National flag hoisted at Dera Sacha Sauda - sachi shiksha punjabi

ਡੇਰਾ ਸੱਚਾ ਸੌਦਾ ’ਚ ਲਹਿਰਾਇਆ ਕੌਮੀ ਝੰਡਾ ਤਿਰੰਗਾ

  • ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਕੀਤਾ ਸਲੂਟ
  • ਚੇਅਰਮੈਨ ਡਾ. ਪੀਆਰ ਨੈਨ ਸਮੇਤ ਪ੍ਰਬੰਧਕੀ ਸੰਮਤੀ ਮੈਂਬਰਾਂ ਨੇ ਵੀ ਕੀਤਾ ਸ਼ੁਕਰਾਨਾ
  • 142ਵੇਂ ਮਾਨਵਤਾ ਭਲਾਈ ਕੰਮ ਦੇ ਤਹਿਤ ਸੰਗਤ ਆਪਣੇ ਘਰਾਂ ’ਤੇ ਲਗਾ ਰਹੀ ਕੌਮੀ ਝੰਡਾ

ਆਜ਼ਾਦੀ ਦਾ 75ਵੇਂ ਅੰਮ੍ਰਿਤ ਮਹਾਂਤੋਸਵ:

ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਤੋਸਵ ਦੇ ਤਹਿਤ ਹਰ ਘਰ ਤਿਰੰਗਾ ਮੁਹਿੰਮ ’ਚ ਸ਼ਨਿੱਚਰਵਾਰ ਨੂੰ ਡੇਰਾ ਸੱਚਾ ਸੌਦਾ ’ਚ ਦੇਸ਼ ਦੀ ਆਨ-ਬਾਨ ਅਤੇ ਸ਼ਾਨ ਦਾ ਪ੍ਰਤੀਕ ਕੌਮੀ ਝੰਡਾ ਤਿਰੰਗਾ ਸਥਾਪਿਤ ਕੀਤਾ ਗਿਆ

ਆਸ਼ਰਮ ਦੇ ਐਡਮਿਨਸਟ੍ਰੇਟਿਵ ਬਲਾਕ ’ਚ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰੂਹਾਨੀ ਬੇਟੀ ਹਨੀਪ੍ਰੀਤ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਡਾ. ਪੀਆਰ ਨੈਨ ਸਮੇਤ ਪ੍ਰਬੰਧਕੀ ਸੰਮਤੀ ਦੇ ਮੈਂਬਰਾਂ ਨਾਲ ਤਿਰੰਗਾ ਫਹਿਰਾਇਆ ਅਤੇ ਉਸਨੂੰ ਸੈਲੂਟ ਕਰਕੇ ਦੇਸ਼ ਦੇ ਮਹਾਨ ਵੀਰ ਜਵਾਨਾਂ ਦਾ ਸ਼ੁਕਰਾਨਾ ਕੀਤਾ

Also Read :-

ਇਸ ਦੌਰਾਨ ਕੌਮੀ ਗੀਤ ਗਾਇਆ ਗਿਆ ਅਤੇ ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਵੱਲੋਂ ਗਾਇਆ ਗਿਆ ਦੇਸ਼ਭਗਤੀ ਸੌਂਗ ਚਲਾ ਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 142 ਮਾਨਵਤਾ ਭਲਾਈ ਦੇ ਕੰਮ ਕਰ ਰਹੀ ਹੈ

142ਵੇਂ ਕਾਰਜ ਦੇ ਤਹਿਤ ਸਾਧ-ਸੰਗਤ ਆਪਣੇ-ਆਪਣੇ ਘਰਾਂ ’ਚ ਕੌਮੀ ਝੰਡਾ ਤਿਰੰਗਾ ਸਥਾਪਿਤ ਕਰਕੇ ਉਸਨੂੰ ਸਲਾਮੀ ਦੇ ਰਹੀ ਹੈ ਰੱਖੜੀ ਦੇ ਪਾਵਨ ਤਿਉਹਾਰ ’ਤੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ 11ਵੀਂ ਚਿੱਠੀ ਭੇਜ ਕੇ ਆਜ਼ਾਦੀ ਦੇ ਅੰਮ੍ਰਿਤ ਮਹਾਂਤੋਸਵ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ

ਚਿੱਠੀ ਜ਼ਰੀਏ ਪੂਜਨੀਕ ਗੁਰੂ ਜੀ ਨੇ ਲਿਖਿਆ ਕਿ ਦੇਸ਼ ਜੋ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂਤੋਸਵ ਮਨਾ ਰਿਹਾ ਹੈ ਤਾਂ ਸਾਧ-ਸੰਗਤ ਨੇ ਉਸ ’ਚ ਸ਼ਾਮਲ ਹੋ ਕੇ ਤਿਰੰਗੇ ਨੂੰ ਘਰਾਂ, ਗੱਡੀਆਂ ’ਤੇ ਲਗਾਉਣਾ ਅਤੇ ਲਹਿਰਾਉਣਾ ਹੈ ਅਤੇ ਤਿਰੰਗੇ ਨੂੰ ਸੈਲੂਟ ਕਰਦੇ ਹੋਏ, ਲਹਿਰਾਉਂਦੇ ਹੋਏ ਦਾ ਫੋਟੋ, ਵੀਡਿਓ ਸੋਸ਼ਲ ਮੀਡੀਆ ’ਤੇ ਪਾਉਣਾ ਹੈ, ਤਾਂ ਕਿ ਜਿਹੜੇ ਸੁੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਤੋਂ ਸਾਨੂੰ ਆਜ਼ਾਦੀ ਅਤੇ ਤਿਰੰਗਾ ਨਸੀਬ ਹੋਇਆ ਹੈ ਉਨ੍ਹਾਂ ਦਾ ਬਹੁਤ-ਬਹੁਤ ਸਤਿਕਾਰ ਅਤੇ ਸ਼ੁਕਰਾਨਾ ਅਸੀਂ ਕਰ ਸਕੀਏ

ਪੂਜਨੀਕ ਗੁਰੂ ਜੀ ਦੀ ਅਪੀਲ ’ਤੇ ਡੇਰਾ ਸ਼ਰਧਾਲੂ ਲਗਾਤਾਰ ਆਪਣੇ-ਆਪਣੇ ਘਰਾਂ, ਅਦਾਰਿਆਂ ਅਤੇ ਗੱਡੀਆਂ ’ਤੇ ਤਿਰੰਗਾ ਝੰਡਾ ਲਗਾ ਕੇ ਉਸਨੂੰ ਸੈਲੂਟ ਕਰ ਰਹੇ ਹਨ ਇਸ ਤੋਂ ਇਲਾਵਾ ਲੋਕਾਂ ਨੂੰ ਫਰੀ ’ਚ ਤਿਰੰਗੇ ਝੰਡੇ ਵੰਡੇ ਜਾ ਰਹੇ ਹਨ ਅਤੇ ਘਰਾਂ ’ਤੇ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ