Mint tea

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea
ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ ਦੀ ਚਾਹ ਦੇ ਰੂਪ ‘ਚ ਵੀ ਕੀਤੀ ਜਾਂਦੀ ਹੈ

ਪੁਦੀਨੇ ਦਾ ਬਨਸਪਤੀ ਨਾਂਅ ਮੇਂਥਾ ਪਿਪੇਰਿਟ ਹੈ ਅਸੀਂ ਆਪਣੀ ਚੰਗੀ ਸਿਹਤ ਲਈ ਕਈ ਤਰ੍ਹਾਂ ਦੀ ਹਰਬਲ ਚਾਹ ਦਾ ਇਸਤੇਮਾਲ ਕਰਦੇ ਹਾਂ ਪਰ ਮਿੰਟ-ਟੀ ਦੇ ਲਾਭ ਇਨ੍ਹਾਂ ਸਾਰੀਆਂ ਚਾਹਾਂ ਤੋਂ ਜ਼ਿਆਦਾ ਹੈ

ਪੁਦੀਨੇ ਦੀ ਚਾਹ ਦੀ ਵਰਤੋਂ ਕਰਕੇ ਤੁਸੀਂ ਆਪਣੇ ਦਿਨ ਦੀ ਬਿਹਤਰ ਸ਼ੁਰੂਆਤ ਕਰ ਸਕਦੇ ਹੋ ਪੁਦੀਨੇ ਦੇ ਪੱਤਿਆਂ ਨਾਲ ਬਣੀ ਚਾਹ ‘ਚ ਕਈ ਔਸ਼ਧੀ ਗੁਣ ਹੁੰਦੇ ਹਨ ਪੁਦੀਨੇ ਦੀ ਚਾਹ ਦੀ ਖੁਸ਼ਬੂ ਤੁਹਾਡੇ ਦਿਮਾਗ ਨੂੰ ਸ਼ਾਂਤ ਰੱਖਣ ਦਾ ਚੰਗਾ ਉਪਾਅ ਹੈ

Also Read :-

ਪੁਦੀਨੇ ਨਾਲ ਬਣਨ ਵਾਲੀ ਚਾਹ ਦਾ ਅਨੋਖਾ ਸੁਆਦ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ

ਅਸੀਂ ਤੁਹਾਨੂੰ ਪੁਦੀਨੇ ਦੀ ਚਾਹ ਪੀਣ ਦੇ ਲਾਭ ਦੀ ਜਾਣਕਾਰੀ ਦੇਵਾਂਗੇ

ਪੁਦੀਨੇ ਦੇ ਪੱਤਿਆਂ ਨਾਲ ਬਣੀ ਚਾਹ ਇੱਕ ਹਰਬਲ ਚਾਹ ਹੈ ਇਸ ਔਸ਼ਧੀ ਚਾਹ ਦੀ ਵਰਤੋਂ ਸਦੀਆਂ ਤੋਂ ਵੱਖ-ਵੱਖ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾ ਰਹੀ ਹੈ ਪੁਦੀਨੇ ਦੀਆਂ ਬਹੁਤ ਸਾਰੀਆਂ ਵਰਾਇਟੀਆਂ ਹੁੰਦੀਆਂ ਹਨ ਪਰ ਉਨ੍ਹਾਂ ‘ਚੋਂ ਦੋ ਵਰਾਇਟੀਆਂ ਬਹੁਤ ਹੀ ਪ੍ਰਸਿੱਧ ਹਨ ਜਿਨ੍ਹਾਂ ‘ਚ ਪਿਪਰਮਿੰਟ ਅਤੇ ਸਪਿਅਰਮਿੰਟ ਸ਼ਾਮਲ ਹਨ

ਇਸ ਤੋਂ ਇਲਾਵਾ ਵੀ ਤੁਸੀਂ ਚਾਹ ਬਣਾਉਣ ਲਈ ਐਪਲ-ਮਿੰਟ ਜਾਂ ਲੇਮਨ-ਮਿੰਟ ਆਦਿ ਦੀ ਵਰਤੋਂ ਵੀ ਕਰ ਸਕਦੇ ਹੋ ਇਹ ਵੀ ਪੁਦੀਨੇ ਦੇ ਹੀ ਇੱਕ ਪ੍ਰਕਾਰ ਹਨ ਪੁਦੀਨੇ ਦੀ ਚਾਹ ਦਾ ਸੁਆਦ ਫਰੈੱਸ਼, ਠੰਡਾਈ ਦੇਣ ਵਾਲਾ ਹੁੰਦਾ ਹੈ ਪਰ ਕੁਝ ਪ੍ਰਕਾਰ ਦੇ ਪੁਦੀਨੇ ਦੀ ਚਾਹ ‘ਚ ਵੱਖ-ਵੱਖ ਪ੍ਰਕਾਰ ਦੇ ਫਲਾਂ ਦਾ ਫਲੇਵਰ ਹੁੰਦਾ ਹੈ ਜਿਸ ਦੇ ਅਧਾਰ ‘ਤੇ ਵੇ-ਗ੍ਰੀਨ-ਟੀ, ਵੈਨਿਲਾ-ਟੀ ਜਾਂ ਹੋਰ ਫਲਾਂ ਦੇ ਸੁਆਦ ਦਾ ਅਹਿਸਾਸ ਕਰਾ ਸਕਦੇ ਹਾਂ ਪੁਦੀਨੇ ਦੀ ਚਾਹ ਦੀ ਖੁਸ਼ਬੂ ਮਨਭਾਉਂਦੀ ਹੁੰਦੀ ਹੈ ਜੋ ਇੰਦਰੀਆਂ ਨੂੰ ਐਕਟਿਵ ਕਰਨ ‘ਚ ਸਹਾਇਕ ਹੁੰਦੀ ਹੈ

ਪੁਦੀਨੇ ਦੇ ਇੱਕ ਤਿਹਾਈ ਕੱਪ (14 ਗਾ੍ਰਮ) ‘ਚ ਪੋਸ਼ਕ ਤੱਦ ਇਸ ਅਨੁਪਾਤ ‘ਚ ਸ਼ਾਮਲ ਹੁੰਦੇ ਹਨ:

  • ਕੈਲੋਰੀ: 6
  • ਫਾਇਬਰ: 1 ਗ੍ਰਾਮ
  • ਵਿਟਾਮਿਨ ਏ: ਆਰਡੀਆਈ ਦਾ 12%
  • ਆਇਰਨ: ਆਰਡੀਆਈ ਦਾ 9%
  • ਮੈਗਨੀਜ਼: ਆਰਡੀਆਈ ਦਾ 8%
  • ਫੋਲੇਟ: ਆਰਡੀਆਈ ਦਾ 4%

ਪੁਦੀਨੇ ਨੂੰ ਅਕਸਰ ਚਾਹ ਦੇ ਰੂਪ ‘ਚ ਜਾਂ ਭੋਜਨ ਨੂੰ ਸਵਾਦਿਸ਼ਟ ਬਣਾਉਣ ਲਈ ਹਲਕੀ ਮਾਤਰਾ ‘ਚ ਵਰਤੋਂ ‘ਚ ਲਿਆਂਦਾ ਜਾਂਦਾ ਹੈ ਇਸ ਤੋਂ ਇਲਾਵਾ ਪੁਦੀਨੇ ਨੂੰ ਐਂਟੀਆਕਸੀਡੈਂਟ ਤੇ ਵਿਟਾਮਿਨ-ਏ ਦਾ ਇੱਕ ਉੱਚਿਤ ਸਰੋਤ ਦੇ ਰੂਪ ‘ਚ ਜਾਣਿਆ ਗਿਆ ਹੈ, ਜਿਸ ਦੇ ਇਸਤੇਮਾਲ ਨਾਲ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣਾ ਤੇ ਨਾਈਟ-ਵਿਜ਼ਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਪੁਦੀਨੇ ‘ਚ ਪਾਏ ਜਾਣ ਵਾਲਾ ਐਂਟੀਆਕਸੀਡੈਂਟ, ਆਕਸੀਡੇਟਿਵ ਤਨਾਅ ਨਾਲ ਸਾਡੇ ਸਰੀਰ ਦੀ ਸੁਰੱਖਿਆ ‘ਚ ਮੱਦਦ ਕਰਦੇ ਹਨ ਹਾਲਾਂਕਿ ਇਸ ਦੀ ਵੱਡੀ ਮਾਤਰਾ ਦਾ ਸੇਵਨ ਆਮ ਤੌਰ ‘ਤੇ ਨਹੀਂ ਕੀਤਾ ਜਾਂਦਾ ਹੈ, ਪੁਦੀਨੇ ‘ਚ ਕਈ ਪੋਸ਼ਕ ਤੱਤ ਉੱਚਿਤ ਮਾਤਰਾ ‘ਚ ਉਪਲੱਬਧ ਹੁੰਦੇ ਹਨ ਅਤੇ ਪੁਦੀਨਾ ਵਿਟਾਮਿਨ-ਏ ਅਤੇ ਐਂਟੀਆਕਸੀਡੈਂਟ ਦਾ ਵੀ ਚੰਗਾ ਸਰੋਤ ਹੁੰਦਾ ਹੈ

ਪੁਦੀਨੇ ਦੀ ਚਾਹ ਦੇ ਫਾਇਦੇ:

ਪੂਰੀ ਸਿਹਤ ਨੂੰ ਵਾਧਾ ਦੇਣ ਲਈ ਪੇਪਰਮਿੰਟ-ਟੀ ਵਧੀਆ ਮੰਨੀ ਜਾਂਦੀ ਹੈ ਪੁਦੀਨੇ ਦੀ ਚਾਹ ‘ਚ ਮੈਨਥਾਲ ਪਾਇਆ ਜਾਂਦਾ ਹੈ, ਜੋ ਦਿਮਾਗ ਨੂੰ ਸਿਹਤਮੰਦ ਰੱਖਣ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ‘ਚ ਸਹਾਇਕ ਹੁੰਦਾ ਹੈ ਪੁਦੀਨੇ ‘ਚ ਮੌਜ਼ੂਦ ਪੋਸ਼ਕ ਤੱਤਾਂ ਦੀ ਉੱਚਿਤ ਮਾਤਰਾ ਕਾਰਨ ਪੁਦੀਨਾ-ਟੀ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ, ਦਿਲ ਨੂੰ ਸਿਹਤਮੰਦ ਰੱਖਣ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਲੱਛਣਾਂ ਨੂੰ ਕੰਟਰੋਲ ਕਰਨ ‘ਚ ਸਹਾਇਕ ਹੁੰਦੀ ਹੈ ਪੂਰੀ ਸਿਹਤ ਨੂੰ ਵਾਧਾ ਦੇਣ ਲਈ ਮਿੰਟ-ਟੀ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਹੈਲਥ ਫਾਇਦੇ ਦੇਣ ਵਾਲੀ ਪੁਦੀਨੇ ਦੀ ਚਾਹ ਨੂੰ ਪੋਸ਼ਕ ਤੱਤਾਂ ਦਾ ਪਾਵਰਹਾਊਸ ਵੀ ਕਿਹਾ ਜਾਂਦਾ ਹੈ ਚਿੰਤਾ ਅਤੇ ਤਨਾਅ ਵਰਗੇ ਲੱਛਣਾਂ ਨੂੰ ਦੂਰ ਕਰਨ ਲਈ ਪੁਦੀਨੇ ਦੀ ਚਾਹ ਸਭ ਤੋਂ ਚੰਗੇ ਉਤਪਾਦਾਂ ‘ਚੋਂ ਇੱਕ ਹੈ ਇਸ ਔਸ਼ਧੀ ਜੜ੍ਹੀ-ਬੂਟੀ ‘ਚ ਮੈਨਥਾਲ ਪਾਇਆ ਜਾਂਦਾ ਹੈ ਜੋ ਕਿ ਮਾਸਪੇਸ਼ੀਆਂ ਨੂੰ ਅਰਾਮ ਦਿਵਾਉਣ ‘ਚ ਮੱਦਦ ਕਰਦਾ ਹੈ ਇਸ ਤੋਂ ਇਲਾਵਾ ਮੈਨਥਾਲ ਨੇਚਰ ‘ਚ ਐਂਟੀਸਪਾਸਮੋਡਿਕ ਹੁੰਦਾ ਹੈ

ਜੋ ਮਾਨਸਿਕ ਤਨਾਅ ਨੂੰ ਘੱਟ ਕਰਨ ‘ਚ ਮੱਦਦ ਕਰਦਾ ਹੈ ਜੇਕਰ ਤੁਸੀਂ ਵੀ ਚਿੰਤਾ ਜਾਂ ਤਨਾਅ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਪੁਦੀਨੇ ਦੀ ਚਾਹ ਦਾ ਸੇਵਨ ਕਰ ਸਕਦੇ ਹੋ ਪੁਦੀਨੇ ਦੀ ਚਾਹ ਦੀ ਖੁਸ਼ਬੂ ਤੁਹਾਡੇ ਦਿਮਾਗ ਨੂੰ ਸ਼ਾਂਤ ਰੱਖਣ ਅਤੇ ਚਿੰਤਾ ਨੂੰ ਘੱਟ ਕਰਨ ‘ਚ ਸਹਾਇਕ ਹੋ ਸਕਦੀ ਹੈ ਕੀ ਤੁਸੀਂ ਉਨੀਂਦਰੇ ਜਾਂ ਨੀਂਦ ਦੀ ਕਮੀ ਤੋਂ ਪ੍ਰੇਸ਼ਾਨ ਹੋ ਜੇਕਰ ਅਜਿਹਾ ਹੈ ਤਾਂ ਉਨੀਂਦਰੇ ਦਾ ਇਲਾਜ ਕਰਨ ਲਈ ਤੁਸੀਂ ਮਿੰਟ-ਟੀ ਦੀ ਵਰਤੋਂ ਕਰ ਸਕਦੇ ਹੋ ਪੁਦੀਨੇ ਦੇ ਪੱਤਿਆਂ ਨਾਲ ਬਣੀ ਚਾਹ ‘ਚ ਅਜਿਹੇ ਪੋਸ਼ਕ ਤੱਤ ਅਤੇ ਖਣਿਜ ਪਦਾਰਥ ਹੁੰਦੇ ਹਨ ਜੋ ਨੀਂਦ ਦੀ ਗੁਣਵੱਤਾ ਨੂੰ ਵਧਾ ਸਕਦੇ ਹਨ ਇੱਕ ਅਰਾਮਦਾਇਕ ਅਤੇ ਸਿਹਤਮੰਦ ਨੀਂਦ ਲੈਣ ਲਈ ਤੁਹਾਨੂੰ ਕੈਫੀਨ ਮੁਕਤ ਪੇਪਰਮਿੰਟ ਚਾਹ ਪੀਣੀ ਚਾਹੀਦੀ ਹੈ ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਅਰਾਮ ਦਿਵਾਉਣ ਤੇ ਤੁਹਾਨੂੰ ਸ਼ਾਂਤੀ ਨਾਲ ਸੋਣ ‘ਚ ਮੱਦਦ ਕਰਦੀ ਹੈ ਜੇਕਰ ਤੁਸੀਂ ਰੁੱਝੇ ਰਹਿਣ ਕਾਰਨ ਰਾਤ ਨੂੰ ਲੇਟ ਸੌਂਦੇ ਹੋ ਤਾਂ ਤੁਹਾਨੂੰ ਯਕੀਨੀ ਤੌਰ ‘ਤੇ ਮਿੰਟ-ਟੀ ਦਾ ਸੇਵਨ ਕਰਨਾ ਚਾਹੀਦਾ ਹੈ

ਪੁਦੀਨੇ ਦੀ ਚਾਹ ਪਿਤ ਬਹਾਅ ਨੂੰ ਉਤੇਜਿਤ ਕਰਕੇ ਪਾਚਣ ਦੀ ਦਰ ਅਤੇ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਅੰਤੜੀਆਂ ਨੂੰ ਸਿਹਤਮੰਦ ਰੱਖਣ ‘ਚ ਮੱਦਦ ਕਰਦੀ ਹੈ ਇਹ ਨਾ ਸਿਰਫ਼ ਗੈਸ ਨੂੰ ਖ਼ਤਮ ਕਰਦਾ ਹੈ ਸਗੋਂ ਇਹ ਇੱਕ ਪੀੜਾ ਨਾਸ਼ਕ ਵੀ ਹੈ ਇਸ ਲਈ ਇਹ ਪੇਟ ਫੁੱਲਣ ਅਤੇ ਬਦਹਜ਼ਮੀ ਦੇ ਦਰਦ ਨੂੰ ਘੱਟ ਕਰਦੀ ਹੈ ਇਸ ਦੀ ਵਰਤੋਂ ਨਾਲ ਪਾਚਣ ਪ੍ਰਣਾਲੀ ਦੀਆਂ ਅੰਤੜੀਆਂ ਅਤੇ ਚਿਕਨੀ ਮਾਸਪੇਸ਼ੀਆਂ ‘ਤੇ ਸ਼ਾਂਤੀਦਾਇਕ ਪ੍ਰਭਾਵ ਪਾਉਂਦਾ ਹੈ ਇਹ ਜ਼ਿਆਦਾ ਭੋਜਣ ਲੈਣ, ਇ੍ਰਰੀਟੇਬਲ ਬਾਓਲ ਸਿੰਡਰੋਮ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ‘ਚ ਸੁਧਾਰ ਕਰਦੀ ਹੈ ਕਿਉਂਕਿ ਇਹ ਸਾਡੇ ਸਾਰੇ ਸਿਸਟਮ ਦੇ ਐਕਟੀਵਿਟੀ ਲੇਵਲ ਨੂੰ ਵਧਾਉਂਦੀ ਹੈ

ਪੁਦੀਨੇ ਦੀ ਚਾਹ ‘ਚ ਐਂਟੀ-ਸਪਾਸਮੋਡਿਕ ਗੁਣ ਹੁੰਦਾ ਹੈ ਜੋ ਉਲਟੀ ਦੀ ਸੰਭਾਵਨਾ ਨੂੰ ਘੱਟ ਕਰ ਦਿੰਦਾ ਹੈ ਜਦੋਂ ਤੁਸੀਂ ਬੱਸ ਜਾਂ ਰੇਲ ਜਾਂ ਕਿਸੇ ਵੀ ਯਾਤਰਾ ‘ਤੇ ਜਾਂਦੇ ਹੋ ਤੇ ਤੁਹਾਨੂੰ ਉਲਟੀ ਅਤੇ ਜੀ ਮਚਲਾਉਂਦਾ ਹੈ ਤਾਂ ਤੁਸੀਂ ਪੁਦੀਨੇ ਦੀ ਚਾਹ ਦਾ ਸੇਵਨ ਕਰੋ ਇਹ ਮੋਸ਼ਨ ਸਿਕਨੈਸ ਨਾਲ ਜੁੜੇ ਪੇਟ ਦੇ ਦਰਦ ਅਤੇ ਮਚਲਾਹਟ ਨੂੰ ਘੱਟ ਕਰਨ ‘ਚ ਮੱਦਦ ਕਰਦੀ ਹੈ ਅਤੇ ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਪੇਟ ਨੂੰ ਨਾਰਮਲ ਕਰ ਦਿੰਦੇ ਹਨ ਮਜ਼ਬੂਤ, ਮੈਨਥਾਲ ਸੁਆਦ ਅਤੇ ਪੁਦੀਨੇ ਦੀ ਚਾਹ ਦਾ ਜੀਵਾਣੂੰਰੋਧੀ ਗੁਣ ਤੁਹਾਡੇ ਸਾਹ ਦੀ ਬਦਬੂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਮੱਦਦ ਕਰਦਾ ਹੈ

ਇਸ ਦੇ ਜੀਵਾਣੂੰਰੋਧੀ ਤੱਤ ਉਨ੍ਹਾਂ ਰੋਗਾਣੂੰਆਂ ਨੂੰ ਖ਼ਤਮ ਕਰਦੇ ਹਨ ਜੋ ਮੂੰਹ ਦੀ ਬਦਬੂ ਦੀ ਸਮੱਸਿਆ ਨੂੰ ਪੈਦਾ ਕਰਦਾ ਹੈ ਇਸ ਚਾਹ ਦੇ ਸੇਵਨ ਨਾਲ ਤੁਹਾਡੀ ਸਾਹ ਤਾਜ਼ਾ ਅਤੇ ਸਾਫ਼ ਰਹਿੰਦੀ ਹੈ ਕਿਸ਼ੋਰ ਅਵਸਥਾ ‘ਚ ਮੁੰਹਾਸੇ ਅਕਸਰ ਨਿਕਲ ਆਉਂਦੇ ਹਨ ਅਤੇ ਅਸੀਂ ਹਮੇਸ਼ਾ ਮੁੰਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਕਈ ਤਰੀਕਿਆਂ ਨੂੰ ਅਪਣਾਉਂਦੇ ਹਾਂ ਪੁਦੀਨੇ ਦੀ ਚਾਹ ਦੀ ਰੈਗੂਲਰ ਵਰਤੋਂ ਮੁੰਹਾਸਿਆਂ ਨੂੰ ਹਟਾਉਣ ਅਤੇ ਕੰਟਰੋਲ ਕਰਨ ‘ਚ ਮੱਦਦ ਕਰਦਾ ਹੈ ਹਾਂ ਕਮਰਸ਼ੀਅਲ ਪ੍ਰੋਡਕਟ ਦੀ ਤੁਲਨਾ ‘ਚ ਇਹ ਥੋੜ੍ਹੀ ਹੌਲੀ ਪ੍ਰਕਿਰਿਆ ਹੈ

ਪਰ ਇਹ ਬਹੁਤ ਲਾਭਦਾਇਕ ਹੈ ਮੈਨਥਾਲ ਦਾ ਠੰਡਾ ਪ੍ਰਭਾਵ ਤੇਲੀਏ ਅਤੇ ਮੁੰਹਾਸਿਆਂ ਵਾਲੀ ਚਮੜੀ ‘ਤੇ ਇੱਕ ਜਾਦੂਈ ਪ੍ਰਭਾਵ ਪਾਉਂਦਾ ਹੈ ਮੈਨਥਾਲ ਅਤੇ ਪੁਦੀਨੇ ਦੇ ਪੱਤਿਆਂ ‘ਚ ਮੌਜ਼ੂਦ ਤੱਤ ਵਸਾਮਯ ਗ੍ਰੰਥੀਆਂ ਨਾਲ ਤੇਲ ਦੇ ਤਨਾਅ ਨੂੰ ਘੱਟ ਕਰਦੇ ਹਨ ਅਤੇ ਚਮੜੀ ਨੂੰ ਤੇਲ ਤੋਂ ਮੁਕਤ ਅਤੇ ਸਾਫ਼ ਕਰਦੇ ਹਨ ਇਸ ਲਈ ਤੁਸੀਂ ਹਰ ਰੋਜ਼ ਪੁਦੀਨੇ ਦੀ ਚਾਹ ਦਾ ਸੇਵਨ ਕਰੋ ਜੇਕਰ ਤੁਸੀਂ ਆਪਣੇ ਵਾਲਾਂ ਦੀ ਸਮੱਸਿਆਂ ਤੋਂ ਪ੍ਰੇਸ਼ਾਨ ਹੋ ਤਾਂ ਪੁਦੀਨੇ ਦੀ ਚਾਹ ਦਾ ਸੇਵਨ ਕਰੋ ਪੁਦੀਨੇ ਦੀ ਚਾਹ ਤੁਹਾਡੇ ਸਿਰ ਲਈ ਉਤੇਜਕ ਦੇ ਰੂਪ ‘ਚ ਕੰਮ ਕਰਦੀ ਹੈ ਅਤੇ ਵਾਲਾਂ ਦੇ ਵਿਕਾਸ ਨੂੰ ਵਾਧਾ ਦਿੰਦੀ ਹੈ ਇਸ ਦੀ ਵਰਤੋਂ ਖੂਨ ਵਾਹਿਕਾਵਾਂ ਨੂੰ ਸ਼ਾਂਤ ਕਰਦਾ ਹੈ, ਵਾਲਾਂ ਦੀਆਂ ਜੜ੍ਹਾਂ ਤੱਕ ਖੂਨ ਪ੍ਰਵਾਹ ਨੂੰ ਵਧਾਉਂਦਾ ਹੈ ਅਤੇ ਇਸ ਤਰ੍ਹਾਂ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ