Benefits of Meditation in Punjabi:

ਤਨਾਅ ਦੂਰ ਕਰੇਗਾ ਮੈਡੀਟੇਸ਼ਨ ਧਿਆਨ ਲਾਉਣ ਦੀ ਹੌਲੀ ਸ਼ੁਰੂਆਤ ਕਰੋ

How to Do Meditation : ਕਦੇ-ਕਦੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਕੋਵਿਡ-19 ਤੋਂ ਬਾਅਦ ਦੀ ਦੁਨੀਆਂ ‘ਚ ਸਾਡਾ ਜੀਵਨ ਕਿਸੇ ਸੁਰੰਗ ਵਾਲੇ ਖੇਤਰ ‘ਚ ਚੱਲਣ ਜਿੰਨਾ ਮੁਸ਼ਕਲ ਹੋ ਗਿਆ ਹੈ ਰੋਗਾਣੂੰ ਤਾਂ ਪਹਿਲਾਂ ਵੀ ਸਾਡੇ ਆਸ-ਪਾਸ ਅਤੇ ਸਾਡੇ ਸਰੀਰ ਦੇ ਅੰਦਰ ਰਹਿੰਦੇ ਸਨ ਪਰ ਸਾਡੇ ‘ਚੋਂ ਜ਼ਿਆਦਾਤਰ ਲੋਕਾਂ ਨੂੰ ਇਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਸੰਕਰਮਣ ਦਾ ਏਨਾ ਖ਼ਤਰਾ ਮਹਿਸੂਸ ਨਹੀਂ ਹੋਇਆ ਹੋਵੇਗਾ ਇਸ ਮਹਾਂਮਾਰੀ ਦੀ ਵਜ੍ਹਾ ਨਾਲ ਲੋਕਾਂ ਦੀ ਮਾਨਸਿਕ ਸਿਹਤ ‘ਤੇ ਜੋ ਬੋਝ ਪਿਆ ਹੈ ਉਸ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਹੈ

Benefits of Meditation in Punjabi:

ਵੈਸੇ ਤਾਂ ਬਿਮਾਰੀ ਸਾਡੇ ਜੀਵਨ ਦਾ ਇੱਕ ਆਮ ਹਿੱਸਾ ਹੈ ਪਰ ਹਕੀਕਤ ਇਹ ਹੈ ਕਿ ਇਹ ਇੱਕ ਨਵਾਂ ਵਾਇਰਸ ਅਤੇ ਨਵੀਂ ਬਿਮਾਰੀ ਹੈ ਜਿਸ ਨਾਲ ਸਾਡੀਆਂ ਸਿਹਤ ਸੇਵਾਵਾਂ ਨੂੰ ਕਿਨਾਰੇ ‘ਤੇ ਧੱਕ ਦਿੱਤਾ ਹੈ, ਡਾਕਟਰੀ ਇਲਾਜ ਅਤੇ ਭਾਈਚਾਰਕ ਸਾਂਝ ਦਾ ਸਮਰੱਥਨ ਵੈਸਾ ਨਹੀਂ ਹੈ ਜੋ ਕਿ ਆਮ ਦਿਨਾਂ ‘ਚ ਹੁੰਦਾ ਹੈ ਇਸ ਤੋਂ ਇਲਾਵਾ ਕੋਵਿਡ-19 ਤੋਂ ਬਚਣ ਲਈ ਹਰ ਸਮੇਂ ਸਾਵਧਾਨੀ ਵਰਤਣੀ ਹੈ- ਇਸ ਨੂੰ ਯਾਦ ਰੱਖਣਾ ਥਕਾਵਟ ਨਾਲ ਭਰਿਆ ਅਨੁਭਵ ਹੋ ਸਕਦਾ ਹੈ

ਅਹਿਮ ਸਵਾਲ ਇਹ ਹੈ ਕਿ ਆਖਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਦਾ ਤਰੀਕਾ ਕੀ ਹੈ? ਹਰ ਕਿਸੇ ਦਾ ਤਨਾਅਪੂਰਨ ਸਥਿਤੀਆਂ ਨਾਲ ਮੁਕਾਬਲਾ ਕਰਨ ਦਾ ਆਪਣਾ ਵੱਖਰਾ ਤਰੀਕਾ ਹੁੰਦਾ ਹੈ ਅਤੇ ਅੱਗੇ ਵਧਣ ਅਤੇ ਇਸ ਦਾ ਸਾਹਮਣਾ ਕਰਨ ਤੋਂ ਇਲਾਵਾ ਸਾਡੇ ਕੋਲ ਕੋਈ ਬਦਲ ਵੀ ਨਹੀਂ ਹੈ ਪਰ ਇਸ ਦਾ ਸਾਹਮਣਾ ਕਰਨ ਦੇ ਕਈ ਸਾਰਥਿਕ ਤਰੀਕੇ ਹਨ ਕਿਉਂਕਿ ਜੇਕਰ ਇਸ ਦੌਰਾਨ ਤੁਸੀਂ ਬਹੁਤ ਜ਼ਿਆਦਾ ਤਨਾਅ ਲਵੋਂਗੇ ਜਾਂ ਚਿੰਤਾ ਕਰੋਂਗੇ ਤਾਂ ਤੁਹਾਡੀ ਸਥਿਤੀ ਹੋਰ ਬਦਤਰ ਹੋ ਜਾਏਗੀ ਅਜਿਹੇ ‘ਚ ਤੁਸੀਂ ਧਿਆਨ ਭਾਵ ਮੈਡੀਟੇਸ਼ਨ ਦੇ ਜ਼ਰੀਏ ਮਹਾਂਮਾਰੀ ਨਾਲ ਜੁੜੇ ਇਸ ਤਨਾਅ ਨੂੰ ਕੁਝ ਘੱਟ ਕਰ ਸਕਦੇ ਹੋ

ਧਿਆਨ ਦੇ ਕਈ ਰੂਪ ਹਨ ਜਿਸ ਨੇ ਵਿਸ਼ਵੀ ਪੱਧਰ ‘ਤੇ ਕਾਫ਼ੀ ਸਥਾਨ ਬਣਾਇਆ ਹੈ ਇਹ ਸੁਝਾਅ ਦੇਣ ਲਈ ਕਈ ਠੋਸ ਸਬੂਤ ਮੌਜ਼ੂਦ ਹਨ ਕਿ ਧਿਆਨ ਕਰਨ ਨਾਲ ਦਿਮਾਗ ਅਤੇ ਸਰੀਰ ਦੋਵੇਂ ਮਿਲ ਕੇ ਤਨਾਅ ਨੂੰ ਬਿਹਤਰ ਤਰੀਕੇ ਨਾਲ ਸੰਭਾਲ ਪਾਉਂਦੇ ਹਨ ਅਤੇ ਚੁਣੌਤੀਪੂਰਨ ਸਥਿਤੀਆਂ ਦਾ ਸਾਹਮਣਾ ਕਰਨ ‘ਚ ਲਚੀਲਾਪਣ ਵੀ ਵਧਦਾ ਹੈ ਇਸ ਸੁਝਾਅ ਦੇ ਵੀ ਕਈ ਪ੍ਰਮਾਣ ਮੌਜ਼ੂਦ ਹਨ ਕਿ ਧਿਆਨ, ਸਰੀਰਕ ਰੋਗਾਂ ਦੇ ਲੱਛਣਾਂ ਨੂੰ ਵੀ ਘੱਟ ਕਰ ਸਕਦਾ ਹੈ

ਧਿਆਨ ਦੀ ਵਿਸ਼ੇਸ਼ਤਾ ਇਹੀ ਹੈ ਕਿ ਇਸ ਨੂੰ ਕੋਈ ਵੀ ਕਰ ਸਕਦਾ ਹੈ ਅਤੇ ਇਸ ਨੂੰ ਦਿਨ ਦੇ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਨੂੰ ਕਰਨ ‘ਚ ਤੁਹਾਡਾ ਸਿਰਫ਼ ਕੁਝ ਮਿੰਟਾਂ ਦਾ ਹੀ ਸਮਾਂ ਲੱਗਦਾ ਹੈ ਵੈਸੇ ਤਾਂ ਧਿਆਨ ਦੇ ਕਈ ਰੂਪ ਹਨ, ਪਰ ਇਸ ਦਾ ਕੇਂਦਰੀ ਵਿਚਾਰ ਇਹੀ ਹੈ ਕਿ ਮਨ ਦੀ ਇੱਧਰ-ਉੱਧਰ ਭਟਕ ਕੇ ਚਿੰਤਾ ਕਰਨ ਦੀ ਪ੍ਰਵਿਰਤੀ ਨੂੰ ਘੱਟ ਕੀਤਾ ਜਾਵੇ ਇਸ ਦਾ ਉਦੇਸ਼ ਨਕਾਰਾਤਮਕ ਵਿਚਾਰਾਂ ਦੇ ਦੁਰਪ੍ਰਭਾਵ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨਾ ਹੈ ਅਤੇ ਇਸ ਦੇ ਲਈ ਮਨ ਨੂੰ ਜ਼ਿਆਦਾ ਗ੍ਰਹਿਣਸ਼ੀਲ ਬਣਾਉਣਾ ਹੈ

ਤਾਂ ਕਿ ਜਦੋਂ ਤਨਾਅ ਪੈਦਾ ਹੋਵੇ ਤਾਂ ਉਸ ਤੋਂ ਜ਼ਿਆਦਾ ਰਚਨਾਤਮਕ ਤਰੀਕੇ ਨਾਲ ਕਿਵੇਂ ਨਜਿੱਠਣਾ ਹੈ ਇਹ ਮਨ ਨੂੰ ਪਤਾ ਹੋਵੇ ਧਿਆਨ ਨੂੰ ਆਭਾਸ ਜਾਂ ਪ੍ਰਤੀਬੰਬ ਦਾ ਇੱਕ ਬਹੁਤ ਹੀ ਨਿੱਜੀ ਰੂਪ ਮੰਨਿਆ ਜਾਂਦਾ ਹੈ ਅਤੇ ਤੁਸੀਂ ਸ਼ੁਰੂ ‘ਚ ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਦੇਖ ਸਕਦੇ ਹੋ ਜੋ ਤੁਹਾਨੂੰ ਫਿੱਟ ਲੱਗਦਾ ਹੋਵੇ ਹੌਲੀ-ਹੌਲੀ ਤੁਹਾਨੂੰ ਸਮਝ ‘ਚ ਆਉਣ ਲੱਗੇਗਾ ਕਿ ਤੁਸੀਂ ਇਸ ਅਭਿਆਸ ਨਾਲ ਕੀ ਚਾਹੁੰਦੇ ਹੋ ਅਤੇ ਤੁਸੀਂ ਆਪਣੇ ਵਿਚਾਰਾਂ ‘ਚ ਗਹਿਰਾਈ ਤੱਕ ਉੱਤਰ ਸਕਦੇ ਹੋ

ਹੌਲੀ ਸ਼ੁਰੂਆਤ ਕਰੋ ਅਤੇ ਖੁਦ ਨੂੰ ਚੁਣੌਤੀ ਦਿਓ

ਧਿਆਨ ਦਾ ਇੱਕ ਫਾਇਦਾ ਇਹ ਹੈ ਕਿ ਤੁਸੀਂ ਆਪਣੀਆਂ ਸ਼ਰਤਾਂ ‘ਤੇ ਅਤੇ ਆਪਣੇ ਟੀਚਿਆਂ ਨੂੰ ਆਪਣੇ ਹਿਸਾਬ ਨਾਲ ਨਿਰਧਾਰਤ ਕਰਕੇ ਪੂਰੀ ਤਰ੍ਹਾਂ ਸ਼ੁਰੂ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਸਿਰਫ਼ 3 ਤੋਂ 5 ਮਿੰਟ ਦੇ ਸੈਸ਼ਨ (ਜਾਂ ਉਸ ਤੋਂ ਵੀ ਘੱਟ ਸਮੇਂ) ਨਾਲ ਸ਼ੁਰੂ ਕਰ ਸਕਦੇ ਹੋ ਅਤੇ ਫਿਰ ਹੌਲੀ-ਹੌਲੀ ਜੋ ਤੁਹਾਨੂੰ ਖੁਸ਼ੀ ਮਿਲੇ ਉਸ ਹਿਸਾਬ ਨਾਲ ਸਮੇਂ ਨੂੰ ਵਧਾ ਸਕਦੇ ਹੋ ਇਹ ਇੱਕ ਚੰਗਾ ਵਿਚਾਰ ਹੈ ਕਿ ਤੁਸੀਂ ਹੌਲੀ-ਹੌਲੀ ਇਸ ਦੀ ਸ਼ੁਰੂਆਤ ਕਰੋ ਤਾਂ ਕਿ ਤੁਸੀਂ ਖੁਦ ਨੂੰ ਡਰਾਓ ਨਾ ਅਤੇ ਹੌਲੀ-ਹੌਲੀ ਇਸ ਗੱਲ ਦਾ ਅੰਦਾਜ਼ਾ ਲਾ ਲਓ ਕਿ ਇਸ ਵਿਧੀ ਨਾਲ ਤੁਹਾਡੀਆਂ ਕੀ-ਕੀ ਉਮੀਦਾਂ ਹਨ

ਰੂਟੀਨ ਬਣਾ ਲਓ ਤਾਂ ਕਿ ਤੁਹਾਨੂੰ ਧਿਆਨ ਲਾਉਣ ‘ਚ ਮੱਦਦ ਮਿਲੇ ਹਾਲਾਂਕਿ ਇਹ ਵਿਚਾਰ ਵੱਖ-ਵੱਖ ਲੋਕਾਂ ਲਈ ਵੱਖਰਾ ਹੋ ਸਕਦਾ ਹੈ, ਕੁਝ ਲੋਕ ਆਪਣੇ ਰੋਜ਼ਾਨਾ ਦੇ ਜੀਵਨ ‘ਚ ਇੱਕ ਸਹੀ ਢਾਂਚੇ ਜਾਂ ਸੰਰਚਨਾ ਦੇ ਵਿਚਾਰ ਨੂੰ ਪਸੰਦ ਕਰਦੇ ਹਨ ਅਜਿਹਾ ਹੋਣਾ ਨਾਲ ਰੋਜ਼ਾਨਾ ਦੇ ਜੀਵਨ ‘ਚ ਹੋ ਰਹੀਆਂ ਘਟਨਾਵਾਂ ਨੂੰ ਰਸਮੀ ਸਮਝ ਅਤੇ ਉਦੇਸ਼ ਮਿਲਦਾ ਹੈ ਅਤੇ ਸਮਾਂ ਪ੍ਰਬੰਧਨ ਭਾਵ ਟਾਈਮ ਮੈਨੇਜ਼ਮੈਂਟ ‘ਚ ਵੀ ਮੱਦਦ ਮਿਲ ਸਕਦੀ ਹੈ ਇਸ ਲਈ ਜੇਕਰ ਉਨ੍ਹਾਂ ਲੋਕਾਂ ‘ਚੋਂ ਹਨ ਜਿਨ੍ਹਾਂ ਨੂੰ ਸੰਰਚਨਾ ਪਸੰਦ ਹੈ ਤਾਂ ਦਿਨ ਦੇ ਸਮੇਂ ਇੱਕ ਸਮਾਂ ਤੈਅ ਕਰ ਲਓ ਜਦੋਂ ਤੁਸੀਂ ਸਿਰਫ਼ ਧਿਆਨ ਕਰੋਗੇ ਦੂਜਿਆਂ ਨੂੰ ਵੀ ਇਹ ਮੱਦਦਗਾਰ ਲੱਗ ਸਕਦਾ ਹੈ ਧਿਆਨ ਇੱਕ ਅਮੂਰਤ, ਪ੍ਰੈਕਟੀਕਲ ਗਤੀਵਿਧੀ ਹੈ ਇਸ ਲਈ ਇਸ ਨਾਲ ਜੁੜੀ ਕੁਝ ਸ਼ੁਰੂਆਤੀ ਸਿੱਖਿਆ, ਇਸ ਪ੍ਰਕਿਰਿਆ ਨੂੰ ਅਸਾਨ ਬਣਾ ਸਕਦੀ ਹੈ

ਇਹ ਤੁਸੀਂ ਤੈਅ ਕਰਨਾ ਹੈ ਕਿ ਦਿਨ ਦਾ ਕਿਹੜਾ ਸਮਾਂ ਧਿਆਨ ਕਰਨ ਲਈ ਤੁਹਾਡੇ ਲਈ ਸਭ ਤੋਂ ਚੰਗਾ ਹੈ ਕੁਝ ਲੋਕ ਸੌਣ ਤੋਂ ਪਹਿਲਾਂ ਵਿਚਾਰ ਕਰਨਾ ਪਸੰਦ ਕਰਦੇ ਹਨ ਜਦਕਿ ਕੁਝ ਇਸ ਨੂੰ ਸੁਬ੍ਹਾ ਉੱਠਦੇ ਸਮੇਂ ਸਭ ਤੋਂ ਪਹਿਲਾਂ ਕਰਨਾ ਪਸੰਦ ਕਰਦੇ ਹਨ ਸ਼ੁਰੂਆਤ ‘ਚ ਧਿਆਨ ਕਰਨ ਲਈ ਬੈਠਣਾ ਮੁਸ਼ਕਲ ਹੋ ਸਕਦਾ ਹੈ- ਤੁਹਾਨੂੰ ਅਜੀਬ ਜਾਂ ਬੇਚੈਨੀ ਮਹਿਸੂਸ ਹੋ ਸਕਦੀ ਹੈ ਕਿ ਕੀ ਕਰਨਾ ਹੈ ਰੋਜ਼ਾਨਾ 30 ਮਿੰਟ ਦਾ ਸਮਾਂ ਧਿਆਨ ਲਈ ਕੱਢੋ ਅਤੇ ਇੱਕ ਹੀ ਸਮੇਂ ‘ਤੇ ਰੋਜ਼ਾਨਾ ਧਿਆਨ ਕਰੋ ਅਜਿਹਾ ਕਰਨ ਨਾਲ ਧਿਆਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ

ਆਰਾਮਦਾਇਕ ਜਗ੍ਹਾ ਅਤੇ ਸਥਿਤੀ ਖੋਜੋ:

ਧਿਆਨ ਕਰਨ ਵਾਲੇ ਕੁਝ ਪੇਸ਼ੇਵਰ ਲੋਕ ਬਿਲਕੁਲ ਸਿੱਧੀ ਪੁਜ਼ੀਸਨ ‘ਚ ਬੈਠ ਕੇ ਧਿਆਨ ਕਰਨ ਦੀ ਸਿਫਾਰਸ਼ ਕਰਦੇ ਹਨ ਪਰ ਇਹ ਪੂਰੀ ਤਰ੍ਹਾਂ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਵੇਂ ਇਸ ਦੀ ਸ਼ੁਰੂਆਤ ਕਰਦੇ ਹੋ ਅਜਿਹਾ ਖੇਤਰ ਚੁਣੋ, ਜਿਸ ‘ਚ ਤੁਹਾਨੂੰ ਆਰਾਮ ਮਿਲੇ ਅਤੇ ਜਿੱਥੇ ਤੁਸੀਂ ਕੁਝ ਸਮੇਂ ਲਈ ਆਰਾਮਦਾਇਕ ਅਤੇ ਏਕਾਂਤ ‘ਚ ਰਹਿ ਸਕੋ ਇਹ ਤੁਹਾਡਾ ਬਿਸਤਰ ਹੋ ਸਕਦਾ ਹੈ,

ਤੁਹਾਡੀ ਪਸੰਦੀਦਾ ਕੁਰਸੀ ਜਾਂ ਫਿਰ ਕੋਈ ਪਾਰਕ ਜਾਂ ਪਗਡੰਡੀ ਜਿੱਥੇ ਜਾਣ ਦੇ ਤੁਸੀਂ ਸ਼ੌਕੀਨ ਹੋ ਆਰਾਮਦਾਇਕ ਅਤੇ ਜਾਣੂੰ ਵਾਤਾਵਰਨ ‘ਚ ਰਹਿਣਾ ਤੁਹਾਨੂੰ ਬਿਹਤਰ ਤਰੀਕੇ ਨਾਲ ਸ਼ਾਂਤ ਹੋਣ ‘ਚ ਮੱਦਦ ਕਰੇਗਾ ਅਤੇ ਤੁਸੀਂ ਇਸ ਗੱਲ ‘ਤੇ ਵਿਚਾਰ ਕਰ ਸਕੋਗੇ ਕਿ ਤੁਸੀਂ ਇਸ ਸਥਾਨ ਨੂੰ ਕਿਉਂ ਚੁਣਿਆ ਅਤੇ ਇਹ ਤੁਹਾਡੇ ਸਰੀਰ ਅਤੇ ਦਿਮਾਗ ਲਈ ਕੀ ਕਰਦਾ ਹੈ

ਆਪਣੇ ਸਾਹਾਂ ‘ਤੇ ਧਿਆਨ ਕੇਂਦਰਿਤ ਕਰੋ:

ਬਹੁਤ ਸਾਰੇ ਲੋਕ ਧਿਆਨ ਅਤੇ ਮੈਡੀਟੇਸ਼ਨ ਨੂੰ ਡੂੰਘੇ ਸਾਹ ਲੈਣ ਦੇ ਨਾਲ ਜੋੜਦੇ ਹੋ ਜੇਕਰ ਤੁਸੀਂ ਵੀ ਫੋਕਸ ਕਰਨ ਜਾਂ ਧਿਆਨ ਲਾਉਣ ਲਈ ਕਿਸੇ ਚੀਜ਼ ਦੀ ਤਲਾਸ਼ ‘ਚ ਹੋ ਤਾਂ ਸ਼ੁਰੂ ਕਰਨ ਲਈ ਤੁਹਾਡੇ ਸਾਹ ਤੋਂ ਬਿਹਤਰ ਬਦਲ ਹੋਰ ਕੋਈ ਨਹੀਂ ਆਪਣੇ ਨੱਕ ਰਾਹੀਂ ਡੂੰਘਾ ਸਾਹ ਲਓ, ਆਪਣੇ ਸਾਹ ਨੂੰ ਉਦੋਂ ਤੱਕ ਰੋਕ ਕੇ ਰੱਖੋ ਜਦੋਂ ਤੱਕ ਤੁਸੀਂ ਆਰਾਮ ਨਾਲ ਅਜਿਹਾ ਕਰ ਪਾ ਰਹੇ ਹੋ ਅਤੇ ਫਿਰ ਹੌਲੀ-ਹੌਲੀ ਇਸ ਨੂੰ ਆਪਣੇ ਮੂੰਹ ਤੋਂ ਬਾਹਰ ਕੱਢ ਦਿਓ ਇਸ ਨਾਲ ਪਤਾ ਚੱਲਦਾ ਹੈ

ਕਿ ਨੱਕ ਜ਼ਰੀਏ ਡੂੰਘਾ ਸਾਹ ਲੈਣ ਨਾਲ ਸਰੀਰ ‘ਚ ਨਾਈਟ੍ਰਿਕ ਆਕਸਾਈਡ ਜਾਂ ਠੰਡ ਦੀ ਉਪਲੱਬਧਤਾ ਵਧ ਜਾਂਦੀ ਹੈ ਨਾਈਟ੍ਰਿਕ ਆਕਸਾਈਡ ਪੂਰੇ ਸਰੀਰ ‘ਚ ਊਤਕਾਂ ‘ਚ ਜ਼ਿਆਦਾ ਆਕਸੀਜਨ ਪ੍ਰਾਪਤ ਕਰਨ ‘ਚ ਮੱਦਦ ਕਰਦਾ ਹੈ, ਮੂਡ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਦੀ ਧੜਕਨ ਨੂੰ ਹੌਲੀ ਕਰਦਾ ਹੈ ਸਾਹ ਦੇ ਸਰੀਰਕ ਅਯਾਮਾਂ ਬਾਰੇ ਸੋਚੋ ਅਤੇ ਹਰ ਕਦਮ ਤੁਹਾਨੂੰ ਕਿਹੋ ਜਿਹਾ ਮਹਿਸੂਸ ਕਰਾਉਂਦਾ ਹੈ ਇਸ ਬਾਰੇ ਵੀ

ਕਿਸੇ ਜਾਣੂੰ ਸ਼ਬਦ ਜਾਂ ਮੰਤਰ ਦਾ ਜਾਪ ਕਰੋ

ਧਿਆਨ ਨਾਲ ਜੁੜੇ ਆਪਣੇ ਅਨੁਭਵ ਨੂੰ ਪੂਰਾ ਕਰਨ ਦੀ ਇੱਕ ਹੋਰ ਅਸਾਨ ਤਕਨੀਕ ਇਹ ਹੈ ਕਿ ਤੁਸੀਂ ਆਪਣੇ ਮਨ ‘ਚ ਕਿਸੇ ਇੱਕ ਜਾਣੂੰ ਸ਼ਬਦ ਜਾਂ ਮੰਤਰ ਬਾਰੇ ਵਾਰ-ਵਾਰ ਸੋਚੋ ਚਿੰਤਾ ਨਾ ਕਰੋ ਜੇਕਰ ਤੁਹਾਡਾ ਮਨ ਇੱਧਰ-ਉੱਧਰ ਭਟਕਦਾ ਹੈ- ਅਜਿਹਾ ਹੋਣਾ ਸੁਭਾਵਿਕ ਹੈ ਅਤੇ ਅਜਿਹਾ ਹਮੇਸ਼ਾ ਹੋਵੇਗਾ ਆਪਣੇ ਭਟਕਦੇ ਹੋਏ ਮਨ ਨੂੰ ਵਾਪਸ ਧਿਆਨ ‘ਚ ਲਿਆਉਣ ਲਈ ਮੰਤਰ ਦਾ ਇਸਤੇਮਾਲ ਕਰੋ

ਅਤੇ ਇਸ ‘ਤੇ ਹੀ ਫੋਕਸ ਕਰੋ ਇੱਕ ਵਾਰ ਇਹ ਧਿਆਨ ਨੂੰ ਸ਼ੁਰੂ ਕਰਨ ਲਈ ਇੱਕ ਉਪਯੋਗੀ ਤਰੀਕਾ ਹੈ ਕਿਉਂਕਿ ਇਹ ਮਨ ਨੂੰ ਸ਼ਾਂਤ ਅਤੇ ਸਥਿਰ ਕਰਨ ਦਾ ਇੱਕ ਅਸਾਨ ਤਰੀਕਾ ਹੈ ਚਿੰਤਾ ਨਾ ਕਰੋ ਜੇਕਰ ਤੁਸੀਂ ਧਿਆਨ ‘ਚ ਮੰਤਰ ਦਾ ਜਾਪ ਕਰਨਾ ਭੁੱਲ ਜਾਓ- ਇਹ ਇੱਕ ਹੌਲੀ ਅਤੇ ਵਿਕਸਤ ਹੋਣ ਵਾਲੀ ਪ੍ਰਕਿਰਿਆ ਹੈ

ਆਪਣੇ ਵਿਚਾਰਾਂ ਨੂੰ ਲਿਖੋ:

ਕੁਝ ਦੇ ਲਈ, ਇਹ ਧਿਆਨ ਦੀ ਪੂਰੀ ਪ੍ਰਕਿਰਿਆ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਲਿਖਣਾ ਆਪਣੇ ਆਪ ‘ਚ ਧਿਆਨ ਸੰਬੰਧੀ ਇੱਕ ਅਭਿਆਸ ਹੈ ਕਿਉਂਕਿ ਇਹ ਤੁਹਾਨੂੰ ਆਪਣੇ ਵਿਚਾਰਾਂ ਬਾਰੇ ਜ਼ਿਆਦਾ ਗਹਿਰਾਈ ਨਾਲ ਸੋਚਣ ਅਤੇ ਉਨ੍ਹਾਂ ਨੂੰ ਵਿਸ਼ਲੇਸ਼ਣਾਤਮਕ ਤਰੀਕੇ ਨਾਲ ਪੇਸ਼ ਕਰਨ ਦਾ ਮੌਕਾ ਦਿੰਦਾ ਹੈ ਧਿਆਨ ਤੁਹਾਡੇ ਦ੍ਰਿਸ਼ਟੀਕੋਣ ਜਾਂ ਪਰਿਪੱਖ ‘ਚ ਹੌਲੀ-ਹੌਲੀ ਬਦਲਾਅ ਲਿਆ ਸਕਦਾ ਹੈ

ਪਰ ਇਸ ‘ਤੇ ਪੂਰੀ ਤਰ੍ਹਾਂ ਨਿਰਭਰ ਨਾ ਰਹੋ ਜਾਂ ਫਿਰ ਧਿਆਨ ਦੀ ਜਗ੍ਹਾ ਇਸ ਨੂੰ ਹੀ ਨਾ ਦੇ ਦਿਓ ਲਿਖਣ ਨਾਲ ਤੁਹਾਡੀ ਵਿਚਾਰਸ਼ੀਲਤਾ ਦੇ ਇਸ ਦੌਰ ਦਾ ਵਿਸਥਾਰ ਕਰਨ ‘ਚ ਮੱਦਦ ਮਿਲੇਗੀ ਅਤੇ ਧਿਆਨ ਦੀ ਇਸ ਪ੍ਰਕਿਰਿਆ ‘ਚ ਥੋੜ੍ਹਾ ਗਹਿਰਾ ਉਤਰਨ ਦਾ ਮੌਕਾ ਵੀ ਮਿਲੇਗਾ ਇੱਕ ਹੋਰ ਲਾਭ ਇਹ ਹੈ ਕਿ ਲੇਖਨੀ ਤੁਹਾਡੇ ਅਨੁਭਵਾਂ ਨੂੰ ਬੰਨ੍ਹ ਸਕਦੀ ਹੈ, ਲੇਖਨ ਧਿਆਨ ਸੂਤਰਾਂ ‘ਚ ਇੱਕ ਬੰਨ੍ਹ ਦਾ ਕੰਮ ਕਰ ਸਕਦਾ ਹੈ ਅਤੇ ਤੁਹਾਡੇ ਖੋਜਾਂ ਨੂੰ ਇੱਕ ਢਾਂਚਾ ਦੇ ਸਕਦਾ ਹੈ

ਸਰੀਰ ਦੇ ਖਾਸ ਅੰਗਾਂ ‘ਤੇ ਫੋਕਸ ਕਰੋ:

ਇੱਕ ਵਾਰ ‘ਬਾੱਡੀ ਸਕੈਨ’ ਕਰੋ’ ਇਸ ‘ਚ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਤੇ ਧਿਆਨ ਕੇਂਦਰਿਤ ਕਰਨਾ ਸ਼ਾਮਲ ਹੈ ਜੇਕਰ ਮਾਸਪੇਸ਼ੀਆਂ ‘ਚ ਕੋਈ ਤਨਾਅ ਹੈ, ਤਾਂ ਉਹ ਮਾਸਪੇਸ਼ੀਆਂ ਸਰੀਰ ਦੇ ਬਾਕੀ ਹਿੱਸਿਆਂ ਨਾਲ ਕਿਵੇਂ ਜੁੜੀ ਹੋਈ ਹੈ ਅਤੇ ਫਿਰ ਇਸ ਮਾਸਪੇਸ਼ੀ ਨੂੰ ਹੌਲੀ-ਹੌਲੀ ਜਕੜਨ ਅਤੇ ਖੋਲ੍ਹਣ ‘ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਇੱਥੇ ਟੀਚਾ ਇਹ ਹੈ ਕਿ ਤੁਸੀਂ ਆਪਣੇ ਸਰੀਰ ਅਤੇ ਦਿਮਾਗ ਬਾਰੇ ਸੁਚੇਤ ਜਾਂ ਜਾਗਰੂਕ ਹੋਣਾ ਹੈ ਤੁਸੀਂ ਹੌਲੀ-ਹੌਲੀ ਆਪਣੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਅੱਗੇ ਵਧ ਸਕਦੇ ਹੋ

ਖੁਦ ਨਾਲ ਧਿਆਨ ਕਰਨ ਲਈ ਕਿਸੇ ਮਿੱਤਰ ਨੂੰ ਚੁਣੋ:

ਇਹ ਤਰੀਕਾ ਕੁਝ ਲੋਕਾਂ ਲਈ ਕੰਮ ਕਰ ਸਕਦਾ ਹੈ- ਜੇਕਰ ਕੋਈ ਅਜਿਹਾ ਵਿਅਕਤੀ ਹੋਵੇ ਜੋ ਰੋਜ਼ਾਨਾ ਤੁਹਾਡੇ ਰੂਟੀਨ ਬਾਰੇ ਪੁੱਛੇ ਅਤੇ ਉਸ ਦੀ ਜਾਂਚ ਕਰੇ ਤਾਂ ਇਹ ਤੁਹਾਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਪ੍ਰਤੀ ਵਫਾਦਾਰ ਹੋਣ ਅਤੇ ਪ੍ਰੇਰਿਤ ਰਹਿਣ ‘ਚ ਮੱਦਦਗਾਰ ਸਾਬਤ ਹੋ ਸਕਦਾ ਹੈ ਤੁਸੀਂ ਦੋਵੇਂ ਇਕੱਠਿਆਂ ਇਸ ਪ੍ਰਕਿਰਿਆ ਨੂੰ ਆਤਮਸਾਤ ਕਰਨ ਅਤੇ ਇਸ ਤੋਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਦੇ ਹੋ ਤੁਸੀਂ ਅਜਿਹੇ ਸਮੇਂ ਦੀ ਚੋਣ ਕਰ ਸਕਦੇ ਹੋ ਜੋ ਤੁਹਾਡੇ ਅਤੇ ਤੁਹਾਡੇ ਮਿੱਤਰ ਦੋਵਾਂ ਲਈ ਚੰਗਾ ਹੋਵੇ ਤੈਅ ਕਰੋ ਕਿ ਉਹ ਵਿਅਕਤੀ ਹੈ ਜਿਸ ਦੇ ਨਾਲ ਤੁਸੀਂ ਸਹਿਜ ਹੋ ਉਸ ਦੇ ਨਾਲ ਧਿਆਨ ਕਰੋ ਅਤੇ ਉਸ ਦੇ ਨਾਲ ਸਿਰਫ ਓਨਾ ਹੀ ਅਨੁਭਵ ਸਾਂਝਾ ਕਰੋ ਜਿੰਨਾ ਤੁਸੀਂ ਚਾਹੁੰਦੇ ਹੋ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ