follow these rules regulations when you go to the restaurant

ਜਦੋਂ ਤੁਸੀਂ ਜਾਓ ਰੈਸਟੋਰੈਂਟ
ਰੇਸਤਰਾਂ ’ਚ ਆਉਣਾ-ਜਾਣਾ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ, ਇਸ ਲਈ ਸਾਨੂੰ ਉੱਥੋਂ ਦੇ ਨਿਯਮ ਕਾਇਦਿਆਂ ਦਾ ਪਾਲਣ ਕਰਨਾ ਵੀ ਆਉਣਾ ਚਾਹੀਦਾ ਹੈ ਜੇਕਰ ਅਸੀਂ ਸ਼ਿਸ਼ਟਾਚਾਰ ਨਹੀਂ ਜਾਣਾਂਗੇ ਤਾਂ ਲੋਕਾਂ ’ਚ ਅਸ਼ਿਸ਼ਟ ਕਹਿਲਾਏ ਜਾਵਾਂਗੇ

ਆਓ ਜਾਣੀਏ ਕਿਸ ਤਰ੍ਹਾਂ ਅਸੀਂ ਸ਼ਿਸ਼ਟ ਲੱਗੀਏ ਰੈਸਟੋਰੈਂਟਾਂ ’ਚ:-

 • ਰੈਸਟੋਰੈਂਟ ’ਚ ਜਾਣ ਤੋਂ ਪਹਿਲਾਂ ਜਾਣ ਲਓ ਕਿ ਉੱਥੋਂ ਦਾ ਵਾਤਾਵਰਨ ਤੇ ਖਾਣਾ ਕਿਵੇਂ ਦਾ ਹੈ ਅਜਿਹਾ ਨਾ ਹੋਵੇ ਕਿ ਤੁਹਾਡਾ ਮੂਢ ਖਰਾਬ ਹੋ ਜਾਵੇ
 • ਜੇਕਰ ਮਹਿਮਾਨ ਅਤੇ ਮੇਜ਼ਬਾਨ ਨੇ ਵੱਖ-ਵੱਖ ਪਹੁੰਚਣਾ ਹੋਵੇ ਤਾਂ ਸਮਾਂ ਸੀਮਾ ਨਿਰਧਾਰਿਤ ਕਰ ਲਓ ਸਾਰੇ ਮਿਲ ਕੇ ਹੀ ਅੰਦਰ ਜਾਓ ਜੇਕਰ ਪਾਰਟੀ ’ਚ ਜ਼ਿਆਦਾ ਲੋਕ ਹਨ ਤਾਂ ਮੇਜ਼ਬਾਨ ਨੂੰ ਸਮੇਂ ਤੋਂ ਕੁਝ ਪਹਿਲਾਂ ਹੀ ਸਵਾਗਤ ਲਈ ਪਹੁੰਚ ਜਾਣਾ ਚਾਹੀਦਾ ਹੈ
 • ਤੁਸੀ ਸ਼ਾੱਪਿੰਗ ਕਰਨ ਤੋਂ ਬਾਅਦ ਰੈਸਟੋਰੈਂਟ ਜਾ ਰਹੇ ਹੋ ਤਾਂ ਆਪਣੀ ਖਰੀਦਦਾਰੀ ਵਾਲੇ ਬੈਗ ਟੇਬਲ ’ਤੇ ਨਾ ਰੱਖ ਕੇ ਉਨ੍ਹਾਂ ਨੂੰ ਲੱਤਾਂ ਕੋਲ ਹੇਠਾਂ ਕੁਰਸੀ ਦੇ ਸਹਾਰੇ ਰੱਖੋ
 • ਰੈਸਟੋਰੈਂਟ ’ਚ ਆਪਣੀ ਥਾਂ ਲੈ ਲੈਣ ਤੋਂ ਬਾਅਦ ਇੰਤਜ਼ਾਰ ਕਰੋ ਵੇਟਰ ਤੁਹਾਡੇ ਤੋਂ ਆੱਰਡਰ ਖੁਦ ਲੈਣ ਆਏਗਾ ਉਸ ਨੂੰ ਆਵਾਜ਼ ਦੇ ਕੇ ਜਾਂ ਬਰਤਨ ਨਾਲ ਆਵਾਜ ਕਰਕੇ ਨਾ ਬੁਲਾਓ ਇਹ ਅਸ਼ਿਸ਼ਟਤਾ ਨੂੰ ਦਰਸਾਉਂਦਾ ਹੈ
 • ਮੇਜ਼ਬਾਨ ਨੂੰ ਖਾਣ ਦਾ ਆੱਰਡਰ ਉਦੋਂ ਦੇਣਾ ਚਾਹੀਦਾ ਹੈ, ਜਦੋਂ ਉਹ ਸੱਦੇ ਲੋਕਾਂ ਨਾਲ ਉਨ੍ਹਾਂ ਦੀ ਰੁਚੀ ਬਾਰੇ ਪੂਰੀ ਜਾਣਕਾਰੀ ਲੈ ਲਏ ਜੋ ਵੀ ਆੱਰਡਰ ਦੇ ਰਿਹਾ ਹੈ, ਉਸ ਦੇ ਲਈ ਦੂਜਿਆਂ ਦੀ ਪਸੰਦ ਨੂੰ ਵੀ ਜਾਣਨਾ ਜ਼ਰੂਰੀ ਹੈ ਕਦੇ-ਕਦੇ ਮੈਨਿਊ ਕਾਰਡ ’ਚ ਤੁਹਾਨੂੰ ਨਾਂਅ ਤੋਂ ਸਪੱਸ਼ਟ ਨਹੀਂ ਹੁੰਦਾ ਤਾਂ ਵੇਟਰ ਨਾਲ ਉਸ ਦੀ ਜਾਣਕਾਰੀ ਲੈ ਕੇ ਆੱਰਡਰ ਕਰੋ
 • ਜਦੋਂ ਆੱਰਡਰ ਕੀਤੇ ਖਾਧ-ਪਦਾਰਥ ਮੇਜ਼ ’ਤੇ ਆ ਜਾਣ ਤਾਂ ਮੇਜ਼ਬਾਨ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਭ ਨੂੰ ਉਨ੍ਹਾਂ ਦੀ ਪਸੰਦ ਅਨੁਸਾਰ ਖਾਣਾ ਮਿਲਿਆ ਹੈ ਜਾਂ ਨਹੀਂ ਜੇਕਰ ਸ਼ੇਅਰ ਕਰਕੇ ਖਾਣਾ ਹੋਵੇ ਤਾਂ ਬੱਚਿਆਂ ਦੀ ਪਲੇਟ ’ਚ ਪਹਿਲਾਂ ਥੋੜ੍ਹਾ ਪਾਓ ਮੇਜ਼ਬਾਨ ਨੂੰ ਅਖੀਰ ’ਚ ਆਪਣੀ ਪਲੇਟ ’ਚ ਖਾਣਾ ਪਾਉਣਾ ਚਾਹੀਦਾ ਹੈ ਇਹ ਚੰਗੇ ਸ਼ਿਸ਼ਟਾਚਾਰ ਨੂੰ ਦਿਖਾਉਂਦਾ ਹੈ
 • ਹੋਟਲ, ਰੈਸਟੋਰੈਂਟ ’ਚ ਖਾਣਾ ਖਾਂਦੇ ਸਮੇਂ ਹੱਥਾਂ ਨਾਲ ਖਾਣਾ ਨਾ ਖਾ ਕੇ ਚਮਚ, ਛੁਰੀ ਅਤੇ ਕੰਡਿਆਂ ਦੀ ਵਰਤੋਂ ਕਰੋ ਖਾਣੇ ਦੇ ਟੁਕੜੇ ਛੋਟੇ ਲਓ ਚਮਚ ਉੱਪਰ ਤੱਕ ਭਰ ਕੇ ਨਾ ਖਾਓ ਨੈਪਕਿਨ ਦੀ ਵਰਤੋਂ ਕਰੋ, ਖਾਣਾ ਹੌਲੀ ਖਾਓ, ਚਬਾਉਂਦੇ ਸਮੇਂ ਆਵਾਜ਼ ਨਾ ਕਰੋ ਇਹ ਛੋਟੀਆਂ-ਛੋਟੀਆਂ ਗੱਲਾਂ ਸ਼ਿਸ਼ਟਾਚਾਰ ਹੁੰਦੇ ਹਨ
 • ਬੱਚਿਆਂ ਨੂੰ ਘਰ ’ਚ ਸਮਝਾ ਕੇ ਲੈ ਜਾਓ ਕਿ ਉਹ ਰੇਸਤਰਾਂ ’ਚ ਸ਼ੈਤਾਨੀ ਨਾ ਕਰਨ ਜੇਕਰ ਉਹ ਕਰ ਰਹੇ ਹੋਣ ਤਾਂ ਉਨ੍ਹਾਂ ਨੂੰ ਪਿਆਰ ਨਾਲ ਨਾ ਕਰਨ ਲਈ ਸਮਝਾਓ
 • ਖਾਣ ਦਾ ਬਿੱਲ ਮੇਜ਼ਬਾਨ ਨੂੰ ਦੇਣਾ ਚਾਹੀਦਾ ਹੈ ਹੁਣ ਕਦੇ ਸਹਿਭਾਗਿਤਾ ਦੀ ਪਾਰਟੀ ਹੋਵੇ ਤਾਂ ਬਿੱਲ ਦੀ ਜ਼ਿੰਮੇਵਾਰੀ ਇੱਕ ’ਤੇ ਹੀ ਸੌਂਪੋ ਪਹਿਲਾਂ ਜਾਂ ਬਾਅਦ ’ਚ ਆਪਣਾ ਹਿੱਸਾ ਸ਼ੇਅਰ ਕਰੋ, ਰੇਸਤਰਾਂ ’ਚ ਨਹੀਂ
 • ਰੇਸਤਰਾਂ ’ਚ ਜੇਕਰ ਕੋਈ ਜਾਣਕਾਰ ਮਿਲ ਜਾਵੇ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਵਾਗਤ ਕਰੋ ਅਤੇ ਖਾਣੇ ਲਈ ਸੱਦਾ ਦਿਓ
 • ਆਖਰ ’ਚ ਬਿੱਲ ਦੇ ਨਾਲ ਵੇਟਰ ਨੂੰ ‘ਟਿੱਪ’ ਦੇਣਾ ਨਾ ਭੁੱਲੋ ਟਿੱਪ ਦਾ ਫੈਸਲਾ ਖੁਦ ਕਰੋ ਵੈਸੇ ਉਸ ਦੀ ਸਰਵਿਸ ਨੂੰ ਦੇਖਦੇ ਹੋਏ ਟਿੱਪ ਦਿਓ ਜੇਕਰ ਉਸ ਦੀ ਸੇਵਾ ਤੋਂ ਅਸੰਤੁਸ਼ਟ ਹੋ ਤਾਂ ਬਾਹਰ ਨਿਕਲਣ ਤੋਂ ਪਹਿਲਾਂ ਪ੍ਰਬੰਧਕ ਨੂੰ ਸ਼ਿਕਾਇਤ ਨਾ ਕਰਦੇ ਹੋਏ ਸਲਾਹ ਦਿਓ
  -ਸਾਰਿਕਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ