Maturity is necessary before becoming a mother-in-law

ਪਰਿਪੱਕਤਾ ਜ਼ਰੂਰੀ ਹੈ ਸੱਸ ਬਣਨ ਤੋਂ ਪਹਿਲਾਂ

ਜ਼ਿੰਦਗੀ ’ਚ ਇੱਕ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਅਤੇ ਮਾਂ-ਬਾਪ ਆਪਣੇ ਸਮਾਜਿਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਉਨ੍ਹਾਂ ਦਾ ਵਿਆਹ ਕਰਨ ਬਾਰੇ ਸੋਚਦੇ ਹਨ

ਅਜਿਹੇ ’ਚ ਲੜਕੀ ਆਪਣਾ ਘਰ ਛੱਡ ਕੇ ਸਹੁਰੇ ਪਰਿਵਾਰ ਚਲੀ ਜਾਂਦੀ ਹੈ ਤਾਂ ਪਰਿਵਾਰ ’ਚ ਖਾਲੀਪਣ ਆ ਜਾਂਦਾ ਹੈ ਪਰ ਇਸ ਦੇ ਉਲਟ ਲੜਕੇ ਦੇ ਪਰਿਵਾਰ ’ਚ ਨਵੇਂ ਮਹਿਮਾਨ ਦਾ ਵਾਧਾ ਹੋ ਜਾਂਦਾ ਹੈ

ਨਵੇਂ ਮਹਿਮਾਨ ਦੇ ਵਾਧੇ ਦੇ ਕਾਰਨ ਘਰ ਦੇ ਵਾਤਾਵਰਨ ’ਚ ਕੁਝ ਬਦਲਾਅ ਆਉਣਾ ਜ਼ਰੂਰੀ ਹੈ ਕਿਉਂਕਿ ਨਵਾਂ ਮਹਿਮਾਨ ਇੱਕ ਨਵੇਂ ਵਾਤਾਵਰਨ ਨਾਲ ਪਰਿਪੱਕ ਇਨਸਾਨ ਦੇ ਰੂਪ ’ਚ ਜੁੜਦਾ ਹੈ ਤਾਂ ਸੁਭਾਵਿਕ ਹੈ ਕਿ ਕੁਝ ਬਦਲਾਅ ਤਾਂ ਆਏਗਾ ਹੀ ਅਜਿਹੇ ’ਚ ਜੇਕਰ ਉਸ ਘਰ ਦੀ ਪਹਿਲੀ ਨੂੰਹ ਯਾਨੀ ਸੱਸ ਜਿਸ ਦਾ ਹੁਣ ਤੱਕ ਇਸ ਘਰ ’ਚ ਹੋਂਦ ਰਹੀ ਹੈ, ਉਸ ਨੂੰ ਹੁਣ ਕੁਝ ਅਧਿਕਾਰ ਵੰਡਣ ਲਈ ਤਿਆਰ ਰਹਿਣਾ ਚਾਹੀਦਾ ਹੈ

ਮਾਂ ਨੂੰ ਬੇਟੇ ਦੀ ਸ਼ਾਦੀ ਕਰਨ ਤੋਂ ਪਹਿਲਾਂ ਖੁਦ ਨੂੰ ਮਾਨਸਿਕ ਰੂਪ ਤੋਂ ਇਸ ਗੱਲ ਲਈ ਤਿਆਰ ਕਰ ਲੈਣਾ ਚਾਹੀਦਾ ਹੈ ਕਿ ਹੁਣ ਇਸ ਘਰੌਂਦੇ ’ਚ ਇੱਕ ਨਵੇਂ ਮੈਂਬਰ ਨੂੰ ਵੀ ਆਪਣੇ ਨਾਲ ਰੱਖਣਾ ਹੈ ਸਦਭਾਵਨਾ ਲਈ ਕੁਝ ਬਦਲਾਅ ਆਪਣੇ ਆਪ ’ਚ ਲਿਆਉਣਾ ਜ਼ਰੂਰੀ ਹੈ
ਪਿਛਲੇ ਦਿਨੀਂ ਮੈਂ ਬਜ਼ਾਰ ਗਈ ਤਾਂ ਕਾਲਜ ਦੇ ਸਮੇਂ ਦੀ ਇੱਕ ਚੰਗੀ ਸਹੇਲੀ ਭਾਵਨਾ ਨਾਲ ਮੁਲਾਕਾਤ ਹੋ ਗਈ ਉਸ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਹ ਖੁਸ਼ ਨਹੀਂ ਹੈ ਕਾਰਨ ਪੁੱਛਣ ’ਤੇ ਉਸ ਨੇ ਅਗਲੇ ਹਫ਼ਤੇ ਮੇਰੇ ਘਰ ਆਉਣ ਦਾ ਵਾਅਦਾ ਕੀਤਾ

ਕੁਝ ਦਿਨਾਂ ਬਾਅਦ ਉਹ ਘਰ ਆਈ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਫਿਰ ਸ਼ੁਰੂ ਹੋਇਆ ਗੱਲਾਂ ਦਾ ਸਿਲਸਿਲਾ ਗੱਲਾਂ ਤੋਂ ਪਤਾ ਚੱਲਿਆ ਕਿ ਉਸ ਦੇ ਪਰਿਵਾਰ ’ਚ ਸਦਭਾਵਨਾ ਠੀਕ ਤਰ੍ਹਾਂ ਨਹੀਂ ਬੈਠ ਪਾਈ ਹੈ ਘਰ ਦੇ ਮੈਂਬਰ ਖਾਸ ਕਰਕੇ ਸੱਸ ਉਸ ਦੇ ਕੰਮ ਦੀ ਪ੍ਰਸ਼ੰਸਾ ਨਾ ਕਰਕੇ ਸਦਾ ਕੁਝ ਨਾ ਕੁਝ ਕਮੀ ਕੱਢਦੀ ਰਹਿੰਦੀ ਹੈ ਸੱਸ ਵੱਲੋਂ ਕੀਤੀ ਗਈ ਵਾਰ-ਵਾਰ ਦੀ ਆਲੋਚਨਾ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਆਲੋਚਨਾ ਦਾ ਮੌਕਾ ਮਿਲ ਜਾਂਦਾ ਹੈ ਪਤੀ ਚਾਹ ਕੇ ਵੀ ਉਸ ਨੂੰ ਸਹਿਯੋਗ ਨਹੀਂ ਦੇ ਪਾਉਂਦਾ ਕਿਉਂਕਿ ਇਕੱਠੇ ਪਰਿਵਾਰ ’ਚ ਰਹਿੰਦੇ ਹੋਏ ਪਤਨੀ ਦਾ ਚਮਚ ਕਹਿਲਾਏ ਜਾਣ ਦਾ ਡਰ ਉਸ ਨੂੰ ਸਤਾਉਂਦਾ ਰਹਿੰਦਾ ਹੈ

ਭਾਵਨਾ ਵਿਚਾਰੀ ਨਾ ਤਾਂ ਆਪਣੀ ਪਸੰਦ ਦਾ ਖਾਣਾ ਬਣਾ ਪਾਉਂਦੀ ਹੈ, ਨਾ ਹੀ ਰਸੋਈ ਅਤੇ ਆਪਣੇ ਘਰ ਨੂੰ ਆਪਣੇ ਅਨੁਸਾਰ ਰੱਖ ਪਾਉਂਦੀ ਹੈ ਵਿਆਹ ਦੇ ਪੰਜ ਸਾਲ ਬਾਅਦ ਵੀ ਉਸ ਨੂੰ ਆਪਣਾ ਸਹੁਰਾ ਪਰਿਵਾਰ ਆਪਣੇ ਘਰ ਵਾਂਗ ਨਹੀਂ ਲਗਦਾ

ਪਤਾ ਨਹੀਂ ਭਾਵਨਾ ਵਰਗੀਆਂ ਕਿੰਨੀਆਂ ਨੂੰਹਾਂ ਆਪਣੀਆਂ ਇੱਛਾਵਾਂ ਨੂੰ ਦਬਾ ਕੇ ਜਿਉਂਦੀਆਂ ਰਹਿੰਦੀਆਂ ਹਨ ਸੱਸ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਨਵੇਂ ਮਹਿਮਾਨ ਅਤੇ ਉਸ ਦੀਆਂ ਇੱਛਾਵਾਂ ਅਤੇ ਅਧਿਕਾਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੱਸ-ਨੂੰਹ ਤੋਂ ਜ਼ਿਆਦਾ ਸਮਾਂ ਇੱਕੋ ਵਰਗੇ ਕੰਮਾਂ ਨੂੰ ਨਿਪਟਾਉਂਦੇ ਹੋਏ ਬੀਤਦਾ ਹੈ ਇਸ ਲਈ ਸੱਸ ਨੂੰ ਸੱਸ ਬਣਨ ਤੋਂ ਪਹਿਲਾਂ ਆਪਣੇ ਮਨ ਨੂੰ ਸਮਝਾ ਲੈਣਾ ਚਾਹੀਦਾ ਹੈ ਕਿ ਨੂੰਹ ਨੂੰ ਵੀ ਇਹ ਅਧਿਕਾਰ ਹੈ ਜੋ ਉਨ੍ਹਾਂ ਨੂੰ ਪ੍ਰਾਪਤ ਹੈ ਘਰ ’ਚ ਉਨ੍ਹਾਂ ਦੀ ਓਨੀ ਥਾਂ ਹੈ ਜਿੰਨੀ ਉਨ੍ਹਾਂ ਦੀ

ਉਨ੍ਹਾਂ ਨੂੰ ਹੇਠ ਲਿਖੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ:-

 • ਨੂੰਹ ਨੂੰ ਹੌਲੀ-ਹੌਲੀ ਆਪਣੇ ਘਰ ਦੇ ਮੈਂਬਰਾਂ ਦੀ ਖਾਣ-ਪੀਣ ਦੀਆਂ ਆਦਤਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਜਿੰਨਾ ਸੰਭਵ ਹੋਵੇ ਉਸ ਦੀ ਮੱਦਦ ਵੀ ਕਰਨੀ ਚਾਹੀਦੀ ਹੈ
 • ਘਰ ਦੇ ਨਿਯਮਾਂ ਦੀ ਜਾਣਕਾਰੀ ਜਿਵੇਂ ਸਵੇਰੇ ਕਦੋਂ ਉੱਠਣਾ, ਰੂਟੀਨ ’ਚ ਕੀ ਜ਼ਰੂਰੀ ਹੈ, ਉਸ ਨੂੰ ਨਾਲ-ਨਾਲ ਪ੍ਰੇਮਪੂਰਵਕ ਦੱਸਦੇ ਰਹਿਣਾ ਚਾਹੀਦਾ ਹੈ
 • ਨੂੰਹ ਦੀ ਮੱਦਦ ਨਾਲ ਰਸੋਈ ਘਰ ਦੇ ਸਮਾਨ ਨੂੰ ਸਹੀ ਜਗ੍ਹਾ ਕਰਨਾ ਵਿਵਸਥਿਤ ਕਰਨਾ ਚਾਹੀਦਾ ਜਿਸ ਨਾਲ ਨੂੰਹ ਨੂੰ ਵੀ ਵਸਤੂਆਂ ਨੂੰ ਸਹੀ ਥਾਂ ’ਤੇ ਰੱਖਣ ਅਤੇ ਵਰਤੋਂ ਕਰਨ ’ਚ ਪ੍ਰੇਸ਼ਾਨੀ ਨਾ ਹੋਵੇ
 • ਘਰ ਕਿਵੇਂ ਸਾਫ਼-ਸੁਥਰਾ ਰੱਖਿਆ ਜਾਵੇ, ਇਸ ਦੀ ਜਾਣਕਾਰੀ ਨੂੰਹ ਨੂੰ ਵੀ ਦੇਣੀ ਚਾਹੀਦੀ ਹੈ ਘਰ ਦੀ ਸਜਾਵਟ ਬਾਰੇ ਮਿਲ ਕੇ ਸੋਚਣਾ ਚਾਹੀਦਾ ਹੈ
 • ਰਿਸ਼ਤੇਦਾਰਾਂ ਦੇ ਆਉਣ ’ਤੇ ਚਾਹ-ਨਾਸ਼ਤਾ ਜਾਂ ਖਾਣਾ ਕਿਸ ਤਰ੍ਹਾਂ ਦਾ ਬਣਾਇਆ ਜਾਵੇ, ਇਸ ਵਿਸ਼ੇ ’ਤੇ ਵੀ ਇੱਕ-ਦੂਜੇ ਦੀ ਸਲਾਹ ਨੂੰ ਮਹੱਤਵ ਦਿਓ
 • ਨੂੰਹ ਦੇ ਆਉਂਦੇ ਹੀ ਖੁਦ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਕਰਨਾ ਚਾਹੀਦਾ ਹੈਸਗੋਂ ਘਰ ਦੀਆਂ ਜ਼ਿੰਮੇਵਾਰੀਆਂ ਮਿਲ-ਜੁਲ ਕੇ ਕਿਵੇਂ ਨਿਭਾਈਆਂ ਜਾਣ, ਇਸ ’ਤੇ ਧਿਆਨ ਦੇਣਾ ਚਾਹੀਦਾ ਹੈ
 • ਨੂੰਹ ਨੂੰ ਵੀ ਕੁਝ ਖਾਸ ਸਮਾਂ ਦੇ ਕੇ ਉਸ ਦੀ ਰੁਚੀ ਅਨੁਸਾਰ ਸਮਾਂ ਬਿਤਾਉਣ ਦੇਣਾ ਚਾਹੀਦਾ ਹੈ ਨੂੰਹ ਦੇ ਆਉਣ-ਜਾਣ ਅਤੇ ਘੁੰਮਣ ’ਤੇ ਜ਼ਿਆਦਾ ਪਾਬੰਦੀ ਨਹੀਂ ਲਾਉਣੀ ਚਾਹੀਦੀ ਹੈ
 • ਕਦੇ-ਕਦੇ ਨੂੰਹ ਨੂੰ ਆਪਣੀ ਇੱਛਾ ਅਨੁਸਾਰ ਖਾਣਾ ਬਣਾਉਣ ਦੀ ਵੀ ਪੂਰੀ ਛੋਟ ਹੋਣੀ ਚਾਹੀਦੀ ਹੈ ਜਿੱਥੇ ਮੱਦਦ ਦੀ ਜ਼ਰੂਰਤ ਹੋਵੇ, ਉਸ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ
 • ਨੂੰਹ ਵੱਲੋਂ ਨਵੀਆਂ-ਨਵੀਆਂ ਸਵਾਦਿਸ਼ਟ ਚੀਜ਼ਾਂ ਬਣਾਉਣ ’ਤੇ ਉਸ ਦੀ ਪ੍ਰਸ਼ੰਸਾ ਕਰਨ ’ਚ ਪਿੱਛੇ ਨਾ ਰਹੋ ਜੇਕਰ ਕਦੇ ਉਸ ਤੋਂ ਸਿੱਖਣਾ ਵੀ ਪਵੇ ਤਾਂ ਹਿਚਕ ਮਹਿਸੂਸ ਨਾ ਕਰੋ
 • ਨੂੰਹ ਨੂੰ ਸਿੱਖਣ ’ਚ ਪੂਰਾ ਸਹਿਯੋਗ ਕਰੋ ਨਾ ਕਿ ਉਸ ਦਾ ਮਜ਼ਾਕ ਉਡਾਓ ਕਿ ਉਹ ਆਪਣੇ ਮਾਇਕੇ ਤੋਂ ਕੁਝ ਸਿੱਖ ਕੇ ਨਹੀਂ ਆਈ ਕਿਉਂਕਿ ਸਾਰਿਆਂ ’ਚ ਆਪਣੇ ਸਵਾਦ ਅਨੁਸਾਰ ਭੋਜਨ ਬਣਦਾ ਹੈ
 • ਨੂੰਹ ਦੀਆਂ ਕੁਝ ਕਮੀਆਂ ਨੂੰ ਨਜ਼ਰ-ਅੰਦਾਜ਼ ਵੀ ਕਰੋ ਕੁਝ ਕਮੀਆਂ ਬਾਰੇ ਨਾਲ-ਨਾਲ ਸਮਝਾਉਂਦੇ ਵੀ ਜਾਓ ਉਦੋਂ ਉਹ ਆਪਣੀਆਂ ਗਲਤੀਆਂ ਸੁਧਾਰੇਗੀ

-ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ