everyones right to live

ਜੀਵਨ ਜਿਉਣ ਦਾ ਹੱਕ ਸਭ ਨੂੰ

ਹਰੇਕ ਮਨੁੱਖ ਦਾ ਜੀਵਨ ਬਹੁਤ ਮੁੱਲਵਾਨ ਹੁੰਦਾ ਹੈ ਉਸੇ ਤਰ੍ਹਾਂ ਹਰ ਜੀਵ ਦਾ ਜੀਵਨ ਵੀ ਹੁੰਦਾ ਹੈ ਸਾਰਿਆਂ ਨੂੰ ਆਪਣਾ-ਆਪਣਾ ਜੀਵਨ ਜਿਉਣ ਦਾ ਪੂਰਾ ਅਧਿਕਾਰ ਹੈ

ਅਜਿਹਾ ਨਹੀਂ ਸੋਚਣਾ ਚਾਹੀਦਾ ਕਿ ਜਦੋਂ ਸਾਡਾ ਮਨ ਕਰੇਗਾ, ਅਸੀਂ ਕਿਸੇ ਦੀ ਵੀ ਜਾਨ ਲੈ ਲਵਾਂਗੇ ਮਨੁੱਖ ਨੂੰ ਈਸ਼ਵਰ ਨੇ ਅਧਿਕਾਰ ਨਹੀਂ ਦਿੱਤਾ ਕਿ ਉਹ ਆਪਣੇ ਸਵਾਰਥ ਲਈ ਕਿਸੇ ਜੀਵ ਦੀ ਹੱਤਿਆ ਕਰੇ ਉਸ ਨੇ ਸਾਰੇ ਜੀਵਾਂ ਨੂੰ ਬਣਾਇਆ ਹੈ ਉਸ ਦੀ ਦ੍ਰਿਸ਼ਟੀ ’ਚ ਮਨੁੱਖ, ਪਾਣੀ ਦੇ ਜੀਵ, ਆਕਾਸ਼ ’ਚ ਰਹਿਣ ਵਾਲੇ ਜੀਵ ਅਤੇ ਜ਼ਮੀਨ ’ਤੇ ਰਹਿਣ ਵਾਲੇ ਸਾਰੇ ਜੀਵ ਸਮਾਨ ਹਨ ਇਨ੍ਹਾਂ ਸਾਰੇ ਜੀਵਾਂ ’ਚ ਉਸ ਪਰਮ ਪਿਤਾ ਪਰਮਾਤਮਾ ਦਾ ਹੀ ਅੰਸ਼ ਹੈ ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ

ਕਿਤੇ ਪੜਿ੍ਹਆ ਸੀ ਕਿ ਇੱਕ ਵਾਰ ਮਗਧ ਸਮਰਾਟ ਬਿਮਬਸਾਰ ਨੇ ਆਪਣੀ ਸਭਾ ’ਚ ਸਵਾਲ ਪੁੱਛਿਆ- ਦੇਸ਼ ਦੀ ਖਾਧ ਸਮੱਸਿਆ ਸੁਲਝਾਉਣ ਲਈ ਸਭ ਤੋਂ ਸਸਤੀ ਵਸਤੂ ਕੀ ਹੈ?

ਮੰਤਰੀ ਮੰਡਲ ਅਤੇ ਹੋਰ ਮੈਂਬਰ ਸੋਚ ’ਚ ਪੈ ਗਏ ਚੌਲ, ਕਣਕ, ਜਵਾਰ, ਬਾਜਰਾ ਆਦਿ ਤਾਂ ਬਹੁਤ ਮਿਹਨਤ ਤੋਂ ਬਾਅਦ ਮਿਲਦੇ ਹਨ ਅਤੇ ਉਹ ਵੀ ਉਦੋਂ ਜਦੋਂ ਕੁਦਰਤ ਦਾ ਪ੍ਰਕੋਪ ਨਾ ਹੋਵੇ, ਅਜਿਹੀ ਹਾਲਤ ’ਚ ਅੰਨ ਤਾਂ ਸਸਤਾ ਹੋ ਹੀ ਨਹੀਂ ਸਕਦਾ ਉਦੋਂ ਸ਼ਿਕਾਰ ਦਾ ਸ਼ੌਂਕ ਪਾਲਣ ਵਾਲੇ ਨੇ ਕਿਹਾ-ਰਾਜਨ, ਸਭ ਤੋਂ ਸਸਤਾ ਖਾਧ ਪਦਾਰਥ ਮਾਸ ਹੈ ਇਸ ਨੂੰ ਪਾਉਣ ’ਚ ਮਿਹਨਤ ਘੱਟ ਲਗਦੀ ਹੈ ਅਤੇ ਪੌਸ਼ਟਿਕ ਵਸਤੂ ਖਾਣ ਨੂੰ ਮਿਲ ਜਾਂਦੀ ਹੈ

ਸਭ ਨੇ ਇਸ ਗੱਲ ਦਾ ਸਮੱਰਥਨ ਕੀਤਾ ਪਰ ਪ੍ਰਧਾਨ ਮੰਤਰੀ ਚਾਣਕਿਆ ਚੁੱਪ ਸਨ ਫਿਰ ਸਮਰਾਟ ਨੇ ਉਨ੍ਹਾਂ ਤੋਂ ਪੁੱਛਿਆ- ਤੁਹਾਡਾ ਇਸ ਬਾਰੇ ’ਚ ਕੀ ਵਿਚਾਰ ਹੈ?

Also Read :-


ਚਾਣਕਿਆ ਨੇ ਕਿਹਾ-ਮੈਂ ਆਪਣੇ ਵਿਚਾਰ ਕੱਲ੍ਹ ਤੁਹਾਡੇ ਸਾਹਮਣੇ ਰੱਖਾਂਗਾ
ਰਾਤ ਹੋਣ ’ਤੇ ਪ੍ਰਧਾਨ ਮੰਤਰੀ ਉਸ ਸ਼ਿਕਾਰੀ ਦੇ ਮਹਿਲ ਪਹੁੰਚੇ, ਉਸ ਨੇ ਦੁਆਰ ਖੋਲ੍ਹਿਆ ਏਨੀ ਰਾਤ ਨੂੰ ਪ੍ਰਧਾਨ ਮੰਤਰੀ ਨੂੰ ਆਪਣੇ ਮਹਿਲ ’ਚ ਦੇਖ ਕੇ ਉਹ ਘਬਰਾ ਗਿਆ
ਪ੍ਰਧਾਨ ਮੰਤਰੀ ਨੇ ਕਿਹਾ-ਸ਼ਾਮ ਨੂੰ ਮਹਾਰਾਜ ਬਿਮਾਰ ਹੋ ਗਏ ਹਨ, ਰਾਜਵੈਦ ਨੇ ਕਿਹਾ ਕਿ ਕਿਸੇ ਵੱਡੇ ਆਦਮੀ ਦੇ ਦਿਲ ਦਾ ਦੋ ਤੋਲਾ ਮਾਸ ਮਿਲ ਜਾਏ ਤਾਂ ਰਾਜਾ ਦੀ ਜਾਨ ਬਚ ਸਕਦੀ ਹੈ ਇਸ ਲਈ ਮੈਂ ਤੁਹਾਡੇ ਕੋਲ ਤੁਹਾਡੇ ਦਿਲ ਦਾ ਸਿਰਫ਼ ਦੋ ਤੋਲ਼ਾ ਮਾਸ ਲੈਣ ਆਇਆ ਹਾਂ ਇਸ ਦੇ ਲਈ ਤੁਸੀਂ ਇੱਕ ਲੱਖ ਸੋਨ ਮੁਦਰਾਵਾਂ ਲੈ ਲਓ

ਇਹ ਸੁਣਦੇ ਹੀ ਉਸ ਸ਼ਿਕਾਰੀ ਦੇ ਚਿਹਰੇ ਦਾ ਰੰਗ ਉੱਡ ਗਿਆ, ਉਸ ਨੇ ਪ੍ਰਧਾਨ ਮੰਤਰੀ ਦੇ ਪੈਰ ਫੜ ਕੇ ਮੁਆਫ਼ੀ ਮੰਗੀ ਉਲਟੇ ਇੱਕ ਲੱਖ ਸੋਨ ਮੁਦਰਾਵਾਂ ਦੇ ਕੇ ਕਿਹਾ- ਇਸ ਧਨ ਨਾਲ ਉਹ ਕਿਸੇ ਹੋਰ ਦੇ ਦਿਲ ਦਾ ਮਾਸ ਖਰੀਦ ਲੈਣ
ਪ੍ਰਧਾਨ ਮੰਤਰੀ ਵਾਰੀ-ਵਾਰੀ ਸ਼ਿਕਾਰੀਆਂ ਅਤੇ ਸੈਨਾ ਅਧਿਕਾਰੀਆਂ ਦੇ ਕੋਲ ਪਹੁੰਚੇ ਸਾਰਿਆਂ ਤੋਂ ਉਨ੍ਹਾਂ ਦੇ ਦਿਲ ਦਾ ਦੋ ਤੋਲਾ ਮਾਸ ਮੰਗਿਆ, ਪਰ ਕੋਈ ਵੀ ਰਾਜੀ ਨਾ ਹੋਇਆ ਸਾਰਿਆਂ ਨੇ ਆਪਣੇ ਬਚਾਅ ਲਈ ਪ੍ਰਧਾਨ ਮੰਤਰੀ ਨੂੰ ਇੱਕ ਲੱਖ, ਦੋ ਲੱਖ, ਪੰਜ ਲੱਖ ਤੱਕ ਸੋਨ ਮੁਦਰਾਵਾਂ ਦਿੱਤੀਆਂ

ਇਸ ਤਰ੍ਹਾਂ ਕਰੀਬ ਦੋ ਕਰੋੜ ਸੋਨ ਮੁਦਰਾਵਾਂ ਇਕੱਠੀਆਂ ਕਰਕੇ ਪ੍ਰਧਾਨ ਮੰਤਰੀ ਸਵੇਰ ਹੋਣ ਤੋਂ ਪਹਿਲਾਂ ਵਾਪਸ ਆਪਣੇ ਮਹਿਲ ਪਹੁੰਚ ਗਏ ਸਵੇਰ ਹੁੰਦੇ ਹੀ ਰਾਜ ਸਭਾ ’ਚ ਪ੍ਰਧਾਨ ਮੰਤਰੀ ਨੇ ਰਾਜਾ ਦੇ ਸਾਹਮਣੇ ਦੋ ਕਰੋੜ ਸੋਨ ਮੁਦਰਾਵਾਂ ਰੱਖ ਦਿੱਤੀਆਂ
ਸਮਰਾਟ ਨੇ ਪੁੱਛਿਆ- ਇਹ ਸਭ ਕੀ ਹੈ? ਉਦੋਂ ਉਨ੍ਹਾਂ ਦੱਸਿਆ ਕਿ ਦੋ ਤੋਲਾ ਮਾਸ ਖਰੀਦਣ ਲਈ ਏਨਾ ਧਨ ਇਕੱਠਾ ਹੋ ਗਿਆ, ਫਿਰ ਵੀ ਦੋ ਤੋਲਾ ਮਾਸ ਨਹੀਂ ਮਿਲਿਆ

ਰਾਜਨ! ਹੁਣ ਤੁਸੀਂ ਖੁਦ ਵਿਚਾਰ ਕਰੋ ਕਿ ਮਾਸ ਕਿੰਨਾ ਸਸਤਾ ਹੈ?

ਇਸ ਘਟਨਾ ਤੋਂ ਇਹੀ ਸਮਝ ਆਉਂਦਾ ਹੈ ਕਿ ਮਨੁੱਖ ਮੈਂ, ਮੇਰਾ ਪਰਿਵਾਰ ਅਤੇ ਮੇਰੇ ਬੱਚਿਆਂ ਤੋਂ ਅੱਗੇ ਨਹੀਂ ਸੋਚਦਾ ਉਨ੍ਹਾਂ ਨੂੰ ਕੁਝ ਨਾ ਹੋਵੇ, ਬਾਕੀ ਦੁਨੀਆਂ ਭਾੜ ’ਚ ਜਾਵੇ, ਵਾਲੀ ਉਸ ਦੀ ਸੋਚ ਬਹੁਤ ਹਾਨੀ ਪਹੁੰਚਾ ਰਹੀ ਹੈ ਜਿਸ ਤਰ੍ਹਾਂ ਉਸ ਨੂੰ ਆਪਣੀ ਜਾਨ ਪਿਆਰੀ ਹੈ, ਉਸੇ ਤਰ੍ਹਾਂ ਜੀਵਾਂ ਨੂੰ ਆਪਣੀ ਜਾਨ ਓਨੀ ਹੀ ਪਿਆਰੀ ਹੈ ਉਹ ਆਪਣੀ ਜਾਨ ਬਚਾਉਣ ’ਚ ਅਸਮੱਰਥ ਹਨ ਮਨੁੱਖ ਆਪਣੀ ਜਾਨ ਬਚਾਉਣ ਲਈ ਪ੍ਰਾਰਥਨਾ ਕਰਕੇ, ਦੂਸਰੇ ਨੂੰ ਰਿਝਾ ਕੇ, ਡਰਾ ਕੇ, ਰਿਸ਼ਵਤ ਆਦਿ ਦੇ ਕੇ ਹਰ ਸੰਭਵ ਯਤਨ ਕਰ ਸਕਦਾ ਹੈ ਪਰ ਪਸ਼ੂ ਬੇਜ਼ਾਨ ਹੁੰਦੇ ਹਨ ਉਹ ਨਾ ਤਾਂ ਬੋਲ ਸਕਦੇ ਹਨ, ਨਾ ਹੀ ਆਪਣਾ ਦੁੱਖ ਸੁਣਾ ਸਕਦੇ ਹਨ ਉਨ੍ਹਾਂ ਤੋਂ ਜਿਉਣ ਦਾ ਅਧਿਕਾਰ ਖੋਹ ਲਿਆ ਜਾਵੇ, ਇਹ ਬਿਲਕੁਲ ਬੇਇਨਸਾਫ਼ੀ ਹੈ

ਜੀਵਾਂ ਨਾਲ ਪਿਆਰ ਕਰਨਾ, ਉਨ੍ਹਾਂ ਨੂੰ ਹਾਨੀ ਨਾ ਪਹੁੰਚੇ, ਇਸ ਦਾ ਧਿਆਨ ਰੱਖਣਾ ਚਾਹੀਦਾ ਹੈ ਈਸ਼ਵਰ ਸਿਰਫ਼ ਉਨ੍ਹਾਂ ਲੋਕਾਂ ਨੂੰ ਚਾਹੁੰਦਾ ਹੈ ਜੋ ਉਸ ਦੀ ਬਣਾਈ ਸ੍ਰਿਸ਼ਟੀ ਦੇ ਸਾਰੇ ਜੀਵਾਂ ਨਾਲ ਪਿਆਰ ਕਰਦੇ ਹਨ ਉਨ੍ਹਾਂ ਨੂੰ ਮਾਰ ਕੇ ਆਤਮਸੰਤੁਸ਼ਟੀ ਨਹੀਂ ਕਰਦੇ ਹਨ
-ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ