ਪਰਮਾਤਮਾ ਸ਼ੁੱਭ ਕਰਦਾ ਹੈ

ਬਾਜ਼ਾਰ ’ਚ ਜਿਸ ਵੀ ਚੰਗੀ, ਨਵੀਂ ਅਤੇ ਸੁੰਦਰ ਵਸਤੂ ਨੂੰ ਮਨੁੱਖ ਦੇਖਦਾ ਹੈ, ਉਸ ਨੂੰ ਉਸੇ ਪਲ ਤੋਂ ਪਾਉਣ ਦਾ ਯਤਨ ਕਰਨ ਲਗਦਾ ਹੈ ਇਹ ਤਾਂ ਜ਼ਰੂਰੀ ਨਹੀਂ ਕਿ ਮਨੁੱਖ ਉਸ ਵਸਤੂ ਨੂੰ ਪ੍ਰਾਪਤ ਕਰ ਹੀ ਲਵੇ ਈਸ਼ਵਰ ਮਨੁੱਖ ਨੂੰ ਜੀਵਨ ’ਚ ਉਹੀ ਸਭ ਕੁਝ ਦਿੰਦਾ ਹੈ ਜੋ ਉਸ ਦੇ ਲਈ ਠੀਕ ਹੁੰਦਾ ਹੈ

ਉਹ ਆਪਣੀ ਸੰਤਾਨ ਸਾਡਾ ਮਨੁੱਖਾਂ ਦਾ ਸਦਾ ਹੀ ਹਿੱਤ ਚਾਹੁੰਦਾ ਹੈ ਇਸ ਲਈ ਜੋ ਸਾਡੇ ਲਈ ਹਿੱਤਕਰ ਹੁੰਦਾ ਹੈ, ਉਹ ਬਿਨਾਂ ਕਹੇ ਖੁਸ਼ ਹੋ ਕੇ ਸਮੇਂ ਦੇ ਅਨੁਸਾਰ ਸਾਨੂੰ ਮਨੁੱਖਾਂ ਨੂੰ ਦੇ ਦਿੰਦਾ ਹੈ ਮਨੁੱਖ ਨੂੰ ਉਸ ਦਾ ਮਨਚਾਹਿਆ ਸਭ ਕੁਝ ਸਦਾ ਹੀ ਪ੍ਰਾਪਤ ਹੋ ਜਾਏ, ਇਹ ਵੀ ਜ਼ਰੂਰੀ ਨਹੀਂ ਹੁੰਦਾ

ਮਨੁੱਖ ਸਦਾ ਹੀ ਈਸ਼ਵਰ ਤੋਂ ਕੁਝ-ਨਾ-ਕੁਝ ਮੰਗਦਾ ਰਹਿੰਦਾ ਹੈ ਪਰ ਉਸ ਨੂੰ ਉਹ ਹਰ ਵਸਤੂ ਨਹੀਂ ਮਿਲ ਸਕਦੀ, ਜਿਸ ਦੀ ਉਹ ਕਾਮਨਾ ਕਰਦਾ ਹੈ ਇਸ ਸੰਸਾਰ ’ਚ ਅਸੀਂ ਭੌਤਿਕ ਮਾਤਾ-ਪਿਤਾ ਆਪਣੇ ਬੱਚਿਆਂ ਲਈ ਸਭ ਪ੍ਰਕਾਰ ਦੇ ਸਾਧਨ ਜੁਟਾਉਂਦੇ ਰਹਿੰਦੇ ਹਾਂ ਪਰ ਉਹ ਉਨ੍ਹਾਂ ਨੂੰ ਨਹੀਂ ਦਿਵਾਉਂਦੇ ਜੋ ਸਾਡੇ ਹਿਸਾਬ ਨਾਲ ਉਨ੍ਹਾਂ ਦੀ ਨਜਾਇਜ਼ ਮੰਗ ਹੁੰਦੀ ਹੈ ਉਸ ਦੇ ਲਈ ਉਹ ਚਾਹੇ ਕਿੰਨੇ ਹੱਥ-ਪੈਰ ਮਾਰ ਲੈਣ, ਕਿੰਨਾ ਹੀ ਰੋਣਾ-ਧੋਣਾ ਕਿਉਂ ਨਾ ਕਰ ਲੈਣ ਉਨ੍ਹਾਂ ਦੀ ਇੱਛਾ ਨੂੰ ਪੂਰਾ ਨਹੀਂ ਕੀਤਾ ਜਾਂਦਾ ਇਸ ਵਿਸ਼ੇ ਨਾਲ ਸਬੰਧਿਤ ਇੱਕ ਬੋਧਕਥਾ ਕੁਝ ਸਮਾਂ ਪਹਿਲਾਂ ਪੜ੍ਹੀ ਸੀ ਤੁਸੀਂ ਵੀ

Also Read :-

ਇਸ ’ਤੇ ਵਿਚਾਰ ਕਰੋ ਕੁਝ ਸੋਧ ਦੇ ਨਾਲ ਕਥਾ ਪੇਸ਼ ਕਰ ਰਹੀ ਹਾਂ, ਜੋ ਇਸ ਪ੍ਰਕਾਰ ਹੈ-

ਕਹਿੰਦੇ ਹਨ ਇੱਕ ਵਾਰ ਸਵਰਗ ਤੋਂ ਐਲਾਨ ਹੋਇਆ, ‘ਭਗਵਾਨ ਸੇਬ ਵੰਡਣ ਆ ਰਹੇ ਹਨ ਤੁਸੀਂ ਸਭ ਤਿਆਰ ਹੋ ਜਾਓ’ ਸਾਰੇ ਭਗਵਾਨ ਤੋਂ ਪ੍ਰਸ਼ਾਦ ਲੈਣ ਲਈ ਤਿਆਰ ਹੋ ਕੇ ਲਾਇਨ ਲਗਾ ਕੇ ਖੜ੍ਹੇ ਹੋ ਗਏ ਇੱਕ ਛੋਟੀ ਬੱਚੀ ਬਹੁਤ ਉਤਸਕ ਸੀ ਕਿਉਂਕਿ ਉਹ ਪਹਿਲੀ ਵਾਰ ਭਗਵਾਨ ਨੂੰ ਦੇਖਣ ਜਾ ਰਹੀ ਸੀ ਇੱਕ ਵੱਡੇ ਅਤੇ ਸੁੰਦਰ ਸੇਬ ਦੇ ਨਾਲ-ਨਾਲ ਭਗਵਾਨ ਦੇ ਦਰਸ਼ਨ ਦੀ ਕਲਪਨਾ ਤੋਂ ਹੀ ਉਹ ਖੁਸ਼ ਹੋ ਰਹੀ ਸੀ ਅਖੀਰ ਇੰਤਜ਼ਾਰ ਖਤਮ ਹੋਇਆ ਬਹੁਤ ਲੰਬੀ ਲਾਇਨ ’ਚ ਜਦੋਂ ਉਸ ਦਾ ਨੰਬਰ ਆਇਆ ਤਾਂ ਭਗਵਾਨ ਨੇ ਉਸ ਨੂੰ ਇੱਕ ਵੱਡਾ ਅਤੇ ਲਾਲ ਰੰਗ ਦਾ ਸੇਬ ਦਿੱਤਾ ਪਰ ਜਿਉਂ ਹੀ ਉਹ ਸੇਬ ਫੜ ਕੇ ਲਾਇਨ ਤੋਂ ਬਾਹਰ ਨਿਕਲੀ, ਉਸ ਦਾ ਸੇਬ ਹੱਥ ’ਚੋਂ ਫਿਸਲ ਕੇ ਚਿੱਕੜ ’ਚ ਡਿੱਗ ਗਿਆ

ਬੱਚੀ ਉਦਾਸ ਹੋ ਗਈ ਕਿ ਭਗਵਾਨ ਦਾ ਦਿੱਤਾ ਹੋਇਆ ਪ੍ਰਸ਼ਾਦ ਵਿਅਰਥ ਹੋ ਗਿਆ ਹੁਣ ਉਸ ਨੂੰ ਦੁਬਾਰਾ ਤੋਂ ਲਾਇਨ ’ਚ ਲੱਗਣਾ ਪਏਗਾ ਦੂਜੀ ਲਾਇਨ ਪਹਿਲਾਂ ਤੋਂ ਹੀ ਲੰਬੀ ਸੀ ਪਰ ਕੋਈ ਹੋਰ ਰਸਤਾ ਵੀ ਤਾਂ ਨਹੀਂ ਸੀ ਸਭ ਲੋਕ ਇਮਾਨਦਾਰੀ ਨਾਲ ਆਪਣੀ-ਆਪਣੀ ਵਾਰੀ ਨਾਲ ਸੇਬ ਲੈ ਕੇ ਜਾ ਰਹੇ ਸਨ ਹੁਣ ਉਹ ਬੱਚੀ ਫਿਰ ਤੋਂ ਲਾਇਨ ’ਚ ਲੱਗੀ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੀ ਅੱਧੀ ਲਾਇਨ ਨੂੰ ਸੇਬ ਮਿਲਣ ਤੋਂ ਬਾਅਦ ਸੇਬ ਖ਼ਤਮ ਹੋਣ ਲੱਗੇ ਹੁਣ ਤਾਂ ਉਹ ਬੱਚੀ ਬਹੁਤ ਨਿਰਾਸ਼ ਹੋ ਗਈ ਉਸ ਨੇ ਸੋਚਿਆ ਕਿ ਉਸ ਦੀ ਵਾਰੀ ਆਉਣ ਤੱਕ ਤਾਂ ਸਾਰੇ ਸੇਬ ਖ਼ਤਮ ਹੋ ਜਾਣਗੇ ਪਰ ਇਹ ਨਹੀਂ ਜਾਣਦੀ ਸੀ ਕਿ ਭਗਵਾਨ ਦੇ ਭੰਡਾਰ ਕਦੇ ਖਾਲੀ ਨਹੀਂ ਹੁੰਦੇ ਜਦੋਂ ਤੱਕ ਉਸ ਦੀ ਵਾਰੀ ਆਈ, ਉਦੋਂ ਤੱਕ ਹੋਰ ਨਵੇਂ ਸੇਬ ਆ ਗਏ ਸਨ

ਭਗਵਾਨ ਤਾਂ ਅੰਤਰਯਾਮੀ ਹੁੰਦੇ ਹਨ ਬੱਚੀ ਦੇ ਮਨ ਦੀ ਗੱਲ ਜਾਣ ਗਏ ਉਨ੍ਹਾਂ ਨੇ ਇਸ ਵਾਰ ਬੱਚੀ ਨੂੰ ਸੇਬ ਦੇ ਕੇ ਕਿਹਾ ਕਿ ਪਿਛਲੀ ਵਾਰ ਵਾਲਾ ਸੇਬ ਇੱਕ ਪਾਸੇ ਤੋਂ ਸੜ ਚੁੱਕਿਆ ਸੀ ਤੁਹਾਡੇ ਲਈ ਸਹੀ ਨਹੀਂ ਸੀ ਇਸ ਲਈ ਮੈਂ ਹੀ ਉਸ ਨੂੰ ਤੁਹਾਡੇ ਹੱਥੋਂ ਗਿਰਵਾ ਦਿੱਤਾ ਸੀ ਦੂਜੇ ਪਾਸੇ ਲੰਬੀ ਲਾਇਨ ’ਚ ਤੁਹਾਨੂੰ ਇਸ ਲਈ ਲਗਾਇਆ ਕਿਉਂਕਿ ਨਵੇਂ ਸੇਬ ਹਾਲੇ ਦਰੱਖਤਾਂ ’ਤੇ ਸਨ ਉਨ੍ਹਾਂ ਦੇ ਆਉਣ ’ਚ ਸਮਾਂ ਬਾਕੀ ਸੀ ਇਸ ਲਈ ਤੁਹਾਨੂੰ ਜ਼ਿਆਦਾ ਇੰਤਜ਼ਾਰ ਕਰਨਾ ਪਿਆ ਇਹ ਸੇਬ ਜ਼ਿਆਦਾ ਲਾਲ, ਸੁੰਦਰ ਅਤੇ ਤੁਹਾਡੇ ਲਈ ਉਪਯੁਕਤ ਹੈ

ਭਗਵਾਨ ਦੀ ਇਹ ਗੱਲ ਸੁਣ ਕੇ ਬੱਚੀ ਬਹੁਤ ਹੀ ਸੰਤੁਸ਼ਟ ਹੋ ਗਈ ਉਹ ਆਪਣੇ ਹਿੱਸੇ ਦਾ ਸੇਬ ਲੈ ਕੇ ਉੱਥੋਂ ਚਲੀ ਗਈ ਇਸੇ ਤਰ੍ਹਾਂ ਜੇਕਰ ਸਾਡੇ ਕਿਸੇ ਵੀ ਕੰਮ ਦੀ ਸਫਲਤਾ ’ਚ ਅੜਚਨ ਹੋ ਰਹੀ ਹੋਵੇ, ਤਾਂ ਉਸ ਨੂੰ ਭਗਵਾਨ ਦੀ ਇੱਛਾ ਮੰਨ ਕੇ ਸਵੀਕਾਰ ਕਰ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਉੱਤਮ ਤੋਂ ਉੱਤਮ ਵਸਤੂਆਂ ਦੇਣ ਦਾ ਯਤਨ ਕਰਦੇ ਹਾਂ, ਉਸੇ ਤਰ੍ਹਾਂ ਉਹ ਮਾਲਕ ਵੀ ਆਪਣੇ ਬੱਚਿਆਂ ਨੂੰ ਉਹੀ ਦਿੰਦਾ ਹੈ ਜੋ ਉਨ੍ਹਾਂ ਲਈ ਉੱਤਮ ਹੁੰਦਾ ਹੈ ਇਮਾਨਦਾਰੀ ਨਾਲ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਇਸ ਪਰਮ ਪਿਤਾ ਪਰਮਾਤਮਾ ਦੀ ਕ੍ਰਿਪਾ ਲਈ ਹਰ ਪਲ, ਹਰ ਸਮੇਂ ਉਸ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ

ਉਹ ਮਾਲਕ ਪਰਮ ਨਿਆਂਕਾਰੀ ਹੈ ਉਹ ਸਭ ਦੇ ਨਾਲ ਸਮਾਨਤਾ ਦਾ ਵਿਹਾਰ ਕਰਦਾ ਹੈ ਸਾਡੇ ਵੱਲੋਂ ਕੀਤੇ ਗਏ ਸ਼ੁੱਭ-ਸ਼ੁੱਭ ਕਰਮਾਂ ਦੇ ਅਨੁਸਾਰ ਉਹ ਹਰ ਸਮੇਂ ਸਾਨੂੰ ਜੀਵਾਂ ਨੂੰ ਉਨ੍ਹਾਂ ਦਾ ਫਲ ਦਿੰਦਾ ਰਹਿੰਦਾ ਹੈ ਉਸ ’ਤੇ ਅਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ਹੈ ਕਿਸੇ ਕਵੀ ਨੇ ਸਾਨੂੰ ਸਮਝਾਉਂਦੇ ਹੋਏ ਕਿਹਾ ਹੈ-

ਈਸ਼ਵਰ: ਯਤ ਕਰੋਤਿ ਸ਼ੋਭਨਮੇਵ ਕਰੋਤਿ

ਅਰਥਾਤ ਈਸ਼ਵਰ ਜੋ ਕਰਦਾ ਹੈ, ਸਾਡੇ ਭਲੇ ਲਈ ਹੀ ਕਰਦਾ ਹੈ ਇਸ ਲਈ ਉਸ ’ਤੇ ਆਸਥਾ ਬਣਾਈ ਰੱਖਣੀ ਚਾਹੀਦੀ ਹੈ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ