make-sanitizer-at-home

make-sanitizer-at-homeਘਰ ‘ਚ ਬਣਾਓ ਸੈਨੇਟਾਈਜ਼ਰ make-sanitizer-at-home

ਪੂਰਾ ਵਿਸ਼ਵ ਇਸ ਸਮੇਂ ਕੋਵਿਡ-19 (ਕੋਰੋਨਾ ਵਾਇਰਸ) ਦੀ ਚਪੇਟ ‘ਚ ਹੈ ਅਤੇ ਲਗਾਤਾਰ ਕੋਰੋਨਾ ਦੇ ਮਰੀਜ਼ ਵਧਦੇ ਜਾ ਰਹੇ ਹਨ

ਵਿਸ਼ਵ ਸਿਹਤ ਸੰਗਠਨ ਅਤੇ ਭਾਰਤੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਇਸ ਨਵੇਂ ਰੂਪ ਤੋਂ ਬਚਣ ਦੇ ਲਈ

ਕੁਝ ਜ਼ਰੂਰੀ ਸੁਝਾਅ ਦਿੱਤੇ ਹਨ

ਜਿਨ੍ਹਾਂ ‘ਚ ਇਹ ਗੱਲਾਂ ਸ਼ਾਮਲ ਹਨ:

  • ਰੈਗੂਲਰ ਤੌਰ ‘ਤੇ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ ਅਤੇ ਹਰ ਵਾਰ ਹੱਥ ਧੋਂਦੇ ਸਮੇਂ ਘੱਟ ਤੋਂ ਘੱੱਟ 20 ਸੈਕਿੰਡ ਤੱਕ ਜ਼ਰੂਰ ਰਗੜੋ
  • ਜੇਕਰ ਸਾਬਣ ਪਾਣੀ ਨਾਲ ਹੱਥ ਧੋਣਾ ਸੰਭਵ ਨਾ ਹੋਵੇ ਤਾਂ ਐਲਕੋਹਲ ਬੇਸਟ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ
  • ਆਪਣੇ ਚਿਹਰੇ ਨੂੰ ਵਾਰ-ਵਾਰ ਗੰਦੇ ਹੱਥਾਂ ਨਾਲ ਨਾ ਛੂਹੋ, ਖਾਸ ਕਰਕੇ ਅੱਖ, ਨੱਕ ਅਤੇ ਮੂੰਹ
  • ਭੀੜ-ਭਾੜ ਵਾਲੀ ਥਾਂ ‘ਤੇ ਜਾਣ ਤੋਂ ਬਚੋ
  • ਬਿਮਾਰ ਲੋਕਾਂ ਨਾਲ ਜਿੱਥੋਂ ਤੱਕ ਸੰਭਵ ਹੋਵੇ ਦੂਰ ਹੀ ਰਹੋ
  • ਜੇਕਰ ਤੁਹਾਨੂੰ ਖੁਦ ‘ਚ ਫਲੂ ਵਰਗੇ ਕੋਈ ਲੱਛਣ ਨਜ਼ਰ ਆ ਰਹੇ ਹੋਣ, ਤਾਂ ਮਾਸਕ ਦਾ ਇਸਤੇਮਾਲ ਕਰੋ
  • ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਸੀਂ ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਇਨਫੈਕਟਡ ਹੋ ਸਕਦੇ ਹੋ ਤਾਂ ਖੁਦ ਨੂੰ ਅਲੱਗ-ਥਲੱਗ (ਸੈਲਫ-ਕਵਾਰੇਨਟਾਈਨ) ਕਰ ਲਓ ਕੁਝ ਦਿਨਾਂ ਲਈ ਸਾਰਿਆਂ ਤੋਂ ਵੱਖ ਰਹੋ, ਲੋਕਾਂ ਦੇ ਸੰਪਰਕ ‘ਚ ਨਾ ਆਓ

ਗਾਇਨੇਕੋਲਾਜਿਸਟ ਡਾ. ਅਰਚਨਾ ਨਰੂਲਾ ਅਨੁਸਾਰ, ਕੋਵਿਡ-19 ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਬਿਹਤਰ ਤਰੀਕਾ ਹੈ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਅਜਿਹਾ ਇਸ ਲਈ ਕਿਉਂਕਿ ਸਾਰਸ-ਕੋਵ-2 ਨਾਂਅ ਦੇ ਇਸ ਵਾਇਰਸ ‘ਚ ਬਾਹਰੋਂ ਇੱਕ ਪਤਲੀ ਜਿਹੀ ਲੇਅਰ ਹੁੰਦੀ ਹੈ ਜੋ ਲਿਪਿਡ ਭਾਵ ਫੈਟ ਅਤੇ ਪ੍ਰੋਟੀਨ ਨਾਲ ਬਣੀ ਹੁੰਦੀ ਹੇ ਅਤੇ ਜਦੋਂ ਤੁਸੀਂ 20 ਸੈਕਿੰਡ ਤੱਕ ਚੰਗੀ ਤਰ੍ਹਾਂ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਸਾਫ ਕਰਦੇ ਹੋ ਤਾਂ ਇਹ ਵਾਇਰਸ ਅਸਾਨੀ ਨਾਲ ਖ਼ਤਮ ਹੋ ਜਾਂਦਾ ਹੈ

(ਧਿਆਨ ਰੱਖੋ- ਤੁਸੀਂ ਉਂਗਲਾਂ ‘ਚ ਅਤੇ ਨਾਖੂਨਾਂ ਦੇ ਆਸ-ਪਾਸ ਵੀ ਚੰਗੀ ਤਰ੍ਹਾਂ ਸਫਾਈ ਕਰਨੀ ਹੈ)

ਜੇਕਰ ਤੁਸੀਂ ਕਿਤੇ ਬਾਹਰ ਹੋ ਜਾਂ ਅਜਿਹੀ ਥਾਂ ‘ਤੇ ਹੋ ਜਿੱਥੇ ਸਾਬਣ-ਪਾਣੀ ਨਹੀਂ ਹੈ ਤਾਂ ਤੁਹਾਨੂੰ ਆਪਣੇ ਹੱਥਾਂ ਨੂੰ ਸਾਫ਼ ਕਰਨ ਅਤੇ ਕੀਟਾਣੂੰਆਂ ਨੂੰ ਮਰਨ ਲਈ ਹੈਂਡ ਸੈਨੀਟਾਈਜ਼ਰ ਦੀ ਜ਼ਰੂਰਤ ਪਵੇਗੀ ਇਸ ਨਵੇਂ ਕੋਰੋਨਾ ਵਾਇਰਸ ਦਾ ਖਾਤਮਾ ਕਰਨ ਲਈ ਸਮਾਨ ਸੈਨੇਟਾਈਜ਼ਰ ਦੀ ਬਜਾਇ ਘੱਟ ਤੋਂ ਘੱਟ 60 ਪ੍ਰਤੀਸ਼ਤ ਐਲਕੋਹਲ ਵਾਲਾ ਸੈਨੇਟਾਈਜ਼ਰ ਹੋਣਾ ਬੇਹੱਦ ਜ਼ਰੂਰੀ ਹੈ ਸਿਹਤ ਮੰਤਰਾਲੇ ਨੇ ਇਸੈਂਸ਼ਲ ਕਮਾਡਿਟੀਜ਼ ਆੱਰਡਰ 2020 ਪੇਸ਼ ਕੀਤਾ ਹੈ, ਜਿਸ ਦੇ ਤਹਿਤ ਮਾਰਕਿਟ ‘ਚ ਵਿਕਣ ਵਾਲੇ ਹੈਂਡ ਸੈਨੇਟਾਈਜ਼ਰ ਦੀ ਕੁਆਲਿਟੀ ਬਿਹਤਰ ਤਾਂ ਇਸ ਗੱਲ ਦਾ ਧਿਆਨ ਰੱਖਣ ਦੀ ਗੱਲ ਕਹੀ ਗਈ ਹੈ ਅਜਿਹੇ ‘ਚ ਜੇਕਰ ਤੁਹਾਨੂੰ ਵੀ ਮਾਰਕਿਟ ‘ਚ ਹੈਂਡ ਸੈਨੇਟਾਈਜ਼ਰ ਨਹੀਂ ਮਿਲ ਰਿਹਾ ਜਾਂ ਫਿਰ ਮਾਰਕਿਟ ‘ਚ ਮਿਲਣ ਵਾਲੇ ਸੈਨੇਟਾਈਜ਼ਰ ਦੀ ਕੁਆਲਿਟੀ ‘ਤੇ ਤੁਹਾਨੂੰ ਭਰੋਸਾ ਨਹੀਂ ਹੈ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਆਪਣਾ ਸੈਨੇਟਾਈਜ਼ਰ ਘਰ ਹੀ ਬਣਾ ਲਓ ਇਸ ਨੂੰ ਕਿਵੇਂ ਬਣਾਉਣਾ ਹੈ, ਇਹ ਜਾਣੋ

ਹੈਂਡ ਸੈਨੇਟਾਈਜ਼ਰ ਬਣਾਉਣ ਲਈ 3 ਚੀਜ਼ਾਂ ਦੀ ਜ਼ਰੂਰਤ ਹਨ:

ਆਈਸੋਪ੍ਰਾਪਿਲ ਐਲਕੋਹਲ ਜਾਂ ਰਬਿੰਗ ਐਲਕੋਹਲ: ਤੁਸੀਂ ਡਾਕਟਰ ਦੇ ਕਲੀਨਿਕ ‘ਚ ਰਬਿੰਗ ਐਲਕੋਹਲ ਜ਼ਰੂਰ ਦੇਖਿਆ ਹੋਵੇਗਾ ਤੁਹਾਨੂੰ ਇੰਜੈਕਸ਼ਨ ਦੇਣ ਤੋਂ ਪਹਿਲਾਂ ਡਾਕਟਰ ਅਤੇ ਨਰਸ ਤੁਹਾਡੀ ਸਕਿੱਨ ਨੂੰ ਸਾਫ਼ ਕਰਨ ਲਈ ਚਮੜੀ ‘ਤੇ ਜੋ ਲਿਕਵਡ ਰਗੜਦੇ ਹਨ ਉਹ ਰਬਿੰਗ ਐਲਕੋਹਲ ਹੁੰਦਾ ਹੈ ਦਵਾਈ ਦੀਆਂ ਦੁਕਾਨਾਂ ‘ਤੇ ਆਮ ਤੌਰ ‘ਤੇ ਇਹ ਨੀਲੇ ਰੰਗ ਦਾ ਸਪਰਿਟ ਮਿਲ ਜਾਂਦਾ ਹੈ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਜੋ ਰਬਿੰਗ ਐਲਕੋਹਲ ਖਰੀਦੋ ਉਸ ‘ਚ ਵਾਲਿਊਮ ਦੇ ਹਿਸਾਬ ਨਾਲ 99 ਪ੍ਰਤੀਸ਼ਤ ਐਲਕੋਹਲ ਹੋਣਾ ਚਾਹੀਦਾ ਹੈ ਕੀਟਾਣੂੰਆਂ ਨੂੰ ਮਾਰਨ ਲਈ ਇਸ ਨੂੰ ਮੁੱਖ ਇਨਗ੍ਰੀਡੀਐਂਟ ਦੀ ਜ਼ਰੂਰਤ ਹੈ ਸੈਨੇਟਾਈਜ਼ਰ ਬਣਾਉਣ ਲਈ ਤੁਹਾਨੂੰ ਤਿੰਨ ਚੌਥਾਈ ਕੱਪ ਰਬਿੰਗ ਐਲਕੋਹਲ ਚਾਹੀਦਾ ਹੈ

ਐਲੋਵੀਰਾ ਜੈੱਲ:

ਇਹ ਜੈੱਲ ਸੈਨੇਟਾਈਜ਼ਰ ‘ਚ ਨਮੀ ਲਿਆਉਣ ਦਾ ਕੰਮ ਕਰਦੀ ਹੈ ਭਾਵ ਇਹ ਜੈਲ ਤੁਹਾਡੀ ਸਕਿੱਨ ‘ਤੇ ਐਲਕੋਹਲ ਨੂੰ ਤੁਰੰਤ ਸੁੱਕ ਜਾਣ ਜਾਂ ਉੱਡ ਜਾਣ ਤੋਂ ਬਚਾਉਂਦਾ ਹੈ ਸੈਨੇਟਾਈਜਰ ਬਣਾਉਣ ਲਈ ਤੁਹਾਨੂੰ ਇੱਕ ਚੌਥਾਈ ਕੱਪ ਐਲੋਵੀਰਾ ਜੈੱਲ ਦੀ ਜ਼ਰੂਰਤ ਹੋਵੇਗੀ ਤੁਸੀਂ ਚਾਹੋ ਤਾਂ ਘਰ ‘ਚ ਮੌਜ਼ੂਦਾ ਐਲੋਵੀਰਾ ਦੇ ਪੌਦੇ ਤੋਂ ਤਾਜ਼ਾ ਜੈਲ ਕੱਢ ਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਮਾਰਕਿਟ ‘ਚ ਮਿਲਣ ਵਾਲੀ ਐਲੋਵੀਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ

ਈਸੈਂਸ਼ਲ ਆਇਲ ਜਾਂ ਨਿੰਬੂ ਦਾ ਰਸ:

ਟੀ ਟ੍ਰੀ ਆਇਲ ਜਾਂ ਲੇਵੈਂਡਰ ਆਇਲ ਵਰਗਾ ਕੋਈ ਵੀ ਸੁਗੰਧਿਤ ਤੇਲ ਇਸਤੇਮਾਲ ਕਰ ਸਕਦੇ ਹੋ ਜੋ ਐਲਕੋਹਲ ਦੀ ਮਹਿਕ ਨੂੰ ਘੱਟ ਕਰਨ ‘ਚ ਮੱਦਦ ਕਰੇਗਾ ਸੈਨੇਟਾਈਜਰ ਬਣਾਉਣ ਲਈ ਤੁਹਾਨੂੰ 7 ਤੋਂ 10 ਬੂੰਦਾਂ ਈਸੈਂਸ਼ਲ ਆਇਲ ਦੀ ਜ਼ਰੂਰਤ ਪਵੇਗੀ ਤੁਸੀਂ ਚਾਹੋ ਤਾਂ ਸੁਗੰਧਿਤ ਤੇਲ ਦੀ ਥਾਂ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਵੀ ਵਰਤੋਂ ‘ਚ ਲਿਆ ਸਕਦੇ ਹੋ

ਘਰ ‘ਚ ਕਿਵੇਂ ਬਣਾਓ ਹੈਂਡ ਸੈਨੇਟਾਈਜ਼ਰ:

ਘਰ ‘ਚ ਹੈਂਡ ਸੈਨੇਟਾਈਜ਼ਰ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਐਲਕੋਹਲ ਅਤੇ ਐਲੋਵੀਰਾ ਜੈਲ ਦਾ ਅਨੁਪਾਤ 2:1 ਹੋਣਾ ਚਾਹੀਦਾ ਹੈ ਇਸ ਦਾ ਮਤਲਬ ਹੈ ਕਿ ਸੈਨੇਟਾਈਜ਼ਰ ਦਾ ਦੋ ਤਿਹਾਈ ਹਿੱਸਾ ਐਲਕੋਹਲ ਹੋਣਾ ਚਾਹੀਦਾ ਹੈ ਅਤੇ ਇੱਕ ਤਿਹਾਈ ਐਲੋਵੀਰਾ ਜੈਲ ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ, ਤਾਂ ਕਿ ਤੁਹਾਡੇ ਸੈਨੇਟਾਈਜ਼ਰ ‘ਚ ਘੱਟ ਤੋਂ ਘੱਟ 66 ਪ੍ਰਤੀਸ਼ਤ ਐਲਕੋਹਲ ਰਹੇ ਅਤੇ ਇਹ ਕੋਰੋਨਾ ਵਾਇਰਸ ਵਰਗੇ ਖ਼ਤਰਨਾਕ ਕੀਟਾਣੂੰਆਂ ਨੂੰ ਮਾਰਨ ਲਈ ਬੇਹੱਦ ਜ਼ਰੂਰੀ ਹੈ

ਸੈਨੇਟਾਈਜ਼ਰ ਬਣਾਉਣ ਦਾ ਤਰੀਕਾ:

ਕੱਚ ਦੀ ਇੱਕ ਕਟੋਰੀ ‘ਚ 2 ਹਿੱਸਾ ਐਲਕੋਹਲ ਅਤੇ 1 ਹਿੱਸਾ ਐਲੋਵੀਰਾ ਜੈੱਲ ਪਾਓ ਹੁਣ ਇਸ ‘ਚ 7 ਤੋਂ 10 ਬੂੰਦਾਂ ਆਪਣੀ ਪਸੰਦ ਦਾ ਇਸੈਂਸ਼ਲ ਆਇਲ ਜਾਂ ਨਿੰਬੂ ਦਾ ਰਸ ਮਿਲਾਓ ਹੁਣ ਇੱਕ ਵਿਸਕ ਜਾਂ ਸਪੈਚੂਲਾ ਦੀ ਮੱਦਦ ਨਾਲ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂਉਦੋਂ ਤੱਕ ਮਿਕਸ ਕਰੋ ਜਦੋਂ ਤੱਕ ਐਲਕੋਹਲ ਅਤੇ ਜੈਲ ਮਿਕਸ ਨਾ ਹੋ

ਜਾਵੇ ਹੁਣ ਇੱਕ ਛੋਟੀ ਸਾਫ਼ ਬੋਤਲ ‘ਚ ਤਿਆਰ ਮਿਸ਼ਰਨ ਨੂੰ ਭਰ ਦਿਓ, ਜਿਸ ਨੂੰ ਤੁਸੀਂ ਅਸਾਨੀ ਨਾਲ ਆਪਣੇ ਨਾਲ ਕਿਤੇ ਵੀ ਲਿਜਾ ਸਕੋ ਜਦੋਂ ਵੀ ਤੁਸੀਂ ਕਿਸੇ ਅਜਿਹੀ ਜਗ੍ਹਾ ਨੂੰ ਛੂਹੋ, ਜਿਸ ਨੂੰ ਵੱਡੀ ਗਿਣਤੀ ‘ਚ ਲੋਕ ਛੂੰਹਦੇ ਹਨ ਜਿਵੇਂ ਦਰਵਾਜ਼ੇ ਦੀ ਕੁੰਡੀ, ਬੱਸ ਦਾ ਹੈਂਡਲ, ਸਵਿੱਚ ਜਾਂ ਲਿਫਟ ਦਾ ਬਟਨ ਆਦਿ ਤਾਂ ਉਸ ਤੋਂ ਬਾਅਦ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕਰਕੇ ਹੱਥਾਂ ਨੂੰ ਸਾਫ਼ ਕਰਨਾ ਨਾ ਭੁੱਲੋ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ