ਪ੍ਰੇਮ ਵਧਾਉਂਦਾ ਹੈ ਇਕੱਠੇ ਖਾਣਾ
ਪਰਿਵਾਰ ਦੇ ਸਾਰੇ ਮੈਂਬਰਾਂ ਦਾ ਇਕੱਠੇ ਬੈਠ ਕੇ ਭੋਜਨ ਕਰਨਾ ਨਾ ਸਿਰਫ਼ ਆਪਸੀ ਪਿਆਰ ਵਧਾਉਂਦਾ ਹੈ ਸਗੋਂ ਇਹ ਭੋਜਨ ਤੋਂ ਪ੍ਰਾਪਤ ਹੋਣ ਵਾਲੇ ਫਾਇਦਿਆਂ ਨੂੰ ਵੀ ਵਧਾਉਂਦਾ ਹੈ, ਅਜਿਹੀ ਮਾਹਿਰਾਂ ਅਤੇ ਡਾਕਟਰਾਂ ਦੀ ਰਾਇ ਹੈ ਇੱਕ ਸੋਧ ਅਨੁਸਾਰ ਇਹ ਪਰਿਵਾਰ ਦੇ ਅੰਦਰ ਕਲੇਸ਼ ਦੀਆਂ ਸੰਭਾਵਨਾਵਾਂ ਨੂੰ ਵੀ ਘੱਟ ਕਰਦਾ ਹੈ ਅਤੇ ਅੱਜ-ਕੱਲ੍ਹ ਦੀ ਇਸ ਭੱਜ-ਦੌੜ ਦੀ ਜ਼ਿੰਦਗੀ ’ਚ ਵੀ ਤਨਾਅ ਮੁਕਤ ਜੀਵਨ ਸੁਲਭ ਕਰਾਉਂਦਾ ਹੈ ਇਕੱਠੇ ਭੋਜਨ ਕਰਨ ਲਈ ਬੈਠਣਾ ਇੱਕ ਅਜਿਹਾ ਮੰਚ ਉਪਲੱਬਧ ਕਰਾਉਂਦਾ ਹੈ

ਜਿੱਥੇ ਸਾਰੇ ਮੈਂਬਰ ਆਪਣੀਆਂ ਦਿਨਭਰ ਦੀਆਂ ਘਟਨਾਵਾਂ ਅਤੇ ਉਲਝਣਾ ਨੂੰ ਇੱਕ-ਦੂਜੇ ਨਾਲ ਸ਼ੇਅਰ ਕਰ ਸਕਦੇ ਹਨ ਆਪਸੀ ਗੱਲਬਾਤ ਨਾਲ ਜਿੱਥੇ ਕਈ ਸਮੱਸਿਆਵਾਂ ਦਾ ਹੱਲ ਚੁਟਕੀ ’ਚ ਸੁਲਝਾ ਲਿਆ ਜਾਂਦਾ ਹੈ, ਦੂਜੇ ਪਾਸੇ ਇੱਕ ਦੂਜੇ ਨੂੰ ਸਮਝਣ ਦਾ ਇੱਕ ਬਿਹਤਰ ਮੌਕਾ ਵੀ ਦਿ ੰਦਾ ਹੈ ਇੱਕ ਦੂਜੇ ਦੀਆਂ ਸਮੱਸਿਆਵਾਂ ਨੂੰ ਸਮਝਣਾ ਆਪਸੀ ਰਿਸ਼ਤੇ ਨੂੰ ਗੂੜ੍ਹਾ ਬਣਾਉਂਦਾ ਹੈ ਬੱਚੇ ਬਹੁਤ ਜਗਿਆਸੂ ਅਤੇ ਫਾਲੋ ਕਰਨ ਵਾਲੇ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਵੀ ਨਾਲ ਹੀ ਭੋਜਨ ’ਤੇ ਬਿਠਾਉਣ ਦੀ ਆਦਤ ਪਾਉਣੀ ਚਾਹੀਦੀ ਹੈ

Also Read :-

ਇਹ ਉਨ੍ਹਾਂ ਲਈ ਪ੍ਰਯੋਗਿਕ ਪਾਠਸ਼ਾਲਾ ਹੁੰਦੀ ਹੈ ਜਿੱਥੇ ਉਹ ਅਨੁਸ਼ਾਸਨ ਅਤੇ ਕਰਤੱਵ ਸਿੱਖ ਸਕਦੇ ਹਨ

ਲੋਂੜੀਦਾ ਸਮਾਂ ਦਿਓ:

ਭੋਜਨ ਕਰਨ ਲਈ ਘੱਟ ਤੋਂ ਘੱਟ ਅੱਧੇ ਘੰਟੇ ਦਾ ਸਮਾਂ ਤੈਅ ਕਰਨਾ ਚਾਹੀਦਾ ਹੈ ਇਸ ਨਾਲ ਬੱਚਿਆਂ ਨੂੰ ਵੀ ਭੋਜਨ ਸਮਾਪਤ ਕਰਨ ਦਾ ਲੋਂੜੀਦਾ ਮੌਕਾ ਮਿਲ ਜਾਂਦਾ ਹੈ ਅਤੇ ਗੱਲ ਕਰਨ ਦਾ ਸਿਲਸਿਲਾ ਵੀ ਪੂਰਾ ਹੋ ਜਾਂਦਾ ਹੈ ਅਕਸਰ ਦਿਨ ’ਚ ਸਾਰਿਆਂ ਨੂੰ ਆਪਣ ੇ-ਆਪਣੇ ਸਮੇਂ ’ਤੇ ਆਫ਼ਿਸ, ਸਕੂਲ ਆਦਿ ਜਾਣ ਦੀ ਜਲਦਬਾਜੀ ਹੁੰਦੀ ਹੈ ਅਜਿਹੇ ’ਚ ਦਿਨ ਦੇ ਸਮੇਂ ਐਨਾ ਸਮਾਂ ਕੱਢਣਾ ਸੰਭਵ ਨਹੀਂ ਹੁੰਦਾ ਪਰ ਰਾਤ ਦੇ ਭੋਜਨ ਦੇ ਸਮੇਂ ਇਸ ਦਾ ਖਾਸ ਖਿਆਲ ਰੱਖ ਕੇ ਘਾਟਾਪੂਰਤੀ ਕੀਤੀ ਜਾ ਸਕਦੀ ਹੈ

ਰੁਕਾਵਟਾਂ ਦੂਰ ਕਰੋ

ਟੀਵੀ ਦੇ ਕੋਈ ਮਨਪਸੰਦ ਸੀਰੀਅਲਸ ਜਾਂ ਆਡਿਓ ਦਾ ਤੇਜ਼ ਗੀਤ-ਸੰਗੀਤ ਆਪਸੀ ਗੱਲਬਾਤ ’ਚ ਰੁਕਾਵਟ ਪੈਦਾ ਕਰਦੇ ਹਨ ਧਿਆਨ ਦੂਜੇ ਪਾਸੇ ਹੋਣ ਨਾਲ ਜਿੱਥੇ ਭੁੱਖ ਘੱਟ ਹੋ ਜਾਂਦੀ ਹੈ ਉੱਥੇ ਨਾਲ ਬੈਠ ਕੇ ਭੋਜਨ ਕਰਨ ਦਾ ਕੋਈ ਮਤਲਬ ਵੀ ਨਹੀਂ ਰਹਿ ਜਾਂਦਾ, ਇਸ ਲਈ ਇਸ ਸਮੇਂ ਟੀਵੀ ਬੰਦ ਕਰ ਦਿਓ

ਖੁਸ਼ਨੁੰਮਾ ਮਾਹੌਲ ਬਣਾਓ

ਮਨ ਖੁਸ਼ ਰੱਖਣਾ ਚਾਹੀਦਾ ਹੈ ਭੋਜਨ ਸਮੇਂ ਹਾਸੇ-ਖੁਸ਼ੀ ਦੀਆਂ ਗੱਲਾਂ ’ਤੇ ਧਿਆਨ ਕੇਂਦਰਿਤ ਕਰਕੇ ਮਾਹੌਲ ਖੁਸ਼ਨੁੰਮਾ ਬਣਾਇਆ ਜਾ ਸਕਦਾ ਹੈ ਡਾਕਟਰਾਂ ਦਾ ਮੰਨਣਾ ਹੈ ਕਿ ਅਜਿਹੇ ਮਾਹੌਲ ’ਚ ਪਾਚਣਕਿਰਿਆ ਸੁਚਾਰੂ ਰੂਪ ਨਾਲ ਚੱਲਦੀ ਹੈ ਅਤੇ ਲੋਂੜੀਦਾ ਭੋਜਨ ਲਿਆ ਵੀ ਜਾ ਸਕਦਾ ਹੈ

ਕਹਿਣ ਦਾ ਮੌਕਾ ਦਿਓ

ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਆਪਣੀ ਪੂਰੀ ਗੱਲ ਕਹਿਣ ਦਾ ਮੌਕਾ ਦਿਓ ਬੱਚਿਆਂ ਦੀਆਂ ਵੀ ਪੂਰੀਆਂ ਗੱਲਾਂ ਸੁਣੋ ਇਸ ਨਾਲ ਮਨ ਦੇ ਗੁੱਬਾਰ ਨਿਕਲਦੇ ਹਨ, ਮਨ ਹਲਕਾ ਹੁੰਦਾ ਹੈ, ਸੰਵਾਦਹੀਨਤਾ ਦੀ ਸਥਿਤੀ ਪੈਦਾ ਨਹੀਂ ਹੁੰਦੀ ਅਤੇ ਨਾ ਹੀ ਹੀਣ ਭਾਵਨਾ ਪੈਦਾ ਹੁ ੰਦੀ ਹੈ

ਨਵੇਂ ਵਿਅੰਜਨ ਪਰੋਸੋ

ਨਵੇਂ ਵਿਅੰਜਨ ਭੋਜਨ ਦੀ ਇਕਰਸਤਾ ਨੂੰ ਵਧਾਉਂਦੇ ਹਨ ਬਹੁਰੰਗੀ ਵਿਭਿੰਨ ਵਿਅੰਜਨਾਂ ਨੂੰ ਪੇਸ਼ ਕਰਨ ਨਾਲ ਭੁੱਖ ਵਧਦੀ ਹੈ ਅਤੇ ਖਾਣੇ ਦਾ ਲੁਤਫ ਦੁੱਗਣਾ ਹੋ ਜਾਂਦਾ ਹੈ

ਸਹਿਭਾਗਤਾ ਵਧਾਓ

ਸਾਰਿਆਂ ਨੂੰ ਥੋੜ੍ਹਾ ਬਹੁਤ ਮੌਕਾ ਦਿਓ, ਭੋਜਨ ਦੀਆਂ ਜ਼ਰੂਰੀ ਚੀਜ਼ਾਂ ਨੂੰ ਇਕੱਠਾ ਕਰਨ ਦਾ ਇਸ ਨਾਲ ਨਾ ਸਿਰਫ਼ ਭੋਜਨ ’ਚ ਵਿਭਿੰਨਤਾ ਆਉਂਦੀ ਹੈ ਸਗੋਂ ਜਿੰਮੇਵਾਰੀ ਦਾ ਵੀ ਬੋਧ ਹੁੰਦਾ ਹੈ ਇਸ ਨਾਲ ਭੋਜਨ ਪ੍ਰਤੀ ਜ਼ਿਆਦਾ ਰੁਚੀ ਅਤੇ ਉਤਸ਼ਾਹ ਵੀ ਪੈਦਾ ਹੁੰਦਾ ਹੈ

ਯਾਦਗਾਰ ਬਣਾਓ

ਵਿਸ਼ੇਸ਼ ਤੌਰ ’ਤੇ ਡਾਈਨਿੰਗ ਟੇਬਲ ਅਤੇ ਘਰ ਨੂੰ ਸਜਾ-ਸੰਵਾਰ ਕੇ ਅਤੇ ਖਾਸ ਵਿਅੰਜਨਾਂ ਨੂੰ ਭੋਜਨ ’ਚ ਸ਼ਾਮਲ ਕਰਕੇ ਛੁੱਟੀ ਦੇ ਦਿਨ ਜਾਂ ਖਾਸ ਮੌਕਿਆਂ ਨੂੰ ਯਾਦਗਾਰ ਬਣਾਇਆ ਜਾ ਸਕਦਾ ਹੈ
ਪੰਕਜ ਕੁਮਾਰ ‘ਪੰਕਜ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ