preserve relationships

ਰਿਸ਼ਤਿਆਂ ਨੂੰ ਸਹੇਜ ਕੇ ਰੱਖੋ
ਰਿਸ਼ਤਿਆਂ ਦੇ ਮਹੱਤਵ ਦੇ ਵਿਸ਼ੇ ’ਚ ਅਸੀਂ ਬਹੁਤ ਕੁਝ ਲਿਖਦੇ, ਪੜ੍ਹਦੇ ਅਤੇ ਸੁਣਦੇ ਹਾਂ ਇਨਸਾਨ ਆਪਣੇ ਰਿਸ਼ਤੇਦਾਰਾਂ ਅਤੇ ਭੈਣ-ਭਰਾਵਾਂ ਨਾਲ ਸ਼ੋਭਾਮਈ ਹੁੰਦਾ ਹੈ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ

ਪਰ ਰਿਸ਼ਤਿਆਂ ਨੂੰ ਸਹੇਜ ਕੇ ਰੱਖਣਾ ਸਭ ਦਾ ਫਰਜ਼ ਹੁੰਦਾ ਹੈ ਆਪਣੇ ਹੰਕਾਰ ਦੀ ਬਲੀ ਦੇ ਕੇ ਜੇਕਰ ਰਿਸ਼ਤਿਆਂ ਨੂੰ ਬਚਾਉਣਾ ਪਵੇ ਤਾਂ ਸੌਦਾ ਮਹਿੰਗਾ ਨਹੀਂ ਹੈ ਸੁੱਖ-ਦੁੱਖ ’ਚ ਜਦੋਂ ਤੁਸੀਂ ਰਿਸ਼ਤੇ-ਨਾਤੇਦਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹੁੰਦੇ ਹੋ ਉਦੋਂ ਮਨੁੱਖ ਦੀ ਸ਼ਾਨ ਹੀ ਨਿਰਾਲੀ ਹੁੰਦੀ ਹੈ

ਕੁਝ ਦਿਨ ਪਹਿਲਾਂ ਰਿਸ਼ਤਿਆਂ ਦੇ ਕ੍ਰਮਵਾਰ ਗਿਰਾਵਟ ਨੂੰ ਦਰਸਾਉਣ ਵਾਲੀ ਛੋਟੀ ਜਿਹੀ ਕਵਿਤਾ ਪੜ੍ਹੀ ਸੀ, ਮਨ ਨੂੰ ਛੂਹ ਗਈ ਉਸ ’ਚ ਕਿਹਾ ਸੀ ਕਿ ਆਦਮੀ ਜਦੋਂ ਪਿੱਤਲ ’ਚ ਖਾਣਾ ਖਾਂਦਾ ਸੀ ਭਾਵ ਉਸ ਸਮੇਂ ਘਰ ’ਚ ਕੋਈ ਵਿਸ਼ੇਸ਼ ਤਾਮਝਾਮ ਨਹੀਂ ਹੁੰਦੀ ਸੀ ਘਰ ’ਚ ਮਹਿੰਗੀ ਕਰਾਕਰੀ ਆਦਿ ਨਹੀਂ ਹੁੰਦੀ ਸੀ, ਦਿਖਾਵਾ ਨਹੀਂ ਹੁੰਦਾ ਸੀ ਉਦੋਂ ਘਰ ਆਉਣ ਵਾਲੇ ਰਿਸ਼ਤੇਦਾਰਾਂ ਜਾਂ ਮਹਿਮਾਨਾਂ ਦੇ ਸਵਾਗਤ-ਸਤਿਕਾਰ ’ਚ ਕੋਈ ਕਮੀ ਨਹੀਂ ਰੱਖੀ ਜਾਂਦੀ ਸੀ ਉਸ ਸਮੇਂ ਜਦੋਂ ਕੋਈ ਮਹਿਮਾਨ ਆਉਂਦਾ ਸੀ ਤਾਂ ਉਸ ਨੂੰ ਦੇਖ ਕੇ ਘਰ ਪਰਿਵਾਰ ਖੁਸ਼ ਹੋ ਜਾਂਦਾ ਸੀ

ਉਸ ਦੇੇ ਸਵਾਗਤ ’ਚ ਪੂਰਾ ਪਰਿਵਾਰ ਮੰਨੋ ਵਿਛ-ਵਿਛ ਜਾਂਦਾ ਸੀ ਉਦੋਂ ਮਹਿਮਾਨ ਭਾਰ ਨਹੀਂ ਲਗਦਾ ਸੀ ਸਗੋਂ ਈਸ਼ਵਰ ਦਾ ਰੂਪ ਪ੍ਰਤੀਤ ਹੁੰਦਾ ਸੀ

Also Read :-

ਉਸ ਤੋਂ ਬਾਅਦ ਜਦੋਂ ਮਿੱਟੀ ਦੇ ਬਰਤਨਾਂ ਦਾ ਚਲਨ ਸ਼ੁਰੂ ਹੋਣ ਲੱਗਿਆ ਉਨ੍ਹਾਂ ਬਰਤਨਾਂ ’ਚ ਖਾਂਦੇ ਹੋਏ ਉਹ ਰਿਸ਼ਤਿਆਂ ਨੂੰ ਜ਼ਮੀਨ ਨਾਲ ਜੁੜ ਕੇ ਨਿਭਾਉਣ ਲੱਗਿਆ ਜ਼ਮੀਨ ਨਾਲ ਜੁੜਨ ਦਾ ਅਰਥ ਹੈ ਕਿ ਉਹ ਆਪਣਾ ਫਰਜ਼ ਸਮਝ ਕੇ ਹੀ ਰਿਸ਼ਤੇਦਾਰਾਂ ਦੀ ਆਓ ਭਗਤ ਕਰਦਾ ਸੀ ਉਹ ਰਿਸ਼ਤਿਆਂ ਨੂੰ ਨਿਭਾਉਣ ਲਈ ਜੀ-ਜਾਨ ਨਾਲ ਯਤਨ ਕਰਦਾ ਸੀ ਉਹ ਰਿਸ਼ਤਿਆਂ ਦਾ ਮੁੱਲ ਜਾਣਦਾ ਅਤੇ ਸਮਝਦਾ ਸੀ ਉਨ੍ਹਾਂ ਨੂੰ ਨਿਭਾਉਣ ਦਾ ਤੌਰ-ਤਰੀਕਾ ਉਸ ਨੂੰ ਪਤਾ ਸੀ ਇਸ ਲਈ ਜਿੰਨਾ ਹੋ ਸਕੇ ਉਹ ਆਪਣਾ ਫਰਜ਼ ਨਿਭਾਉਂਦਾ ਸੀ

ਫਿਰ ਪਿੱਤਲ ਦੇ ਬਰਤਨਾਂ ਦੀ ਵਰਤੋਂ ਘਰਾਂ ’ਚ ਹੋਣ ਲੱਗੀ ਸੀ ਮਨੁੱਖ ਸਾਲ ਛੇ ਮਹੀਨਿਆਂ ’ਚ ਉਨ੍ਹਾਂ ਬਰਤਨਾਂ ਨੂੰ ਚਮਕਾ ਲੈਂਦਾ ਸੀ ਉਸੇ ਤਰ੍ਹਾਂ ਰਿਸ਼ਤਿਆਂ ਨੂੰ ਵੀ ਚਮਕਾਉਂਦਾ ਰਹਿੰਦਾ ਸੀ, ਭਾਵ ਮੌਕਾ ਮਿਲੇ ਤਾਂ ਰਿਸ਼ਤੇਦਾਰਾਂ ਨੂੰ ਮਿਲਣ ਚਲਿਆ ਜਾਂਦਾ ਸੀ ਅਤੇ ਉਹ ਵੀ ਮਿਲਣ ਲਈ ਆ ਜਾਇਆ ਕਰਦੇ ਸਨ ਇਸ ਤਰ੍ਹਾਂ ਪਿਆਰ ਅਤੇ ਭਾਈਚਾਰਾ ਸੱਚੇ ਮਨ ਨਾਲ ਨਿਭਾਇਆ ਜਾਂਦਾ ਸੀ ਦੂਜੇ ਰਿਸ਼ਤਿਆਂ ’ਚ ਦਿਖਾਵਾਪਣ ਨਹੀਂ ਹੁੰਦਾ ਸੀ ਸਾਰੇ ਇੱਕ-ਦੂਸਰੇ ਲਈ ਖਿਚਾਅ ਮਹਿਸੂਸ ਕਰਿਆ ਕਰਦੇ ਸਨ ਇਸ ਲਈ ਉਦੋਂ ਰਿਸ਼ਤੇ ਸਦਾ ਹੀ ਚਮਕਦੇ ਰਹਿੰਦੇ ਸਨ

ਉਸ ਤੋਂ ਬਾਅਦ ਸਮਾਂ ਆ ਗਿਆ ਜਦੋਂ ਪਰਿਵਾਰ ਵਾਲੇ ਸਟੀਲ ਦੇ ਬਰਤਨਾਂ ’ਚ ਭੋਜਨ ਖਾਣ ਲੱਗੇ ਲੰਮੇ ਸਮੇਂ ਤੱਕ ਚੱਲਣ ਵਾਲੇ ਇਨ੍ਹਾਂ ਬਰਤਨਾਂ ਦੀ ਤਰ੍ਹਾਂ ਰਿਸ਼ਤੇ ਵੀ ਲੰਮੇ ਸਮੇਂ ਚੱਲਿਆ ਕਰਦੇ ਸਨ ਉਸ ਸਮੇਂ ਤੱਕ ਵੀ ਰਿਸ਼ਤਿਆਂ ਨੂੰ ਲੰਮੇ ਸਮੇਂ ਤੱਕ ਨਿਭਾਉਣ ਦੀ ਪੁਰਾਤਨ ਰੀਤ ਚੱਲੀ ਆ ਰਹੀ ਸੀ ਆਪਸੀ ਭਾਈਚਾਰਾ ਅਤੇ ਤਾਲਮੇਲ ਬਣਿਆ ਰਹਿੰਦਾ ਸੀ, ਲੋਕ ਰਿਸ਼ਤਿਆਂ ਦਾ ਸਨਮਾਨ ਕਰਦੇ ਸਨ ਉਸ ਦੇ ਲਈ ਯਤਨ ਵੀ ਕਰਦੇ ਸਨ ਅਤੇ ਕਿਸੇ ਨੂੰ ਨਰਾਜ਼ ਨਹੀਂ ਹੋਣ ਦਿੰਦੇ ਸਨ ਉਸ ਸਮੇਂ ਵੀ ਰਿਸ਼ਤਿਆਂ ਦੀ ਮਿਠਾਸ ਬਣੀ ਰਹਿੰਦੀ ਸੀ ਅਤੇ ਸਾਰੇ ਮਜ਼ਬੂਤ ਰਿਸ਼ਤੇ ’ਚ ਬੰਨ੍ਹੇ ਰਹਿੰਦੇ ਸਨ

ਹੁਣ ਕੱਚ ਦੇ ਬਰਤਨ ਜਦੋਂ ਤੋਂ ਘਰ ’ਚ ਵਰਤੇ ਜਾਣ ਲੱਗੇ ਹਨ ਜਿਸ ਤਰ੍ਹਾਂ ਕੱਚ ਦੇ ਬਰਤਨਾਂ ਨੂੰ ਹਲਕੀ ਜਿਹੀ ਸੱਟ ਲੱਗ ਜਾਵੇ ਤਾਂ ਉਹ ਟੁੱਟ ਕੇ ਬਿਖਰ ਜਾਂਦੇ ਹਨ ਉਨ੍ਹਾਂ ਦੀਆਂ ਕਿਰਚਾਂ ਚੁੱਭ ਜਾਣ ਤਾਂ ਬਹੁਤ ਦੁੱਖ ਹੁੰਦਾ ਹੈ ਉਸੇ ਤਰ੍ਹਾਂ ਇੱਕ ਹਲਕੀ ਜਿਹੀ ਸੱਟ ’ਚ ਰਿਸ਼ਤੇ ਖਿੱਲਰਣ ਲੱਗੇ ਹਨ ਦੂਸਰੇ ਦੀ ਕਹੀ ਗਈ ਗੱਲ ਮਨ ਨੂੰ ਚੁਭ ਜਾਂਦੀ ਹੈ ਕੋਈ ਦੂਸਰੇ ਦੀ ਗੱਲ ਨੂੰ ਸਹਿਣ ਨਹੀਂ ਕਰ ਪਾਉਂਦਾ, ਇਸ ਲਈ ਰਿਸ਼ਤੇ ਬਿਨ੍ਹਾਂ ਸਮੇਂ ਗਵਾਏ ਚਟਕਣ ਲੱਗੇ ਹਨ, ਉਨ੍ਹਾਂ ’ਚ ਦਰਾੜ ਆਉਣ ਲੱਗੀ ਹੈ ਇਸ ਦਰਾੜ ਨੂੰ ਭਰ ਪਾਉਣਾ ਅਸੰਭਵ ਜਿਹਾ ਹੋਣ ਲੱਗਿਆ ਹੈ ਇਸ ਦਾ ਕਾਰਨ ਇਹ ਹੈ ਕਿ ਕੋਈ ਝੁਕਣਾ ਨਹੀਂ ਚਾਹੁੰਦਾ ਆਪਣੀ ਗਲਤੀ ਸਵੀਕਾਰ ਕਰਨ ਲਈ ਵੀ ਕੋਈ ਤਿਆਰ ਹੀ ਨਹੀਂ ਹੁੰਦਾ

ਹੁਣ ਥਰਮੋਕੋਲ ਜਾਂ ਪੇਪਰ ਨਾਲ ਬਣੇ ਬਰਤਨਾਂ ਦੀ ਵਰਤੋਂ ਹੋਣ ਲੱਗੀ ਹੈ ਇਸ ਦੇ ਨਾਲ ਹੀ ਸਾਰੇ ਸਬੰਧ ਵੀ ਹੁਣ ਯੂਜ਼ ਐਂਡ ਥ੍ਰੋ ਹੋਣ ਲੱਗੇ ਹਨ ਕਹਿਣ ਦਾ ਅਰਥ ਇਹ ਹੈ ਕਿ ਅੱਜ-ਕੱਲ੍ਹ ਰਿਸ਼ਤੇ ਸਵਾਰਥ ਦੀ ਬੁਨਿਆਦ ’ਤੇ ਬਣਾਏ ਜਾਣ ਲੱਗੇ ਹਨ ਜਦੋਂ ਤੱਕ ਸਵਾਰਥ ਦੀ ਪੂਰਤੀ ਹੁੰਦੀ ਰਹਿੰਦੀ ਹੈ, ਉਦੋਂ ਤੱਕ ਗਧਾ ਵੀ ਬਾਪ ਹੁੰਦਾ ਹੈ ਸਵਾਰਥ ਨਿਕਲਦੇ ਹੀ ‘ਤੂੰ ਕੌਣ ਅਤੇ ਮੈਂ ਕੌਣ’ ਵਾਲਾ ਰਵੱਈਆ ਹੋ ਜਾਂਦਾ ਹੈ ਸਭ ਆਪਣੇ-ਆਪਣੇ ਰਸਤੇ ਚਲੇ ਜਾਂਦੇ ਹਨ ਫਿਰ ਕੋਈ ਕਿਸੇ ਨੂੰ ਪਹਿਚਾਣਦਾ ਹੀ ਨਹੀਂ ਹੈ

ਰਿਸ਼ਤਿਆਂ ਦੀ ਗਰਮਾਹਟ ਹੌਲੀ-ਹੌਲੀ ਘੱਟ ਹੋਣ ਲੱਗੀ ਹੈ ਉਨ੍ਹਾਂ ’ਚ ਬਰਫ ਵਰਗੀ ਠੰਡਕ ਜੰਮਣ ਲੱਗੀ ਹੈ ਪਤਾ ਨਹੀਂ ਕਦੋਂ ਇਹ ਬਰਫ ਪਿਘਲੇਗੀ ਅਤੇ ਸਾਡੇ ਰਿਸ਼ਤੇ ਪਹਿਲਾਂ ਵਾਂਗ ਬੰਦ ਮੁੱਠੀ ਦੇ ਸਮਾਨ ਮਜ਼ਬੂਤ ਬਣ ਸਕਣਗੇ ਅਤੇ ਇਹ ਸਭ ਭਾਵ ਹੁਣ ਕੋਰੀ ਕਲਪਨਾ ਬਣ ਕੇ ਹੀ ਰਹਿ ਜਾਣਗੇ? ਈਸ਼ਵਰ ਨੂੰ ਪ੍ਰਾਰਥਨਾ ਹੀ ਕਰ ਸਕਦੇ ਹਾਂ ਕਿ ਉਹ ਸਾਡੇ ਮਨਾਂ ’ਚ ਹੰਕਾਰ ਨੂੰ ਦੂਰ ਕਰਕੇ ਰਿਸ਼ਤਿਆਂ ਨੂੰ ਨਿਭਾਉਣ ਦੀ ਸ਼ਕਤੀ ਦੇਵੇ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ