increasing-population-a-challenge

ਵਧਦੀ ਜਨਸੰਖਿਆ ਇੱਕ ਚੁਣੌਤੀ

ਸਾਡੇ ਇੱਥੇ ਅਕਸਰ ਬੱਚਿਆਂ ਨੂੰ ਭਗਵਾਨ ਦਾ ਅਸ਼ੀਰਵਾਦ ਮੰਨਿਆ ਜਾਂਦਾ ਹੈ, ਪਰ ਇਹ ਸੌਗਾਤ ਜੇਕਰ ਇੰਜ ਹੀ ਮਿਲਦੀ ਰਹੀ ਤਾਂ ਭਾਰਤ ਨੂੰ ਜਨਸੰਖਿਆ ਦੇ ਮਾਮਲੇ ‘ਚ ਦੁਨੀਆ ਦਾ ਪਹਿਲਾਂ ਰਾਸ਼ਟਰ ਬਣਦੇ ਹੁਣ ਜ਼ਿਆਦਾ ਦੇਰ ਨਹੀਂ ਲੱਗੇਗੀ ਵਧਦੀ ਆਬਾਦੀ ਨੂੰ ਜੇਕਰ ਨਹੀਂ ਰੋਕਿਆ ਗਿਆ ਤਾਂ ਇਹ ਦੇਸ਼ ਲਈ ਸ਼ਰਾਪ ਬਣ ਜਾਏਗੀ ਜਦੋਂ ਦੇਸ਼ ਦੇ ਸੰਸਾਧਨ ਘੱਟ ਹੁੰਦੇ ਹਨ ਉਦੋਂ ਪਰਿਵਾਰਾਂ ਦਾ ਆਕਾਰ ਛੋਟਾ ਰੱਖਣਾ ਵੀ ਦੇਸ਼ ਭਗਤੀ ਦੀ ਸ਼੍ਰੇਣੀ ‘ਚ ਆਉਂਦਾ ਹੈ

ਭਾਰਤ ‘ਚ ਜਨਸੰਖਿਆ ਵਿਸਫੋਟ ਦਾ ਅਸਰ ਹੁਣ ਦਿਖਾਈ ਦੇਣ ਲੱਗਿਆ ਹੈ ਸਾਡੀਆਂ ਸਹੂਲਤਾਂ ਘਟਣ ਲੱਗੀਆਂ ਹਨ ਅਤੇ ਰੋਜ਼ਾਨਾ ਜੀਵਨ ਮੁਸ਼ਕਲ ‘ਚ ਹੋਣ ਲੱਗਿਆ ਹੈ ਭਾਰਤ ਦੀ ਰਾਜਧਾਨੀ ਜਨਸੰਖਿਆ ਵਿਸਫੋਟ ਨਾਲ ਉੱਬਲਣ ਲੱਗੀ ਹੈ ਦੇਸ਼ ਦੇ ਮੈਟਰੋ ਸ਼ਹਿਰਾਂ ਦਾ ਹਾਲ ਵੀ ਬਹੁਤ ਖਰਾਬ ਹੈ ਜਨਸੰਖਿਆ ਦਾ ਵਾਧਾ ਇੱਕ ਨਵੀਂ ਚੁਣੌਤੀ ਬਣ ਕੇ ਸਾਡੇ ਸਾਹਮਣੇ ਆਈ ਅਤੇ ਅੱਜ ਵੀ ਇਸ ‘ਤੇ ਕਾਬੂ ਪਾਉਣ ‘ਚ ਸਰਕਾਰ ਨੂੰ ਮੁਸ਼ਕਲ ਹੋ ਰਹੀ ਹੈ ਜਨਸੰਖਿਆ ਦੇ ਵਾਧੇ ਦੇ ਨਤੀਜੇ ਦੇਸ਼ ਨੂੰ ਭੋਗਣੇ ਪੈ ਰਹੇ ਹਨ

Also Read:

ਜ਼ਿਆਦਾ ਜਨਸੰਖਿਆ ਕਾਰਨ ਬੇਰੁਜ਼ਗਾਰੀ ਦੀ ਭਿਆਨਕ ਸਮੱਸਿਆ ਪੈਦਾ ਹੋ ਗਈ ਹੈ ਲੋਕਾਂ ਦੀ ਰਿਹਾਇਸ਼ ਲਈ ਖੇਤੀ ਯੋਗ ਜ਼ਮੀਨ ਅਤੇ ਜੰਗਲਾਂ ਨੂੰ ਉਜਾੜਿਆ ਜਾ ਰਿਹਾ ਹੈ ਜੇਕਰ ਜਨਸੰਖਿਆ ਵਿਸਫੋਟ ਇੰਜ ਹੀ ਹੁੰਦਾ ਰਿਹਾ ਤਾਂ ਲੋਕਾਂ ਸਾਹਮਣੇ ਰੋਟੀ ਕੱਪੜਾ ਅਤੇ ਮਕਾਨ ਦੀ ਭਿਆਨਕ ਸਥਿਤੀ ਪੈਦਾ ਹੋ ਜਾਏਗੀ ਸਾਨੂੰ 73 ਸਾਲ ਪਹਿਲਾਂ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ ਸੀ, ਪਰ ਅੱਜ ਸਾਡੇ ਦੇਸ਼ ਦੀ ਵਧਦੀ ਆਬਾਦੀ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਗੁਲਾਮ ਬਣ ਗਿਆ ਹੈ ਅੱਜ ਵਿਸ਼ਵ ਦੀ ਜਨਸੰਖਿਆ ਸੱਤ ਅਰਬ ਤੋਂ ਜ਼ਿਆਦਾ ਹੈ ਇਕੱਲੇ ਭਾਰਤ ਦੀ ਜਨਸੰਖਿਆ ਲਗਭਗ 1 ਅਰਬ 38 ਕਰੋੜ ਤੋਂ ਜ਼ਿਆਦਾ ਹੈ

ਭਾਰਤ ਵਿਸ਼ਵ ਦਾ ਦੂਜਾ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਹੈ

ਆਜ਼ਾਦੀ ਦੇ ਸਮੇਂ ਭਾਰਤ ਦੀ ਜਨਸੰਖਿਆ 33 ਕਰੋੜ ਸੀ ਜੋ ਅੱਜ ਚਾਰ ਗੁਣਾ ਤੱਕ ਵਧ ਗਈ ਹੈ ਪਰਿਵਾਰ ਨਿਯੋਜਨ ਦੇ ਕਮਜ਼ੋਰ ਤਰੀਕਿਆਂ, ਗੈਰ ਸਿੱਖਿਆ, ਸਿਹਤ ਪ੍ਰਤੀ ਜਾਗਰੂਕਤਾ ਦੀ ਕਮੀ, ਅੰਧਵਿਸ਼ਵਾਸ ਅਤੇ ਵਿਕਾਸਤਮਮਕ ਅਸੰਤੁਲਨ ਦੇ ਚੱਲਦਿਆਂ ਤੇਜ਼ੀ ਨਾਲ ਵਧੀ ਹੈ ਸੰਭਾਵਨਾ ਹੈ ਕਿ 2050 ਤੱਕ ਦੇਸ਼ ਦੀ ਜਨਸੰਖਿਆ 1.6 ਅਰਬ ਹੋ ਜਾਏਗੀ ਫਿਲਹਾਲ ਭਾਰਤ ਦੀ ਜਨਸੰਖਿਆ ਵਿਸ਼ਵ ਜਨਸੰਖਿਆ ਦਾ 17.5 ਫੀਸਦ ਹੈ ਭੂ-ਭਾਗ ਦੇ ਲਿਹਾਜ਼ ਨਾਲ ਸਾਡੇ ਕੋਲ 2.5 ਫੀਸਦ ਜ਼ਮੀਨ ਹੈ 4 ਫੀਸਦ ਪਾਣੀ ਦੇ ਸੰਸਾਧਨ ਹਨ ਜਦਕਿ ਵਿਸ਼ਵ ‘ਚ ਬਿਮਾਰੀਆਂ ਦਾ ਜਿੰਨਾ ਬੋਝ ਹੈ, ਉਸ ਦਾ 20 ਫੀਸਦ ਇਕੱਲੇ ਭਾਰਤ ‘ਤੇ ਹੈ ਵਰਤਮਾਨ ‘ਚ ਜਿਸ ਤੇਜ਼ ਦਰ ਨਾਲ ਵਿਸ਼ਵ ਦੀ ਆਬਾਦੀ ਵਧ ਰਹੀ ਹੈ

ਉਸ ਹਿਸਾਬ ਨਾਲ ਵਿਸ਼ਵ ਦੀ ਆਬਾਦੀ ‘ਚ ਹਰੇਕ ਸਾਲ ਅੱਠ ਕਰੋੜ ਲੋਕਾਂ ਦਾ ਵਾਧਾ ਹੋ ਰਿਹਾ ਹੈ ਅਤੇ ਇਸ ਦਾ ਦਬਾਅ ਕੁਦਰਤੀ ਵਸੀਲਿਆਂ ‘ਤੇ ਸਿੱਧੇ ਤੌਰ ‘ਤੇ ਪੈ ਰਿਹਾ ਹੈ ਏਨਾ ਹੀ ਨਹੀਂ, ਵਿਸ਼ਵੀ ਭਾਈਚਾਰੇ ਸਾਹਮਣੇ ਮਾਈਗ੍ਰੇਸ਼ਨ ਵੀ ਇੱਕ ਸਮੱਸਿਆ ਦੇ ਰੂਪ ‘ਚ ਉੱਭਰ ਰਿਹਾ ਹੈ, ਕਿਉਂਕਿ ਵਧਦੀ ਆਬਾਦੀ ਦੇ ਚੱਲਦਿਆਂ ਲੋਕ ਬੁਨਿਆਦੀ ਸੁੱਖ-ਸਹੂਲਤਾਂ ਲਈ ਦੂਜੇ ਦੇਸ਼ਾਂ ‘ਚ ਪਨਾਹ ਲੈਣ ਨੂੰ ਮਜ਼ਬੂਰ ਹਨ

ਇੱਕ ਅਨੁਮਾਨ ਮੁਤਾਬਕ ਸਾਲ 2028 ‘ਚ ਦਿੱਲੀ ਦੀ ਜਨਸੰਖਿਆ 3 ਕਰੋੜ 72 ਲੱਖ ਹੋ ਜਾਵੇਗੀ ਜਦਕਿ ਟੋਕੀਓ ਦੀ ਆਬਾਦੀ 3 ਕਰੋੜ 68 ਲੱਖ ਹੋਵੇਗੀ ਇਹ ਸਮੱਸਿਆ ਸਿਰਫ਼ ਦਿੱਲੀ ਦੀ ਨਹੀਂ ਹੈ, ਸਗੋਂ ਪੂਰੇ ਦੇਸ਼ ਦੀ ਹੈ, ਵੈਸੇ ਤਾਂ ਪੂਰੀ ਦੁਨੀਆਂ ਦੀ ਜਨਸੰਖਿਆ ਵਧ ਰਹੀ ਹੈ, ਪਰ ਇਸ ਦਾ ਸਭ ਤੋਂ ਜ਼ਿਆਦਾ ਅਸਰ ਭਾਰਤ ‘ਤੇ ਪੈ ਰਿਹਾ ਹੈ ਭਾਰਤ ‘ਚ ਲੋਕ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਭੱਜ ਰਹੇ ਹਨ ਅਤੇ ਇਸ ਲਈ ਵੀ ਪਿਛਲੇ 70 ਸਾਲਾਂ ਦੀਆਂ ਸਰਕਾਰੀ ਨੀਤੀਆਂ ਹੀ ਜ਼ਿੰਮੇਵਾਰ ਹਨ, ਕਿਉਂਕਿ ਦੇਸ਼ ‘ਚ ਹਰ ਰਾਜਨੀਤਕ ਪਾਰਟੀ ਦੀਆਂ ਸਰਕਾਰਾਂ ਨੇ ਪਿੰਡਾਂ ਵਾਲੇ ਇਲਾਕਿਆਂ ‘ਚ ਕਦੇ ਅਜਿਹੀਆਂ ਸਹੂਲਤਾਂ ਹੀ ਨਹੀਂ ਦਿੱਤੀਆਂ, ਜੋ ਸ਼ਹਿਰਾਂ ‘ਚ ਹਨ

ਪਿੰਡਾਂ ਵਾਲੇ ਇਲਾਕਿਆਂ ‘ਚ ਨਾ ਤਾਂ ਚੰਗੀ ਸਿੱਖਿਆ ਦੀ ਸਹੂਲਤ ਹੈ

ਅਤੇ ਨਾ ਹੀ ਸਿਹਤ ਲਈ ਸਹੂਲਤਾਂ ਹਨ ਇਸ ਲਈ ਲੋਕਾਂ ਨੂੰ ਪਿੰਡ ਛੱਡ ਕੇ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ ਸ਼ਹਿਰਾਂ ‘ਚ ਭੀੜ ਵਧਦੀ ਗਈ ਅਤੇ ਹੁਣ ਇਸ ਦੀ ਵਜ੍ਹਾ ਨਾਲ ਸ਼ਹਿਰਾਂ ਦੀਆਂ ਸਮਰੱਥਾ ਵੀ ਘਟਣ ਲੱਗੀ ਹੈ 1947 ‘ਚ ਵੰਡ ਤੋਂ ਬਾਅਦ ਦੇਸ਼ ਦੀ ਆਬਾਦੀ ਕਰੀਬ 33 ਕਰੋੜ ਸੀ, ਭਾਵ ਕਰੀਬ ਕਰੀਬ ਅੱਜ ਦੇ ਅਮਰੀਕਾ ਦੇ ਬਰਾਬਰ ਪਰ ਜੇਕਰ ਭਾਰਤ ਦੀ ਆਬਾਦੀ ਅੱਜ ਵੀ ਅਮਰੀਕਾ ਦੇ ਬਰਾਬਰ ਹੁੰਦੀ ਤਾਂ ਸਾਡਾ ਦੇਸ਼ ਕਿਹੋ ਜਿਹਾ ਦਿਸਦਾ? ਪਰ ਇਹ ਸਿਰਫ਼ ਕਲਪਨਾ ਹੈ ਅਸਲ ‘ਚ ਜਨਸੰਖਿਆ ਵਿਸਫੋਟ ‘ਚ ਭਾਰਤ ‘ਚ ਕਈ ਸਮੱਸਿਆਵਾਂ ਖੁਦ ਹੀ ਜਨਮ ਲੈ ਲੈਂਦੀਆਂ ਹਨ

ਜਿਵੇਂ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਕਮਜ਼ੋਰ ਸਿੱਖਿਆ ਵਿਵਸਥਾ, ਕਮਜ਼ੋਰ ਸਿਹਤ ਸੇਵਾਵਾਂ, ਵਧਦੇ ਹੋਏ ਅਪਰਾਧ, ਪ੍ਰਦੂਸ਼ਣ, ਪੀਣ ਲਈ ਸਾਫ਼ ਪਾਣੀ ਦੀ ਕਮੀ ਅਤੇ ਗੰਦਗੀ ਜਨਸੰਖਿਆ ਕੰਟਰੋਲ ਦਾ ਸਿੱਧਾ ਸੰਬੰਧ ਸਿੱਖਿਆ ਦੇ ਪੱਧਰ ‘ਤੇ ਵੀ ਹੈ ਅਤੇ ਜਦੋਂ ਤੱਕ ਲੋਕਾਂ ਨੂੰ ਸਿੱਖਿਆ ਨਹੀਂ ਦਿੱਤੀ ਜਾਵੇਗੀ ਇਸ ‘ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋਵੇਗਾ ਬਚਪਨ ‘ਚ ਆਪਣੇ ਵੀ ਸਕੂਲ ‘ਚ ਭਾਰਤ ਦੀ ਵਧਦੀ ਹੋਈ ਜਨਸੰਖਿਆ ਦੀਆਂ ਸਮੱਸਿਆਵਾਂ ‘ਤੇ ਲੇਖ ਜ਼ਰੂਰ ਲਿਖਿਆ ਹੋਵੇਗਾ ਪਰ ਅਸਲ ‘ਚ ਇਹ ਸਮੱਸਿਆ ਸਕੂਲੀ ਕਿਤਾਬਾਂ ਤੋਂ ਅੱਗੇ ਵਧ ਹੀ ਨਹੀਂ ਸਕੀ ਵੱਡੀਆਂ-ਵੱਡੀਆਂ ਯੋਜਨਾਵਾਂ ਬਣਦੀਆਂ ਰਹੀਆਂ,

‘ਹਮ ਦੋ ਹਮਾਰੇ ਦੋ’ ਦੇ ਨਾਅਰੇ ਵੀ ਚੱਲੇ ਪਰ ਹਾਲੇ ਤੱਕ ਉਮੀਦਨ ਨਤੀਜੇ ਸਾਹਮਣੇ ਨਹੀਂ ਆਏ ਹਾਲਾਂਕਿ ਸਿੱਖਿਅਕ ਵਰਗ ‘ਚ ਛੋਟਾ ਪਰਿਵਾਰ ਦਾ ਨਾਅਰਾ ਕਾਰਗਰ ਹੁੰਦਾ ਦਿਸ ਰਿਹਾ ਹੈ ਹਰ ਸਾਲ ਵਾਂਗ ਇਸ ਵਾਰ ਵੀ 11 ਜੁਲਾਈ ਨੂੰ ਪੂਰੀ ਦੁਨੀਆਂ ‘ਚ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਜਾ ਰਿਹਾ ਹੈ, ਪਰ ਜਨਸੰਖਿਆ ਵਰਗੇ ਗੰਭੀਰ ਵਿਸ਼ੇ ਪ੍ਰਤੀ ਲੋਕਾਂ ਦੀ ਕਿੰਨੀ ਗੰਭੀਰਤਾ ਰਹੇਗੀ ਇਹ ਦੇਖਣਾ ਚੁਣੌਤੀਪੂਰਨ ਹੋਵੇਗਾ

ਰੋਚਕ ਤੱਥ

  • ਸੰਯੁਕਤ ਰਾਸ਼ਟਰ ਮੁਤਾਬਕ ਹੁਣ ਦੁਨੀਆਂ ਦੀ ਜਨਸੰਖਿਆ 760 ਕਰੋੜ ਹੈ, ਜੋ 2030 ‘ਚ ਵਧ ਕੇ 860 ਕਰੋੜ, 2050 ‘ਚ 980 ਕਰੋੜ ਅਤੇ ਸਾਲ 2100 ‘ਚ 1 ਹਜ਼ਾਰ 120 ਕਰੋੜ ਹੋ ਜਾਏਗੀ, ਸੰਯੁਕਤ ਰਾਸ਼ਟਰ ਮੁਤਾਬਕ ਦੁਨੀਆਂ ਦੀ ਜਨਸੰਖਿਆ ‘ਚ ਹਰ ਸਾਲ 8 ਕਰੋੜ 30 ਲੱਖ ਨਵੇਂ ਲੋਕ ਜੁੜ ਜਾਂਦੇ ਹਨ
  • ਚੀਨ ਅਤੇ ਭਾਰਤ ਹੁਣ ਦੁਨੀਆਂ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਹਨ ਦੁਨੀਆਂ ਦੀ ਜਨਸੰਖਿਆ ‘ਚ ਚੀਨ ਦੀ ਹਿੱਸੇਦਾਰੀ 19 ਪ੍ਰਤੀਸ਼ਤ ਦੀ ਅਤੇ ਭਾਰਤ ਦੀ ਕਰੀਬ 18 ਪ੍ਰਤੀਸ਼ਤ ਦੀ ਹੈ
  • 1950 ‘ਚ ਭਾਰਤ ਦੀ ਜਨਸੰਖਿਆ 37 ਕਰੋੜ ਸੀ, ਅਤੇ ਅਗਲੇ 50 ਸਾਲਾਂ ਭਾਵ ਸੰਨ 2000 ‘ਚ ਜਨਸੰਖਿਆ 100 ਕਰੋੜ ਦੇ ਪਾਰ ਹੋ ਗਈ ਅਤੇ ਇਸ ਤੋਂ ਬਾਅਦ ਸਿਰਫ਼ 19 ਸਾਲਾਂ ‘ਚ ਭਾਰਤ ਦੀ ਜਨਸੰਖਿਆ ‘ਚ 35 ਕਰੋੜ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ
  • ਦੁਨੀਆ ‘ਚ ਸ਼ਹਿਰਾਂ ‘ਚ ਸਾਲ 2050 ਤੱਕ 250 ਕਰੋੜ ਲੋਕਾਂ ਦਾ ਬੋਝ ਵਧ ਜਾਏਗਾ, ਜਿਸ ‘ਚੋਂ 90 ਪ੍ਰਤੀਸ਼ਤ ਏਸ਼ੀਆ ਅਤੇ ਅਫਰੀਕਾ ਦੇ ਸ਼ਹਿਰ ਹੋਣਗੇ
  • ਅਗਲੇ 31 ਸਾਲਾਂ ‘ਚ ਭਾਰਤ ਦੇ ਸ਼ਹਿਰਾਂ ‘ਚ 41 ਕਰੋੜ ਤੋਂ ਜ਼ਿਆਦਾ ਲੋਕ ਜੁੜ ਜਾਣਗੇ ਅਤੇ 2028 ਤੱਕ ਦਿੱਲੀ ਦੁਨੀਆ ਦਾ ਸਭ ਤੋਂ ਜ਼ਿਆਦਾ ਜਨਸੰਖਿਆ ਵਾਲੀ ਸਿਟੀ ਬਣ ਜਾਏਗੀ
  • ਹੁਣ ਜਾਪਾਨ ਦੀ ਰਾਜਧਾਨੀ ਟੋਕੀਓ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਹੈ, ਉੱਥੋਂ ਦੀ ਜਨਸੰਖਿਆ 3 ਕਰੋੜ 70 ਲੱਖ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ