Homemade vegetable drying techniques for women

ਔਰਤਾਂ ਲਈ ਸਬਜ਼ੀਆਂ ਸੁਕਾਉਣ ਦੀ ਘਰੇਲੂ ਤਕਨੀਕ

ਸਬਜ਼ੀਆਂ ਸੁਕਾਉਣਾ ਇੱਕ ਸਰਲ ਅਤੇ ਪ੍ਰਚਲਿਤ ਤਰੀਕਾ ਹੈ ਔਰਤਾਂ ਹਮੇਸ਼ਾਂ ਸਬਜ਼ੀਆਂ ਨੂੰ ਕੱਟ ਕੇ ਧੁੱਪ ’ਚ ਸੁਕਾ ਲੈਂਦੀਆਂ ਹਨ ਅਤੇ ਫਿਰ ਡੱਬਿਆਂ ’ਚ ਬੰਦ ਕਰਕੇ ਰੱਖ ਦਿੰਦੀਆਂ ਹਨ ਪਰੰਤੂ ਮਕੈਨੀਕਲ ਤਰੀਕੇ ਰਾਹੀਂ ਚੰਗੇ ਅਤੇ ਚੰਗੀ ਦਿੱਖ ਵਾਲੇ ਪਦਾਰਥ ਤਿਆਰ ਕੀਤੇ ਜਾ ਸਕਦੇ ਹਨ ਕਿਉਂਕਿ ਇਸ ਨਾਲ ਸੁਕਾਉਣ ਦੀ ਕਿਰਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ

Also Read :-

ਸਬਜ਼ੀਆਂ ਸੁਕਾਉਣ ਦਾ ਤਰੀਕਾ:-

ਘਰੇਲੂ ਪੱਧਰ ’ਤੇ ਸਬਜ਼ੀਆਂ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਉਨ੍ਹਾਂ ਨੂੰ ਕਿਸੇ ਚਾਦਰ ਜਾਂ ਕਿਸੇ ਦੁਪੱਟੇ ਜਾਂ ਮਲਮਲ ਦੇ ਕੱਪੜੇ ਨਾਲ ਢੱਕ ਦਿਓ ਤਾਂਕਿ ਧੂੜ, ਮਿੱਟੀ, ਮੱਖੀ ਆਦਿ ਤੋਂ ਇਨ੍ਹਾਂ ਦਾ ਬਚਾਅ ਹੋ ਸਕੇ ਸਬਜ਼ੀਆਂ ਨੂੰ ਬਹੁਤ ਚੰਗੀ ਤਰ੍ਹਾਂ ਸੁਕਾਓ ਤਾਂਕਿ ਉਨ੍ਹਾਂ ’ਚ ਨਮੀ ਬਿਲਕੁਲ ਨਾ ਰਹੇ ਇਨ੍ਹਾਂ ਨੂੰ ਹੱਥਾਂ ਨਾਲ ਤੋੜਨ ਦੀ ਕੜਕ ਦੀ ਆਵਾਜ਼ ਆਵੇ ਤਾਂ ਸਮਝ ਲਓ ਇਹ ਪੂਰੀ ਤਰ੍ਹਾਂ ਸੁੱਕ ਗਈ ਹੈ

ਵੱਖ-ਵੱਖ ਸਬਜ਼ੀਆਂ ਨੂੰ ਸੁਕਾਉਣ ਦਾ ਤਰੀਕਾ ਇਸ ਤਰ੍ਹਾਂ ਹੈ:-

ਆਲੂ ਚਿਪਸ

ਆਲੂ ਧੋ ਕੇ ਛਿਲਕਾ ਉਤਾਰ ਲਓ ਅਤੇ 2 ਫੀਸਦੀ ਲੂਣ ਦੇ ਪਾਣੀ ਦਾ ਘੋਲ ਤਿਆਰ ਕਰਕੇ ਲਓ ਹੁਣ ਆਲੂ ਦੇ ਚਿਪਸ ਵਾਂਗ ਪਤਲੇ-ਪਤਲੇ ਟੁਕੜੇ ਕਰ ਲਓ ਅਤੇ ਤਿਆਰ ਘੋਲ ’ਚ ਪਾਉਂਦੇ ਰਹੋ ਨਹੀਂ ਤਾਂ ਆਲੂ ਦਾ ਰੰਗ ਖਰਾਬ ਹੋ ਜਾਵੇਗਾ ਹੁਣ ਇਸ ਪਾਣੀ ਨੂੰ ਉਬਾਲੋ ਅਤੇ 3-4 ਮਿੰਟ ਤੱਕ ਆਲੂ ਦੇ ਚਿਪਸ ਉਸ ’ਚ ਉਬਲਣ ਦਿਓ ਇੱਕ ਕਿੱਲੋ ਚਿਪਸ ਲਈ ਡੇਢ ਲੀਟਰ ਪਾਣੀ ਦਾ ਘੋਲ ਪੂਰੀ ਤਰ੍ਹਾਂ ਸਹੀ ਰਹਿੰਦਾ ਹੈ ਆਲੂ ਦੇ ਚਿਪਸ ਪਾਣੀ ’ਚੋਂ ਕੱਢ ਕੇ ਇੱਕ-ਇੱਕ ਕਰਕੇ ਕਿਸੇ ਪਲਾਸਟਿਕ ਦੀ ਚਟਾਈ ’ਤੇ ਧੁੱਪ ’ਚ ਸੁਕਾ ਦਿਓ ਅਤੇ ਪਤਲੇ ਕੱਪੜੇ ਨਾਲ ਢੱਕ ਦਿਓ ਸੁੱਕਣ ’ਤੇ ਚਿਪਸ ਡੱਬਿਆਂ ’ਚ ਭਰ ਲਓ

ਬੰਦਗੌਭੀ

ਬੰਦਗੋਭੀ ਚੰਗੀ ਤਰ੍ਹਾਂ ਸਾਫ ਕਰਕੇ ਉਸ ਨੂੰ ਮੋਟੇ-ਮੋਟੇ ਟੁਕੜਿਆਂ ’ਚ ਕੱਟ ਲਓ ਇਨ੍ਹਾਂ ਟੁਕੜਿਆਂ ਨੂੰ 10 ਮਿੰਟ ਤੱਕ ਭਾਫ ਦਿਵਾ ਕੇ ਧੁੱਪ ’ਚ ਸੁਕਾਓ ਫਿਰ ਹਵਾ ਬੰਦ ਡੱਬਿਆਂ ’ਚ ਬੰਦ ਕਰਕੇ ਰੱਖ ਦਿਓ

ਪੁਦੀਨਾ

ਪੁਦੀਨੇ ਨੂੰ ਪਹਿਲਾਂ ਖੂਬ ਚੰਗੀ ਤਰ੍ਹਾਂ ਧੋ ਲਓ ਤਾਂਕਿ ਉਸ ’ਚ ਕਿਸੇ ਤਰ੍ਹਾਂ ਦੀ ਮਿੱਟੀ ਆਦਿ ਨਾ ਰਹੇ ਇਸ ਉਪਰੰਤ ਇਸ ਨੂੰ ਕਿਸੇ ਸਾਫ ਕੱਪੜੇ ਨਾਲ ਧੁੱਪ ’ਚ ਸੁਕਾ ਲਓ ਸੁੱਕਣ ’ਤੇ ਇਸ ਨੂੰ ਹੱਥ ਨਾਲ ਮਲ ਲਓ ਅਤੇ ਸੁੱਕੀਆਂ ਪੱਤੀਆਂ ਨੂੰ ਇਕੱਠਾ ਕਰਕੇ ਕਿਸੇ ਇੱਕ ਡੱਬੇ ’ਚ ਬੰਦ ਕਰਕੇ ਰੱਖ ਲਓ

ਆਂਵਲਾ

ਰੋਗ ਰਹਿਤ, ਸਿਹਤ ਅਤੇ ਵੱਡੇ-ਵੱਡੇ ਆਂਵਲੇ ਧੋ ਕੇ ਇਨ੍ਹਾਂ ਦੀਆਂ ਲੰਮੀਆਂ-ਲੰਮੀਆਂ ਫਾੜੀਆਂ ਕੱਟ ਲਓ ਅਤੇ ਬੀਜ ਕੱਢ ਦਿਓ 2% ਨਮਕ ਦੇ ਉੱਬਲਦੇ ਪਾਣੀ ’ਚ 10 ਮਿੰਟ ਤੱਕ ਇਨ੍ਹਾਂ ਫਾੜੀਆਂ ਨੂੰ ਉਬਾਲ ਲਓ ਇਸ ਤੋਂ ਬਾਅਦ ਇਨ੍ਹਾਂ ਨੂੰ ਪਾਣੀ ’ਚੋਂ ਕੱਢ ਕੇ ਧੁੱਪ ’ਚ ਕਿਸੇ ਸਾਫ ਕੱਪੜੇ ’ਤੇ ਪਾ ਕੇ ਸੁਕਾ ਲਓ

ਮੇਥੀ ਅਤੇ ਪਾਲਕ

ਇਨ੍ਹਾਂ ਦੀ ਸਿਹਤਮੰਦ ਅਤੇ ਸਾਫ-ਸੁਥਰੇ ਪੱਤੇ ਵੱਖ ਕਰਕੇ ਚੰਗੀ ਤਰ੍ਹਾਂ ਧੋ ਲਓ ਅਤੇ ਇਨ੍ਹਾਂ ਨੂੰ 5-10 ਮਿੰਟ ਤੱਕ ਭਾਫ ਦਿਵਾਓ ਇਨ੍ਹਾਂ ਨੂੰ ਧੁੱਪ ’ਚ ਸੁਕਾ ਦਿਓ ਅਤੇ ਸੁੱਕ ਜਾਣ ਤੋਂ ਬਾਅਦ ਡੱਬਿਆਂ ਜਾਂ ਪਾਲੀਥੀਨ ਦੀਆਂ ਥੈਲੀਆਂ ’ਚ ਭਰ ਲਓ

ਕਰੇਲਾ:-

ਕਰੇਲੇ ਨੂੰ ਸਾਫ ਪਾਣੀ ’ਚ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ ਅਤੇ ਮੋਟੇ-ਮੋਟੇ ਟੁਕੜੇ ਕਰ ਲਓ ਇਨ੍ਹਾਂ ਟੁਕੜਿਆਂ ਨੂੰ ਉੱਬਲਦੇ ਪਾਣੀ ’ਚ 7-8 ਮਿੰਟਾਂ ਲਈ ਉਬਾਲਣ ਤੋਂ ਬਾਅਦ ਧੁੱਪ ’ਚ ਚੰਗੀ ਤਰ੍ਹਾਂ ਸੁਕਾਓ

ਗਾਜਰ:-

ਗਾਜਰ ਦੇ ਰੇਸ਼ੇ ਆਦਿ ਚੰਗੀ ਤਰ੍ਹਾਂ ਸਾਫ ਕਰਕੇ ਪਤਲਾ ਛਿੱਲ ਲਓ ਅਤੇ ਇਨ੍ਹਾਂ ਨੂੰ ਮੋਟਾ-ਮੋਟਾ ਗੋਲਾਈ ’ਚ ਕੱਟ ਲਓ 2 ਫੀਸਦੀ ਲੂਣ ਦਾ ਘੋਲ ਬਣਾ ਕੇ ਉਸ ’ਚ ਗਾਜਰ ਨੂੰ 5-7 ਮਿੰਟਾਂ ਤੱਕ ਉਬਾਲਣ ਤੋਂ ਬਾਅਦ ਪਾਣੀ ’ਚੋਂ ਕੱਢ ਕੇ ਧੁੱਪ ’ਚ ਸੁਕਾ ਦਿਓ

ਸੇਮ ਦੀਆਂ ਫਲੀਆਂ

ਕੱਚੀਆਂ ਸੇਮ ਦੀਆਂ ਫਲੀਆਂ ਸੁਕਾਉਣ ਲਈ ਚੰਗੀ ਰਹਿੰਦੀ ਹੈ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਓ ਅਤੇ ਇਨ੍ਹਾਂ ਦੇ ਛੋਟੇ-ਛੋਟੇ ਟੁਕੜੇ ਕਰ ਦਿਓ ਇਨ੍ਹਾਂ ਟੁਕੜਿਆਂ ਨੂੰ 5-10 ਮਿੰਟਾਂ ਤੱਕ ਤੁਸੀਂ ਹਿਲਾਓ ਜਿਸ ਨਾਲ ਇਹ ਨਰਮ ਪੈ ਜਾਣਗੀਆਂ ਹੁਣ ਇਨ੍ਹਾਂ ਨੂੰ ਸਾਫ ਕੱਪੜੇ ’ਤੇ ਪਾ ਕੇ ਧੁੱਪ ’ਚ ਸੁਕਾਓ

ਮਟਰ:-

ਮੁਲਾਇਮ ਮਟਰ ਲਓ ਅਤੇ ਇਨ੍ਹਾਂ ਦੇ ਦਾਣੇ ਕੱਢ ਲਓ ਪਾਣੀ ਉੱਬਲਣ ਤੋ ੰਬਾਅਦ ਹੁਣ ਮਟਰ ਨਰਮ ਕੱਪੜੇ ਵਾਲੀ ਪੋਟਲੀ ’ਚ ਬੰਨ੍ਹ ਕੇ ਉਨ੍ਹਾਂ ਨੂੰ 1-2 ਮਿੰਟਾਂ ਤੱਕ ਉੱਬਲਦੇ ਪਾਣੀ ’ਚ ਰੱਖੋ ਹੁਣ ਇਸ ਪੋਟਲੀ ਨੂੰ ਕੱਢ ਕੋ ਠੰਢੇ ਪਾਣੀ ’ਚ ਪਾ ਦਿਓ ਅਤੇ ਕੁਝ ਸਮੇਂ ਬਾਅਦ ਇਨ੍ਹਾਂ ਨੂੰ ਧੁੱਪ ’ਚ ਸੁਕਾਓ

ਫੁੱਲਗੋਭੀ:-

ਚੰਗੀ, ਬਿਮਾਰੀ ਰਹਿਤ ਅਤੇ ਸਿਹਤਮੰਦ ਫੁੱਲਗੋਭੀ ਚੁਣੋ ਅਤੇ ਉਸ ਨੂੰ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋਵੋ ਇਸ ਤੋਂ ਬਾਅਦ ਉਸ ਦੇ ਵੱਡੇ-ਵੱਡੇ ਟੁਕੜੇ ਕੱਟ ਕੇ ਉੱਬਲਦੇ ਪਾਣੀ ’ਚ ਪੰਜ ਮਿੰਟਾਂ ਲਈ ਪਤਲੇ ਕੱਪੜੇ ’ਚ ਬੰਨ ਕੇ ਰੱਖੋ
ਹੁਣ ਇਨ੍ਹਾਂ ਨੂੰ ਸਾਫ ਕੱਪੜੇ ’ਤੇ ਪਾ ਕੇ ਧੁੱਪ ’ਚ ਸੁਕਾ ਦਿਓ ਅਤੇ ਡੱਬੇ ’ਚ ਬੰਦ ਕਰਕੇ ਰੱਖੋ ਅਤੇ ਇੱਛਾ ਅਨੁਸਾਰ ਇਸ ਦੀ ਵਰਤੋਂ ਕਰੋ

ਸਬਜ਼ੀਆਂ ਪੈਕ ਕਰਨਾ:-

ਸਬਜ਼ੀਆਂ ਨੂੰ ਸੁਕਾਉਣ ਤੋਂ ਬਾਅਦ ਹਵਾਬੰਦ ਡੱਬਿਆਂ ’ਚ ਚੰਗੀ ਤਰ੍ਹਾਂ ਬੰਦ ਕਰੋ

ਸੁੱਕੀਆਂ ਸਬਜ਼ੀਆਂ ਦੀ ਵਰਤੋਂ:-

ਸੁੱਕੀਆਂ ਸਬਜ਼ੀਆਂ ਦੀ ਵਰਤੋਂ ਤੋਂ ਪਹਿਲਾਂ 6-12 ਘੰਟੇ ਤੱਕ ਪਾਣੀ ’ਚ ਪਾਓ ਤਾਂਕਿ ਉਹ ਨਰਮ ਹੋ ਕੇ ਫੁੱਲ ਜਾਵੇ ਫਿਰ ਇਨ੍ਹਾਂ ਨੂੰ ਸਬਜ਼ੀ ਬਣਾਉਣ ਦੇ ਕੰਮ ’ਚ ਲਿਆਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ