Give milk and ghee to children not fast food

ਬੱਚਿਆਂ ਨੂੰ ਫਾਸਟ ਫੂਡ ਨਹੀਂ, ਦੁੱਧ ਘਿਓ ਖਵਾਓ

ਬੱਚੇ ਦੀ ਲੰਬਾਈ ਦਾ ਫੈਸਲਾ ਮਾਂ ਦੇ ਪੇਟ ’ਚ ਹੀ ਹੋ ਜਾਂਦਾ ਹੈ ਮਾਂ ਦੀ ਸਿਹਤ ਅਤੇ ਗਰਭ ਅਵਸਥਾ ’ਚ ਬੱਚੇ ਨੂੰ ਮਿਲ ਰਹੇ ਪੋਸ਼ਣ ਦਾ ਵੀ ਬੱਚੇ ਦੀ ਲੰਬਾਈ ’ਤੇ ਅਸਰ ਪੈਂਦਾ ਹੈ ਇਸ ਤੋਂ ਇਲਾਵਾ ਗਰਭ ਅਵਸਥਾ ’ਚ ਬੱਚੇ ਨੂੰ ਮਿਲੇ ਖਾਨਦਾਨੀ ਜੀਨਸ ’ਤੇ ਬੱਚੇ ਦੀ ਲੰਬਾਈ ਨਿਰਭਰ ਕਰਦੀ ਹੈ

ਜ਼ਿਆਦਾਤਰ ਬੱਚਿਆਂ ਦੀ ਲੰਬਾਈ ਆਪਣੇ ਮਾਤਾ-ਪਿਤਾ ਦੀ ਔਸਤ ਲੰਬਾਈ ਹੁੰਦੀ ਹੈ ਜਾਂ ਫਿਰ ਲੜਕੀ ਦੀ ਮਾਂ ਦੀ ਲੰਬਾਈ ’ਤੇ ਲੜਕੇ ਦੇ ਪਿਤਾ ਦੀ ਲੰਬਾਈ ਅਨੁਸਾਰ ਬੱਚੇ ਦਾ ਵਾਧਾ ਹੁੰਦਾ ਹੈ

ਲੜਕੀਆਂ ’ਚ ਲੰਬਾਈ ਵਧਣ ਦੀ ਤੇਜ਼ੀ 8-13 ਸਾਲ ਦੀ ਉਮਰ ਦੇ ਵਿੱਚ ਆਉਂਦੀ ਹੈ ਅਤੇ ਲੜਕਿਆਂ ’ਚ 10-15 ਦੀ ਉਮਰ ’ਚ ਧੀਮੀ ਗਤੀ ਨਾਲ ਲੰਬਾਈ 18 ਤੋਂ 21 ਸਾਲ ਤੱਕ ਵਧਦੀ ਰਹਿੰਦੀ ਹੈ

Also Read :-

ਕੁਝ ਗੱਲਾਂ ਦਾ ਧੀਰਜ ਨਾਲ ਧਿਆਨ ਰੱਖਿਆ ਜਾਵੇ ਤਾਂ ਬੱਚਾ ਆਪਣੀ ਅਨੁਕੂਲਤਮ ਸੰਭਾਵਿਤ ਲੰਬਾਈ ਪਾ ਸਕਦਾ ਹੈ

ਖੇਡਾਂ ਹਨ ਜ਼ਰੂਰੀ:

ਜਿਸ ਤਰ੍ਹਾਂ ਸਰੀਰ ਲਈ ਭੋਜਨ ਜ਼ਰੂਰੀ ਹੈ, ਠੀਕ ਉਸੇ ਤਰ੍ਹਾਂ ਖੇਡਾਂ ਵੀ ਬੱਚਿਆਂ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ ਅੱਜ ਦੇ ਇਸ ਦੌਰ ’ਚ ਮਾਤਾ-ਪਿਤਾ ਦੋਵੇਂ ਹੀ ਨੌਕਰੀਆਂ ’ਚ ਰੁੱਝੇ ਹੋਏ ਹਨ, ਜਿਸ ਦੇ ਕਾਰਨ ਉਹ ਬੱਚਿਆਂ ਨੂੰ ਸਹੀ ਸਮਾਂ ਅਤ ਖੇਡਾਂ ਲਈ ਬਾਹਰ ਨਹੀਂ ਲੈ ਜਾ ਪਾਉਂਦੇ ਇਸ ਕਾਰਨ ਨਾ ਸਿਰਫ਼ ਬੱਚੇ ਤਨਾਅ ਦਾ ਸ਼ਿਕਾਰ ਹੋ ਰਹੇ ਹਨ ਸਗੋਂ ਉਨ੍ਹਾਂ ਦੀ ਹਾਈਟ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਰਹੀ ਹੈ ਅਜਿਹੇ ’ਚ ਬੱਚਿਆਂ ਨੂੰ ਸ਼ਾਮ ਨੂੰ ਕੁਝ ਸਮੇਂ ਲਈ ਬਾਹਰ ਖੇਡਣ ਲਈ ਭੇਜੋ

ਵਿਟਾਮਿਨ-ਡੀ ਦਾ ਰੱਖੋ ਧਿਆਨ:

ਸਰੀਰ ’ਚ ਪੋਸ਼ਕ ਤੱਕਾਂ ਦੀ ਸਹੀ ਮਾਤਰਾ ਤੁਹਾਡੇ ਸਰੀਰਕ ਵਿਕਾਸ ’ਚ ਕਾਰਗਰ ਸਾਬਤ ਹੁੰਦੀ ਹੈ ਖਾਧ ਪਦਾਰਥਾਂ ਦੇ ਬਾਵਜ਼ੂਦ ਸਰੀਰ ’ਚ ਵਿਟਾਮਿਨ-ਡੀ ਉੱਚਿਤ ਮਾਤਰਾ ’ਚ ਹੋਣਾ ਜ਼ਰੂਰੀ ਹੈ ਇਸ ਦੇ ਲਈ ਸੂਰਜ ਦੀ ਰੌਸ਼ਨੀ ਬੱਚਿਆਂ ਲਈ ਬੇਹੱਦ ਜ਼ਰੂਰੀ ਹੈ ਸਵੇਰ ਦੀ ਸਭ ਤੋਂ ਪਹਿਲੀ ਧੁੱਪ ਬੱਚਿਆਂ ਲਈ ਬੇਹੱਦ ਲਾਭਦਾਇਕ ਸਾਬਤ ਹੁੰਦੀ ਹੈ ਤੁਸੀਂ ਬੱਚਿਆਂ ਨੂੰ ਸਵੇਰੇ ਪਾਰਕ ’ਚ ਲੈ ਕੇ ਜਾਓ ਅਤੇ ਰਨਿੰਗ ਜਾਂ ਯੋਗਾ ਜ਼ਰੀਏ ਉਨ੍ਹਾਂ ਦੇ ਸਰੀਰ ’ਚ ਥੋੜ੍ਹੀ ਚੁਸਤੀ ਭਰੋ ਅਤੇ ਨਾਲ ਹੀ ਕੁਝ ਸਮਾਂ ਬਾਹਰ ਬਿਤਾਉਣ ਨਾਲ ਬੱਚਿਆਂ ਨੂੰ ਕੁਦਰਤੀ ਤਰੀਕੇ ਨਾਲ ਵਿਟਾਮਿਨ ਡੀ ਪ੍ਰਾਪਤ ਹੋ ਸਕੇਗਾ, ਜੋ ਉਨ੍ਹਾਂ ਦੀ ਲੰਬਾਈ ਨੂੰ ਵਧਾਉਣ ’ਚ ਮੱਦਦਗਾਰ ਸਾਬਤ ਹੁੰਦਾ ਹੈ

ਸਾਈਕÇਲੰਗ ਕਰੋ:

ਅੱਜ-ਕੱਲ੍ਹ ਦੇ ਬੱਚੇ ਮੋਬਾਇਲ ਅਤੇ ਲੈਪਟਾਪ ’ਤੇ ਹੀ ਆਪਣਾ ਸਮਾਂ ਬਤੀਤ ਕਰਨ ’ਚ ਲੱਗੇ ਹਨ, ਜੋ ਉਨ੍ਹਾਂ ਦੀ ਸਿਹਤ ਦੇ ਵਿਕਾਸ ’ਚ ਕਿਤੇ ਨਾ ਕਿਤੇ ਰੁਕਾਵਟ ਪੈਦਾ ਕਰ ਰਹੇ ਹਨ ਅਜਿਹੇ ’ਚ ਬੱਚਿਆਂ ਨੂੰ ਸਾਈਕÇਲੰਗ ਲਈ ਕੁਝ ਦੇਰ ਬਾਹਰ ਜ਼ਰੂਰ ਭੇਜੋ, ਤਾਂ ਕਿ ਉਨ੍ਹਾਂ ਦਾ ਸਰੀਰ ਐਕਟਿਵ ਹੋ ਸਕੇ, ਜੋ ਲੰਬਾਈ ਨੂੰ ਵਧਾਉਣ ’ਚ ਕਾਰਗਰ ਸਾਬਤ ਹੁੰਦਾ ਹੈ ਇਸ ਨਾਲ ਲੱਤਾਂ ਅਤੇ ਪੈਰਾਂ ਦੀ ਐਕਸਰਸਾਈਜ਼ ਹੋਣ ਲਗਦੀ ਹੈ, ਜਿਸ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਖੁੱਲ੍ਹਦੀਆਂ ਹਨ, ਜੋ ਬਾਡੀ ਨੂੰ ਨਵੀਂ ਊਰਜਾ ਪ੍ਰਦਾਨ ਕਰਦੀ ਹੈ ਅਤੇ ਲੰਬਾਈ ਹੌਲੀ-ਹੌਲੀ ਵਧਣ ਲਗਦੀ ਹੈ ਲੰਬਾਈ ਵਧਾਉਣ ਦੇ ਘਰੇਲੂ ਉਪਾਅ ਲਈ ਸਾਈਕÇਲੰਗ ਇੱਕ ਬਿਹਤਰ ਚੋਣ ਸਾਬਤ ਹੋ ਸਕਦੀ ਹੈ

ਲਟਕਣ ਵਾਲੀ ਐਕਸਰਸਾਈਜ਼ ਕਰੋ:

ਲਟਕਣ ਵਾਲੀ ਕਸਰਤ ਤੁਹਾਡੇ ਹੱਥਾਂ ਦੀ ਮਜ਼ਬੂਤੀ ਨੂੰ ਵਧਾਉਂਦੇ ਹਨ ਅਤੇ ਕਲਾਈਆਂ ਨੂੰ ਇਸ ਨਾਲ ਖਿਚਾਅ ਮਿਲਦਾ ਹੈ ਇਸ ਤਰ੍ਹਾਂ ਦੀ ਐਕਸਰਸਾਈਜ਼ ਜੇਕਰ ਬੱਚੇ ਰੋਜ਼ਾਨਾ ਕਰਦੇ ਹਨ, ਤਾਂ ਉਨ੍ਹਾਂ ਦਾ ਸਰੀਰ ਸ਼ੇਪ ’ਚ ਆਉਣ ਲਗਦਾ ਹੈ ਅਤੇ ਬਾੱਡੀ ਟੋਨ ਹੋ ਜਾਂਦੀ ਹੈ ਇਸੇ ਤਰ੍ਹਾਂ ਦੀ ਲਗਾਤਾਰ ਕਸਰਤ ਨਾਲ ਬੱਚਿਆਂ ਦੀ ਲੰਬਾਈ ਵਧ ਸਕਦੀ ਹੈ

ਪੌਸ਼ਟਿਕ ਆਹਾਰ ਲਓ:

ਖਾਣੇ ’ਚ ਆਨਾਕਾਨੀ ਬੱਚਿਆਂ ਦੇ ਵਿਕਾਸ ’ਚ ਸਭ ਤੋਂ ਵੱਡਾ ਕਾਰਨ ਹੈ ਅੱਜ-ਕੱਲ੍ਹ ਮਾਪੇ ਬੈਲੰਸਡ ਡਾਈਟ ਲੈਣ ਲੱਗੇ ਹਨ, ਜੋ ਬੱਚਿਆਂ ਲਈ ਕਾਫੀ ਨਹੀਂ ਹੈ ਇਸ ਉਮਰ ’ਚ ਉਨ੍ਹਾਂ ਨੂੰ ਹਰ ਪੌਸ਼ਟਿਕ ਤੱਤ ਦੀ ਜ਼ਰੂਰਤ ਹੈ ਚਾਹੇ ਦੁੱਧ ਹੋਵੇ, ਦਹੀ ਹੋਵੇ ਜਾਂ ਫਿਰ ਘਿਓ ਸਰੀਰ ਨੂੰ ਮਜ਼ਬੂਤੀ ਦੇਣ ਲਈ ਸਭ ਖਾਧ ਪਦਾਰਥਾਂ ਦਾ ਸੇਵਨ ਜ਼ਰੂਰੀ ਹੈ ਇਸ ਤੋਂ ਇਲਾਵਾ ਬੱਚੇ ਸਿਰਫ਼ ਜੰਕਫੂਡ ਪਸੰਦ ਕਰਨ ਲੱਗੇ ਹਨ ਇਸ ਨਾਲ ਉਨ੍ਹਾਂ ਦੀ ਲੰਬਾਈ ਦੀ ਬਜਾਇ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ, ਇਹ ਉਨ੍ਹਾਂ ਲਈ ਖਤਰਨਾਕ ਸਾਬਤ ਹੋ ਰਿਹਾ ਹੈ

ਅਜਿਹੇ ’ਚ ਬੱਚਿਆਂ ਨੂੰ ਪ੍ਰੋਟੀਨ, ਕੈਲਸ਼ੀਅਮ ਅਤੇ ਕਾਰਬੋੋਹਾਈਡ੍ਰੇਟਸ ਦੀ ਜ਼ਰੂਰਤ ਹੈ, ਜੋ ਉਨ੍ਹਾਂ ਦੇ ਸਰੀਰ ਦੇ ਵਿਕਾਸ ’ਚ ਮੱਦਦਗਾਰ ਸਾਬਤ ਹੁੰਦਾ ਹੈ ਇਸ ਤੋਂ ਇਲਾਵਾ ਬੱਚਿਆਂ ਦੇ ਖਾਣੇ ’ਚ ਹਰੀਆਂ ਤੇ ਪੱਤੇਦਾਰ ਸਬਜ਼ੀਆਂ ਜ਼ਰੂਰ ਸ਼ਾਮਲ ਕਰੋ ਨਾਲ ਹੀ ਉਨ੍ਹਾਂ ਦੇ ਖਾਣੇ ’ਚ ਦੁੱਧ ਜਾਂ ਦੁੱਧ ਨਾਲ ਤਿਆਰ ਕੋਈ ਵਿਅੰਜਨ ਜ਼ਰੂਰ ਬਣਾ ਕੇ ਦਿਓ ਤਾਂ ਕਿ ਉਨ੍ਹਾਂ ਦੇ ਸਰੀਰ ਦਾ ਵਿਕਾਸ ਹੋ ਸਕੇ ਬੱਚਿਆਂ ਨੂੰ ਸੁੱਕੇ ਮੇਵੇ ਵੀ ਦਿਓ ਤੇ ਮੂੰਗਫਲੀ ਵੀ ਖਵਾਓ ਤਾਂ ਕਿ ਉਨ੍ਹਾਂ ਨੂੰ ਸਹੀ ਪੋਸ਼ਣ ਪ੍ਰਾਪਤ ਹੋ ਸਕੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ