਈ ਇਹ ਸੁਰੱਖਿਅਤ ਹੈ ਨਾਲ ਹੀ ਚੰਗਾ ਰਿਟਰਨ ਵੀ ਮਿਲਦਾ ਹੈ ਜੇਕਰ ਤੁਸੀਂ ਵੀ ਪੀਪੀਐੱਫ ’ਚ ਨਿਵੇਸ਼ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਇਸ ਦੇ ਨਿਯਮਾਂ ਨੂੰ ਜਾਣਨਾ ਹੋਵੇਗਾ ਪੀਪੀਐੱਫ ਨੂੰ ਲੈ ਕੇ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਇਸ ਖਾਤੇ ’ਚ ਸਾਲ ’ਚ ਕਦੇ ਇੱਕ ਵਾਰ ਪੈਸਾ ਪਾਉਣਾ ਹੈ ਜੇਕਰ ਥੋੜ੍ਹੀ ਬਹੁਤ ਪਲਾਨਿੰਗ ਦੇ ਨਾਲ ਨਿਵੇਸ਼ ਕੀਤਾ ਜਾਵੇ, ਤਾਂ ਪੀਪੀਐੱਫ ਤੁਹਾਡੇ ਫਾਈਨੈਨਸ਼ੀਅਲ ਪੋਰਟਫੋਲੀਓ ਦਾ ਚੰਗਾ ਨਿਵੇਸ਼ ਸਾਬਤ ਹੋ ਸਕਦਾ ਹੈ

Table of Contents

ਪੀਪੀਐੱਫ ਅਕਾਊਂਟ ਕਿਵੇਂ ਖੋਲ੍ਹੀਏ:

ਪੀਪੀਐੱਫ ਅਕਾਊਂਟ ਪੋਸਟ ਆਫਿਸ, ਰਾਸ਼ਟਰੀ ਬੈਂਕ ਅਤੇ ਪ੍ਰਮੁੱਖ ਨਿੱਜੀ ਬੈਂਕ ਜਿਵੇਂ ਆਈਸੀਆਈਸੀਆਈ ਅਤੇ ਐਕਸਿਸ ’ਚ ਖੋਲ੍ਹੇ ਜਾ ਸਕਦੇ ਹਨ ਆਈਸੀਆਈਸੀਆਈ ਅਤੇ ਐਕਸਿਸ ਵਰਗੇ ਕਈ ਬੈਂਕਾਂ ’ਚ ਤੁਸੀਂ ਨੈੱਟ ਬੈਕਿੰਗ ਜ਼ਰੀਏ ਵੀ ਆੱਨ-ਲਾਇਨ ਖੋਲ੍ਹਣ ਤੋਂ ਬਾਅਦ, ਪਾਸਬੁੱਕ ਜਾਰੀ ਹੋ ਜਾਂਦੀ ਹੈ ਸਾਰੇ ਟਰਾਂਜੈਕਸ਼ਨ ਇਸ ਪਾਸਬੁੱਕ ’ਚ ਦਰਜ ਕੀਤੇ ਜਾਂਦੇ ਹਨ ਕੁਝ ਬੈਂਕ ਸਿਰਫ਼ ਪਾਸਬੁੱਕ ਜਾਰੀ ਕਰਨ ਦੀ ਬਜਾਇ ਪੀਪੀਐੱਫ ਐਂਟਰੀ ਨੂੰ ਆੱਨਲਾਇਨ ਦੇਖਣ ਦੀ ਇਜਾਜ਼ਤ ਦਿੰਦੇ ਹਨ

ਪੀਪੀਐੱਫ ਅਕਾਊਂਟ ਖੋਲ੍ਹਣ ਦਾ ਲਾਭ:

ਬਿਹਤਰ ਵਿਆਜ ਦਰ:

ਪੀਪੀਐੱਫ ਅਕਾਊਂਟ ’ਤੇ ਵਿਆਜ ਦਰ ਨੂੰ ਕੇਂਦਰ ਸਰਕਾਰ ਹਰ ਤਿਮਾਹੀ ’ਚ ਸੋਧ ਕਰਦੀ ਹੈ ਪੀਪੀਐੱਫ ’ਤੇ ਵਿਆਜ ਦਰ ਹਮੇਸ਼ਾ 7 ਫੀਸਦੀ ਤੋਂ 8 ਫੀਸਦੀ ਰਹੀ ਹੈ ਇਹ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਥੋੜ੍ਹੀ ਘਟ ਜਾਂ ਵਧ ਸਕਦੀ ਹੈ ਵਰਤਮਾਨ ’ਚ ਅਪਰੈਲ ਤੋਂ ਜੂਨ 2020 ਦੀ ਤਿਮਾਹੀ ਲਈ ਪੀਪੀਐੱਫ ’ਤੇ ਵਿਆਜ ਦਰ 7.1 ਫੀਸਦੀ ਹੈ, ਜੋ ਸਾਲਾਨਾ ਤੌਰ ’ਤੇ ਕੰਪਾਊਂਡ ਵਿਆਜ ਹੈ ਇਸ ਦੀ ਤੁਲਨਾ ਬਹੁਤ ਸਾਰੇ ਬੈਂਕਾਂ ਦੀ ਫਿਕਸਡ ਡਿਪਾਜਿਟ ਨਾਲ ਕੀਤੀ ਜਾਵੇ, ਤਾਂ ਪਬਲਿਕ ਪ੍ਰੋਵੀਡੈਂਟ ਫੰਡ, ਪੀਪੀਐੱਫ ਆਪਣੇ ਸਬਸ¬ਕ੍ਰਾਈਬਰਾਂ ਨੂੰ ਜ਼ਿਆਦਾ ਵਿਆਜ ਦਿੰਦੀ ਹੈ

ਟੈਨਿਓਰ ਦਾ ਵਿਸਥਾਰ:

ਸਕੀਮ ’ਚ ਸਬਸ¬ਕ੍ਰਾਈਬਰਾਂ ਲਈ 15 ਸਾਲ ਦਾ ਸਮਾਂ ਹੈ ਜਿਸ ਤੋਂ ਬਾਅਦ ਟੈਕਸ ਛੋਟ ਤਹਿਤ ਆਉਣ ਵਾਲੀ ਰਾਸ਼ੀ ਨੂੰ ਕਢਾ ਸਕਦੇ ਹਨ, ਪਰ ਸਬਸ¬ਕ੍ਰਾਈਬਰ ਇਸ ਨੂੰ 5 ਸਾਲ ਅਤੇ ਵਧਾਉਣ ਲਈ ਅਪਲਾਈ ਕਰ ਸਕਦੇ ਹਨ ਅਤੇ ਉਹ ਇਹ ਚੁਣ ਸਕਦੇ ਹਨ ਕਿ ਯੋਗਦਾਨ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਜਾਂ ਨਹੀਂ

ਟੈਕਸ ਬੈਨੀਫਿਟ:

ਪਬਲਿਕ ਪ੍ਰੋਵੀਡੈਂਟ ਫੰਡ ’ਚ ਆਈਟੀ ਐਕਟ ਦੇ ਸੈਕਸ਼ਨ 80ਸੀ ਤਹਿਤ ਟੈਕਸ ਬੈਨੀਫਿਟ ਮਿਲਦਾ ਹੈ ਇਸ ’ਚ ਸਕੀਮ ’ਚ ਨਿਵੇਸ਼ ਕੀਤੀ ਗਈ ਰਾਸ਼ੀ ’ਤੇ 1.5 ਲੱਖ ਰੁਪਏ ਤੱਕ ਦਾ ਡਿਡਕਸ਼ਨ ਲਿਆ ਜਾ ਸਕਦਾ ਹੈ ਪੀਪੀਐੱਫ ’ਚ ਕਮਾਈ ਗਈ ਵਿਆਜ ਅਤੇ ਮੈਚਓਰਿਟੀ ਦੀ ਰਾਸ਼ੀ ਦੋਵਾਂ ’ਤੇ ਟੈਕਸ ਛੋਟ ਮਿਲਦੀ ਹੈ

ਨਿਵੇਸ਼ ਦੀ ਸੁਰੱਖਿਆ:

ਸਰਕਾਰ ਰਾਹੀਂ ਸਮਰਪਿਤ ਸੇਵਿੰਗ ਸਕੀਮ ਹੋਣ ਨਾਲ ਸਬਸ¬ਕ੍ਰਾਈਬਰਾਂ ਨੂੰ ਇਸ ’ਚ ਨਿਵੇਸ਼ ਕਰਨ ’ਤੇ ਪੂਰੀ ਸੁਰੱਖਿਆ ਮਿਲਦੀ ਹੈ ਇਸ ’ਚ ਕਮਾਏ ਗਏ ਵਿਆਜ ’ਤੇ ਸਾੱਵਰੇਨ ਗਰੰਟੀ ਹੁੰਦੀ ਹੈ ਜੋ ਇਸ ਨੂੰ ਬੈਂਕ ਦੇ ਵਿਆਜ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਬਣਾਉਂਦੀ ਹੈ ਇਸ ਦੀ ਤੁਲਨਾ ’ਚ ਬੈਂਕ ਡਿਪਾਜਿਟ ਤੇ ਡਿਪਾਜਿਟ ਇੰਸ਼ੋਰੈਂਸ ਐਂਡ ਕੈ੍ਰਡਿਟ ਗਰੰਟੀ ਕਾਰਪੋਰੇਸ਼ਨ ਰਾਹੀਂ ਇੱਕ ਲੱਖ ਰੁਪਏ ਤੱਕ ਦੀ ਰਕਮ ’ਤੇ ਬੀਮਾ ਮਿਲਦਾ ਹੈ

ਜ਼ਰੂਰੀ ਦਸਤਾਵੇਜ਼:

ਪੀਪੀਐੱਫ ਅਕਾਊਂਟ ਖੋਲ੍ਹਣ ਦਾ ਫਾਰਮ (ਫਾਰਮ-ਏ), ਇਸ ਨੂੰ ਬੈਂਕ ਸ਼ਾਖਾਵਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਆੱਨਲਾਇਨ ਡਾਊਨਲੋਡ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਪਛਾਣ ਪੱਤਰ, ਪਤੇ ਦਾ ਪ੍ਰਮਾਣ, ਖਾਤਾਧਾਰਕ ਦਾ ਫੋਟੋਗ੍ਰਾਫ, ਨਾਮਿਨੇਸ਼ਨ ਫਾਰਮ ਆਦਿ ਚਾਹੀਦਾ ਹੈ

ਪੀਪੀਐੱਫ ਲਈ ਯੋਗਤਾ ਸ਼ਰਤਾਂ:

ਕੋਈ ਵੀ ਵਿਅਕਤੀ ਜੋ ਭਾਰਤ ਦਾ ਨਿਵਾਸੀ ਹੈ, ਉਹ ਪੀਪੀਐੱਫ ਅਕਾਊਂਟ ਖੋਲ੍ਹ ਸਕਦਾ ਹੈ ਮਾਪਿਆਂ ਵੱਲੋਂ ਆਪਣੇ ਨਾਬਾਲਿਗ ਬੱਚਿਆਂ ਲਈ ਵੀ ਪੀਪੀਐੱਫ ਖੋਲ੍ਹੇ ਜਾ ਸਕਦੇ ਹਨ ਐੱਨਆਰਆਈ ਪੀਪੀਐੱਫ ਅਕਾਊਂਟ ਨਹੀਂ ਖੋਲ੍ਹ ਸਕਦੇ ਹਨ ਹਾਲਾਂਕਿ, ਇੱਕ ਭਾਰਤੀ ਨਿਵਾਸੀ ਜੋ ਪੀਪੀਐੱਫ ਅਕਾਊਂਟ ਖੋਲ੍ਹਣ ਤੋਂ ਬਾਅਦ ਐੱਨਆਰਆਈ ਬਣ ਗਿਆ ਹੈ, ਉਹ ਅਕਾਊਂਟ ਮੈਚਓਰਿਟੀ ਤੱਕ ਅਕਾਊਂਟ ਰੱਖ ਸਕਦਾ ਹੈ ਜੁਆਇੰਟ ਅਕਾਊਂਟ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ

ਪੀਪੀਐੱਫ ਲਾੱਗ-ਇੰਨ ਤੇ ਰਜਿਸਟ੍ਰੇਸ਼ਨ ਪ੍ਰਕਿਰਿਆ:

 • ਸਭ ਤੋਂ ਪਹਿਲਾਂ ਤੁਹਾਡੇ ਕੋਲ ਕਿਸੇ ਬੈਂਕ ’ਚ ਅਕਾਊਂਟ ਹੋਣਾ ਚਾਹੀਦਾ ਹੈ
 • ਉਸ ਅਕਾਊਂਟ ਦੀ ਨੈੱਟ ਬੈਂਕਿੰਗ ’ਚ ਲਾੱਗ-ਇੰਨ ਕਰੋ
 • ‘ਓਪਨ’ ਪੀਪੀਐੱਫ ‘ਅਕਾਊਂਟ’ ਬਦਲ ’ਤੇ ਕਲਿੱਕ ਕਰੋ
 • ‘ਸੈਲਫ ਅਕਾਊਂਟ’ (ਨਿੱਜੀ ਅਕਾਊਂਟ) ਅਤੇ ‘ਮੀਨੋਰ ਅਕਾਊਂਟ’ (ਨਾਬਾਲਿਗ ਅਕਾਊਂਟ) ’ਚੋਂ ਕੋਈ ਇੱਕ ਬਦਲ ਚੁਣੋ
 • ਮੰਗੀ ਗਈ ਜਾਣਕਾਰੀ ਭਰੋ ਜਿਵੇਂ ਨਾਮਿਨੀ, ਬੈਂਕ ਜਾਣਕਾਰੀ ਆਦਿ
 • ਜਾਣਕਾਰੀ ਵੈਰੀਫਾਈ ਕਰੋ, ਇਸ ਤੋਂ ਬਾਅਦ ਉਹ ਰਕਮ ਦਰਜ ਕਰੋ ਜਿਸ ਨੂੰ ਤੁਸੀਂ ਜਮ੍ਹਾ ਕਰਨਾ ਚਾਹੁੰਦੇ ਹੋ
 • ਇਸ ਤੋਂ ਬਾਅਦ ਤੁਸੀਂ ਆਪਣੇ ਬੈਂਕ ਅਕਾਊਂਟ ’ਚ ‘ਸਟੈਡਿੰਗ ਇਨਟਰਕਸ਼ਨਜ਼’ ਨੂੰ ਐਕਟਿਵ ਕਰਨ ਲਈ ਕਿਹਾ ਜਾਏਗਾ ਤਾਂ ਕਿ ਤੈਅ ਸਮੇਂ ’ਤੇ ਤੁਹਾਡੇ ਬੈਂਕ ਅਕਾਊਂਟ ’ਚੋਂ ਖੁਦ ਹੀ ਰਾਸ਼ੀ ਕੱਟ ਜਾਵੇ |

ਇਸ ਤੋਂ ਬਾਅਦ ਤੁਹਾਡੇ ਰਜਿਸਟਰ ਮੋਬਾਇਲ ਨੰਬਰ ’ਤੇ ਓਟੀਪੀ ਆਏਗਾ ਓਟੀਪੀ ਦਰਜ ਕਰਨ ਤੋਂ ਬਾਅਦ, ਤੁਹਾਡਾ ਪੀਪੀਐੱਫ ਖੁੱਲ੍ਹ ਜਾਏਗਾ ਕੁਝ ਬੈਂਕ ਤੁਹਾਨੂੰ ਦਿੱਤੀ ਗਈ ਜਾਣਕਾਰੀ ਦੇ ਦਸਤਾਵੇਜ਼ ਅਤੇ ਰੈਫਰੈਂਸ ਨੰਬਰ ਜਮ੍ਹਾ ਕਰਨ ਦੀ ਮੰਗ ਵੀ ਕਰ ਸਕਦੇ ਹਨ ਧਿਆਨ ਰਹੇ ਕਿ ਪੀਪੀਐੱਫ ਅਕਾਊਂਟ ਖੋਲ੍ਹਣ ਦੀ ਹਰ ਬੈਂਕ ਦੀ ਆਪਣੀ ਵੱਖ ਪ੍ਰਕਿਰਿਆ ਹੈ, ਪਰ ਕੁਝ ਮੂਲ ਗੱਲਾਂ ਸਮਾਨ ਰਹਿੰਦੀਆਂ ਹਨ

ਪੀਪੀਐੱਫ ਪਾਸਬੁੱਕ:

ਪੀਪੀਐੱਫ ਲੰਬੇ ਸਮੇਂ ਲਈ ਕੀਤੇ ਜਾਣ ਵਾਲਾ ਤੈਅ ਆਮਦਨ ਨਿਵੇਸ਼ ਹੈ ਇਸ ਲਈ, ਪੀਪੀਐੱਫ ਤੁਹਾਨੂੰ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਆਪਣੇ ਨਿਵੇਸ਼ ਦਾ ਰਿਕਾਰਡ ਰੱਖ ਸਕੋ ਪੀਪੀਐੱਫ ਪਾਸਬੁੱਕ ’ਚ ਤੁਹਾਡੇ ਨਿਵੇਸ਼ ਦੀਆਂ ਸਾਰੀਆਂ ਜਾਣਕਾਰੀਆਂ ਹੁੰਦੀਆਂ ਹਨ

ਪੀਪੀਐੱਫ ਵਿਆਜ:

ਪੀਪੀਐੱਫ ਇੱਕ ਨਿਸ਼ਚਿਤ ਆਮਦਨ ਨਿਵੇਸ਼ ਹੈ ਪੀਪੀਐੱਫ ਅਕਾਊਂਟ ’ਤੇ ਵਿਆਜ ਦਰ ਪ੍ਰਤੀ ਤਿਮਾਹੀ (ਹਰ ਤਿੰਨ ਮਹੀਨਿਆਂ ’ਚ) ਕੇਂਦਰ ਸਰਕਾਰ ਵੱਲੋਂ ਤੈਅ ਕੀਤੀ ਜਾਂਦੀ ਹੈ ਪੀਪੀਐੱਫ ’ਤੇ ਵਿਆਜ ਹਰ ਮਹੀਨੇ ਦਿੱਤਾ ਜਾਂਦਾ ਹੈ

ਅਤੇ ਮਹੀਨੇ ਦੀ ਪੰਜ ਤਾਰੀਖ ਤੋਂ ਪਹਿਲਾਂ ਜੋ ਰਕਮ ਪੀਪੀਐੱਫ ਅਕਾਊਂਟ ’ਚ ਹੁੰਦੀ ਹੈ ਉਸ ’ਤੇ ਵਿਆਜ ਲੱਗਦਾ ਹੈ ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜ਼ਿਆਦਾਤਰ ਲਾਭ ਪ੍ਰਾਪਤ ਕਰਨ ਲਈ, ਮਹੀਨੇ ਦੀ 1 ਅਤੇ 5 ਤਾਰੀਖ ’ਚ ਰਕਮ ਜਮ੍ਹਾ ਕਰ ਦਿੱਤੀ ਜਾਣੀ ਚਾਹੀਦੀ ਹੈ

ਅਟੈਚਮੈਂਟ ਇਮਿਊਨਿਟੀ:

ਪੀਪੀਐੱਫ ਅਕਾਊਂਟ ਪਹਿਲਾਂ ਜਨਤਕ ਭਵਿੱਖ ਨਿਧੀ ਐਕਟ, 1968 ਰਾਹੀਂ ਕੰਟਰੋਲ ਕੀਤਾ ਗਿਆ ਸੀ, ਜਿਸ ਨੇ ਪੀਪੀਐੱਫ ਅਕਾਊਂਟ ਨੂੰ ਕਿਸੇ ਵੀ ਅਦਾਲਤ ਰਾਹੀਂ ਅਟੈਚਮੈਂਟ ਨਾਲ ਸੁਰੱਖਿਅਤ ਕੀਤਾ ਸੀ ਬਜਟ 2018 ਨੇ ਪੀਪੀਐੱਫ ਐਕਟ ਨੂੰ ਰੱਦ ਕਰ ਦਿੱਤਾ ਅਤੇ ਸਰਕਾਰੀ ਬੱਚਤ ਬੈਂਕ ਐਕਟ, 1873 ਤਹਿਤ ਪੀਪੀਐੱਫ ਅਕਾਊਂਟ ਸ਼ੁਰੂ ਹੋਇਆ

ਵਿੱਤ ਬਿੱਲ, 2018 ’ਚ ਸੋਧ ਨੇ ਸਰਕਾਰੀ ਬੱਚਤ ਬੈਂਕ ਐਕਟ ’ਚ ਅਟੈਚਮੈਂਟ ਖਿਲਾਫ਼ ਸੁਰੱਖਿਆ ਨੂੰ ਜੋੜਿਆ ਪੀਪੀਐੱਫ ਅਕਾਊਂਟ ਸਰਕਾਰੀ ਬੱਚਤ ਬੈਂਕ ਐਕਟ, 1873 ਤਹਿਤ ਕਿਸੇ ਵੀ ਲੋਨ ਜਾਂ ਲਾਈਬਿਲਿਟੀ ਲਈ ਕਿਸੇ ਵੀ ਅਦਾਲਤ ਦਾ ਆਦੇਸ਼ ਲਾਗੂ ਨਹੀਂ ਹੁੰਦਾ ਇਹ ਅਕਾਊਂਟ ਹੋਲਡਰਾਂ ਨੂੰ ਆਮਦਨ ਟੈਕਸ ਵਿਭਾਗ ਸਮੇਤ ਸਾਰੇ ਲੈਣਦਾਰਾਂ ਖਿਲਾਫ਼ ਸੁਰੱਖਿਆ ਪ੍ਰਦਾਨ ਕਰਦਾ ਹੈ

ਪੀਪੀਐੱਫ ’ਤੇ ਲੋਨ ਦੀ ਸੁਵਿਧਾ:

ਪੀਪੀਐੱਫ ਅਕਾਊਂਟ ’ਤੇ ਲੋਨ ਲੈਣ ਦੀ ਸੁਵਿਧਾ ਅਕਾਊਂਟ ਖੋਲਣ ਦੀ ਤਰੀਖ ਤੋਂ ਤੀਜੇ ਫਾਈਨੈਂਸ਼ੀਅਲ ਸਾਲ ਤੋਂ ਲੈ ਕੇ ਛੇਵੇਂ ਫਾਈਨੈਂਸ਼ੀਅਲ ਸਾਲ ਤੱਕ ਉਪਲੱਬਧ ਹੁੰਦੀ ਹੈ ਦੂਜੇ ਸ਼ਬਦਾਂ ’ਚ, ਉਸ ਫਾਈਨੈਂਸ਼ੀਅਲ ਸਾਲ ਦੇ ਅੰਤ ਜਿਸ ’ਚ ਅਕਾਊਂਟ ਖੋਲਿ੍ਹਆ ਗਿਆ ਸੀ, ਤੋਂ ਇੱਕ ਸਾਲ ਦੀ ਸਮਾਪਤੀ ਤੋਂ ਬਾਅਦ ਕਿਸੇ ਵੀ ਸਮੇਂ ਪੀਪੀਐੱਫ ਨੂੰ ਗਹਿਣੇ ਰੱਖ ਲੋਨ ਲਿਆ ਜਾ ਸਕਦਾ ਹੈ,

ਪਰ ਇਹ ਉਸ ਫਾਈਨੈਂਸ਼ੀਅਲ ਸਾਲ ਦੇ ਅੰਤ ਜਿਸ ’ਚ ਅਕਾਊਂਟ ਖੋਲਿ੍ਹਆ ਗਿਆ ਸੀ, ਤੋਂ ਪੰਜ ਸਾਲ ਦੀ ਸਮਾਪਤੀ ਤੋਂ ਪਹਿਲਾਂ ਹੋਣਾ ਚਾਹੀਦਾ ਹੈ

ਬੰਦ ਪਏ ਪੀਪੀਐੱਫ ਅਕਾਊਂਟ ਨੂੰ ਫਿਰ ਤੋਂ ਐਕਟਿਵ ਕਰਨਾ:

ਜੇਕਰ ਹਰ ਸਾਲ 500 ਰੁਪਏ ਦਾ ਘੱਟੋ-ਘੱਟ ਯੋਗਦਾਨ ਨਹੀਂ ਕੀਤਾ ਜਾਂਦਾ ਹੈ, ਤਾਂ ਪੀਪੀਐੱਫ ਅਕਾਊਂਟ ਬੰਦ ਹੋ ਜਾਂਦਾ ਹੈ ਅਕਾਊਂਟ ਨੂੰ ਦੁਬਾਰਾ ਐਕਟਿਵ ਕਰਨ ਲਈ ਇੱਕ ਲਿਖਤ ਬਿਨੈ ਉਸ ਡਾਕਘਰ ਜਾਂ ਬੈਂਕ ਸ਼ਾਖਾ ’ਚ ਜਮ੍ਹਾ ਕਰਨਾ ਹੋਵੇਗਾ

ਜਿੱਥੇ ਪੀਪੀਐੱਫ ਅਕਾਊਂਟ ਹੈ ਬੰਦ ਕੀਤੇ ਜਾ ਚੁੱਕੇ ਅਕਾਊਂਟ ਲਈ ਹਰੇਕ ਸਾਲ 50 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਐਕਟਿਵ ਕਰਨ ਲਈ ਜਿੰਨੇ ਸਾਲਾਂ ਲਈ ਅਕਾਊਂਟ ਬੰਦ ਹੁੰਦਾ ਹੈ ਹਰ ਸਾਲ ਮੁਤਾਬਕ, 500 ਰੁਪਏ ਬਕਾਇਆ ਦੇਣਾ ਪੈਂਦਾ ਹੈ

ਪੀਪੀਐੱਫ ਖਾਤੇ ’ਚੋਂ ਪੈਸਾ ਕੱਢਣਾ:

ਪੀਪੀਐੱਫ ਅਕਾਊਂਟ ਖੋਲ੍ਹਣ ਦੇ ਪੰਜ ਸਾਲਾਂ ਬਾਅਦ ਕੁਝ ਪੈਸਾ ਉਸ ’ਚੋਂ ਕੱਢਿਆ ਜਾ ਸਕਦਾ ਹੈ ਉਦਾਹਰਨ, ਜੇਕਰ ਅਕਾਊਂਟ 1 ਜਨਵਰੀ, 2012 ਨੂੰ ਖੋਲਿ੍ਹਆ ਗਿਆ ਸੀ, ਤਾਂ ਫਾਈਨੈਂਸ਼ੀਅਲ ਸਾਲ 2017-18 ਤੋਂ ਬਾਅਦ ਪੀਪੀਐੱਫ ਅਕਾਊਂਟ ’ਚ ਮੌਜ਼ੂਦ ਕੁਝ ਪੈਸਾ ਕੱਢਿਆ ਜਾ ਸਕਦਾ ਹੈ ਇੱਕ ਸਾਲ ’ਚ ਸਿਰਫ਼ ਇੱਕ ਵਾਰ ਪੈਸਾ ਕਢਵਾਉਣ ਦੀ ਇਜਾਜ਼ਤ ਹੈ ਇੱਕ ਸਾਲ ’ਚ ਹੇਠ ਲਿਖਿਆਂ ’ਚੋਂ ਸਭ ਤੋਂ ਘੱਟ ਰਕਮ ਵੀ ਕੱਢ ਸਕਦੇ ਹਾਂ

ਜਿਸ ਸਾਲ ’ਚ ਪੈਸੇ ਕਢਾਉਣੇ ਹਨ ਉਸ ਤੋਂ ਪਿਛਲੇ ਸਾਲ ’ਚ ਜੋ ਮੌਜ਼ੂਦਾ ਬੈਲੰਸ ਸੀ, ਉਸ ਦਾ 50 ਪ੍ਰਤੀਸ਼ਤ ਜਿਸ ਸਾਲ ’ਚ ਕਢਵਾਉਣਾ ਹੈ ਉਸ ਤੋਂ ਚਾਰ ਸਾਲ ਪਹਿਲਾਂ ਮੌਜ਼ੂਦਾ ਬੈਲੰਸ ਦਾ 50 ਪ੍ਰਤੀਸ਼ਤ ਪੀਪੀਐੱਫ ਅਕਾਊਂਟ ਨਾਲ ਮੈਚਓਰਿਟੀ ਤੋਂ ਪਹਿਲਾਂ ਪੈਸਾ ਕਢਵਾਉਣ ਲਈ ਫਾਰਮ ਸੀ ਜਮ੍ਹਾ ਕਰਨਾ ਜ਼ਰੂਰੀ ਹੈ

ਅਕਾਊਂਟ ਹੋਲਡਰ ਦੀ ਮੌਤ:

ਪੀਪੀਐੱਫ ਅਕਾਊਂਟ ਦੀ ਰਕਮ ’ਤੇ ਨਾਮਿਨੀ/ਕਾਨੂੰਨੀ ਉੱਤਰ-ਅਧਿਕਾਰੀ ਰਾਹੀਂ ਦਾਅਵਾ ਕੀਤਾ ਜਾ ਸਕਦਾ ਹੈ ਦਾਵੇਦਾਰ ਨੂੰ ਫਾਰਮ ਜੀ ਦੇ ਨਾਲ ਇੱਕ ਬਿਨੈ ਪੱਤਰ ਪੇਸ਼ ਕਰਨਾ ਹੋਵੇਗਾ, ਫਾਰਮ ਜੀ ’ਚ ਦਾਅਵੇ ਨਾਲ ਸਬੰਧਿਤ ਜਾਣਕਾਰੀ ਜਿਵੇਂ ਅਕਾਊਂਟ ਨੰਬਰ, ਨਾਮਿੱਨੀ ਦੀ ਜਾਣਕਾਰੀ ਆਦਿ ਸ਼ਾਮਲ ਕਰਨ ਦੀ ਜ਼ਰੂਰਤ ਹੁੰਦੀ ਹੈ ਪੀਪੀਐੱਫ ਅਕਾਊਂਟ ’ਚ ਰਕਮ ਦਾ ਦਾਅਵਾ ਕਰਨ ਲਈ ਹੇਠ ਲਿਖੇ ਦਸਤਾਵੇਜ਼ਾਂ ਨੂੰ ਪੇਸ਼ ਕਰਨਾ ਜ਼ਰੂਰੀ ਹੈ:

ਅਜਿਹੀ ਸਥਿਤੀ ਜਿੱਥੇ ਅਕਾਊਂਟ ਹੋਲਡਰ ਨੇ ਨਾਮਿਨੀ ਬਣਾਇਆ ਹੈ

 • ਸਾਰੇ ਨਾਮਿਨੀ ਨੂੰ ਫਾਰਮ-ਜੀ ਭਰਨਾ ਹੋਵੇਗਾ
 • ਅਕਾਊਂਟ ਹੋਲਡਰ ਦਾ ਮੌਤ ਪ੍ਰਮਾਣ ਪੱਤਰ
 • ਗਾਹਕ ਦੀ ਪਾਸਬੁੱਕ

ਅਜਿਹੀ ਸਥਿਤੀ ’ਚ ਜਿੱਥੇ ਅਕਾਊਂਟ ਹੋਲਡਰ ਵੱਲੋਂ ਨਾਮਿਨੀ ਨਹੀਂ ਬਣਾਇਆ ਗਿਆ ਹੈ ਅਤੇ ਕਾਨੂੰਨੀ ਸਾਬੂਤਾਂ ਰਾਹੀਂ ਦਾਅਵੇ ਦਾ ਸਮਰੱਥਨ ਕੀਤਾ ਜਾਂਦਾ ਹੈ

 • ਕਾਨੂੰਨੀ ਉੱਤਰ-ਅਧਿਕਾਰੀ ਰਾਹੀਂ ਭਰਿਆ ਗਿਆ ਫਾਰਮ-ਜੀ
 • ਅਕਾਊਂਟ ਹੋਲਡਰ ਦਾ ਮੌਤ ਪ੍ਰਮਾਣ ਪੱਤਰ
 • ਉੱਤਰ-ਅਧਿਕਾਰ ਪ੍ਰਮਾਣ ਪੱਤਰ, ਪ੍ਰਸ਼ਾਸਨ ਦਾ ਪੱਤਰ ਜਾਂ ਵਸੀਅਤ ਦੀ ਕਾਪੀ
 • ਗਾਹਕ ਦੀ ਪਾਸਬੁੱਕ

ਅਜਿਹੀ ਸਥਿਤੀ ’ਚ ਜਿੱਥੇ ਅਕਾਊਂਟ ਹੋਲਡਰ ਵੱਲੋਂ ਨਾਮਿਨੀ ਨਹੀਂ ਬਣਾਇਆ ਗਿਆ ਹੈ ਅਤੇ ਦਾਅਵਾ ਰਕਮ ਇੱਕ ਲੱਖ ਰੁਪਏ ਤੋਂ ਘੱਟ ਹੈ

 • ਕਾਨੂੰਨੀ ਉੱਤਰ-ਅਧਿਕਾਰੀ ਵੱਲੋਂ ਭਰਿਆ ਗਿਆ ਫਾਰਮ ਜੀ
 • ਅਕਾਊਂਟ ਹੋਲਡਰ ਦਾ ਮੌਤ ਪ੍ਰਮਾਣ-ਪੱਤਰ
 • ਸਟੰਪ ਪੇਪਰ ’ਤੇ ਇਕਰਾਰਨਾਮਾ 1 ਤੋਂ ਫਾਰਮ-ਜੀ  (ਮੁਆਵਜ਼ਾ ਪੱਤਰ)
 • ਸਟੰਪ ਪੇਪਰ ’ਤੇ ਇਕਰਾਰਨਾਮਾ 2 ਤੋਂ ਫਾਰਮ-ਜੀ (ਵਚਨ ਪੱਤਰ)
 • ਸਟੰਪ ਪੇਪਰ ’ਤੇ ਇਕਰਾਰਨਾਮਾ 3 ਤੋਂ ਫਾਰਮ-ਜੀ (ਵਚਨ ਪੱਤਰ ਤੇ ਗੈਰ-ਸਵੀਕਾਰ ਪੱਤਰ)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ