Oats Upma Recipe in Punjabi

ਓਟਸ ਉਪਮਾ

ਸਮੱਗਰੀ:

2 ਕੱਪ ਕੁਵਿਕ ਕੁਕਿੰਗ ਰੋਲਡ ਓਟਸ,
3 ਟੀ-ਸਪੂਨ ਤੇਲ,
ਇੱਕ ਟੀਸਪੂਨ ਹਲਦੀ ਪਾਊਡਰ,
ਇੱਕ ਟੀ ਸਪੂਨ ਸਰ੍ਹੋਂ,
ਇੱਕ ਟੀਸਪੂਨ ਉੜਦ ਦੀ ਦਾਲ,
4 ਤੋਂ 6 ਕਰ੍ਹੀ-ਪੱਤੇ,
2 ਸੁੱਕੀਆਂ ਕਸ਼ਮੀਰੀ ਲਾਲ ਮਿਰਚਾਂ ਦੇ ਟੁਕੜੇ ਕੀਤੇ ਹੋਏ 2 ਹਰੀਆਂ ਮਿਰਚਾਂ ਵਿੱਚੋਂ ਚੀਰੀਆਂ ਹੋਈਆਂ,
ਅੱਧਾ ਕੱਪ ਬਾਰੀਕ ਕੱਟਿਆ ਹੋਇਆ ਪਿਆਜ਼,
1/ 4 ਕੱਪ ਬਾਰੀਕ ਕੱਟੀ ਹੋਈ ਗਾਜ਼ਰ,
1/4 ਕੱਪ ਹਰੇ ਮਟਰ,
ਇੱਕ ਟੀ-ਸਪੂਨ ਖੰਡ,
ਨਮਕ ਸਵਾਦ ਅਨੁਸਾਰ,
ਸਜਾਉਣ ਲਈ 2 ਟੀ-ਸਪੂਨ ਬਾਰੀਕ ਕੱਟਿਆ ਹੋਇਆ ਹਰਾ ਧਨੀਆ

Oats Upma Recipe in Punjabi ਬਣਾਉਣ ਦਾ ਢੰਗ:-

  • ਇੱਕ ਪੈਨ ਵਿੱਚ 1 ਟੀ-ਸਪੂਨ ਤੇਲ ਗਰਮ ਕਰੋ ਅਤੇ ਉਸ ਵਿੱਚ ਓਟਸ ਅਤੇ ਅੱਧਾ ਟੀਸਪੂਨ ਹਲਦੀ ਪਾਊਡਰ ਪਾ ਕੇ ਉਸ ਨੂੰ ਸੁਨਹਿਰਾ ਹੋਣ ਤੱਕ ਪਕਾਓ ਓਟਸ ਨੂੰ ਕੱਢ ਕੇ ਇੱਕ ਪਾਸੇ ਰੱਖ ਦਿਓ
  • ਉਸੇ ਪੈਨ ਵਿੱਚ 2 ਟੀ-ਸਪੂਨ ਤੇਲ ਗਰਮ ਕਰੋ ਅਤੇ ਉਸ ਵਿੱਚ ਸਰ੍ਹੋਂ ਪਾ ਦਿਓ
  • ਜਦੋਂ ਸਰ੍ਹੋਂ ਤਿੜਕਣ ਲੱਗੇ, ਉਦੋਂ ਉੜਦ ਦੀ ਦਾਲ, ਕਰ੍ਹੀ ਪੱਤੇ, ਲਾਲ ਮਿਰਚ ਅਤੇ ਹਰੀ ਮਿਰਚ ਪਾ ਕੇ ਮੱਠੇ ਸੇਕ ’ਤੇ 2 ਮਿੰਟਾਂ ਤੱਕ ਪਕਾਓ
  • ਉਸ ਵਿੱਚ ਪਿਆਜ਼ ਪਾ ਕੇ ਮੱਠੇ ਸੇਕ ’ਤੇ 2 ਮਿੰਟਾਂ ਜਾਂ ਪਿਆਜ਼ ਅਰਧ-ਪਾਰਦਰਸ਼ਕ ਹੋਣ ਤੱਕ ਪਕਾਓ
  • ਉਸ ਵਿੱਚ ਗਾਜਰ, ਹਰੇ ਮਟਰ ਅਤੇ ਬਚਿਆ ਹੋਇਆ ਅੱਧਾ ਟੀ-ਸਪੂਨ ਹਲਦੀ ਪਾਊਡਰ ਪਾ ਕੇ ਮੱਠੇ ਸੇਕ ’ਤੇ ਹੋਰ 2 ਮਿੰਟ ਤੱਕ ਪਕਾਓ
  • ਹੁਣ ਉਸ ਵਿੱਚ ਓਟਸ ਦਾ ਮਿਸ਼ਰਨ, ਖੰਡ ਅਤੇ ਨਮਕ ਪਾ ਕੇ, ਮਿਲਾ ਕੇ ਮੱਠੇ ਸੇਕ ’ਤੇ ਇੱਕ ਮਿੰਟ ਲਗਾਤਾਰ ਹਿਲਾਉਂਦੇ ਹੋਏ ਪਕਾਓ
  • ਉਸ ਵਿੱਚ ਡੇਢ ਕੱਪ ਗਰਮ ਪਾਣੀ ਪਾ ਕੇ, ਢੱਕਣ ਨਾਲ ਢਕ ਕੇ ਮੱਠੇ ਸੇਕ ’ਤੇ 5- ਤੋਂ 7 ਮਿੰਟ ਤੱਕ ਪਕਾਓ
  • ਹਰੇ ਧਨੀਏ ਨਾਲ ਸਜਾ ਕੇ ਤੁਰੰਤ ਪਰੋਸੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ