pradhan mantri krishi sinchai yojana

pradhan mantri krishi sinchai yojanapradhan mantri krishi sinchai yojana ਸਰਕਾਰੀ ਯੋਜਨਾ ਪੀਐੱਮ ਕ੍ਰਿਸ਼ੀ ਸਿੰਚਾਈ ਯੋਜਨਾ ਹਰ ਖੇਤ ਨੂੰ ਮਿਲੇਗਾ ਪਾਣੀ ਸਾਡੀ ਭਾਰਤੀ ਅਰਥਵਿਵਸਥਾ ਦਾ ਬਹੁਤ ਵੱਡਾ ਹਿੱਸਾ ਖੇਤੀ ‘ਤੇ ਨਿਰਭਰ ਹੈ

ਸਾਲਾਂ ਤੋਂ ਭਾਰਤ ਦੇਸ਼ ਨੂੰ ਖੇਤੀ ਪ੍ਰਧਾਨ ਦੇਸ਼ ਹੀ ਕਿਹਾ ਜਾ ਰਿਹਾ ਹੈ ਦੇਸ਼ ਦੀ ਵਧਦੀ ਆਬਾਦੀ ਕਾਰਨ ਹਰ ਸਾਲ ਦੇਸ਼ ‘ਚ ਅਨਾਜ ਦੀ ਮੰਗ ਵਧਦੀ ਹੀ ਜਾ ਰਹੀ ਹੈ ਦੇਸ਼ ਦੀ ਸਪਲਾਈ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਚੰਗੀ ਕਿਸਮ ਦੀ ਖੇਤੀ ਬਹੁਤ ਜ਼ਰੂਰੀ ਹੈ ਅੱਜ-ਕੱਲ੍ਹ ਮਾਨਸੂਨ ਦਾ ਕੋਈ ਭਰੋਸਾ ਨਹੀਂ ਰਹਿ ਗਿਆ ਹੈ

ਕਈ ਵਾਰ ਕਈ ਸ਼ਹਿਰ ਸੋਕੇ ਦੀ ਚਪੇਟ ‘ਚ ਆ ਜਾਂਦੇ ਹਨ, ਜਿਸ ਵਜ੍ਹਾ ਨਾਲ ਕਿਸਾਨਾਂ ਦੀ ਪੂਰੀ ਫਸਲ ਖਰਾਬ ਹੋ ਜਾਂਦੀ ਹੈ ਕਿਸਾਨਾਂ ਦੇ ਹਿੱਤ ਲਈ ਇੱਕ ਨਵੀਂ ਯੋਜਨਾ ‘ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਯੋਜਨਾ ਦਾ ਮੁੱਖ ਉਦੇਸ਼ ਇਹ ਹੈ ਕਿ ਕਿਸਾਨਾਂ ਨੂੰ ਪਾਣੀ ਦੀ ਸਾਰਥਿਕਤਾ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸਿੰਚਾਈ ਦੇ ਨਵੇਂ ਸਾਧਨਾਂ ਬਾਰੇ ਦੱਸਣਾ

ਕੀ ਹੈ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ?

ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਇੱਕ ਉੱਨਤ ਸਿੰਚਾਈ ਪ੍ਰਣਾਲੀ ਹੈ, ਜਿਸ ਰਾਹੀਂ ਪੌਦੇ ਦੀ ਜੜ੍ਹ ਤੋਂ ਲੈ ਕੇ ਖਾਸ ਤੌਰ ‘ਤੇ ਬਣਾਈਆਂ ਗਈਆਂ ਪਲਾਸਟਿਕ ਪਾਈਪਾਂ ਰਾਹੀਂ ਘੱਟ ਸਮੇਂ ਦੇ ਫਰਕ ‘ਤੇ ਪਾਣੀ ਦਿੱਤਾ ਜਾਂਦਾ ਹੈ ਅਤੇ ਪਾਰੰਪਰਿਕ ਸਿੰਚਾਈ ਦੀ ਤੁਲਨਾ ‘ਚ 60 ਫੀਸਦੀ ਘੱਟ ਪਾਣੀ ਦੀ ਖਪਤ ਹੁੰਦੀ ਹੈ ਇਸ ਪ੍ਰਣਾਲੀ ਅਧੀਨ ਡ੍ਰਿੱਪ ਸਿੰਚਾਈ ਤਕਨੀਕ, ਸਪ੍ਰਿੰਕਲਰ ਸਿੰਚਾਈ ਤਕਨੀਕ ਅਤੇ ਰੇਨਗੰਨ ਸਿੰਚਾਈ ਤਕਨੀਕ ਇਸਤੇਮਾਲ ਕੀਤੀ ਜਾਂਦੀ ਹੈ, ਜਿਸ ਅਧੀਨ ਪਾਣੀ ਵੰਡ ਲਾਇਨਾਂ ਅਤੇ ਸਾਜੋ-ਸਮਾਨ ਕੰਟਰੋਲ ਹੈੱਡ ਪ੍ਰਣਾਲੀ ਤੇ ਖਾਦ ਟੈਂਕ ਰਹਿੰਦੇ ਹਨ ਇਸ ਪ੍ਰਣਾਲੀ ਨੂੰ ਅਪਣਾ ਕੇ ਜੇਕਰ ਖਾਦ ਦੀ ਵੰਡ ਇਸ ਜ਼ਰੀਏ ਕੀਤੀ ਜਾਵੇ

ਤਾਂ ਇਸ ਨਾਲ ਲਗਭਗ 25 ਤੋਂ 30 ਫੀਸਦੀ ਖਾਦ ਦੀ ਬੱਚਤ ਹੁੰਦੀ ਹੈ ਇਸ ਸਿੰਚਾਈ ਪ੍ਰਣਾਲੀ ਨਾਲ ਫਸਲ ਦੀ ਉਤਪਾਦਕਤਾ ‘ਚ 40 ਤੋਂ 50 ਫੀਸਦੀ ਦਾ ਵਾਧਾ ਤੇ ਉਤਪਾਦ ਦੀ ਗੁਣਵੱਤਾ ਉੱਚ ਹੁੰਦੀ ਹੈ ਇਸ ਸਿੰਚਾਈ ਪ੍ਰਣਾਲੀ ਨਾਲ ਖਰਪਤਵਾਰ ਦੇ ਜੰਮਣ ‘ਚ 60 ਤੋਂ 70 ਫੀਸਦੀ ਦੀ ਕਮੀ ਹੁੰਦੀ ਹੈ, ਜਿਸ ਕਾਰਨ ਮਜ਼ਦੂਰਾਂ ਦੇ ਲਾਗਤ ਖਰਚ ‘ਚ ਕਮੀ ਤੇ ਪੌਦਿਆਂ ‘ਤੇ ਰੋਗਾਂ ਦੇ ਪ੍ਰਕੋਪ ‘ਚ ਵੀ ਕਮੀ ਆਉਂਦੀ ਹੈ ਸਾਲ 2015-16 ‘ਚ ਭਾਰਤ ਸਰਕਾਰ ਵੱਲੋਂ ਇਸ ਸਿੰਚਾਈ ਪ੍ਰਣਾਲੀ ਨੂੰ ਬੜਾਵਾ ਦੇਣ ਲਈ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਸ਼ੁਰੂ ਕੀਤੀ ਗਈ ਹੈ ਵਰਤਮਾਨ ‘ਚ ਬਿਹਾਰ ‘ਚ ਇਸ ਸਿੰਚਾਈ ਪ੍ਰਣਾਲੀ ਨਾਲ ਲਗਭਗ ਕੁੱਲ ਅੰਦਾਜ਼ਨ ਇਲਾਕੇ ਦਾ 0.5 ਫੀਸਦੀ ਇਲਾਕੇ ‘ਚ ਹੀ ਅਪਣਾਇਆ ਜਾ ਰਿਹਾ ਹੈ

ਖੇਤੀ ਰੋਡ ਮੈਪ 2017-22 ‘ਚ ਇਸ ਪ੍ਰਣਾਲੀ ਨੂੰ ਘੱਟੋ-ਘੱਟ 2 ਫੀਸਦੀ ਇਲਾਕਿਆਂ ‘ਚ ਇਸ ਯੋਜਨਾ ਨੂੰ ਲਿਆਉਣ ਦਾ ਟੀਚਾ ਹੈ, ਤਾਂ ਕਿ ਬਿਹਾਰ ਦੇ ਸਬਜੀ ਤੇ ਫਲ ਦਾ ਉਤਪਾਦਕਤਾ ਤੇ ਉਤਪਾਦਨ ‘ਚ ਵਾਧਾ ਹੋਵੇ ਇਸ ਯੋਜਨਾ ਅਧੀਨ ਕਿਸਾਨਾਂ ਨੂੰ ਸੂਬਾ ਸਰਕਾਰ ਵੱਲੋਂ ਵਾਧੂ ਟਾੱਪ-ਅਪ ਪ੍ਰਦਾਨ ਕਰਦਿਆਂ ਸਾਰੀਆਂ ਸ਼੍ਰੇਣੀਆਂ ਦੇ ਕਿਸਾਨਾਂ ਨੂੰ ਡਿੱ੍ਰਪ ਅਧੀਨ 90 ਫੀਸਦੀ ਤੇ ਸਪ੍ਰਿੰਕਲਰ ਅਧੀਨ 75 ਫੀਸਦੀ ਸਹਾਇਤਾ ਸਬਸਿਡੀ ਦੇਣ ਦੀ ਤਜਵੀਜ਼ ਹੈ

ਸਿੰਚਾਈ ਯੋਜਨਾ ਦਾ ਲਾਭ ਲੈਣ ਲਈ ਯੋਗਤਾ

 • ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦਾ ਲਾਭ ਯੋਗਤਾ ਪ੍ਰਾਪਤ ਹਰ ਵਰਗ ਦੇ ਕਿਸਾਨ ਹੋ ਸਕਦੇ ਹਨ
 • ਯੋਜਨਾ ਅਧੀਨ ਯੋਗਤਾ ਪ੍ਰਾਪਤ ਕਰਨ ਲਈ ਕਿਸਾਨ ਕੋਲ ਖੁਦ ਦੀ ਜ਼ਮੀਨ ਸਮੇਤ ਪਾਣੀ ਸ੍ਰੋਤ ਦਾ ਸਾਧਨ ਵੀ ਉਪਲੱਬਧ ਹੋਣਾ ਚਾਹੀਦਾ ਹੈ
 • ਯੋਜਨਾ ਤਹਿਤ ਸੈੱਲਫ ਹੈਲਪ ਗਰੁੱਪ, ਟਰੱਸਟ, ਸਹਿਕਾਰੀ ਸਮਿਤੀ, ਇੰਪੋਰਟਿਡ ਕੰਪਨੀਆਂ, ਉਤਪਾਦਕ ਕਿਸਾਨਾਂ ਦੇ ਸਮੂਹ ਦੇ ਮੈਂਬਰਾਂ ਤੇ ਹੋਰ ਯੋਗਤਾ ਪ੍ਰਾਪਤ ਸੰਸਥਾਨਾਂ ਦੇ ਮੈਂਬਰਾਂ ਨੂੰ ਵੀ ਲਾਭ ਪ੍ਰਦਾਨ ਕੀਤਾ ਜਾਵੇਗਾ
 • ਉਨ੍ਹਾਂ ਸੰਸਥਾਨਾਂ ਤੇ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦਾ ਲਾਭ ਮਿਲੇਗਾ ਜੋ ਘੱਟੋ-ਘੱਟ ਸੱਤ ਸਾਲਾਂ ਤੋਂ ਲੀਜ਼ ਐਗਰੀਮੈਂਟ ਤਹਿਤ ਉਸ ਜ਼ਮੀਨ ‘ਤੇ ਖੇਤੀ ਕਰਦਾ ਹੋਵੇ ਕੰਟਰੈਕਟ ਫਾਰਮਿੰਗ ਨਾਲ ਵੀ ਇਹ ਯੋਗਤਾ ਪ੍ਰਾਪਤ ਕੀਤੀ ਜਾ ਸਕਦੀ ਹੈ
 • ਲਾਭਪਾਤਰੀ ਨੂੰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦਾ ਲਾਭ ਅਗਲੇ ਸੱਤ ਸਾਲਾਂ ਬਾਅਦ ਵੀ ਜ਼ਮੀਨ ਲਈ ਪ੍ਰਾਪਤ ਹੋ ਸਕਦਾ ਹੈ

ਯੋਜਨਾ ਦਾ ਕੁਝ ਟੀਚਾ:

 • ਉੱਪ ਜ਼ਿਲ੍ਹਾ/ਜ਼ਿਲ੍ਹਾ ਤੇ ਸੂਬਾ ਪੱਧਰ ‘ਤੇ ਸਿੰਚਾਈ ਯੋਜਨਾ ਤਿਆਰ ਕਰਕੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣਾ
 • ਖੇਤੀ ਯੋਗ ਜ਼ਮੀਨ ਦਾ ਵਿਸਥਾਰ ਕਰਨਾ ਵਿਸਥਾਰਿਤ ਜ਼ਮੀਨ ਲਈ ਸਿੰਚਾਈ ਦਾ ਪ੍ਰਬੰਧਨ ਕਰਨਾ
 • ਛੱਪੜਾਂ ਨੂੰ ਦੁਬਾਰਾ ਭਰਨਾ, ਮੀਂਹ ਦਾ ਪਾਣੀ ਇਕੱਠਾ ਕਰਨਾ, ਪਾਣੀ ਦੇ ਵਹਾਵ ਨੂੰ ਰੋਕ ਕੇ ਉਪਯੋਗ ‘ਚ ਲਿਆਉਣਾ, ਡ੍ਰਿੱਪ ਤੇ ਸਪ੍ਰਿੰਕਲਰ ਪ੍ਰੋਗਰਾਮ ਨੂੰ ਲਾਗੂ ਕਰਨਾ
 • ਪਾਣੀ ਦੀਆਂ ਪੁਰਾਣੀਆਂ ਟੈਂਕੀਆਂ ਦੇ ਸ੍ਰੋਤਾਂ ਦੀ ਦੋਬਾਰਾ ਮੁਰੰਮਤ, ਇਨ੍ਹਾਂ ਨੂੰ ਰੇਨੋਵੇਟ ਕਰਕੇ ਉਸ ‘ਚ ਦੋਬਾਰਾ ਪਾਣੀ ਇਕੱਠਾ ਕਰਕੇ ਪਾਣੀ ਨੂੰ ਬਚਾ ਕੇ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ‘ਚ ਲਿਆਉਣਾ
 • ਜਿੱਥੇ ਵੀ ਸਿੰਚਾਈ ਲਈ ਪਾਣੀ ਘੱਟ ਹੈ, ਉੱਥੇ ਵੰਡ ਨੂੰ ਠੀਕ ਕਰਨਾ ਭੂਮੀਗਤ ਪਾਣੀ ਵਿਕਾਸ, ਲਿਫਟ ਇਰੀਗੇਸ਼ਨ ਜ਼ਰੀਏ ਪਾਣੀ ਪਹੁੰਚਾਉਣ ਦਾ ਟੀਚਾ

ਕ੍ਰਿਸ਼ੀ ਸਿੰਚਾਈ ਯੋਜਨਾ ਦੇ ਲਾਭ:

 • ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਅਧੀਨ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ
 • ਨਵੇਂ ਯੰਤਰਾਂ ਨੂੰ ਸਿੱਖਣ ਲਈ 2 ਦਿਨ ਦੀ ਸਿੱਖਿਆ ਪ੍ਰਣਾਲੀ ਅਤੇ ਯੋਜਨਾ ਦੀ ਤਕਨੀਕੀ ਜਾਣਕਾਰੀ ਸਾਂਝਾ ਕੀਤੀ ਜਾਵੇਗੀ
 • ਨਵੇਂ ਯੰਤਰਾਂ ਦੀ ਪ੍ਰਣਾਲੀ ਦੇ ਇਸਤੇਮਾਲ ਨਾਲ 40-50 ਪ੍ਰਤੀਸ਼ਤ ਪਾਣੀ ਦੀ ਬੱਚਤ ਹੋ ਜਾਵੇਗੀ ਅਤੇ ਉਸ ਦੇ ਨਾਲ ਹੀ 35-40 ਪ੍ਰਤੀਸ਼ਤ ਖੇਤੀ ਉਤਪਾਦਨ ‘ਚ ਵਾਧਾ ਅਤੇ ਉਪਜ ਦੇ ਗੁਣਵੱਤਾ ‘ਤੇ ਤੇਜ਼ੀ ਆਵੇਗੀ

ਯੋਜਨਾ ਦੇ ਮੁੱਖ ਕੰਮ:

 • ਪਾਣੀ ਦਾ ਪ੍ਰਬੰਧਨ ਅਤੇ ਵੰਡ ਵੱਲ ਮੁੱਖ ਤੌਰ ‘ਤੇ ਧਿਆਨ ਦਿੱਤਾ ਜਾਵੇਗਾ ਖੇਤੀ ਦੇ ਮੁੱਖ ਖੇਤਰ ਜਿਵੇਂ ਡਿੱਗੀ, ਹੌਦ, ਖੂਹ ਆਦਿ ਪਾਣੀ ਦੇ ਭੰਡਾਰ ਅਤੇ ਤਲਾਬਾਂ ਨੂੰ ਵਿਕਸਿਤ ਕੀਤਾ ਜਾਵੇਗਾ, ਜਿਸ ਨਾਲ ਸਿੰਚਾਈ ਨੂੰ ਵਾਧਾ ਮਿਲ ਸਕੇ
 • ਖੇਤੀ ਦੀ ਜ਼ਮੀਨ ਕੋਲ ਹੀ ਜਲ ਸਰੋਤ ਨੂੰ ਬਣਾਇਆ ਜਾਵੇਗਾ ਜਾਂ ਉਸ ਨੂੰ ਵੱਡਾ ਕੀਤਾ ਜਾਵੇਗਾ
 • ਕਿਸਾਨਾਂ ਨੂੰ ਇਹ ਸਿਖਾਇਆ ਜਾਵੇਗਾ ਕਿ ਵਰਖਾ ਦੇ ਪਾਣੀ ਨੂੰ ਕਿਵੇਂ ਇਕੱਠਾ ਕੀਤਾ ਜਾਂਦਾ ਹੈ ਅਤੇ ਕਿਵੇਂ ਉਸ ਨੂੰ ਸਿੰਚਾਈ ਲਈ ਵਰਤੋਂ ਕਰ ਸਕਦੇ ਹਾਂ ਇਸ ਨਾਲ ਸਿੰਚਾਈ ਲਈ ਜ਼ਿਆਦਾ ਤੋਂ ਜ਼ਿਆਦਾ ਜਲ ਸਰੋਤ ਕਿਸਾਨਾਂ ਨੂੰ ਮਿਲ ਸਕਣਗੇ ਖੇਤੀ ਨਾਲ ਜੁੜੇ ਲੋਕਾਂ ਨੂੰ ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ, ਜਿਸ ਨਾਲ ਉਹ ਜ਼ਿਆਦਾ ਫਸਲ ਪੈਦਾ ਕਰ ਸਕਣਗੇ ਅਤੇ ਸਿੰਚਾਈ ਲਈ ਮਾਨਸੂਨ ‘ਤੇ ਨਿਰਭਰ ਨਹੀਂ ਰਹਿਣਗੇ

ਯੋਜਨਾ ਲਈ ਜ਼ਰੂਰੀ ਦਸਤਾਵੇਜ਼:

 • ਬਿਨੈਕਾਰ ਦਾ ਆਧਾਰ ਕਾਰਡ
 • ਪਛਾਣ ਪੱਤਰ
 • ਕਿਸਾਨਾਂ ਦੀ ਜ਼ਮੀਨ ਦੇ ਕਾਗਜ਼ਾਤ
 • ਜ਼ਮੀਨ ਦੀ ਜਮ੍ਹਾਬੰਦੀ (ਖੇਤ ਦੀ ਨਕਲ)
 • ਬੈਂਕ ਆਕਊਂਟ ਪਾਸਬੁੱਕ
 • ਪਾਸਪੋਰਟ ਸਾਇਜ਼ ਫੋਟੋ
 • ਮੋਬਾਇਲ ਨੰਬਰ
 • ਕਿਸਾਨ ਟੋਲ ਫ੍ਰੀ ਕਿਸਾਨ ਕਾਲ ਸੈਂਟਰ 1800-180-1551 ਤੋਂ ਵੀ ਜਾਣਕਾਰੀ ਲੈ ਸਕਦੇ ਹਾਂ

ਯੋਜਨਾ ‘ਤੇ ਹੋਣ ਵਾਲਾ ਖਰਚ:

ਇਸ ਯੋਜਨਾ ਅਧੀਨ ਪਹਿਲੇ ਪੰਜ ਸਾਲਾਂ ‘ਚ 50 ਹਜ਼ਾਰ ਕਰੋੜ ਦੀ ਰਕਮ ਖਰਚ ਕਰਨ ਦਾ ਐਲਾਨ ਕੀਤਾ ਗਿਆ ਹੈ ਦੇਸ਼ ਦੇ ਸਾਰੇ ਸੂਬਿਆਂ ਨੂੰ ਇਸ ਯੋਜਨਾ ‘ਚ ਜਿੰਨਾ ਖਰਚਾ ਹੋਵੇਗਾ ਉਸ ਦਾ 75 ਪ੍ਰਤੀਸ਼ਤ ਦਿੱਤਾ ਜਾਵੇਗਾ, ਬਾਕੀ ਦਾ 25 ਪ੍ਰਤੀਸ਼ਤ ਦਾ ਖਰਚ ਸੂਬਾ ਸਰਕਾਰ ਨੂੰ ਖੁਦ ਉਠਾਉਣਾ ਹੋਵੇਗਾ ਸੂਬਾ ਸਰਕਾਰ ਨੂੰ ਕੇਂਦਰੀ ਸਰਕਾਰ ਰਾਹੀਂ ਦਿੱਤੀ ਗਈ ਰਕਮ ਤੋਂ ਇਲਾਵਾ ਵਾਧੂ ਖਰਚ ਕਰਨਾ ਜ਼ਰੂਰੀ ਹੋਵੇਗਾ, ਜਿਸ ਨਾਲ ਵਿਕਾਸ ਕਾਰਜ ਚੰਗੀ ਤਰ੍ਹਾਂ ਹੋ ਸਕਣ ਦੇਸ਼ ਦੇ ਉੱਚਾਈ ਵਾਲੇ ਸਥਾਨ ਉੱਤਰ-ਪੂਰਵੀ ਸੂਬਿਆਂ ‘ਚ ਕੇਂਦਰੀ ਸਰਕਾਰ ਇਸ ਯੋਜਨਾ ਤਹਿਤ 90 ਪ੍ਰਤੀਸ਼ਤ ਖਰਚਾ ਦੇਵੇਗੀ,

ਉਸ ਸੂਬੇ ਨੂੰ ਸਿਰਫ਼ 10 ਪ੍ਰਤੀਸ਼ਤ ਦਾ ਭਾਰ ਝੱਲਣਾ ਹੋਵੇਗਾ ਦੇਸ਼ ‘ਚ ਅਜਿਹੇ ਬਹੁਤ ਸਾਰੇ ਕਿਸਾਨ ਹਨ ਜੋ ਖੇਤੀ ਕਰਨਾ ਛੱਡ ਦਿੰਦੇ ਹਨ, ਕਿਉਂਕਿ ਉਨ੍ਹਾਂ ਨੂੰ ਸਿੰਚਾਈ ਲਈ ਲੋੜੀਂਦਾ ਪਾਣੀ ਨਹੀਂ ਮਿਲ ਪਾਉਂਦਾ, ਪਰ ਇਸ ਯੋਜਨਾ ਰਾਹੀਂ ਕੇਂਦਰ ਅਤੇ ਸੂਬਾ ਸਰਕਾਰ ਖੇਤੀ ਦੇ ਨਵੇਂ ਰਾਸਤੇ ਖੋਲ੍ਹੇਗੀ, ਨਾਲ ਹੀ ਬਿਹਤਰ ਸਿੰਚਾਈ ਦੀ ਸੁਵਿਧਾ ਮੁਹੱਈਆ ਕਰਾਏਗੀ ਭਾਰਤ ‘ਚ ਇਸ ਯੋਜਨਾ ਅਧੀਨ 69.5 ਹੈਕਟੇਅਰ ਜ਼ਮੀਨ ਲਿਆਉਣ ਦੀ ਸਮਰੱਥਾ ਹੈ ਹੁਣ ਲਈ ਇਸ ਯੋਜਨਾ ਅਧੀਨ ਸਿਰਫ਼ 10 ਹੈਕਟੇਅਰ ਜ਼ਮੀਨ ਨੂੰ ਲਿਆ ਗਿਆ ਹੈ ਕੇਂਦਰ ਸਰਕਾਰ ਨੇ ਅਗਲੇ ਸਾਲਾਂ ‘ਚ ਇਸ ਯੋਜਨਾ ਅਧੀਨ ਜ਼ਿਆਦਾਤਰ ਜ਼ਮੀਨ ਲਿਆਉਣ ਦਾ ਟੀਚਾ ਨਿਰਧਾਰਤ ਕੀਤਾ ਹੈ

ਯੋਜਨਾ ਲਈ ਬਿਨੈ ਪ੍ਰਕਿਰਿਆ:

ਯੋਜਨਾ ਦੀ ਜਾਣਕਾਰੀ ਹਰ ਕਿਸਾਨ ਤੱਕ ਪਹੁੰਚਾਉਣ ਲਈ ਅਧਿਕਾਰਕ ਪੋਰਟਲ ੂ.ਾਖ਼ਜ਼ੀਂ੍ਰ.ਲਲ਼ੁ.ੜਗ਼ ਸਥਾਪਿਤ ਕੀਤਾ ਗਿਆ ਹੈ ਇੱਥੇ ਯੋਜਨਾ ਸਬੰਧਿਤ ਹਰ ਜਾਣਕਾਰੀ ਵਿਸਥਾਰਪੂਰਵਕ ਤਰੀਕੇ ਨਾਲ ਦੱਸੀ ਗਈ ਹੈ ਰਜਿਸਟ੍ਰੇਸ਼ਨ ਜਾਂ ਬਿਨੈ ਲਈ ਸੂਬਾ ਸਰਕਾਰਾਂ ਆਪਣੇ ਆਪਣੇ ਸੂਬਿਆਂ ਦੇ ਖੇਤੀ ਵਿਭਾਗ ਦੀ ਵੈੱਬਸਾਇਟ ‘ਤੇ ਬਿਨੈ ਲੈ ਸਕਦੀ ਹੈ ਜੇਕਰ ਤੁਸੀਂ ਯੋਜਨਾ ‘ਚ ਬਿਨੈ ਦੇ ਇਛੁੱਕ ਹੋ ਤਾਂ ਆਪਣੇ ਸੂਬੇ ਦੇ ਖੇਤੀ ਵਿਭਾਗ ਦੀ ਵੈੱਬਸਾਇਟ ‘ਤੇ ਜਾ ਕੇ ਬਿਨੈ ਸਬੰਧਿਤ ਜਾਣਕਾਰੀ ਲਓ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ