ਦੇਸ਼ਭਗਤੀ ਅਤੇ ਗੁਰੂ-ਭਗਤੀ ਨਾਲ ਪੂਰਨ ਰਹੀ ਗੁਰੂ ਪੂਰਨਿਮਾ

ਹਰ ਘਰ ’ਚ ਲਹਿਰਾਏਗਾ ਤਿਰੰਗਾ, ਦੇਸ਼ ਦੀ ਆਨ, ਬਾਨ ਅਤੇ ਸ਼ਾਨ ਲਈ ਮਰ ਮਿਟਾਂਗੇ

ਸਵੱਛ ਭਾਰਤ ਮੁਹਿੰਮ ਨੂੰ ਨਵੀਂ ਗਤੀ ਦੇਵੇਗਾ ਮੋਬਾਇਲ ਟਾੱਇਲਟ ਮਿਸ਼ਨ

ਗੁਰੂ ਪੂਰਨਿਮਾ ਦੇ ਤਿਉਹਾਰ ’ਤੇ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਨੇ ਗੁਰੂ ਭਗਤੀ ਅਤੇ ਦੇਸ਼ ਭਗਤੀ ਦੇ ਅਨੋਖੇ ਪ੍ਰਣ ਲਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਪ੍ਰੇਮੀਆਂ ਨੇ ਦੋ ਨਵੇਂ ਮਾਨਵਤਾ ਭਲਾਈ ਦੇ ਕਾਰਜ ਸ਼ੁਰੂ ਕਰਦੇ ਹੋਏ ਸੰਕਲਪ ਲਿਆ ਕਿ ਉਹ ਆਪਣੇ ਘਰਾਂ ’ਚ ਰਾਸ਼ਟਰੀ ਝੰਡਾ ‘ਤਿਰੰਗਾ’ ਸਥਾਪਿਤ ਕਰਨਗੇ ਅਤੇ ਦੇਸ਼ ਦੀ ਆਨ-ਬਾਨ-ਸ਼ਾਨ ਲਈ ਮਰ ਮਿਟਣ ਨੂੰ ਵੀ ਤਿਆਰ ਰਹਿਣਗੇ

Also Read :-

ਦੂਜੇ ਪਾਸੇ ਦੇਸ਼ਭਰ ’ਚ ਚੱਲ ਰਹੀ ਸਵੱਛ ਭਾਰਤ ਮੁਹਿੰਮ ਨੂੰ ਨਵੀਂ ਗਤੀ ਦੇਣ ਲਈ ਹਾਈਵੇ ਅਤੇ ਵੱਡੇ ਸ਼ਹਿਰਾਂ ’ਚ ਮੋਬਾਇਲ ਟਾੱਇਲਟ ਦਾ ਪ੍ਰਬੰਧ ਕਰਨਗੇ 13 ਜੁਲਾਈ ਦੀ ਸ਼ਾਮ ਗੁਰੂ ਪੂਰਨਿਮਾ ਦੇ ਸ਼ੁੱਭ ਮੌਕੇ ’ਤੇ ਪੂਜਨੀਕ ਗੁਰੂ ਜੀ ਦੀ ਪਾਵਨ ਹਜ਼ੂਰੀ ’ਚ ਦੇਸ਼-ਵਿਦੇਸ਼ ’ਚ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਆੱਨ-ਲਾਇਨ ਪ੍ਰੋਗਰਾਮ ਨਾਲ ਹਿੱਸੇਦਾਰੀ ਕੀਤੀ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਲਈ ਅਪੀਲ ਕੀਤੀ ਕਿ ਬਹੁਤ ਲੰਮੇ ਰੋਡ ਦੇ ਕਿਨਾਰਿਆਂ ’ਤੇ ਜਾਂ ਵੱਡੇ-ਵੱਡੇ ਸ਼ਹਿਰਾਂ ’ਚ ਮੋਬਾਇਲ ਟਾੱਇਲਟ ਦਾ ਪ੍ਰਬੰਧ ਕੀਤਾ ਜਾਵੇ, ਜਿੱਥੇ ਸੀਵਰੇਜ਼ ਦੀ ਪਾਈਪ ਹੋਵੇ ਤਾਂ ਕਿ ਸਾਡਾ ਦੇਸ਼ ਸਵੱਛ ਰਹੇ ਇਸ ਅਪੀਲ ’ਤੇ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਸੰਕਲਪ ਲਿਆ ਪੂਜਨੀਕ ਗੁਰੂ ਜੀ ਨੇ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਕਾਨੂੰਨੀ ਰੂਪ ਨਾਲ ਇਸ ਕੰਮ ਨੂੰ ਕਰਨ ਲਈ ਕਿਹਾ

ਪੂਜਨੀਕ ਗੁਰੂ ਜੀ ਨੇ ਕਿਹਾ ਕਿ ਇਸ ਨਾਲ ਸਾਡਾ ਦੇਸ਼ ਸਵੱਛ ਰਹੇਗਾ ਅਤੇ ਕੋਈ ਬਾਹਰ ਤੋਂ ਆ ਕੇ ਸਾਡੇ ਦੇਸ਼ ਨੂੰ ਡਰਟੀ ਇੰਡੀਆ ਵੀ ਨਹੀਂ ਕਹੇਗਾ ਅਕਸਰ ਦੇਖਣ ’ਚ ਆਉਂਦਾ ਹੈ ਕਿ ਕੁਝ ਲੋਕ ਸੜਕ ਕਿਨਾਰੇ ਪੇਸ਼ਾਬ ਜਾਂ ਗੰਦਗੀ ਫੈਲਾਉਂਦੇ ਹਨ ਤਾਂ ਬੜਾ ਦੁੱਖ ਹੁੰਦਾ ਹੈ, ਅਜਿਹਾ ਨਹੀਂ ਕਰਨਾ ਚਾਹੀਦਾ ਇਸ ਲਈ ਇਹ ਮੁਹਿੰਮ ਸ਼ੁਰੂ ਕਰ ਰਹੇ ਹਾਂ ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਵਿਦੇਸ਼ ਦੀ ਸਾਧ-ਸੰਗਤ ਨੂੰ ਅਪੀਲ ਕੀਤੀ ਕਿ ਉਹ ਵੀ ਉੱਥੇ ਮੋਬਾਇਲ ਟਾੱਇਲਟ ਦਾ ਪ੍ਰਬੰਧ ਕਰਨ ਤਾਂ ਉਸ ’ਤੇ ‘ਭਾਰਤ’ ਸ਼ਬਦ ਜ਼ਰੂਰ ਲਿਖਣ ਤਾਂ ਕਿ ਪਤਾ ਚੱਲੇ ਕਿ ਸਵੱਛ ਭਾਰਤ ਦੀ ਮੁਹਿੰਮ ਇਕੱਲੇ ਭਾਰਤ ’ਚ ਨਹੀਂ ਸਗੋਂ ਵਿਦੇਸ਼ਾਂ ’ਚ ਵੀ ਚੱਲ ਰਹੀ ਹੈ ਪੂਜਨੀਕ ਗੁਰੂ ਜੀ ਨੇ ਇਸ ਮੋਬਾਇਲ ਟਾੱਇਲਟ ਦਾ ਡਿਜ਼ਾਇਨ ਵੀ ਤਿਆਰ ਕਰ ਦਿੱਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ