ਚੈੱਕ ਭਰਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ

ਅੱਜ-ਕੱਲ੍ਹ ਦੇ ਯੁੱਗ ’ਚ ਲੋਕ ਡਿਜ਼ੀਟਲ ਮੋਡ ਤੋਂ ਪੇਮੈਂਟ ਕਰਨ ਨੂੰ ਪਹਿਲ ਦਿੰਦੇ ਹਨ ਪਰ ਅੱਜ ਵੀ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ, ਜੋ ਚੈੱਕ ਰਾਹੀਂ ਕੀਤੇ ਗਏ ਲੈਣ-ਦੇਣ ਨੂੰ ਹੀ ਸੁਰੱਖਿਅਤ ਮੰਨਦੇ ਹਨ

ਹਾਲਾਂਕਿ ਚੈੱਕ ਰਾਹੀਂ ਲੈਣ-ਦੇਣ ਕਰਨਾ ਗਲਤ ਨਹੀਂ ਹੈ, ਪਰ ਜ਼ਰੂਰਤ ਹੈ, ਤਾਂ ਸਾਵਧਾਨੀ ਵਰਤਣ ਦੀ ਚੈੱਕ ਨੂੰ ਭਰਦੇ ਸਮੇਂ ਕੀਤੀ ਗਈ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ

Also Read :-

ਇਸ ਲਈ ਕੋਸ਼ਿਸ਼ ਕਰੋ ਕਿ ਚੈੱਕ ਨਾਲ ਲੈਣ-ਦੇਣ ਕਰਦੇ ਸਮੇਂ ਥੋੜ੍ਹਾ ਸਾਵਧਾਨ ਰਹੋ

ਅਮਾਊਂਟ ਭਰਨ ਤੋਂ ਬਾਅਦ ‘/-’ ਬਣਾਓ:

ਚੈੱਕ ’ਚ ਸ਼ਬਦਾਂ ਅਤੇ ਅੰਕਾਂ ’ਚ ਰਕਮ ਪਾਉਣ ਤੋਂ ਬਾਅਦ ਉਸਦੇ ਪਿੱਛੇ ‘/-’ ਦਾ ਸਾਈਨ ਬਣਾਉਣਾ ਬੇਹੱਦ ਜ਼ਰੂਰੀ ਹੈ ਸ਼ਬਦਾਂ ’ਚ ਰਕਮ ਪਾਉਂਦੇ ਸਮੇਂ ਇਹ ਸਾਈਨ ਲਗਾਉਣ ਤੋਂ ਪਹਿਲਾਂ ‘ਓਨਲੀ’ ਲਿਖ ਦੇਣਾ ਵੀ ਬਿਹਤਰ ਰਹਿੰਦਾ ਹੈ ਉਦਾਹਰਨ ਦੇ ਤੌਰ ’ਤੇ 20000/- ਇਹ ਸਾਈਨ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਤੁਸੀਂ ਜੋ ਅਮਾਊਂਟ ਭਰਿਆ, ਉਹ ਐਨੇ ਤੱਕ ਹੀ ਸੀਮਤ ਹੈ ਜੇਕਰ ‘/-’ ਸਾਈਨ ਨਹੀਂ ਲਗਾਉਂਦੇ ਹੋ ਤਾਂ ਧੋਖੇਬਾਜ਼ਾਂ ਲਈ ਅਮਾਊਂਟ ਵਧਾ ਲੈਣ ਦਾ ਮੌਕਾ ਪੈਦਾ ਹੋ ਜਾਂਦਾ ਹੈ

ਅਕਾਊਂਟ ਪੇਈ ਅਤੇ ਬੀਅਰਰ ਚੈੱਕ:

ਜੇਕਰ ਤੁਸੀਂ ਸਿੱਧੇ ਕਿਸੇ ਦੇ ਬੈਂਕ ਅਕਾਊਂਟ ’ਚ ਪੇਮੈਂਟ ਕਰਨਾ ਚਾਹੁੰਦੇ ਹੋ ਤਾਂ ਚੈੱਕ ’ਤੇ ਅਕਾਊਂਟ ਪੇਈ ਜ਼ਰੂਰ ਪਾਓ ਇਹ ਸਾਈਨ ਚੈੱਕ ਦੇ ਲੈਫਟ (ਖੱਬੇ) ਟਾੱਪ ਕਾਰਨਰ ’ਤੇ ਡਬਲ ਕਰਾਸ ਲਾਈਨ ਦਰਮਿਆਨ ਅ/ੳ ਟਫ੍ਰਯਯ…… ਲਿਖ ਕੇ ਬਣਾਇਆ ਜਾਂਦਾ ਹੈ ਇਸ ਸਾਈਨ ਨਾਲ ਚੈੱਕ ਦਾ ਪੇਮੈਂਟ ਸਿੱਧਾ ਬੈਂਕ ਅਕਾਊਂਟ ’ਚ ਹੁੰਦਾ ਹੈ ਅਤੇ ਇਸ ਨੂੰ ਤੁਰੰਤ ਨਿਕਲਵਾਇਆ ਨਹੀਂ ਜਾ ਸਕਦਾ ਹੈ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਚੈੱਕ ਗੁਆਚਣ ਦੀ ਸਥਿਤੀ ’ਚ ਕੋਈ ਧੋਖੇਬਾਜ਼ ਖੁਦ ਨੂੰ ਟਾਰਗੇਟ ਪਰਸਨ ਦੱਸ ਕੇ ਉਸ ਦੇ ਬਦਲੇ ਕੈਸ਼ ਨਹੀਂ ਲੈ ਸਕਦਾ ਹੈ ਅਕਾਊਂਟ ਪੇਈ ਕਰਦੇ ਸਮੇਂ ਚੈੱਕ ’ਤੇ ਰਾਈਟ (ਸਿੱਧੀ) ਸਾਈਡ ’ਚ ਲਿਖੇ ਬੀਅਰਰ ਨੂੰ ਕੱਟ ਦਿਓ ਜੇਕਰ ਚੈੱਕ ਕੇਸ਼ ਕਰਨ ਲਈ ਦੇ ਰਹੇ ਹਨ ਤਾਂ ਲੈਫਟ ਟਾੱਪ ਕਾਰਨਰ ’ਤੇ ਅਕਾਊਂਟ ਪੇਈ ਸਾਈਨ ਨਾ ਬਣਾਓ

ਐੱਮਆਈਸੀਆਰ ਕੋਡ ਨੂੰ ਨੁਕਸਾਨ:

ਬੈਂਕ ਚੈੱਕ ’ਤੇ ਸਭ ਤੋਂ ਹੇਠਾਂ ਸਫੈਦ ਪੱਟੀ ’ਤੇ ਇੱਕ ਐੱਮਆਈਸਆਰ (ਮੈਗਨੇਟਿਕ ਇੰਕ ਕਰੈਕਟਰ ਰਿਕਗੀਨਸ਼ਨ ਕੋਡ) ਰਹਿੰਦਾ ਹੈ ਜਦੋਂ ਵੀ ਚੈੱਕ ਦਾ ਇਸਤੇਮਾਲ ਕਰੋ ਤਾਂ ਧਿਆਨ ਰੱਖੋ ਕਿ ਇਸ ਐੱਮਆਈਸੀਆਰ ਕੋਡ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਚੈੱਕ ਸਾਈਨ ਕਰਦੇ ਸਮੇਂ ਜਾਂ ਕਿਸੇ ਹੋਰ ਵਜ੍ਹਾ ਨਾਲ ਇਸ ਡਿਟੇਲ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਐੱਮਆਈਸੀਆਰ ਕੋਡ ਚੈਕਸ ਦੀ ਜਲਦੀ ਪ੍ਰੋਸੈਸਿੰਗ ਅਤੇ ਸੈਟਲਮੈਂਟ ’ਚ ਮੱਦਦ ਕਰਦਾ ਹੈ

ਚੈੱਕ ਦੀ ਡੇਟ ਦੀ ਅਣਦੇਖੀ:

ਬੈਂਕ ਚੈੱਕ ਉਸ ’ਤੇ ਪਾਈ ਗਈ ਡੇਟ ਖਜ਼ੁਮਿਤੀ ਤੋਂ ਬਾਅਦ ਤਿੰਨ ਮਹੀਨੇ ਤੱਕ ਹੀ ਵੈਲਿਡ ਰਹਿੰਦਾ ਹੈ ਭਾਵ ਇਸ ਨੂੰ ਇਸੇ ਸਮੇਂ ’ਚ ਡਿਪਾਜਿਟ ਜਾਂ ਵਿਦਡਰਾਅ ਕਰਨਾ ਹੁੰਦਾ ਹੈ ਇਸ ਸਮੇਂ ਤੋਂ ਬਾਅਦ ਚੈੱਕ ਦਾ ਇਸਤੇਮਾਲ ਕਰਨ ’ਤੇ ਚੈੱਕ ਤੁਹਾਡੇ ਕੰਮ ਨਹੀਂ ਆਏਗਾ ਅਤੇ ਤੁਹਾਨੂੰ ਨੁਕਸਾਨ ਝੱਲਣਾ ਪਏਗਾ ਇਸ ਤੋਂ ਇਲਾਵਾ ਤੁਸੀਂ ਵੀ ਜਦੋਂ ਕਿਸੇ ਨੂੰ ਅੱਗੇ ਦੀ ਡੇਟ ’ਚ ਚੈੱਕ ਰਾਹੀਂ ਪੇਮੈਂਟ ਕਰੋ ਤਾਂ ਇਸ ਗੱਲ ਦਾ ਧਿਆਨ ਰੱਖੋ ਚੈੱਕ ’ਤੇ ਮਿਤੀ ਪਾਉਂਦੇ ਸਮੇਂ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਓਵਰਰਾਈਟ ਕਰਨ ਦੀ ਬਜਾਇ ਦੂਜਾ ਚੈੱਕ ਇਸਤੇਮਾਲ ਕਰਨਾ ਬਿਹਤਰ ਹੋਵੇਗਾ ਮਿਤੀ ਦੇ ਨਾਲ ਹੋਰ ਡਿਟੇਲਸ ’ਚ ਗਲਤੀ ਹੋਣ ’ਤੇ ਵੀ ਨਵਾਂ ਚੈੱਕ ਜਾਰੀ ਕਰਨਾ ਹੀ ਠੀਕ ਰਹਿੰਦਾ ਹੈ

ਸ਼ਬਦਾਂ ਅਤੇ ਅੰਕੜਿਆਂ ਵਿਚਕਾਰ ਜ਼ਿਆਦਾ ਸਪੇਸ:

ਜਦੋਂ ਵੀ ਕਿਸੇ ਨੂੰ ਚੈੱਕ ਰਾਹੀਂ ਪੇਮੈਂਟ ਕਰੋ ਤਾਂ ਨਾਂਅ ਅਤੇ ਰਕਮ ਨੂੰ ਲੈ ਕੇ ਸ਼ਬਦਾਂ ਅਤੇ ਅੰਕੜਿਆਂ ਦਰਮਿਆਨ ਜ਼ਿਆਦਾ ਸਪੇਸ ਦੇਣ ਤੋਂ ਬਚੋ ਜ਼ਿਆਦਾ ਸਪੇਸ ਨਾਂਅ ਅਤੇ ਅਮਾਊਂਟ ’ਚ ਛੇੜਛਾੜ ਹੋਣ ਦੀ ਗੁੰਜਾਇਸ਼ ਪੈਦਾ ਕਰ ਦਿੰਦਾ ਹੈ ਇਸ ਤੋਂ ਇਲਾਵਾ ਚੈੱਕ ਕਰ ਲਓ ਕਿ ਜੋ ਅਮਾਊਂਟ ਸ਼ਬਦਾਂ ’ਚ ਭਰੀ ਹੈ, ਉਹੀ ਅਮਾਊਂਟ ਅੰਕੜੇ ਭਾਵ ਅੰਕਾਂ ’ਚ ਵੀ ਹੋ ਬੈਂਕ, ਚੈੱਕ ਨੂੰ ਉਦੋਂ ਸਵੀਕਾਰ ਕਰੇਗਾ ਜਦੋਂ ਦੋਵਾਂ ਸਾਈਡਾਂ ਤੋਂ ਅਮਾਊਂਟ ਮੈਚ ਹੋਵੇਗੀ ਨਹੀਂ ਤਾਂ ਚੈੱਕ ਰਿਜੈਕਟ ਹੋ ਜਾਏਗਾ

ਬੈਲੰਸ ਤੋਂ ਜ਼ਿਆਦਾ ਅਮਾਊਂਟ ਭਰ ਦੇਣਾ:

ਬੈਂਕ ਚੈੱਕ ਰਾਹੀਂ ਪੇਮੈਂਟ ਕਰਦੇ ਸਮੇਂ ਪਹਿਲਾਂ ਆਪਣੇ ਬੈਂਕ ਅਕਾਊਂਟ ਦੇ ਬੈਲੰਸ ਨੂੰ ਚੈੱਕ ਕਰ ਲਓ ਇਸ ਤੋਂ ਬਾਅਦ ਹੀ ਚੈੱਕ ਨੂੰ ਭਰੋ ਜੇਕਰ ਬੈਲੰਸ ਤੋਂ ਜ਼ਿਆਦਾ ਅਮਾਊਂਟ ਭਰਿਆ ਗਿਆ ਤਾਂ ਚੈੱਕ ਬਾਊਂਸ ਹੋ ਜਾਏਗਾ ਅਤੇ ਪੈਨਲਟੀ ਲੱਗੇਗੀ ਚੈੱਕ ਬਾਊਂਸ ’ਤੇ ਪੈਨਲਟੀ ਵੱਖ-ਵੱਖ ਬੈਂਕਾਂ ’ਚ 500 ਰੁਪਏ ਪਲੱਸ ਜੀਐੱਸਟੀ ਤੱਕ ਹੈ ਇਸ ਲਈ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ

ਦਸਤਖ਼ਤ ’ਤੇ ਧਿਆਨ ਨਾ ਦੇਣਾ:

ਜਦੋਂ ਵੀ ਬੈਂਕ ਚੈੱਕ ’ਤੇ ਦਸਤਖ਼ਤ ਭਾਵਸਿਗਨੈਚਰ ਕਰੋਂ ਤਾਂ ਯਾਦ ਰੱਖੋ ਕਿ ਤੁਸੀਂ ਓਹੀ ਸਾਈਨ ਕਰਨੇ ਹਨ, ਜਿਹੜੇ ਸਬੰਧਿਤ ਬੈਂਕ ਬ੍ਰਾਂਚ ਦੇ ਰਿਕਾਰਡ ’ਚ ਪਹਿਲਾਂ ਤੋਂ ਦਰਜ ਹਨ ਕਈ ਲੋਕ ਵੱਖ-ਵੱਖ ਬੈਂਕਾਂ ਲਈ ਵੱਖ-ਵੱਖ ਸਿਗਨੈਚਰ ਰੱਖਦੇ ਹਨ ਜੇਕਰ ਤੁਸੀਂ ਵੀ ਅਜਿਹਾ ਕੀਤਾ ਹੋਇਆ ਤਾਂ ਬੈਂਕ ਚੈੱਕ ਨੂੰ ਸਾਈਨ ਕਰਦੇ ਸਮੇਂ ਸਾਵਧਾਨੀ ਜ਼ਰੂਰ ਵਰਤੋਂ ਨਹੀਂ ਤਾਂ ਤੁਹਾਡਾ ਚੈੱਕ ਰਿਜੈਕਟ ਵੀ ਹੋ ਸਕਦਾ ਹੈ

ਚੈੱਕ ਦੀ ਡਿਟੇਲਸ ਆਪਣੇ ਕੋਲ ਨਾ ਰੱਖਣਾ:

ਜਦੋਂ ਵੀ ਕਿਸੇ ਨੂੰ ਬੈਂਕ ਚੈੱਕ ਰਾਹੀਂ ਪੇਮੈਂਟ ਕਰੋ ਤਾਂ ਉਸ ਚੈੱਕ ਦੀ ਡਿਟੇਲਸ ਜਿਵੇਂ ਚੈੱਕ ਨੰਬਰ, ਅਕਾਊਂਟ ਦਾ ਨਾਂਅ, ਅਮਾਊਂਟ ਅਤੇ ਮਿਤੀ ਜ਼ਰੂਰ ਨੋਟ ਕਰ ਲਓ ਇਹ ਇਨਫਾਰਮੇਸ਼ਨ ਚੈੱਕ ਕੈਂਸਲ ਕਰਨ ਦੀ ਜ਼ਰੂਰਤ ਪੈਣ ’ਤੇ ਤੁਹਾਡੇ ਕੰਮ ਆ ਸਕਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਪਤਾ ਚੱਲਦਾ ਰਹਿੰਦਾ ਹੈ ਕਿ ਕਿਤੇ ਕੋਈ ਚੈੱਕ ਇੱਧਰ-ਉੱਧਰ ਤਾਂ ਨਹੀਂ ਹੋ ਗਿਆ ਜਾਂ ਤੁਹਾਡੀ ਜਾਣਕਾਰੀ ਤੋਂ ਬਿਨਾਂ ਕਿਸੇ ਨੇ ਚੈੱਕਬੁੱਕ ’ਚੋਂ ਚੈੱਕ ਤਾਂ ਨਹੀਂ ਲਿਆ

ਮੋਬਾਇਲ ਨੰਬਰ ਦਿਓ:

ਅਕਾਊਂਟ ਹੋਲਡਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚੈੱਕ ਦੇ ਪਿੱਛੇ ਆਪਣਾ ਖਾਤਾ ਨੰਬਰ ਅਤੇ ਮੋਬਾਇਲ ਨੰਬਰ ਲਿਖ ਦੇਵੇ ਇਹ ਇਸ ਲਈ ਤਾਂ ਕਿ ਜੇਕਰ ਤੁਹਾਡੇ ਚੈੱਕ ’ਚ ਬੈਂਕ ਅਧਿਕਾਰੀ ਨੂੰ ਕੋਈ ਵੀ ਦਿੱਕਤ ਜਾਂ ਕਨਫਿਊਜ਼ਨ ਲੱਗਦੀ ਹੈ ਤਾਂ ਉਹ ਤੁਹਾਨੂੰ ਫੋਨ ਕਰਕੇ ਉਸ ਬਾਰੇ ਜਾਣਕਾਰੀ ਲੈ ਸਕਦਾ ਹੈ

ਚੈੱਕ ’ਤੇ ਦੋ ਲਾਈਨਾਂ ਖਿੱਚੋ:

ਜੇਕਰ ਕਿਸੇ ਵਿਅਕਤੀ ਜਾਂ ਸੰਸਥਾ ਦੇ ਨਾਂਅ ’ਤੇ ਅਕਾਊਂਟ ਪੇਈ ਚੈੱਕ ਕੱਟਦੇ ਹਨ ਤਾਂ ਚੈੱਕ ਉੱਪਰ ਸੱਜੇ ਪਾਸੇ ਦੋ ਲਾਈਨਾਂ ਜ਼ਰੂਰ ਖਿੱਚੋ ਇਹ ਇਸ ਗੱਲ ਦਾ ਪ੍ਰਮਾਣ ਹੁੰਦਾ ਹੈ ਕਿ ਚੈੱਕ ’ਤੇ ਲਿਖੀ ਰਕਮ ਨੂੰ ਚੈੱਕ ਵਾਹਕ ਨੂੰ ਨਗਦ ਨਾ ਦੇ ਕੇ ਖਾਤੇ ’ਚ ਟਰਾਂਸਫਰ ਕਰਨੀ ਹੈ

ਸੰਭਾਲ ਕੇ ਰੱਖੋ ਸਲਿੱਪ:

ਚੈੱਕ ਜਮ੍ਹਾ ਕਰਦੇ ਸਮੇਂ ਜੋ ਫਾਰਮ ਭਰਦੇ ਹੋ, ਉਹ ਦੋ ਹਿੱਸਿਆਂ ’ਚ ਹੁੰਦਾ ਹੈ ਚੈੱਕ ਜਮ੍ਹਾ ਕਰਨ ਤੋਂ ਬਾਅਦ ਆਪਣੀ ਸਲਿੱਪ ਨੂੰ ਸੰਭਾਲ ਕੇ ਰੱਖੋ ਕਿਉਂਕਿ ਚੈੱਕ ਗੁਆਚਣ ਦੀ ਸਥਿਤੀ ਉਹ ਇੱਕੋ-ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ’ਤੇ ਆਪਣੇ ਚੈੱਕ ਦੀ ਡਿਟੇਲਸ ਹੁੰਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ