it is important to meet children

ਬਹੁਤ ਜ਼ਰੂਰੀ ਹੈ ਬੱਚਿਆਂ ਨਾਲ ਮਿਲ-ਬੈਠਣਾ

ਅੱਜ ਦੇ ਇਸ ਭੱਜ-ਦੌੜ ਵਾਲੇ ਯੁੱਗ ’ਚ ਜੀਅ ਰਹੇ ਹਰ ਵਿਅਕਤੀ ਦੀ ਜ਼ਿੰਦਗੀ ਏਨੀ ਬਿਜ਼ੀ ਹੋ ਗਈ ਹੈ ਕਿ ਪਹਿਲਾਂ ਵਿਅਕਤੀ ਜਿੱਥੇ ਫੁਰਸਤ ਦੇ ਪਲਾਂ ’ਚ ਆਪਣੇ ਪਰਿਵਾਰ ਦੇ ਦੂਸਰੇ ਮੈਂਬਰਾਂ ਨਾਲ ਮਿਲ ਬੈਠ ਕੇ ਪਰਿਵਾਰ ਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਰਚਾ ਕਰਿਆ ਕਰਦਾ ਸੀ, ਉੱਥੇ ਅੱਜ ਉਹ ਫੁਰਸਤ ਮਿਲਦੇ ਹੀ ਥੋੜ੍ਹਾ ਆਰਾਮ ਕਰਨਾ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦੇ ਇਸ ਆਰਾਮ ’ਚ ਕੋਈ ਰੁਕਾਵਟ ਨਾ ਪਾਏ

ਅਸੀਂ ਕਹਿ ਸਕਦੇ ਹਾਂ ਕਿ ਅਜਿਹੇ ’ਚ ਵਿਅਕਤੀ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕਰਦਾ ਹੈ ਕਿ ਉਸ ਦੇ ਬੱਚੇ ਕੀ ਕਰ ਰਹੇ ਹਨ ਅਤੇ ਕੀ ਨਹੀਂ ਜਦੋਂ ਵੀ ਕਦੇ ਉਸ ਨੂੰ ਬੱਚਿਆਂ ਦੀ ਕੋਈ ਗਲਤੀ ਪਕੜ ’ਚ ਆਉਂਦੀ ਹੈ ਤਾਂ ਉਹ ਗੁੱਸਾ ਝਾੜਦਾ ਹੈ ਅਤੇ ਖੁਦ ਵੀ ਤਨਾਅਗ੍ਰਸਤ ਹੁੰਦਾ ਹੈ ਜਦੋਂ ਗੱਲ ਇਸ ਤੋਂ ਵੀ ਅੱਗੇ ਵਧਦੀ ਹੈ ਅਤੇ ਉਸ ਨੂੰ ਲਗਦਾ ਹੈ

ਕਿ ਉਸ ਦੀ ਮਿਹਨਤ ਅਤੇ ਪਰਿਵਾਰ ਪ੍ਰਤੀ ਫਰਜ਼ਾਂ ਨੂੰ ਪੂਰਾ ਕਰਨ ਦੀਆਂ ਉਸ ਦੀਆਂ ਤਮਾਮ ਕੋਸ਼ਿਸ਼ਾਂ ਦਾ ਪਰਿਵਾਰ ਦੇ ਦੂਜੇ ਮੈਂਬਰਾਂ ਨੇ ਨਾਜਾਇਜ਼ ਫਾਇਦਾ ਚੁੱਕਿਆ ਹੈ ਤਾਂ ਵਿਅਕਤੀ ਜ਼ਿਆਦਾ ਤਨਾਅ ਦੀ ਸਥਿਤੀ ’ਚ ਖੁਦਕੁਸ਼ੀ ਤੱਕ ਕਰ ਬੈਠਦਾ ਹੈ ਅਤੇ ਅਸਲ ’ਚ ਜਿਨ੍ਹਾਂ ਬੱਚਿਆਂ ਦੇ ਵਿਗੜਨ ’ਚ ਉਨ੍ਹਾਂ ਦਾ (ਬੱਚਿਆਂ ਦਾ) ਆਪਣਾ ਕੋਈ ਵਿਸ਼ੇਸ਼ ਹੱਥ ਨਹੀਂ ਹੁੰਦਾ, ਉਨ੍ਹਾਂ ਦਾ ਜੀਵਨ ਬਰਬਾਦ ਹੋ ਜਾਂਦਾ ਹੈ

Also Read :-

ਇਸ ਲਈ ਜ਼ਰੂਰੀ ਹੈ ਕਿ ਅੱਜ ਅਸੀਂ ਬੱਚਿਆਂ ਨਾਲ ਮਿਲ-ਬੈਠਣ ਦਾ ਸਮਾਂ ਕੱਢੀਏ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੀਏ, ਉਨ੍ਹਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਈਏ-ਵਿਹਾਰਕ ਬਣਾਈਏ ਅਤੇ ਵਿਹਾਰ ਨੂੰ ਦੇਖਦੇ ਹੋਏ ਹੀ ਇਹ ਤੈਅ ਕਰੋ ਕਿ ਬੱਚੇ ਕਿਤੇ ਅਨੈਤਿਕ ਜਾਂ ਦੋਸ਼ੀ ਤਾਂ ਨਹੀਂ ਬਣਦੇ ਜਾ ਰਹੇ ਹਨ


ਕਹਿਣਾ ਗਲਤ ਨਹੀਂ ਹੋਵੇਗਾ ਕਿ ਪਰਿਵਾਰ ਵੱਲੋਂ ਬੱਚਿਆਂ ਦੀ ਅਣਦੇਖੀ ਕੀਤੇ ਜਾਣ ਜਾਂ ਉਨ੍ਹਾਂ ਨਾਲ ਮਿਲ-ਬੈਠਣ ਦਾ ਸਮਾਂ ਨਾ ਕੱਢਣ ਦੀ ਵਜ੍ਹਾ ਨਾਲ ਬੱਚੇ ਨਿਰਾਸ਼ ਹੋ ਜਾਂਦੇ ਹਨ ਅਤੇ ਅਜਿਹੇ ’ਚ ਉਨ੍ਹਾਂ ਦੀ ਨਿਰਾਸ਼ਾ ਕਿਸੇ ਬਾਲ ਅਪਰਾਧ ਦੇ ਰੂਪ ’ਚ ਸਾਹਮਣੇ ਆਉਂਦੀ ਹੈ
ਅੱਜ ਦੀ ਟੀਵੀ ਸੰਸਕ੍ਰਿਤੀ ਅਤੇ ਸਸਤਾ ਸਾਹਿਤ ਵੀ ਬੱਚਿਆਂ ਦੀ ਮਾਨਸਿਕਤਾ ਨੂੰ ਦੂਸ਼ਿਤ ਕਰਨ ’ਚ ਦਿਨ-ਰਾਤ ਇੱਕ ਕੀਤੇ ਹੋਏ ਹੈ ਪਤਾ ਨਹੀਂ ਅਜਿਹੇ ਕਿੰਨੇ ਹੀ ਸਵਾਲ ਟੀਵੀ ਦੇਖਦੇ ਜਾਂ ਸਸਤਾ ਸਾਹਿਤ ਪੜ੍ਹਦੇ ਸਮੇਂ ਬੱਚੇ ਦੇ ਮਨ ’ਚ ਉੱਠ ਸਕਦੇ ਹਨ ਜਿਨ੍ਹਾਂ ਦਾ ਸਹੀ ਜਵਾਬ ਪਾਉਣਾ ਉਨ੍ਹਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ

ਨਹੀਂ ਤਾਂ ਉਸ ਨੂੰ ਅਪਰਾਧ ਦੀ ਦੁਨੀਆਂ ’ਚ ਜਾਣ ਜਾਂ ਦੂਸ਼ਿਤ ਮਾਨਸਿਕਤਾ ਨਾਲ ਗ੍ਰਸਤ ਹੋ ਕੇ ਕੋਈ ਵੀ ਅਸਮਾਜਿਕ ਕੰਮ ਕਰਨ ’ਚ ਦੇਰ ਨਹੀਂ ਲਗਦੀ ਅਜਿਹੇ ’ਚ ਜੇਕਰ ਅਸੀਂ ਬੱਚਿਆਂ ਨਾਲ ਮਿਲ-ਬੈਠਣ ਦਾ ਸਮਾਂ ਕੱਢ ਸਕੀਏ ਅਤੇ ਇਸ ਬਹਾਨੇ ਟੀਵੀ ਅਤੇ ਸਸਤੇ ਸਾਹਿਤ ਦੀਆਂ ਬੁਰਾਈਆਂ ’ਤੇ ਚਰਚਾ ਕਰਕੇ ਬੱਚਿਆਂ ਨੂੰ ਦੂਸ਼ਿਤ ਸੰਸਕ੍ਰਿਤੀ ਤੋਂ ਬਚਾ ਲਈਏ ਤਾਂ ਇਹ ਸਾਡੇ ਵੀ ਹਿੱਤ ’ਚ ਹੋਵੇਗਾ ਅਤੇ ਸਮਾਜ ਦੇ ਵੀ
ਕਈ ਮਾਤਾ-ਪਿਤਾ ਖੁਦ ਬਹੁਤ ਸਾਰੀਆਂ ਬੁਰਾਈਆਂ ਦਾ ਸ਼ਿਕਾਰ ਹੁੰਦੇ ਹਨ ਜਿਵੇਂ ਸ਼ਰਾਬ ਪੀਣਾ, ਸਿਗਰਟਨੋਸ਼ੀ ਕਰਨਾ, ਜੂਆ ਖੇਡਣਾ ਆਦਿ ਅਜਿਹੇ ’ਚ ਉਹ ਬੱਚਿਆਂ ਨਾਲ ਮਿਲ ਬੈਠਣ ਦਾ ਸਮਾਂ ਤਾਂ ਕੱਢ ਨਹੀਂ ਪਾਉਂਦੇ, ਨਾਲ ਹੀ ਜਦੋਂ ਇਹ ਸਭ ਕੁਝ ਬੱਚਿਆਂ ਸਾਹਮਣੇ ਘਰ ’ਚ ਹੀ ਜਾਂ ਉਨ੍ਹਾਂ ਦੀ ਜਾਣਕਾਰੀ ਦੇ ਦਾਇਰੇ ’ਚ ਹੁੰਦਾ ਹੈ ਤਾਂ ਉਨ੍ਹਾਂ ’ਤੇ ਬਹੁਤ ਗਲਤ ਅਸਰ ਪੈਂਦਾ ਹੈ ਪਰ ਅਜਿਹਾ ਨਹੀਂ ਕਿ ਮਿਲ ਬੈਠਣ ’ਚ ਇਸ ਦੇ ਬੁਰੇ ਅਸਰ ਨੂੰ ਦੂਰ ਨਹੀਂ ਕੀਤਾ ਜਾ ਸਕਦਾ


ਮਿਲ-ਬੈਠ ਕੇ ਅਸੀਂ ਆਪਣੀਆਂ ਗਲਤੀਆਂ ਅਤੇ ਕਮੀਆਂ ਨੂੰ ਸਵੀਕਾਰੀਏ ਅਤੇ ਬੱਚਿਆਂ ਨੂੰ ਦੱਸੀਏ ਕਿ ਜਿਸ ਬੁਰਾਈ ਦਾ ਸ਼ਿਕਾਰ ਅਸੀਂ ਹੋ ਚੁੱਕੇ ਹਾਂ ਉਹ ਬਹੁਤ ਬੁਰੀ ਹੈ ਤਾਂ ਯਕੀਨੀ ਤੌਰ ’ਤੇ ਬੱਚੇ ਗੱਲ ਨੂੰ ਸਮਝਣਗੇ ਅਤੇ ਤੁਹਾਡੇ ’ਤੇ ਵਿਸ਼ਵਾਸ ਕਰਕੇ ਉਸੇ ਰਾਹ ’ਤੇ ਚੱਲਣਗੇ ਜਿਸ ’ਤੇ ਤੁਸੀਂ ਚਲਾਉਣਾ ਚਾਹੋਂਗੇ ਮਿਲ ਬੈਠਣ ਨਾਲ ਉਨ੍ਹਾਂ ਦੀ ਭਾਵ ਬੱਚਿਆਂ ਦੀਆਂ ਗਲਤ ਆਦਤਾਂ ਦਾ ਵੀ ਤੁਹਾਨੂੰ ਪਤਾ ਚੱਲ ਸਕੇਗਾ ਅਤੇ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੂੰ ਰਾਹ ’ਤੇ ਲਿਆ ਸਕੋਂਗੇ

ਵੈਸੇ ਵੀ ਬੱਚਿਆਂ ਕੋਲ ਵੱਡਿਆਂ ਦੀ ਉਮੀਦ ਜ਼ਿਆਦਾ ਹੁੰਦੀ ਹੈ ਜਦੋਂ ਵੱਡੇ ਹੀ ਸਮੇਂ ਅਤੇ ਹਾਲਾਤਾਂ ਮੁਤਾਬਕ ਦੋਸਤ ਬਣਾਉਣ ਜਾਂ ਬਣਨ ਤੋਂ ਨਹੀਂ ਰਹਿੰਦੇ ਤਾਂ ਫਿਰ ਬੱਚੇ ਕਿਵੇਂ ਪਿੱਛੇ ਰਹਿ ਸਕਦੇ ਹਨ ਇਸ ਮਾਮਲੇ ’ਚ ਦੋਸਤੀ ਕਿੰਨੀ ਸਹੀ ਹੈ ਅਤੇ ਕਿੰਨੀ ਗਲਤ, ਇਸ ਦਾ ਅੰਦਾਜ਼ਾ ਅਨੁਭਵੀ ਅੱਖਾਂ ਅਤੇ ਭੁਗਤ ਭੋਗੀ ਦਿਲ ਹੀ ਲਾ ਸਕਦਾ ਹੈ ਅਖੀਰ ਬੱਚਿਆਂ ਨਾਲ ਮਿਲ ਬੈਠ ਕੇ ਉਨ੍ਹਾਂ ਦੇ ਦੋਸਤਾਂ ਬਾਰੇ ਪੁੱਛਣਾ ਵੀ ਬਹੁਤ ਜ਼ਰੂਰੀ ਹੈ ਕਿ ਉਹ ਕੌਣ ਹਨ, ਉਨ੍ਹਾਂ ਦੀ ਵਿਚਾਰਧਾਰਾ ਕਿਵੇਂ ਦੀ ਹੈ, ਦੋਸਤੀ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਕਿਹੋ ਜਿਹਾ ਹੈ ਆਦਿ-ਆਦਿ
-ਡਾ. ਆਨੰਦ ਪ੍ਰਕਾਸ਼ ‘ਆਰਟਿਸਟ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ