papaya makes diet worthwhile

ਆਹਾਰ ਨੂੰ ਸਾਰਥੱਕ ਬਣਾਉਂਦਾ ਹੈ ਪਪੀਤਾ

100 ਗ੍ਰਾਮ ਪਪੀਤੇ ਤੋਂ 56 ਕੈਲੋਰੀ ਊਰਜਾ ਦੀ ਪ੍ਰਾਪਤ ਹੁੰਦੀ ਹੈ

ਇਹ ਸ਼ੱਕਰ, ਸਾਈਟਰਿਕ ਐਸਿਡ, ਵਿਟਾਮਿਨ ਏ, ਬੀ, ਸੀ, ਡੀ ਆਦਿ ਦਾ ਚੰਗਾ ਸਰੋਤ ਹੈ ਇਸ ’ਚ ਕਈ ਪਾਚਕ ਰਸ ਹੁੰਦੇ ਹਨ, ਵਿਸ਼ੇਸ਼ ਕਰਕੇ ਪੇਪਸਿਨ ਨਾਂਅ ਦਾ ਰਸ ਜੋ ਪ੍ਰੋਟੀਨਾਂ ਨੂੰ ਪਚਾਉਣ ’ਚ ਸਹਾਇਕ ਹੁੰਦਾ ਹੈ ਵਿਟਾਮਿਨ-ਸੀ ਸਰੀਰ ਲਈ ਵਿਸ਼ੇਸ਼ ਤੌਰ ’ਤੇ ਜ਼ਰੂਰੀ ਹੈ ਇਹ ਕਈ ਰੋਗਾਂ ਤੋਂ ਸਰੀਰ ਦੀ ਰੱਖਿਆ ਕਰਦਾ ਹੈ ਵਿਟਾਮਿਨ-ਸੀ ਦੀ ਕਮੀ ਨਾਲ ਮਸੂੜਿਆਂ ਅਤੇ ਦੰਦਾਂ ’ਚ ਖੂਨ ਰਿਸਣ ਦੀ ਬਿਮਾਰੀ ਹੋ ਜਾਂਦੀ ਹੈ

Also Read :-

ਸਰੀਰ ਲਈ ਅਤਿ ਜ਼ਰੂਰੀ ਵਿਟਾਮਿਨ-ਸੀ ਪਪੀਤੇ ’ਚ ਕਾਫ਼ੀ ਮਾਤਰਾ ’ਚ ਪਾਇਆ ਜਾਂਦਾ ਹੈ

  • ਪਪੀਤੇ ’ਚ ਵਿਟਾਮਿਨ-ਏ ਵੀ ਹੁੰਦਾ ਹੈ, ਜੋ ਚਮੜੀ ਦੇ ਨਾਲ-ਨਾਲ ਅੱਖਾਂ ਲਈ ਵੀ ਅਤਿਅੰਤ ਲਾਭਦਾਇਕ ਹੈ ਕੈਲਸ਼ੀਅਮ, ਜੋ ਹੱਡੀਆਂ ਨੂੰ ਮਜ਼ਬੂਤ ਕਰਨ ’ਚ ਸਹਾਇਕ ਹੈ, ਇਹ ਵੀ ਪਪੀਤੇ ’ਚ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਖੂਨ ’ਚ ਵਾਧਾ ਕਰਨ ਵਾਲਾ ਲੋਹਾ ਵੀ ਇਸ ’ਚ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ
  • ਪੱਕੇ ਪਪੀਤੇ ’ਚ ਵਿਟਾਮਿਨ-ਏ ਜ਼ਿਆਦਾ ਮਾਤਰਾ ’ਚ ਹੁੰਦਾ ਹੈ ਇਹ ਅੱਖਾਂ ਦੇ ਰੋਗ ਰਤੌਂਧੀ, ਅੰਨ੍ਹਾਪਣ ਅਤੇ ਅੱਖਾਂ ਦੀ ਕਮਜ਼ੋਰੀ ’ਚ ਅਤਿ ਲਾਭਦਾਇਕ ਹੈ ਵਿਟਾਮਿਨ-ਏ ਦੀ ਕਮੀ ਨਾਲ ਸੰਕਰਮਣ, ਤਪੈਦਿਕ ਅਤੇ ਨਿਮੋਨੀਆ ਆਦਿ ਵੀ ਹੋ ਸਕਦਾ ਹੈ ਪਰ ਪਪੀਤੇ ਦੇ ਲਗਾਤਾਰ ਸੇਵਨ ਨਾਲ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ
  • ਪੇਟ ਦੇ ਰੋਗਾਂ ਲਈ ਪਪੀਤਾ ਰਾਮਬਾਣ ਦਵਾਈ ਹੈ ਸੁਬ੍ਹਾ-ਸਵੇਰੇ ਪਪੀਤੇ ਦਾ ਸੇਵਨ ਕਰਨਾ ਅਤਿ ਲਾਭਦਾਇਕ ਹੈ ਬਾਜ਼ਾਰ ’ਚ ਉਪਲੱਬਧ ਪੇਟ-ਦਰਦ ਦੀਆਂ ਜ਼ਿਆਦਾ ਦਵਾਈਆਂ ਬਣਾਉਣ ’ਚ ਪਪੀਤੇ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ ’ਤੇ ਇਨ੍ਹਾਂ ਦਵਾਈਆਂ ’ਚ ਪਪੀਤੇ ਦੇ ਰਸ ਅਤੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ
  • ਪਪੀਤੇ ’ਚ ਭੋਜਨ ਨੂੰ ਪਚਾਉਣ ਦੀ ਜ਼ਿਆਦਾ ਸ਼ਕਤੀ ਮੌਜ਼ੂਦ ਹੈ ਦਾਲ-ਸਬਜ਼ੀ ਬਣਾਉਂਦੇ ਸਮੇਂ ਜੇਕਰ ਕੱਚੇ ਪਪੀਤੇ ਦਾ ਇੱਕ ਟੁਕੜਾ ਉਸ ’ਚ ਪਾ ਦਿੱਤਾ ਜਾਵੇ ਤਾਂ ਦਾਲ-ਸਬਜ਼ੀ ਥੋੜ੍ਹੇ ਸਮੇਂ ’ਚ ਤਿਆਰ ਹੋ ਜਾਂਦੀ ਹੈ ਭੋਜਨ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਪਪੀਤਾ ਖਾਣਾ ਅਤਿਅੰਤ ਲਾਭਦਾਇਕ ਹੈ ਕਿਉਂਕਿ ਇਸ ਨਾਲ ਭੋਜਨ ਨੂੰ ਪਚਣ ’ਚ ਮੱਦਦ ਮਿਲਦੀ ਹੈ ਬਵਾਸੀਰ ਹੋਣ ’ਤੇ ਸਵੇਰੇ ਖਾਲੀ ਪੇਟ ਪਪੀਤੇ ਦਾ ਸੇਵਨ ਲਾਭਦਾਇਕ ਹੈ ਇਸ ਨਾਲ ਬਦਹਜ਼ਮੀ ਅਤੇ ਮੰਦ-ਅਗਨੀ ’ਚ ਜਲਦ ਫਾਇਦਾ ਹੁੰਦਾ ਹੈ
  • ਆਮ ਤੌਰ ’ਤੇ ਮਹਿਲਾਵਾਂ ’ਚ ਖੂਨ ਦੀ ਕਮੀ ਕਾਰਨ ਦੁੱਧ ਦੀ ਕਮੀ ਹੋ ਜਾਂਦੀ ਹੈ ਇਸ ਨੂੰ ਦੂਰ ਕਰਨ ਲਈ 15-20 ਦਿਨਾਂ ਤੱਕ ਤਾਜ਼ੇ ਪਪੀਤੇ ਦਾ ਲਗਾਤਾਰ ਸੇਵਨ ਕਰਨਾ ਚਾਹੀਦਾ ਹੈ
  • ਪੇਟ ’ਚ ਕੀੜੇ ਹੋਣ ’ਤੇ ਕੱਚੇ ਪਪੀਤੇ ਦੀ ਸਬਜ਼ੀ ਅਤੇ ਰਾਇਤਾ ਖਾਣਾ ਅਤਿ ਲਾਭਦਾਇਕ ਹੈ ਇਸ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਕੱਚੇ ਪਪੀਤੇ ਦਾ ਰਸ ਦਾਦ, ਖਾਜ, ਖੁਜਲੀ ਆਦਿ ’ਤੇ ਹਰ ਰੋਜ਼ ਲਗਾਉਣ ਨਾਲ ਫਾਇਦਾ ਪਹੁੰਚਦਾ ਹੈ
  • ਚਿਹਰੇ ਤੋਂ ਮੁੰਹਾਸੇ ਦੂਰ ਕਰਨ ਲਈ ਪੱਕੇ ਪਪੀਤੇ ਦੇ ਗੁੱਦੇ ਨੂੰ ਚਿਹਰੇ ’ਤੇ ਰਗੜੋ ਇਸ ਨਾਲ ਮੁੰਹਾਸੇ ਦੂਰ ਹੋ ਕੇ ਚਿਹਰੇ ’ਤੇ ਨਿਖਾਰ ਆਉਂਦਾ ਹੈ ਪੱਕੇ ਗੁੱਦੇ ਨੂੰ ਧੁੱਪ ’ਚ ਸੁਕਾ ਕੇ ਪੇਸਟ ਬਣਾਓ ਇਸ ਨੂੰ ਚਿਹਰੇ ’ਤੇ ਪੈਕ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ
    ਭਾਸ਼ਣਾ ਬਾਂਸਲ

ਸਾਵਧਾਨੀਆਂ:-

ਇਹ ਸਦਾ ਧਿਆਨ ਰੱਖੋ ਕਿ ਪਪੀਤੇ ਨੂੰ ਜਦੋਂ ਖਾਓ, ਉਦੋਂ ਕੱਟੋ ਕਿਉਂਕਿ ਖਾਣ ਤੋਂ ਜ਼ਿਆਦਾ ਸਮਾਂ ਪਹਿਲਾਂ ਕੱਟ ਕੇ ਰੱਖਣ ਨਾਲ ਉਸਦੇ ਪੋਸ਼ਕ ਤੱਤਾਂ ’ਚ ਕਮੀ ਆ ਜਾਂਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ