meditation-is-an-effective-way-to-relieve-stress

ਤਨਾਅ ਦੂਰ ਕਰਨ ਦਾ ਕਾਰਗਰ ਉਪਾਅ ਹੈ ਮੈਡੀਟੇਸ਼ਨ -ਸੰਪਾਦਕੀ meditation
ਕੋਵਿਡ-19 ਤੋਂ ਬਾਅਦ ਕਦੇ-ਕਦੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਦੁਨੀਆ ’ਚ ਸਾਡਾ ਜੀਵਨ ਕਿਸੇ ਤੰਗ ਸੁਰੰਗ ’ਚ ਚੱਲਣ ਜਿੰਨਾ ਮੁਸ਼ਕਲ ਹੋ ਗਿਆ ਹੈ ਰੋਗਾਣੂੰ ਤਾਂ ਪਹਿਲਾਂ ਵੀ ਸਾਡੇ ਸਰੀਰ ਦੇ ਅੰਦਰ ਅਤੇ ਸਾਡੇ ਆਸ-ਪਾਸ ਰਹਿੰਦੇ ਸਨ ਪਰ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਇਸ ਤੋਂ ਕਿਸੇ ਵੀ ਤਰ੍ਹਾਂ ਦੇ ਸੰਕਰਮਣ ਦਾ ਏਨਾ ਖ਼ਤਰਾ ਮਹਿਸੂਸ ਨਹੀਂ ਹੋਇਆ ਹੋਵੇਗਾ

ਇਸ ਮਹਾਂਮਾਰੀ ਦੀ ਵਜ੍ਹਾ ਨਾਲ ਵੀ ਲੋਕਾਂ ਦੀ ਮਾਨਸਿਕ ਸਿਹਤ ’ਤੇ ਭਾਰੀ ਬੋਝ ਪਿਆ ਹੈ ਇਹ ਇੱਕ ਨਵਾਂ ਵਾਇਰਸ, ਨਵੀਂ ਬਿਮਾਰੀ ਹੈ ਜਿਸ ਨੇ ਸਾਡੀਆਂ ਸਿਹਤ ਸੇਵਾਵਾਂ ਨੂੰ ਕਿਨਾਰੇ ’ਤੇ ਧੱਕ ਦਿੱਤਾ ਹੈ ਕੋਵਿਡ-19 ਨਾਮਕ ਬਿਮਾਰੀ ਤੋਂ ਬਚਣ ਲਈ ਹਰ ਸਮੇਂ ਸਾਵਧਾਨੀ ਵਰਤਨਾ ਇਨਸਾਨ ਦੇ ਹੱਕ ’ਚ ਹੈ ਇਸ ਦੇ ਚੱਲਦਿਆਂ ਇੱਕ ਅਹਿਮ ਸਵਾਲ ਸਾਡੇ ਸਾਹਮਣੇ ਆ ਕੇ ਖੜ੍ਹਾ ਹੋ ਜਾਂਦਾ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ, ਮਾਨਸਿਕ ਤਨਾਅ ਆਦਿ ਨੂੰ ਸੰਭਾਲਣ, ਇਸ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਕੀ ਹੈ?

ਅਜਿਹੀਆਂ ਤਨਾਅਪੂਰਨ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰੀਏ? ਜੇਕਰ ਅਸੀਂ ਬਹੁਤ ਜ਼ਿਆਦਾ ਤਨਾਅ ਲਵਾਂਗੇ ਜਾਂ ਜ਼ਿਆਦਾ ਚਿੰਤਾ ਕਰਾਂਗੇ ਤਾਂ ਸਾਡੀ ਸਥਿਤੀ ਹੋਰ ਵੀ ਬਦਤਰ ਹੋ ਸਕਦੀ ਹੈ ਪਰ ਮੈਡੀਟੇਸ਼ਨ ਜ਼ਰੀਏ ਆਪਣੇ ਮਾਨਸਿਕ ਤਨਾਅ ਸਮੇਤ ਹਰ ਤਰ੍ਹਾਂ ਦੇ ਤਨਾਵਾਂ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹਾਂ ਵਿਗਿਆਨਕਾਂ ਦਾ ਵੀ ਮੰਨਣਾ ਹੈ ਕਿ ਮੈਡੀਟੇਸ਼ਨ ਕੋਈ ਵੀ ਅੱਖਰ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ ਦੇ ਨਾਂਅ ਦਾ ਲਗਾਤਾਰ ਜਾਪ ਕਰਨਾ, ਕਿਸੇ ਵੀ ਈਸ਼ਵਰੀ ਸ਼ਕਤੀ, ਕਿਸੇ ਬਿੰਦੂ ’ਤੇ ਧਿਆਨ ਕੇਂਦਰਿਤ ਕਰਨਾ ਸਰੀਰਕ ਅਤੇ ਮਾਨਸਿਕ ਤਨਾਅ ਨੂੰ ਕਾਫ਼ੀ ਹੱਦ ਤੱਕ ਘੱਟ ਕਰਨ ’ਚ ਸਮਰੱਥ ਹੈ ਪਰ ਇਸ ’ਚ ਟਾਈਮ ਮੈਨੇਜਮੈਂਟ, ਸਮਾਂ ਪ੍ਰਬੰਧਨ ਤੇ ਰੂਟੀਨ ਬਣਾਉਣਾ ਜ਼ਰੂਰੀ ਹੈ ਮੈਡੀਟੇਸ਼ਨ, ਧਿਆਨ ਦੀ ਪ੍ਰਕਿਰਿਆ ਕਦੇ ਵੀ ਕੀਤੀ ਜਾ ਸਕਦੀ ਹੈ

ਧਿਆਨ ਦੀ ਕਿਰਿਆ ਨੂੰ ਪੰਜ ਮਿੰਟ ਤੋਂ ਸ਼ੁਰੂ ਕਰਕੇ ਜਿਵੇਂ-ਜਿਵੇਂ ਤੁਹਾਨੂੰ ਖੁਸ਼ੀ ਮਿਲੇ ਉਸ ਦੇ ਅਨੁਸਾਰ ਸਮੇਂ ਨੂੰ ਵਧਾ ਸਕਦੇ ਹੋ ਧਿਆਨ ਦੀ ਪ੍ਰਕਿਰਿਆ ਨਾਲ ਮਨ ’ਚੋਂ ਨੈਗੇਟਿਵ ਵਿਚਾਰ ਹੌਲੀ-ਹੌਲੀ ਛੁਟਦੇ ਜਾਣਗੇ ਅਤੇ ਪਾਜ਼ੀਟੀਵਿਟੀ ਆਉਣੀ ਸ਼ੁਰੂ ਹੋ ਜਾਏਗੀ ਸ਼ੁਰੂ-ਸ਼ੁਰੂ ’ਚ ਮਨ ਭਟਕਾਅ ਵੱਲ ਇਨਸਾਨ ਨੂੰ ਲੈ ਜਾਏਗਾ, ਪਰ ਘਬਰਾਓ ਨਾ, ਮਨ ਭਟਕਦਾ ਹੈ ਤਾਂ ਭਟਕਣ ਦਿਓ, ਕਿਉਂਕਿ ਇਹ ਮਨ ਦੀ ਆਦਤ ਹੈ, ਪਰ ਤਨ ਨੂੰ ਸਥਿਰ ਰੱਖਣਾ ਚਾਹੀਦਾ ਹੈ ਤਨ ਵੀ ਭਟਕ ਗਿਆ ਤਾਂ ਧਿਆਨ ਦੀ ਕਿਰਿਆ ਜ਼ਿਆਦਾ ਫਲਦਾਇਕ ਨਹੀਂ ਹੋ ਸਕੇਗੀ ਤਨ, ਮਨ ਨੂੰ ਇਕਾਗਰ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਗੁਰਮੰਤਰ, ਨਾਮ-ਸ਼ਬਦ ਜੋ ਤੁਹਾਨੂੰ ਮਿਲਿਆਂ ਹੈ, ਉਸ ਦਾ ਲਗਾਤਾਰ ਜਾਪ ਕੀਤਾ ਜਾਵੇ ਨਾਪ ਦਾ ਜਾਪ ਭਟਕਦੇ ਮਨ ਨੂੰ ਇਕਾਗਰ ਕਰਨ ’ਚ ਸਹਾਇਕ ਸਾਧਨ ਸਿੱਧ ਹੁੰਦਾ ਹੈ

‘‘ਗੁਰ ਕੀ ਮੂਰਤਿ ਮਨ ਮੇ ਧਿਆਨ
ਗੁਰੂ ਕੇ ਸ਼ਬਦ ਮੰਤਰ ਮਨ ਮਾਨ’’

ਮਨ ਦੀ ਇਕਾਗਰਤਾ ਬਾਰੇ ਗੁਰੂ ਮਹਾਂਪੁਰਸ਼ਾਂ ਨੇ ਵੀ ਆਪਣੀ ਬਾਣੀ ’ਚੋਂ ਰਿਜ਼ਲਟ ਕੱਢ ਕੇ ਦੱਸਿਆ ਹੈ ਇਸ ਤੋਂ ਇਲਾਵਾ ਪੂਜਨੀਕ ਗੁਰੂ ਜੀ ਨੇ ਤਾਂ ਸਾਧ-ਸੰਗਤ ਨੂੰ ਇੱਕ ਵਿਸ਼ੇਸ਼ ਨੁਕਤਾ ਵੀ ਦਿੱਤਾ ਹੈ ਕਿ ਤੁਸੀਂ ਇੱਕ ਦੂਜੇ ਤੋਂ ਪੁੱਛੋ, ਸਿਮਰਨ ਕੀਤਾ, ਸੇਵਾ ਕੀਤੀ, ਮਾਲਕ-ਸਤਿਗੁਰੂ ਨਾਲ ਪਿਆਰ ਕਿੰਨਾ ਹੈ, ਬਜਾਇ ਦੁਨੀਆਂਦਾਰੀ ਦੀਆਂ ਗੱਲਾਂ ਪੁੱਛਣ ਜਾਂ ਕਹਿਣ ਨਾਲੋਂ ਜੇਕਰ ਗੁਰੂ ਜੀ ਦੇ ਇਸ ਨੁਕਤੇ ’ਤੇ ਚੱਲਿਆ ਜਾਵੇ ਤਾਂ ਮਨ ਨੂੰ ਸਿਮਰਨ (ਰਾਮ-ਨਾਮ ਦੇ ਜਾਪ) ਕਰਨ ਦੀ ਵੀ ਹੌਲੀ-ਹੌਲੀ ਆਦਤ ਬਣੇਗੀ ਕਿਉਂਕਿ ਇਸ ਨਾਲ ਮੁਕਾਬਲੇ ਦੀ ਭਾਵਨਾ, ਸਿਮਰਨ ਕੰਪੀਟੀਸ਼ਨ ਦੀ ਭਾਵਨਾ ਨਾਲ ਲੋਕ ਇੱਕ-ਦੂਜੇ ਤੋਂ ਵਧ-ਚੜ੍ਹ ਕੇ ਸਿਮਰਨ ਕਰਨਗੇ, ਸੇਵਾ ਕਰਨ ਦਾ ਵੀ ਮਨ ’ਚ ਸ਼ੌਂਕ ਪੈਦਾ ਹੋਵੇਗਾ ਅਤੇ ਆਪਣੇ ਮਾਲਕ ਸਤਿਗੁਰੂ ਪ੍ਰਤੀ ਪਿਆਰ, ਨਾਮ ਅਤੇ ਸਤਿਗੁਰੂ ਦੇ ਨੂਰੀ ਸਵਰੂਪ ’ਚ ਧਿਆਨ ਲਗਾਉਣ, ਧਿਆਨ ਦੀ ਇਕਾਗਰਤਾ ਕਰਨ ਦੀ ਭਾਵਨਾ ਪੈਦਾ ਹੋਵੇਗੀ

ਇਸ ਦੇ ਅਨੁਸਾਰ ਇਨਸਾਨ ਆਪਣੇ ਕਿਸੇ ਵਿਸ਼ਵਾਸ਼ਪਾਤਰ ਮਿੱਤਰ ਦੀ ਵੀ ਮੱਦਦ ਲੈ ਸਕਦਾ ਹੈ ਸਮਾਂ ਕੋਈ ਵੀ ਨਿਸ਼ਚਿਤ ਕਰੋ ਜੋ ਤੁਹਾਡੇ ਨਾਲ ਤੁਹਾਡੇ ਦੋਸਤ ਭਾਵ ਦੋਵਾਂ ਲਈ ਚੰਗਾ ਹੋਵੇ ਤੁਸੀਂ ਸਿਮਰਨ ਦੀ ਕਿਰਿਆ ਦੌਰਾਨ ਪ੍ਰਾਪਤ ਬਾਹਰੀ ਆਨੰਦ ਦਾ ਆਪਣੇ ਮਿੱਤਰ ਨਾਲ ਅਨੁਭਵ ਤਾਂ ਸਾਂਝਾ ਕਰ ਸਕਦੇ ਹੋ ਪਰ ਅੰਦਰੂਨੀ ਖੁਸ਼ੀ ਭਾਵ ਮੈਡੀਟੇਸ਼ਨ-ਧਿਆਨ ਕੇਂਦਰਿਤ ਕਰਨ ਦੌਰਾਨ ਪ੍ਰਾਪਤ ਅੰਦਰੂਨੀ ਅਨੁਭਵਾਂ ਨੂੰ ਸਾਂਝਾ ਨਹੀਂ ਕਰਨਾ ਹੁੰਦਾ

ਖੁਸ਼ੀ ਛੁਪਾਏ ਤਾਂ ਛੁਪਦੀ ਨਹੀਂ ਪਰ ਇਸ ਅੰਦਰੂਨੀ ਖੁਸ਼ੀ ਨੂੰ ਬਾਹਰ ਜ਼ਾਹਿਰ ਕਰਨਾ ਇਨਸਾਨ ਦੇ ਹੱਕ ’ਚ ਨਹੀਂ ਹੈ ਈਸ਼ਵਰ ਦੇ ਨਾਮ-ਸਿਮਰਨ, ਨਾਮ-ਸ਼ਬਦ ਦੇ ਅਭਿਆਸ ਯਾਨੀ ਧਿਆਨ ਦੀ ਪ੍ਰਕਿਰਿਆ, ਮੈਡੀਟੇਸ਼ਨ ਰਾਹੀਂ ਹੀ ਮਾਨਸਿਕ ਆਦਿ ਹਰ ਤਰ੍ਹਾਂ ਦੇ ਤਨਾਅ ਤੋਂ ਬਹੁਤ ਜਲਦ ਛੁਟਕਾਰਾ ਮਿਲ ਜਾਂਦਾ ਹੈ ਇਸ ਲਈ ਪੂਜਨੀਕ ਗੁਰੂ ਜੀ ਦੁਆਰਾ ਦੱਸੇ ਸਫਲ ਸਿਧਾਂਤ ਅਰਥਾਤ ਮੈਡੀਟੇਸ਼ਨ ਦੇ ਉਪਰੋਕਤ ਤਰੀਕੇ (ਕਿ ਅੱਜ ਸਿਮਰਨ ਕੀਤਾ, ਸੇਵਾ ਕੀਤੀ, ਮਾਲਕ-ਸਤਿਗੁਰੂ ਨਾਲ ਪਿਆਰ ਕਿੰਨਾ ਹੈ, ਇਸ ਨੁਕਤੇ) ਨੂੰ ਅਪਣਾਓ ਅਤੇ ਰੂਹਾਨੀ ਖੁਸ਼ੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਤਨਾਅ ਤੋਂ ਵੀ ਮੁਕਤੀ ਪਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ