enjoy life at home

ਸੁਚੱਜੇ ਤਰੀਕੇ ਨਾਲ ਜੀਵਨ ਦਾ ਆਨੰਦ ਲਓ

ਸਾਡੇ ਦੇਸ਼ ਦੇ ਵੱਡੇ ਸ਼ਹਿਰਾਂ ’ਚ ਜਦੋਂ ਅਸੀਂ ਐਂਟਰੀ ਕਰਦੇ ਹਾਂ ਤਾਂ ਸਾਨੂੰ ਭੀੜ-ਭਾੜ ਵਾਲਾ ਏਰੀਆ, ਜਗ੍ਹਾ-ਜਗ੍ਹਾ ਕੂੜੇ ਅਤੇ ਮਲਬੇ ਦੇ ਢੇਰ, ਫੁੱਟਪਾਥ ’ਤੇ ਤਰ੍ਹਾਂ-ਤਰ੍ਹਾਂ ਦੇ ਸਟਾਲ ਲਾ ਕੇ ਲੋਕ ਹੇਠਾਂ ਬੈਠੇ ਹੁੰਦੇ ਹਨ, ਸੜਕ ਦੇ ਦੋਵੇਂ ਪਾਸੇ ਰੇਹੜੀਆਂ ਵਗੈਰਾ ਲੱਗੀਆਂ ਹੁੰਦੀਆਂ ਹਨ, ਭਾਵ ਸ਼ਹਿਰ ਦਾ ਨਿਰਮਾਣ ਹੀ ਸਭ ਕੁਝ ਨਹੀਂ ਹੁੰਦਾ ਸ਼ਹਿਰ ’ਚ ਸਭ ਤੋਂ ਮਹੱਤਵਪੂਰਨ ਗੱਲ ਹੈ

ਵਿਵਸਥਾ ਬਣਾਉਣਾ, ਮੰਡੀਆਂ ਲਈ ਵੱਖਰੀ ਜਗ੍ਹਾ ਅਲਾਟ ਕੀਤੀ ਜਾਂਦੀ ਹੈ, ਫਿਰ ਵੀ ਜਗ੍ਹਾ-ਜਗ੍ਹਾ ’ਤੇ ਸਬਜ਼ੀ ਵੇਚਣ ਵਾਲੇ ਠੇਲੇ ਮਿਲ ਜਾਣਗੇ ਤੁਸੀਂ ਦਿੱਲੀ ਦੇ ਰਾਜਪਥ ਖੇਤਰ ਦਾ ਉਦਾਹਰਨ ਹੀ ਲੈ ਲਓ ਦੂਜੇ ਪਾਸੇ ਸਭ ਕੁਝ ਖਿੱਲਰਿਆ ਹੋਇਆ ਜਿਹਾ ਦਿਖੇਗਾ ਵੀਆਈਪੀ ਖੇਤਰ ਹੋਣ ਦੀ ਵਜ੍ਹਾ ਨਾਲ ਜਗ੍ਹਾ-ਜਗ੍ਹਾ ਨੌ ਐਂਟਰੀ ਦੇ ਬੋਰਡ ਲੱਗੇ ਹਨ

ਸੜਕਾਂ ਦੂਰ-ਦੂਰ ਤੱਕ ਪੁੱਟੀਆਂ ਹੋਈਆਂ ਹਨ ਜਗ੍ਹਾ-ਜਗ੍ਹਾ ਮਲਬੇ ਦੇ ਢੇਰ ਹੁੰਦੇ ਹਨ ਗੱਡੀਆਂ ਨੂੰ ਘੁੰਮਾ-ਘੁੰਮਾ ਕੇ ਲੈ ਜਾਣਾ ਪੈਂਦਾ ਹੈ ਇਸ ਤੋਂ ਵੀ ਬਦਤਰ ਨਜਾਰਾ ਹੁੰਦਾ ਹੈ ਜਦੋਂ ਕਿਸੇ ਖੇਤਰ ’ਚ ਨਵੀਂ ਮੈਟਰੋ ਲਾਈਨਾਂ ਫਲਾਈਓਵਰ ਆਦਿ ਦਾ ਨਿਰਮਾਣ ਦਾ ਕਾਰਜ ਸ਼ੁਰੂ ਹੁੰਦਾ ਹੈ ਹਰ ਪਾਸੇ ਮਲਵੇ ਦਾ ਢੇਰ, ਲੋਹੇ ਦੀਆਂ ਛੜੀਆਂ ਅਤੇ ਕਰੇਨ ਵਰਗੀਆਂ ਵੱਡੀਆਂ-ਵੱਡੀਆਂ ਗੱਡੀਆਂ ਸੜਕਾਂ ’ਤੇ ਨਜ਼ਰ ਆਉਂਦੀਆਂ ਹਨ

Also Read :-

ਲੋਕਾਂ ਦੀਆਂ ਤਕਲੀਫਾਂ ਸਹਿਜਤਾ ਨਾਲ ਘੱਟ ਹੋਣ

ਨਿਰਮਾਣ ਦੇ ਕਾਰਜ ਚੱਲਣ ਨਾਲ ਮਿੱਟੀ ਅਤੇ ਪਾਣੀ ਨਾਲ ਸੜਕਾਂ ’ਤੇ ਚਿੱਕੜ ਦੀ ਭਰਮਾਰ ਹੋ ਜਾਂਦੀ ਹੈ ਅਤੇ ਇਸ ਵਜ੍ਹਾ ਨਾਲ ਲੋਕਾਂ ਦਾ ਉਨ੍ਹਾਂ ਰਸਤਿਆਂ ਤੋਂ ਆਉਣਾ-ਜਾਣਾ ਮੁਹਾਲ ਹੋ ਜਾਂਦਾ ਹੈ ਟ੍ਰੈਫਿਕ ਜਾਮ ਅਤੇ ਗੱਡੀਆਂ ਦੇ ਸ਼ੋਰ ਨਾਲ ਜਿੰਦਗੀ ਬਦ ਤੋਂ ਬਦਤਰ ਹੋ ਜਾਂਦੀ ਹੈ ਸਵਾਲ ਉੱਠਦਾ ਹੈ ਕਿ ਇਸ ਤਰ੍ਹਾਂ ਦੇ ਨਿਰਮਾਣ ਕਾਰਜਾਂ ’ਚ ਜਦੋਂ ਮਨਚਾਹਿਆ ਪੈਸਾ ਕਮਾਇਆ ਜਾ ਰਿਹਾ ਹੈ ਤਾਂ ਵੀ ਸਭ ਕੁਝ ਠੀਕ ਕਿਉਂ ਨਹੀਂ ਹੈ? ਜੇਕਰ ਥੋੜ੍ਹਾ ਜਿਹਾ ਧਿਆਨ ਰੱਖਿਆ ਜਾਵੇ ਅਤੇ ਪੁਰਾਣੀ ਯੋਜਨਾ ਅਤੇ ਵਿਵਸਥਾ ਦੇ ਨਾਲ ਕੰਮ ਕੀਤਾ ਜਾਵੇ ਤਾਂ ਜਨਤਾ ਦੀਆਂ ਤਕਲੀਫਾਂ ਨੂੰ ਬਹੁਤ ਸਹਿਜਤਾ ਨਾਲ ਘੱਟ ਕੀਤਾ ਜਾ ਸਕਦਾ ਹੈ

ਇੱਧਰ-ਉੱਧਰ ਦਾ ਜੀਵਨ ਸਾਡੀ ਆਦਤ ਬਣੀ

ਦਰਅਸਲ ਇਹ ਭਾਰਤੀ ਮਨੋਵਿ੍ਰਤੀ ਹੈ ਦੇਸ਼ ਹੋਵੇ, ਸਮਾਜ ਹੋਵੇ ਜਾਂ ਛੋਟਾ ਜਿਹਾ ਘਰ, ਹਰ ਪਾਸੇ ਲੋਕਾਂ ਨੂੰ ਇੱਧਰ-ਉੱਧਰ ਰਹਿਣ ਦੀ ਆਦਤ ਹੈ ਘਰਾਂ ’ਚ ਹਰੇਕ ਵਿਅਕਤੀ ਆਪਣਾ ਸਮਾਨ ਇੱਧਰ-ਉੱਧਰ ਸੁੱਟਣ ਦਾ ਆਦੀ ਹੁੰਦਾ ਹੈ ਪਤੀ ਹੋਵੇ ਜਾਂ ਬੱਚੇ, ਸਕੂਲ/ਆਫਿਸ ਤੋਂ ਘਰ ਆਉਂਦੇ ਹੀ ਆਪਣਾ ਬੈਗ ਟੇਬਲ/ਬੈੱਡ/ਸੋਫੇ ’ਤੇ ਸੁੱਟਦੇ ਹਨ ਅਤੇ ਮੋਬਾਇਲ ਚਲਾਉਣ ’ਚ ਲੱਗ ਜਾਂਦੇ ਹਾਂ ਬੱਚੇ ਇੱਕ ਬੂਟ ਇੱਕ ਕਮਰੇ ’ਚ ਤਾਂ ਦੂਸਰਾ ਦੂਸਰੇ ਕਮਰੇ ’ਚ ਉਤਾਰ ਕੇ ਅਤੇ ਜ਼ੁਰਾਬਾਂ ਨੂੰ ਕਿਤੇ ਹੋਰ ਜਾ ਕੇ ਸੁੱਟਦੇ ਹੋਏ, ਬਿਸਤਰ ’ਤੇ ਆ ਡਿੱਗਦੇ ਹਨ ਬਾਹਰ ਤੋਂ ਆ ਕੇ ਆਪਣੇ ਕੱਪੜੇ ਵੀ ਬਾਥਰੂਮ ਜਾਂ ਬਿਸਤਰ ’ਤੇ ਛੱਡ ਕੇ ਆਪਣੀ ਦੁਨੀਆਂ ’ਚ ਮਗਨ ਹੋ ਜਾਂਦੇ ਹਨ

ਪੁਰਸ਼ ਅਤੇ ਬੱਚੇ ਵੀ ਵਿਵਸਥਿਤ ਰਹਿਣ

ਆਮ ਤੌਰ ’ਤੇ ਇਹ ਕੰਮ ਗ੍ਰਹਿਣੀ ਦਾ ਮੰਨਿਆ ਜਾਂਦਾ ਹੈ ਕਿ ਉਹ ਸਭ ਦੇ ਸਮਾਨ ਠੀਕ ਕਰਕੇ ਰੱਖੇ ਜੇਕਰ ਗ੍ਰਹਿਣੀ ਤੋਂ ਚੂਕ ਜਾਵੇ ਤਾਂ ਸਵੇਰੇ ਭੱਜ-ਦੌੜ ਮੱਚ ਜਾਂਦੀ ਹੈ ਸਾਧਾਰਨ ਤੌਰ ’ਤੇ ਅਜਿਹੇ ਘਰਾਂ ’ਚ ਸਵੇਰ ਦਾ ਦ੍ਰਿਸ਼ ਬੜਾ ਹੀ ਮਨੋਰਮ ਹੁੰਦਾ ਹੈ ਪਤੀ ਟਾਈ/ਫਾਇਲ ਵਗੈਰਾ ਲੱਭਦੇ ਦਿਸਦੇ ਹਨ ਤਾਂ ਬੱਚੇ ਜ਼ੁਰਾਬਾਂ ਅਤੇ ਕਿਤਾਬਾਂ ਮਾਂ ਟਿਫਨ ਬਣਾਉਣ ਸਮੇਂ ਸਮਾਨ ਲੱਭਣ ਲਈ ਭਜਦੀ ਹੈ ਅਜਿਹੇ ’ਚ ਕਦੇ ਰੋਟੀ ਸੜ ਜਾਂਦੀ ਹੈ, ਤਾਂ ਕਦੇ ਬੱਸ ਛੁੱਟ ਜਾਂਦੀ ਹੈ ਅਤੇ ਕਦੇ ਆਫਿਸ ਪਹੁੰਚਣ ’ਚ ਦੇਰ ਹੋ ਜਾਂਦੀ ਹੈ ਇਹ ਸਭ ਨਤੀਜਾ ਹੈ ਇੱਧਰ-ਉੱਧਰ ਭਟਕਣ ਦੀ ਆਦਤ ਦਾ
ਜੀਵਨ ਦੀ ਅਫੜਾ-ਦਫੜੀ ਅਤੇ ਪ੍ਰੇਸ਼ਾਨੀਆਂ ਤੋਂ ਬਚਣਾ ਹੈ ਤਾਂ ਜੀਵਨ ’ਚ ਵਿਵਸਥਾ ਕਰਨ ਦੀ ਆਦਤ ਬਹੁਤ ਜ਼ਰੂਰੀ ਹੈ ਇਹ ਆਦਤ ਘਰ ਦੇ ਹਰ ਮੈਂਬਰ ’ਚ ਹੋਣੀ ਚਾਹੀਦੀ ਹੈ ਨਹੀਂ ਤਾਂ ਕਿਸੇ ਇੱਕ ਦੀ ਲਾਪਰਵਾਹੀ ਕਾਰਨ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ

ਅਰਗੇਨਾਇਜ਼ ਰਹਿਣ ਨਾਲ ਘਟੇਗਾ ਤਨਾਅ

ਜ਼ਿਆਦਾਤਰ ਲੋਕਾਂ ਨੂੰ ਵਿਵਸਥਿਤ ਰਹਿਣਾ ਬਿਲਕੁਲ ਵੀ ਆਸਾਨ ਨਹੀਂ ਲਗਦਾ ਹੈ ਯਾਦ ਰੱਖੋ ਵਿਵਸਥਿਤ ਰਹਿਣ ਦੀ ਆਦਤ ਪਾਉਣ ’ਚ ਸਮਾਂ ਲੱਗ ਸਕਦਾ ਹੈ ਪਰ ਇੱਕ ਵਾਰ ਜਦੋਂ ਤੁਸੀਂ ਅਜਿਹਾ ਕਰਨਾ ਸ਼ੁਰੂ ਕਰਦੇ ਹੋ ਤਾਂ ਫਿਰ ਇਹ ਤੁਹਾਡੀ ਆਦਤ ’ਚ ਸ਼ੁਮਾਰ ਹੋ ਜਾਂਦਾ ਹੈ ਇਸ ਨਾਲ ਤੁਹਾਡਾ ਜੀਵਨ ਕਾਫ਼ੀ ਆਸਾਨ ਬਣ ਜਾਂਦਾ ਹੈ ਤੁਸੀਂ ਰਹਿਣ ਦੀ ਜਗ੍ਹਾ ਨੂੰ ਵਿਵਸਥਿਤ ਕਰਨ ਦੇ ਨਾਲ ਤੁਹਾਨੂੰ ਹਰ ਕੰਮ ਸਹੀ ਤਰੀਕੇ ਨਾਲ ਕਰਨ ਦੀ ਆਦਤ ਬਣਾਉਣੀ ਚਾਹੀਦੀ ਹੈ, ਤਾਂ ਕਿ ਤੁਸੀਂ ਘੱਟ ਸਮੇਂ ’ਚ ਵੀ ਕਈ ਕੰਮ ਪੂਰੀ ਤਰ੍ਹਾਂ ਨਿਪਟਾ ਸਕੋ ਵਿਵਸਥਿਤ ਰਹਿਣ ਨਾਲ ਤੁਹਾਡੇ ਤਨਾਅ ਅਤੇ ਚਿੰਤਾਵਾਂ ਵੀ ਘੱਟ ਹੋ ਜਾਂਦੀਆਂ ਹਨ

ਸਮੇਂ ਦੇ ਨਾਲ ਚੱਲੋ:

ਸਭ ਤੋਂ ਪਹਿਲਾਂ ਆਪਣੇ ਸਮੇਂ ਨੂੰ ਸਹੀ ਕਰੋ ਇੱਕ ਕੈਲੰਡਰ ਲਓ ਅਤੇ ਸਾਰੀਆਂ ਮਹੱਤਵਪੂਰਨ ਮਿਤੀਆਂ ਜਿਵੇਂ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ ਦੇ ਬਰਥ-ਡੇ, ਐਨੀਵਰਸਰੀਆਂ ਆਦਿ ਨੂੰ ਨੋਟ ਕਰ ਲਓ ਇਸ ਨੂੰ ਆਪਣੇ ਕਿਚਨ ’ਚ, ਬੈੱਡ ਦੇ ਸਾਹਮਣੇ ਜਾਂ ਆਪਣੇ ਹੋਮ ਆਫਿਸ ਦੀ ਦੀਵਾਰ ਜਿਵੇਂ ਕਿਸੇ ਅਜਿਹੀ ਜਗ੍ਹਾ ’ਤੇ ਲਾ ਲਓ ਜਿੱਥੇ ਤੁਹਾਡੀ ਨਜ਼ਰ ਉਸ ’ਤੇ ਰੋਜ਼ਾਨਾ ਪਵੇ ਤੁਸੀਂ ਚਾਹੋ ਤਾਂ ਕੰਪਿਊਟਰ ਡੈਸਕਟਾਪ ’ਤੇ ਵੀ ਇੱਕ ਕੈਲੰਡਰ ਲਾ ਕੇ ਰੱਖ ਸਕਦੇ ਹੋ ਰੋਜ਼ਾਨਾ ਦੂਸਰੀਆਂ ਜ਼ਰੂਰੀ ਮਿਤੀਆਂ, ਅਪੋਇ ੰਟਮੈਂਟਸ ਅਤੇ ਮੀਟਿੰਗ ਡੇਟਾਂ ਵੀ ਟਿੱਕ ਕਰਦੇ ਜਾਓ, ਤਾਂ ਕਿ ਇਹ ਲਗਾਤਾਰ ਅਪਡੇਟਿਡ ਰਹਿਣ ਅਤੇ ਤੁਹਾਨੂੰ ਆਸਾਨੀ ਹੋਵੇ

ਜ਼ਰੂਰੀ ਕੰਮਾਂ ਦੀ ਲਿਸਟ ਬਣਾਓ

ਕਈ ਵਾਰ ਅਸੀਂ ਕੋਈ ਜ਼ਰੂਰੀ ਕੰਮ ਕਰਨਾ ਭੁੱਲ ਜਾਂਦੇ ਹਾਂ ਅਤੇ ਫਿਰ ਬਾਅਦ ’ਚ ਪਛਤਾਉਂਦੇ ਹਾਂ ਕਿ ਏਨਾ ਜ਼ਰੂਰੀ ਕੰਮ ਭੁੱਲ ਕਿਵੇਂ ਗਏ ਇਸ ਟੈਨਸ਼ਨ ਤੋਂ ਬਚਣ ਲਈ ਲਿਸਟ ਬਣਾਉਣਾ ਸ਼ੁਰੂ ਕਰੋ ਰੋਜ਼ਾਨਾ ਸਵੇਰੇ ਉਸ ਦਿਨ ਜੋ ਕੰਮ ਕਰਨੇ ਹਨ ਉਨ੍ਹਾਂ ਦੀ ਇੱਕ ਲਿਸਟ ਬਣਾਓ ਇਸ ਨੂੰ ਦੋ ਹਿੱਸਿਆਂ ’ਚ ਵੰਡ ਲਓ ਪਹਿਲਾ ਹਿੱਸਾ ਘਰ ਦੇ ਕੰਮਾਂ ਦੀ ਲਿਸਟ ਦਾ ਹੋਵੇ ਅਤੇ ਦੂਸਰੇ ਹਿੱਸੇ ’ਚ ਉਨ੍ਹਾਂ ਕੰਮਾਂ ਦੀ ਲਿਸਟ ਬਣਾਓ ਜਿਨ੍ਹਾਂ ਨੂੰ ਤੁਸੀਂ ਆਫਿਸ ’ਚ ਕਰਨਾ ਹੈ ਜਾਂ ਫਿਰ ਆਫਿਸ ਤੋਂ ਘਰ ਵਾਪਸ ਆਉਂਦੇ ਸਮੇਂ ਰਸਤੇ ’ਚ ਨਿਪਟਾਉਣੇ ਹਨ ਪਹਿਲੀ ਲਿਸਟ ਨੂੰ ਕਿਚਨ ਜਾਂ ਬੈਡਰੂਮ ’ਚ ਰੱਖੋ ਅਤੇ ਦੂਸਰੀ ਲਿਸਟ ਨੂੰ ਆਫਿਸ ਬੈਗ ’ਚ ਜੋ ਕੰਮ ਨਿਪਟ ਜਾਵੇ ਉਸ ’ਤੇ ਕਰਾਸ ਲਾ ਦਿਓ

ਘਰ ਦੀ ਸਫਾਈ ਰੱਖੋ

ਸਭ ਤੋਂ ਪਹਿਲਾਂ ਆਪਣੇ ਬੈੱਡਰੂਮ ਨੂੰ ਠੀਕ ਕਰੋ ਇਸ ਨੂੰ ਸਾਫ਼ ਅਤੇ ਸਜਾ ਕੇ ਰੱਖੋ ਇੱਥੇ ਮੌਜ਼ੂਦ ਹਰ ਇੱਕ ਆਈਟਮ ਨੂੰ ਸਹੀ ਜਗ੍ਹਾ ਰੱਖੋ, ਉਦੋਂ ਬਾਹਰ ਨਿਕਲੋ ਅਤੇ ਉਦੋਂ ਘਰ ਦੇ ਦੂਸਰੇ ਕੰਮ ਕਰੋ ਆਪਣੇ ਬੈਡਰੂਮ ’ਚ ਮੌਜ਼ੂਦ ਸਮਾਨ ਜਿੰਨਾ ਹੋ ਸਕੇ, ਘੱਟ ਕਰਦੇ ਰਹੋ ਇਸ ਤੋਂ ਬਾਅਦ ਆਪਣੇ ਹੋਮ ਆਫ਼ਿਸ ਅਤੇ ਡੈਸਕਟਾੱਪ ਨੂੰ ਸਾਫ ਕਰੋ ਆਪਣੇ ਡੈਸਕ ’ਤੇ ਮੌਜ਼ੂਦ ਸਾਰੇ ਪੇਪਰ ਅਤੇ ਬਿੱਲਾਂ ਨੂੰ ਦੇਖੋ ਇਨ੍ਹਾਂ ਵਸਤੂਆਂ ਨੂੰ ਕਿਸੇ ਫੋਲਡਰ ’ਚ ਜਾਂ ਇੱਕ ਫਾਈÇਲੰਗ ਕੈਬਨਿਟ ’ਚ ਰੱਖ ਦਿਓ ਉਨ੍ਹਾਂ ਸਾਰੇ ਪੇਪਰਾਂ ਨੂੰ ਹਟਾ ਦਿਓ, ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣ ਵਾਲੀ ਆਫਿਸ ਫਾਇਲਾਂ ਨੂੰ ਡਰਾਇਰ ਜਾਂ ਕੈਬਨਿਟ ’ਚ ਰੱਖ ਦਿਓ ਸਾਰੇ ਪੈੱਨ, ਪੈਨਸਲਾਂ, ਸਟੈਪਲਰ ਅਤੇ ਹਾਈਲਾਈਟਰ ਆਦਿ ਨੂੰ ਇੱਕ ਪੈਨ ਹੋਲਡਰ ’ਚ ਰੱਖੋ

ਆਪਣੇ ਕਿਚਨ ਨੂੰ ਆਰਗੇਨਾਈਜ਼ ਕਰੋ

ਕਿਚਨ ਤੁਹਾਡੇ ਘਰ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਏਰੀਆ ਹੁੰਦਾ ਹੈ ਇੱਥੋਂ ਦੀ ਹਰ ਇੱਕ ਆਈਟਮ ਨੂੰ ਖੁਦ ਚੈੱਕ ਕਰੋ ਵਰਤੋਂ ’ਚ ਨਾ ਆਉਣ ਵਾਲੇ ਜਾਂ ਐਕਸਪਾਇਰ ਆਇਟਮਾਂ ਨੂੰ ਬਾਹਰ ਕੱਢੋ ਟੁੱਟੇ ਹੋਏ ਕਿਚਨ ਟੂਲਾਂ ਜਾਂ ਪੁਰਾਣੇ ਬਰਤਨਾਂ ਨੂੰ ਵੀ ਬਾਹਰ ਕੱਢ ਦਿਓ ਬੇਕਾਰ ਦੀ ਭੀੜ ਨਾ ਵਧਾਓ ਰੱਖਣ ਵਾਲੀਆਂ ਚੀਜ਼ਾਂ ਨੂੰ ਸਾਫ਼ ਕਰ ਲਓ ਅਤੇ ਫਿਰ ਸਫਾਈ ਰੱਖੋ ਇੱਕ ਤਰ੍ਹਾਂ ਦੇ ਆਇਟਮ ਇੱਕ ਜਗ੍ਹਾ ਰੱਖੋ ਤਾਂ ਕਿ ਲੱਭਣ ’ਚ ਸੁਵਿਧਾ ਹੋਵੇ ਚਾਹੇ ਤਾਂ ਡੱਬਿਆਂ ’ਤੇ ਕਾਗਜ਼ ਚਿਪਕਾ ਦਿਓ, ਜਿਸ ਨਾਲ ਅੰਦਰ ਰੱਖੀ ਚੀਜ਼ ਦਾ ਨਾਂਅ ਲਿਖਿਆ ਹੋਵੇ ਇਸ ਨਾਲ ਕੋਈ ਹੋਰ ਸਖ਼ਸ਼ ਵੀ ਕਿਚਨ ’ਚ ਕੁਝ ਕੰਮ ਕਰਨ ਨੂੰ ਆਏ ਤਾਂ ਉਸ ਨੂੰ ਵਸਤੂ ਲੱਭਣ ’ਚ ਸੁਵਿਧਾਜਨਕ ਹੋਵੇ

ਸਾਰੀਆਂ ਜ਼ਰੂਰੀ ਆਇਟਮਾਂ ਨੂੰ ਡਰਾਇਰ ਜਾਂ ਕਬਰਡ ’ਚ ਰੱਖੋ

ਅਕਸਰ ਵਰਤੋਂ ’ਚ ਆਉਣ ਵਾਲੀਆਂ ਆਇਟਮਾਂ ਜਿਵੇਂ ਮਸਾਲੇ ਆਦਿ ਨੂੰ ਕਾਊਂਟਰ ’ਤੇ ਮੌਜ਼ੂਦ ਮਸਾਲੇ ਦੇ ਰੈਂਕ ਜਿਵੇਂ ਕਿਸੇ ਆਸਾਨ ਜਗ੍ਹਾ ’ਤੇ ਰੱਖ ਸਕਦੇ ਹੋ ਇੱਕ ਸਮਾਨ ਦੀਆਂ 2-3 ਬੋਤਲਾਂ ਜਾਂ ਕੇਨ ਹੋਣ ਤਾਂ ਐਕਸਪਾਇਰੀ ਡੇਟ ਦੇ ਹਿਸਾਬ ਨਾਲ ਉਨ੍ਹਾਂ ਨੂੰ ਬਾਹਰੋਂ ਅੰਦਰ ਵੱਲ ਰੱਖੋ ਤਾਂ ਕਿ ਜਲਦ ਖਰਾਬ ਹੋਣ ਵਾਲੀਆਂ ਵਸਤੂਆਂ ਪਹਿਲਾਂ ਵਰਤ ਸਕੀਏ

ਕੱਪੜਿਆਂ ਦੀ ਅਲਮਾਰੀ ਨੂੰ ਤਰੀਕੇ ਨਾਲ ਰੱਖੋ

ਅਕਸਰ ਆਫਿਸ ਜਾਂ ਕਿਤੇ ਹੋਰ ਜਾਣ ਦੀ ਜਲਦੀ ਨਾਲ ਅਸੀਂ ਕਈ ਕੱਪੜੇ ਕੱਢਦੇ ਹਾਂ ਅਤੇ ਫਿਰ ਇੱਕ ਨੂੰ ਸੈਲੇਕਟ ਕਰਕੇ ਬਾਕੀ ਓਵੇਂ ਹੀ ਵਾਪਸ ਠੂਸ ਦਿੰਦੇ ਹਾਂ ਨਾ ਉਨ੍ਹਾਂ ਨੂੰ ਫੋਲਡ ਕਰਨ ਦੀ ਤਕਲੀਫ ਕਰਦੇ ਹਾਂ ਅਤੇ ਨਾ ਹੀ ਸਲੀਕੇ ਨਾਲ ਰੱਖਦੇ ਹਾਂ ਇਹ ਆਦਤ ਬਹੁਤ ਖਰਾਬ ਹੈ ਕਿਉੁਂਕਿ ਫਿਰ ਹਮੇਸ਼ਾ ਹੀ ਇੱਕ ਕੱਪੜੇ ਕੱਢਣ ਦੀ ਕੋਸ਼ਿਸ਼ ’ਚ ਤੁਹਾਨੂੰ ਸਾਰੇ ਕੱਪੜਿਆਂ ਦੀ ਭੀੜ ਕੱਢ ਕੇ ਆਪਣੀ ਪਸੰਦ ਲੱਭਣੀ ਹੁੰਦੀ ਹੈ ਇਸ ਨਾਲ ਸਮਾਂ ਵੀ ਬਰਬਾਦ ਹੁੰਦਾ ਹੈ ਅਤੇ ਕੱਪੜਿਆਂ ਦੀ ਐਸੀ-ਤੈਸੀ ਹੋ ਜਾਂਦੀ ਹੈ ਇਸ ਲਈ ਇਸ ਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਹੈ ਆਪਣੀ ਅਲਮਾਰੀ ’ਚ ਮੌਜ਼ੂਦ ਆਇਟਮਾਂ ਨੂੰ ਰੋਟੇਟ ਕਰਦੇ ਰਹੋ ਤਾਂ ਕਿ ਤੁਸੀਂ ਹਮੇਸ਼ਾਂ ਵੱਖ-ਵੱਖ ਆਇਟਮਾਂ ਨੂੰ ਪਹਿਨ ਸਕੋਂ ਅਤੇ ਤੁਹਾਡੇ ਸਾਰੇ ਕੱਪੜੇ ਵੀ ਯੂਜ਼ ਹੁੰਦੇ ਰਹਿਣ ਸਾਰੇ ਸ਼ੂਜ ਅਤੇ ਸੈਂਡਲਾਂ ਨੂੰ ਇੱਕ ਸ਼ੂਅ ਰੈਂਕ ’ਚ ਜਾਂ ਲੇਬਲ ਕੀਤੇ ਹੋਏ ਬਾਕਸ ’ਚ ਇੱਕਸਾਰ ਰੱਖੋ ਇਸ ਤਰ੍ਹਾਂ ਨਾਲ ਤੁਸੀਂ ਹਰ ਇੱਕ ਪੇਅਰ ਨੂੰ ਦੇਖ ਸਕੋਂਗੇ ਅਤੇ ਤੁਹਾਨੂੰ ਇਹ ਵੀ ਪਤਾ ਚੱਲੇਗਾ ਕਿ ਤੁਹਾਡੇ ਕੋਲ ਕੀ-ਕੀ ਮੌਜ਼ੂਦ ਹੈ?

ਬੈਂਕ ਅਤੇ ਹੋਰ ਜ਼ਰੂਰੀ ਕਾਗਜ਼ਾਤ

ਆਧਾਰ ਕਾਰਡ, ਪੈਨ ਕਾਰਡ, ਕ੍ਰੇਡਿਟ ਕਾਰਡ, ਏਟੀਐੱਮ ਕਾਰਡ, ਰੇਂਟ ਐਗਰੀਮੈਂਟ, ਬੈਂਕ ਐੱਫਡੀਜ਼, ਲੋਨ ਪੇਪਰ ਜਿਵੇਂ ਕਿੰਨੇ ਹੀ ਜ਼ਰੂਰੀ ਕਾਗਜ਼ਾਤ ਹੁੰਦੇ ਹਨ ਜਿਨ੍ਹਾਂ ਨੂੰ ਸੰਭਾਲ ਕੇ ਰੱਖਣਾ ਅਤੇ ਸਮੇਂ ’ਤੇ ਤੁਰੰਤ ਕੱਢਣਾ ਜ਼ਰੂਰੀ ਹੁੰਦਾ ਹੈ ਤੁਹਾਨੂੰ ਇਨ੍ਹਾਂ ਨੂੰ ਵੱਖ ਫਾਇਲ ’ਚ ਤਰੀਕੇ ਨਾਲ ਰੱਖਣਾ ਸਿੱਖਣਾ ਚਾਹੀਦਾ ਹੈ ਕੋਈ ਵੀ ਕਾਗਜ਼ ਬਾਹਰ ਕੱਢੋ ਤਾਂ ਬਾਅਦ ’ਚ ਉਸੇ ਥਾਂ ਵਾਪਸ ਰੱਖੋ ਹਰ ਕਾਗਜ਼ ਦੀਆਂ ਫੋਟੋ ਕਾਪੀਆਂ ਨੂੰ ਵੱਖ ਤੋਂ ਰੱਖੋ ਤਾਂ ਕਿ ਜ਼ਰੂਰਤ ਪੈਣ ’ਤੇ ਫੋਟੋ ਕਾਪੀ ਕਰਾਉਣ ਲਈ ਭੱਜਣਾ ਨਾ ਪਵੇ
ਇਸ ਪ੍ਰਕਾਰ ਦੀਆਂ ਛੋਟੀਆਂ-ਛੋਟੀਆਂ ਸਾਵਧਾਨੀਆਂ ਅਤੇ ਯਤਨਾਂ ਨਾਲ ਤੁਸੀਂ ਆਪਣੇ ਜੀਵਨ ਨੂੰ ਜ਼ਿਆਦਾ ਸਾਫ਼ ਅਤੇ ਖ਼ੂਬਸੂਰਤ ਬਣਾ ਸਕਦੇ ਹੋ ਅਤੇ ਜੀਵਨ ’ਚ ਸਫਲਤਾ ਦਾ ਸਵਾਦ ਚੱਖ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ