ਕੰਨਿਆਦਾਨ ਕਰਕੇ ਨਿਭਾਇਆ ਪਿਆਰੇ ਪਾਪਾ ਦਾ ਫਰਜ਼

  • ਦੋ ਸ਼ਾਹੀ ਬੇਟੀਆਂ ਦੀ ਹੋਈ ਸ਼ਾਦੀ
  • ਸ਼ਾਹੀ ਆਸਰਾ ਆਸਰਮ ਦੇ ਚਾਰ ਬੇਟਿਆਂ ਦੇ ਵਿਆਹ ਦੀਆਂ ਪੂਰੀਆਂ ਕੀਤੀਆਂ ਰਸਮਾਂ

ਉਹ ਬੇਟੀਆਂ, ਜਿਨ੍ਹਾਂ ਨੂੰ ਗਰਭ ’ਚ ਹੀ ਮਾਰ ਦਿੱਤਾ ਜਾਣਾ ਸੀ ਜਾਂ ਜਿਨ੍ਹਾਂ ਨੂੰ ਮਾਂ-ਬਾਪ ਮਰਨ ਲਈ ਕੂੜੇ ਦੇ ਢੇਰ ’ਤੇ ਛੱਡ ਗਏ ਸਨ ਪਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਜਿਹੀਆਂ 21 ਬੇਟੀਆਂ ਨੂੰ ਨਾ ਸਿਰਫ਼ ਅਪਣਾਇਆ ਸਗੋਂ ਮਾਂ-ਬਾਪ ਦੀ ਜਗ੍ਹਾ ਖੁਦ ਆਪਣਾ ਨਾਂਅ ਦਿੱਤਾ

ਇਨ੍ਹਾਂ ਦਾ ਪਾਲਣ-ਪੋਸ਼ਣ ਕੀਤਾ, ਪੜ੍ਹਾਇਆ-ਲਿਖਾਇਆ ਅਤੇ ਇਨ੍ਹਾਂ ਨੂੰ ਕਾਬਲ ਬਣਾਇਆ ਅਜਿਹਾ ਕਾਬਲ ਬਣਾਇਆ ਕਿ ਇਨ੍ਹਾਂ ’ਚੋਂ ਕਈ ਬੇਟੀਆਂ ਨੇ ਸਿੱਖਿਆ ਅਤੇ ਖੇਡਾਂ ’ਚ ਦੇਸ਼ ਦਾ ਨਾਂਅ ਰੌਸ਼ਨ ਕੀਤਾ ਬਰਨਾਵਾ ਆਸ਼ਰਮ ’ਚ ਆੱਨ-ਲਾਇਨ ਪ੍ਰੋਗਰਾਮ ਦੌਰਾਨ ਪੂਜਨੀਕ ਗੁਰੂ ਜੀ ਨੇ ਆਪਣੀਆਂ ਦੋ ਸ਼ਾਹੀ ਬੇਟੀਆਂ ਸੁਚੇਤਨਾ ਇੰਸਾਂ ਅਤੇ ਖੁਸ਼ਬੂ ਇੰਸਾਂ ਦੀ ਸ਼ਾਦੀ ਆਪਣੀ ਪਾਵਨ ਹਜ਼ੂਰੀ ’ਚ ਸੰਪੰਨ ਕਰਵਾਈ ਦੂਜੇ ਪਾਸੇ ਸ਼ਾਹੀ ਆਸਰਾ ਆਸ਼ਰਮ ਦੇ ਚਾਰ ਨੌਜਵਾਨ ਵੀ ਕੁਲ ਕਾ ਕਰਾਊਨ ਨਾਲ ਵਿਆਹ ਦੇ ਬੰਧਨ ’ਚ ਬੱਝੇ ਪੂਜਨੀਕ ਗੁਰੂ ਜੀ ਨੇ ਆਪਣੇ ਨੇਕ, ਸਖ਼ਤ ਮਿਹਨਤ ਦੀ ਕਮਾਈ ’ਚੋਂ ਸ਼ਾਦੀ ਦੇ ਬੰਧਨ ’ਚ ਬੱਝੀਆਂ ਸ਼ਾਹੀ ਬੇਟੀਆਂ ਨੂੰ ਸੱਤ-ਸੱਤ ਲੱਖ ਅਤੇ ਸ਼ਾਹੀ ਆਸਰਾ ਆਸ਼ਰਮ ਦੇ ਬੇਟਿਆਂ ਨੂੰ 5-5 ਲੱਖ ਰੁਪਏ ਦੀ ਐੱਫਡੀਆਰ ਟੋਕਨ ਆਫ ਲਵ ਦੇ ਰੂਪ ’ਚ ਦਿੱਤੀ

1. ਹਰਸ਼ਦੀਪ ਇੰਸਾਂ : (ਸ਼ਾਹੀ ਆਸਰਾ ਆਸ਼ਰਮ) ਸਪੁੱਤਰ ਫੋਸਟਰ ਫਾਦਰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਕੁਲ ਕਾ ਕਰਾਊਨ: ਅਰਵਿੰਦ ਇੰਸਾਂ ਸਪੁੱਤਰੀ ਮੀਨਾ ਇੰਸਾਂ ਅਤੇ ਰਾਮਲਾਲ ਇੰਸਾਂ, ਨਿਵਾਸੀ ਸਰਸਾ (ਹਰਿ.)
2. ਗੁਰਕੀਰਤ ਇੰਸਾਂ: (ਸ਼ਾਹੀ ਆਸਰਾ ਆਸ਼ਰਮ) ਸਪੁੱਤਰ ਫੋਸਟਰ ਫਾਦਰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਕੁਲ ਕਾ ਕਰਾਊਨ: ਅਰਸ਼ਪ੍ਰੀਤ ਇੰਸਾਂ ਸਪੁੱਤਰੀ ਕੰਚਨ ਇੰਸਾਂ ਅਤੇ ਸੁਰੇਸ਼ ਕੁਮਾਰ, ਨਿਵਾਸੀ ਕੈਥਲ (ਹਰਿ.)
3. ਜੈਜੀਤ ਇੰਸਾਂ: (ਸ਼ਾਹੀ ਆਸਰਾ ਆਸ਼ਰਮ) ਸਪੁੱਤਰ ਫੋਸਟਰ ਫਾਦਰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਕੁਲ ਕਾ ਕਰਾਊਨ: ਸੰਦੀਪ ਇੰਸਾਂ ਸਪੁੱਤਰੀ ਮਨਜੀਤ ਕੌਰ ਇੰਸਾਂ ਅਤੇ ਅਮਰਜੀਤ ਸਿੰਘ ਇੰਸਾਂ, ਨਿਵਾਸੀ ਸਰਸਾ (ਹਰਿ.)
4. ਸਨੇਹਦੀਪ ਇੰਸਾਂ: (ਸ਼ਾਹੀ ਆਸਰਾ ਆਸ਼ਰਮ) ਸਪੁੱਤਰ ਫੋਸਟਰ ਫਾਦਰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਕੁਲ ਕਾ ਕਰਾਊਨ: ਸਿਮਰਦੀਪ ਇੰਸਾਂ ਸਪੁੱਤਰੀ ਹਰਦੀਪ ਕੌਰ ਇੰਸਾਂ ਅਤੇ ਸੁਖਵੰਤ ਇੰਸਾਂ, ਨਿਵਾਸੀ ਮੀਆਂਵਾਲਾ ਦੇਹਰਾਦੂਨ (ਉੱਤਰਾਖੰਡ)

ਸ਼ਾਹੀ ਬੇਟੀ: ਸੁਚੇਤਨਾ ਇੰਸਾਂ ਸਪੁੱਤਰੀ ਫੋਸਟਰ ਫਾਦਰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਲੜਕਾ: ਮਹਿਕ ਇੰਸਾਂ ਸਪੁੱਤਰ ਧਰਮਪਾਲ ਇੰਸਾਂ ਅਤੇ ਰੋਸ਼ਨੀ ਇੰਸਾਂ, ਨਿਵਾਸੀ ਸਰਸਾ (ਹਰਿ.)
ਸ਼ਾਹੀ ਬੇਟੀ: ਖੁਸ਼ਬੂ ਇੰਸਾਂ ਸਪੁੱਤਰੀ ਫੋਸਟਰ ਫਾਦਰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਲੜਕਾ: ਅਨਮੋਲ ਇੰਸਾਂ ਸਪੁੱਤਰ ਧਰਮਪਾਲ ਇੰਸਾਂ ਅਤੇ ਸੱਚਖੰਡ ਵਾਸੀ ਸੋਮਾ ਰਾਣੀ ਇੰਸਾਂ, ਨਿਵਾਸੀ ਦੋਦਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (ਪੰਜਾਬ)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ