if there is enthusiasm in the mind then life is colorful at every-turn

ਮਨ ’ਚ ਉਮੰਗ ਹੋਵੇ ਤਾਂ ਹਰ ਪੜਾਅ ’ਤੇ ਰੰਗੀਨ ਹੈ ਜ਼ਿੰਦਗੀ

7 ਫੀਸਦੀ ਤੋਂ ਜ਼ਿਆਦਾ ਹੈ ਭਾਰਤ ਦੀ ਆਬਾਦੀ ’ਚ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਗਿਣਤੀ 2013 ਤੱਕ ਇਹ ਅੰਕੜਾ 15 ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਹੈ 2030 ਤੱਕ ਇਹ 23 ਕਰੋੜ ਦੇ ਲਗਭਗ ਹੋ ਜਾਵੇਗੀ ਵਧਦੀ ਉਮਰ ਦੀ ਇੱਕ ਵੱਡੀ ਸਮੱਸਿਆ ਇਕੱਲੇਪਣ ਅਤੇ ਉਦਾਸੀ ਦੀ ਹੈ ਜੋ ਲੋਕ ਵਧਦੀ ਉਮਰ ’ਚ ਵੀ ਸਰਗਰਮ ਰਹਿੰਦੇ ਹਨ, ਉਹ ਕਿਤੇ ਜ਼ਿਆਦਾ ਤੰਦਰੁਸਤ ਰਹਿੰਦੇ ਹਨ ਉਨ੍ਹਾਂ ’ਚ ਜ਼ਿੰਦਗੀ ਪ੍ਰਤੀ ਨਿਰਾਸ਼ਤਾ ਵੀ ਪੈਦਾ ਨਹੀਂ ਹੁੰਦੀ

ਅੱਜ ਸਾਂਝੇ ਪਰਿਵਾਰਾਂ ਦੀ ਘਾਟ ਹੋ ਰਹੀ ਹੈ ਸੰਤਾਨਾਂ ਪੜ੍ਹਾਈ ਅਤੇ ਕਰੀਅਰ ਦੇ ਸਿਲਸਿਲੇ ’ਚ ਘਰ ਤੋਂ ਦੂਰ ਰਹਿ ਰਹੀਆਂ ਹਨ ਇਸ ਸਥਿਤੀ ’ਚ ਇਕੱਲੇਪਣ ਦੀ ਸਮੱਸਿਆ ਵਧਦੀ ਉਮਰ ਦੇ ਮਾਪਿਆਂ ਨੂੰ ਝੱਲਣੀ ਪੈਂਦੀ ਹੈ ਇਸ ਸਥਿਤੀ ਤੋਂ ਬਚਣ ਦਾ ਇੱਕ ਹੀ ਕਾਰਗਰ ਉਪਾਅ ਹੈ ਕਿ ਤੁਸੀਂ ਖੁਦ ਨੂੰ ਸਰੀਰ ਦੀ ਸਮਰੱਥਾ ਅਨੁਸਾਰ ਸਰਗਰਮ ਰੱਖੋ ਬੁਢਾਪੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਆਪਣੇ-ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਸਰਗਰਮ ਰੱਖਣ ’ਚ ਕਿਸੇ ਸ਼ੌਂਕ ’ਚ ਆਪਣੇ ਮਨ ਨੂੰ ਲਾਉਣਾ ਖਾਸ ਕਰਕੇ ਉਹ ਸ਼ੌਂਕ ਜਿਸ ਨੂੰ ਘਰ-ਗ੍ਰਹਿਸਥੀ ਦੇ ਦਬਾਅ ਹੇਠਾਂ ਤੁਸੀਂ ਜ਼ਿੰਦਗੀ ਭਰ ਪੂਰਾ ਨਹੀਂ ਕਰ ਸਕੇ ਹੋ

Also Read :-

ਖੁਸ਼ੀ :

ਜੇਕਰ ਤੁਸੀਂ ਖੁਸ਼ ਹੋ ਤਾਂ ਹਰ ਗਮ ਘੱਟ ਹੈ ਜੀਵਨ ’ਚ ਖੁਸ਼ੀ ਨੂੰ ਬਣਾਈ ਰੱਖਣਾ ਹੋਵੇਗਾ ਜੀਓ ਅਤੇ ਜਿਉਣ ਦਿਓ ਦੀ ਨੀਤੀ ’ਚ ਸਮਝਦਾਰੀ ਹੈ ਅਤੇ ਇਸ ਨੂੰ ਸਾਰਿਆਂ ਨੂੰ ਸਮਝਣਾ ਹੋਵੇਗਾ ਖੁਸ਼ੀ ਇੱਕ ਅਜਿਹੀ ਛੂਤ ਦੀ ਬਿਮਾਰੀ ਹੈ ਜੋ ਨਾਲ ਰਹਿਣ ਵਾਲੇ ਨੂੰ ਲਪੇਟ ’ਚ ਜ਼ਰੂਰ ਲੈਂਦੀ ਹੈ ਤੁਸੀਂ ਖੁਸ਼ ਹੋ ਤਾਂ ਤੁਹਾਡੇ ਆਸ-ਪਾਸ ਦਾ ਮਾਹੌਲ ਖੁਦ ਖੁਸ਼ਨੁੰਮਾ ਹੋ ਜਾਵੇਗਾ

ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ:

ਵਧਦੀ ਉਮਰ ਦੇ ਨਾਲ ਸੁੰਦਰਤਾ ਚਿਹਰੇ ਤੋਂ ਦਿਲ ’ਚ ਉਤਰ ਜਾਂਦੀ ਹੈ ਕੁਝ ਸਾਲਾਂ ਤੋਂ ਜੀਵਨ ਸਬੰਧੀ ਸੀਨੀਅਰ ਨਾਗਰਿਕਾਂ ਦੀ ਸੋਚ ਅਤੇ ਦ੍ਰਿਸ਼ਟੀਕੋਣ ’ਚ ਸਕਾਰਾਤਮਕ ਬਦਲਾਅ ਨਜ਼ਰ ਆ ਰਹੇ ਹਨ ਹੁਣ ਉਹ ਜ਼ਿੰਦਗੀ ਨੂੰ ਇਸ ਦੀ ਸਮੱਗਰਤਾ ਅਤੇ ਗਰਮਜੋਸ਼ੀ ਨਾਲ ਗੁਜ਼ਾਰਨਾ ਚਾਹੁੰਦੇ ਹਨ ਡਾਕਟਰੀ ਪੜ੍ਹਾਈ ’ਚ ਹੋਈ ਤਰੱਕੀ ਨਾਲ ਸਿਹਤ ਸਬੰਧੀ ਅਨੇਕਾਂ ਬਿਮਾਰੀਆਂ ਨੂੰ ਕੰਟਰੋਲ ਕਰ ਲੈਣ ਤੋਂ ਬਾਅਦ ਔਸਤ ਉਮਰ ’ਚ ਵਾਧਾ ਹੋਇਆ ਹੈ ਜੀਵਨ ਪੱਧਰ ’ਚ ਵੀ ਸੁਧਾਰ ਹੋਇਆ ਹੈ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ਼ ’ਚ ਸੀਨੀਅਰ ਨਾਗਰਿਕਾਂ ਅਤੇ ਬਜ਼ੁਰਗਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ

ਇਹ ਹਮੇਸ਼ਾ ਯਾਦ ਰੱਖੋ ਕਿ ਜ਼ਿੰਦਗੀ ’ਚ ਕੋਈ ਵੀ ਅਜਿਹਾ ਗਮ ਨਹੀਂ ਹੈ ਜਿਸ ਨੂੰ ਨਾ ਭੁਲਾਇਆ ਜਾ ਸਕੇ ਔਰਤਾਂ ਲਈ 60 ਪਾਰ ਦੀ ਜਿੰਦਗੀ ਜਿਉਣਾ ਥੋੜ੍ਹਾ ਅਸਾਨ ਰਹਿੰਦਾ ਹੈ ਕਿਉਂਕਿ ਇਹ ਤੱਥ ਮੰਨਣ ਲਾਇਕ ਹਨ ਕਿ ਜ਼ਿੰਦਗੀ ’ਚ ਥੋੜ੍ਹੀ ਬਹੁਤ ਕਹਾਸੁਣੀ ਅਤੇ ਲੜਾਈ-ਝਗੜੇ ਵੀ ਜ਼ਰੂਰੀ ਹਨ ਰਾਤ ਨੂੰ ਸੱਸ-ਨੂੰਹ ਦਾ ਝਗੜਾ ਹੋਇਆ ਸਵੇਰੇ ਦੋਵੇਂ ਫਿਰ ਉਸੇ ਰਸੋਈ ’ਚ ਪੰਜਾਬੀ ’ਚ ਕਹਿੰਦੇ ਹਨ ਸੱਸ-ਨੂੰਹਾਂ ਲੜੀਆਂ ਤਾਂ ਇੱਕੋ ਚੌਂਕੇ ਚੜ੍ਹੀਆਂ ਕਹਿਣ ਦਾ ਮਤਲਬ ਹੈ ਕਿ ਭਾਵੇਂ ਕਿੰਨਾ ਵੀ ਝਗੜਾ ਹੋਵੇ ਸਵੇਰ ਹੁੰਦੇ-ਹੁੰਦੇ ਸਭ ਠੀਕ ਹੋਣ ਲੱਗਦਾ ਹੈ

ਕੋਸ਼ਿਸ਼ ਹੋਵੇ ਕਿ ਸਵੇਰੇ ਬੈੱਡ ਤੋਂ ਉੱਠਣ ਤੋਂ ਬਾਅਦ ਤੁਸੀਂ ਬੈੱਡ ’ਤੇ ਬੈਠੋ ਜ਼ਰੂਰ ਪਰ ਲੇਟੋ ਨਾ ਆਰਾਮ ਦੀ ਇੱਛਾ ਹੋਵੇ ਤਾਂ ਸੋਫੇ ਜਾਂ ਬੈੱਡ ’ਤੇ ਅਧਲੇਟੇ ਆਰਾਮ ਕਰੋ ਅਤੇ ਕੋਈ ਵੀ ਪੁਸਤਕ ਆਦਿ ਪੜ੍ਹਨੀ ਹੋਵੇ ਤਾਂ ਉਸੇ ਤਰ੍ਹਾਂ ਪੜ੍ਹੋ ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਤੁਸੀਂ ਜਿੰਨਾ ਮਾਨਸਿਕ ਤੌਰ ’ਤੇ ਸਮਰੱਥ ਹੁੰਦੇ ਜਾਓਗੇ ਜਿੰਦਗੀ ਓਨੀ ਹੀ ਬਿਹਤਰ ਹੁੰਦੀ ਜਾਵੇਗੀ ਮਨੁੱਖ ਦਾ ਸੁਭਾਅ ਹਰ ਸਮੇਂ ਇੱਕ ਹੀ ਹੋਣਾ ਚਾਹੀਦਾ ਹੈ ਕਿਸੇ ਸਥਿਤੀ ’ਚ ਜੇਕਰ ਸੁਭਾਅ ਦੇ ਅਨੁਸਾਰ ਕੰਮ ਨਾ ਵੀ ਮਿਲੇ ਤਾਂ ਆਪਣਾ ਸੁਭਾਅ ਕੰਮ ਦੇ ਅਨੁਸਾਰ ਬਣ ਲੈਣਾ ਚਾਹੀਦਾ ਹੈ

ਸ੍ਰੀਮਤੀ ਮਧੂ ਸਿਧਵਾਨੀ ਜੋ ਕਿ ਇਮੋਸ਼ਨਲ ਪ੍ਰੋਬਲਮ ਆਫ ਕਾਲਜ ਸਟੂਡੈਂਟਸ ’ਤੇ ਕੰਮ ਕਰ ਚੁੱਕੀ ਹੈ , ਕਹਿੰਦੀ ਹੈ ਅੱਜ ਜਦੋਂ ਉਹ ਕਾਲਜ ਦੇ ਬੱਚਿਆਂ ਨੂੰ ਇਨ੍ਹਾਂ ਸਮੱਸਿਆਵਾਂ ਨਾਲ ਜੂਝਦੇ ਵੇਖਦੀ ਹੈ, ਤਾਂ ਅੱਧਵਿਚਾਲੇ ਟੁੱਟਦੇ-ਬਿੱਖਰਦੇ ਪਰਿਵਾਰ, ਇਕੱਲਾ ਪਰਿਵਾਰ, ਜਿੱਥੇ ਬਿੱਖਰਦਾ ਬਚਪਨ ਅਤੇ ਦਮ-ਘੁਟਦਾ ਬਜ਼ੁਰਗ ਨਜ਼ਰ ਆਉਂਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕਿਉਂਕਿ ਕੌਂਸਲਰਜ਼ ਆਦਿ ਦੇ ਚੱਕਰ ਲਾਉਂਦੇ ਫਿਰੀਏ ਕਿਉਂ ਨਾ ਅਸੀਂ ਦਾਦੀ-ਦਾਦਾ ਅਤੇ ਪੋਤੇ-ਪੋਤੀ ਦੇ ਸਬੰਧਾਂ ’ਚ ਤਾਲਮੇਲ ਬਿਠਾਏ ਜਦੋਂ ਇਨ੍ਹਾਂ ਰਿਸ਼ਤਿਆਂ ’ਚ ਮੋਹ ਪੈਣ ਲੱਗੇਗਾ ਤਾਂ ਬਚਪਨ ਬਿੱਖਰਨ ਅਤੇ ਬਜ਼ੁਰਗ ਅਵਸਥਾ ਟੁੱਟਣ ਤੋਂ ਬਚ ਜਾਵੇਗੀ ਠੀਕ ਹੈ ਜਦੋਂ ਬੱਚਿਆਂ ਦੇ ਪਾਲਣ-ਪੋਸ਼ਣ ’ਚ ਇੰਨਾਂ ਸਮਾਂ ਲੰਘ ਜਾਂਦਾ ਸੀ ਕਿ ਆਪਣੇ ਲਈ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ ਸੀ

ਮੈਂ ਅਜਿਹੀਆਂ ਮਾਵਾਂ ਨੂੰ ਵੀ ਵੇਖਿਆ ਹੈ, ਗਰਮ ਭਾਂਡੇ ਨਾਲ ਹੱਥ ਸੜ ਗਿਆ, ਫੂਕ ਮਾਰਨ ਦਾ ਵੀ ਸਮਾਂ ਨਹੀਂ ਹੈ ਅਗਲੇ ਹੀ ਪਲ ਅਗਲੇ ਕੰਮ ’ਤੇ ਅੱਜ ਜੇਕਰ ਤੁਹਾਡੇ ਕੋਲ ਕੁਝ ਪਲ ਹਨ, ਥੋੜ੍ਹਾ ਰੁਕੋ ਸ਼ੀਸ਼ੇ ਦੇ ਅੱਗੇ ਆਪਣੇ ਆਪ ਨੂੰ ਨਿਹਾਰੋ ਵਾਲਾਂ ਦੀ ਸਫੈਦੀ ਨੂੰ ਨਿਰਾਸ਼ਾ ਨਾਲ ਨਹੀਂ ਹੱਸ ਕੇ ਵੇਖੋ ਭੂਰੇ ਵਾਲ ਤੁਹਾਡੀ ਪੂੰਜੀ ਹੈ ਤਜ਼ਰਬਾਂ ਦੀ ਸਹੀ ਹੀ ਬਜ਼ੁਰਗ ਅਵਸਥਾ ਆਪਣੇ ਮਾਣ-ਸਨਮਾਨ ਨਾਲ ਜਿਉਣੀ ਚਾਹੀਦੀ ਹੈ ਜਿਸ ’ਚ ਤਣਾਅ ਘੱਟ ਹੋਵੇ ਅਤੇ ਖੁਦ ਹੀ ਸਭ ਅਸਾਨੀ ਨਾਲ ਹੋਣਾ ਚਾਹੀਦਾ ਹੈ
ਸ਼ੀਲ ਵਧਵਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ