do-not-let-the-child-grow-angry

do-not-let-the-child-grow-angryਬੱਚਿਆਂ ਦੇ ਗੁੱਸੇ ਨੂੰ ਵਧਣ ਨਾ ਦਿਓ
ਗੁੱਸਾ ਕਦੇ ਵੀ ਕਿਸੇ ਨੂੰ ਵੀ ਕਿਸੇ ਉਮਰ ‘ਚ ਆਉਣਾ ਆਮ ਗੱਲ ਹੈ ਬੱਚੇ ਹੋਣ, ਵੱਡੇ ਜਾਂ ਬੁੱਢੇ, ਗੁੱਸਾ ਹਰ ਉਮਰ ‘ਚ ਨੁਕਸਾਨ ਪਹੁੰਚਾਉਂਦਾ ਹੈ ਜੇਕਰ ਬੱਚਿਆਂ ਨੂੰ ਬਚਪਨ ਤੋਂ ਉਨ੍ਹਾਂ ਦੇ ਗੁੱਸੇ ‘ਤੇ ਕਾਬੂ ਰੱਖਣਾ ਸਿਖਾਇਆ ਜਾਵੇ ਤਾਂ ਵੱਡੇ ਹੋ ਕੇ ਉਹ ਗੁਸੈਲ ਸੁਭਾਅ ਤੋਂ ਦੂਰ ਰਹਿ ਸਕਣਗੇ

ਬੱਚਿਆਂ ਦੇ ਗੁੱਸੇ ਦਾ ਕਾਰਨ ਜਾਣੋ:-

ਬੱਚਿਆਂ ਦੇ ਗੁੱਸੇ ਦਾ ਕਾਰਨ ਮਾਤਾ-ਪਿਤਾ ਦੇ ਨਾਲ ਟੀਚਰ ਨੂੰ ਵੀ ਜਾਣਨਾ ਚਾਹੀਦਾ ਹੈ ਕਲਾਸ ‘ਚ ਜੋ ਬੱਚੇ ਗੁੱਸੇ ਵਾਲੇ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਜਲਦੀ ਗੁੱਸਾ ਆਉਂਦਾ ਹੈ, ਟੀਚਰ ਨੂੰ ਉਨ੍ਹਾਂ ਨੂੰ ਡਾਂਟਣ ਦੀ ਥਾਂ ‘ਤੇ ਉਨ੍ਹਾਂ ਨਾਲ ਪਿਆਰ ਨਾਲ ਵੱਖ ਤੋਂ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਗੁੱਸੇ ਦੇ ਕਾਰਨ ਨੂੰ ਜਾਣਿਆ ਜਾ ਸਕੇ

ਇਸੇ ਤਰ੍ਹਾਂ ਮਾਪਿਆਂ ਦਾ ਵਾਸਤਾ ਬੱਚਿਆਂ ਨਾਲ ਜ਼ਿਆਦਾ ਰਹਿੰਦਾ ਹੈ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਗੁੱਸੇ ਨੂੰ ਦੂਰ ਕਰਨ ‘ਚ ਉਨ੍ਹਾਂ ਦੀ ਮੱਦਦ ਕਰ ਸਕਦੇ ਹਾਂ ਉਨ੍ਹਾਂ ਨਾਲ ਪਿਆਰਪੂਰਵਕ ਗੱਲ ਕਰਕੇ ਉਨ੍ਹਾਂ ਦੇ ਹਾਲਾਤਾਂ ‘ਚ ਖੁਦ ਨੂੰ ਕਿਵੇਂ ਉਭਾਰਿਆ ਜਾਵੇ ਜਾਂ ਰਿਐਕਟ ਕੀਤਾ ਜਾਵੇ, ਦੱਸਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਗੱਲਾਂ ‘ਤੇ ਅਮਲ ਕਰਕੇ ਉਹ ਆਪਣਾ ਗੁੱਸਾ ਕੰਟਰੋਲ ਕਰ ਸਕਣ

ਸ਼ਿਸ਼ਟਾਚਾਰ ਸਿਖਾਓ:-

ਬਚਪਨ ਤੋਂ ਹੀ ਬੱਚਿਆਂ ਨੂੰ ਸਮਾਜਿਕ ਵਿਹਾਰ ਦੀ ਸਿੱਖਿਆ ਦਿਓ, ਖੁਦ ਵੀ ਉਨ੍ਹਾਂ ਗੱਲਾਂ ‘ਤੇ ਚੱਲੋ, ਦੂਜਿਆਂ ਸਾਹਮਣੇ ਜਾਂ ਗੱਲਾਂ ‘ਤੇ ਕਿਵੇਂ ਰਿਐਕਟ ਕੀਤਾ ਜਾਵੇ, ਸਹੀ ਤਰੀਕੇ ਨਾਲ ਸਮਝਾਓ ਕਿਵੇਂ ਦੂਜਿਆਂ ਦੀਆਂ ਛੋਟੀਆਂ ਮੋਟੀਆਂ ਗੱਲਾਂ ਨੂੰ ਦਿਲ ‘ਤੇ ਨਾ ਲਾਇਆ ਜਾਵੇ, ਦੂਜਿਆਂ ਦੇ ਖਰਾਬ ਵਿਹਾਰ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਜਾਵੇ ਅਤੇ ਆਪਣੇ ਧੀਰਜ ਨੂੰ ਕਿਵੇਂ ਬਰਕਰਾਰ ਰੱਖਿਆ ਜਾਵੇ ਖੁਦ ਵੀ ਇਨ੍ਹਾਂ ਗੱਲਾਂ ਨੂੰ ਆਪਣੇ ਜੀਵਨ ‘ਚ ਪੂਰੀ ਤਰ੍ਹਾਂ ਉਤਾਰੋ ਤਾਂ ਕਿ ਉਨ੍ਹਾਂ ਨੂੰ ਇਹ ਨਾ ਲੱਗੇ ਕਿ ਮਾਪੇ ਖੁਦ ਤਾਂ ਜਲਦੀ ਸੰਜਮ ਖੋਹ ਜਾਂਦੇ ਹਨ

ਅਤੇ ਸਾਨੂੰ ਭਾਸ਼ਣ ਦਿੰਦੇ ਹਨ ਅਜਿਹੇ ‘ਚ ਉਨ੍ਹਾਂ ‘ਤੇ ਪ੍ਰਭਾਵ ਸਹੀ ਨਹੀਂ ਪਵੇਗਾ ਪੇਅਰੈਂਟਸ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਕ੍ਰੋਧ ਨੂੰ ਕਿਵੇਂ ਕਾਬੂ ਕਰਨਾ ਹੈ, ਇਸ ਗੱਲ ਨੂੰ ਪਿਆਰ ਨਾਲ ਸਮਝਾਓ ਅਤੇ ਉਨ੍ਹਾਂ ਨੂੰ ਇਸ ਦਾ ਆਦੀ ਵੀ ਬਣਾਓ ਉਨ੍ਹਾਂ ਨੂੰ ਦੱਸੋ ਕਿ ਕ੍ਰੋਧ ਆਉਣ ‘ਤੇ ਠੰਡਾ ਪਾਣੀ ਪੀਓ ਜਿਸ ਕਾਰਨ ਤੋਂ ਕ੍ਰੋਧ ਆ ਰਿਹਾ ਹੈ, ਉੱਥੋ ਕਿਤੇ ਹੋਰ ਚਲੇ ਜਾਣ ਜਾਂ ਆਪਣੇ ਆਪ ਨੂੰ ਕਿਸੇ ਕੰਮ ‘ਚ ਲਾ ਲੈਣ ਤਾਂ ਕਿ ਧਿਆਨ ਉੱਥੋਂ ਹਟ ਜਾਵੇ, ਮਿਊਜ਼ਿਕ ਸੁਣੋ ਆਦਿ ਅਜਿਹੇ ਬੱਚਿਆਂ ਨੂੰ ਯੋਗ ਆਸਨ ਸਿਖਾਓ, ਲਾਫਟਰ ਕਲੱਬ ਲੈ ਜਾਓ ਥੋੜ੍ਹਾ ਇਨਡੋਰ ਗੇਮਾਂ ਉਨ੍ਹਾਂ ਨਾਲ ਖੇਡੋ ਤਾਂ ਕਿ ਉਨ੍ਹਾਂ ਦੀ ਐਨਰਜ਼ੀ ਸਹੀ ਰੂਪ ਨਾਲ ਵਰਤੋਂ ਹੋ ਸਕੇ

ਬੱਚਿਆਂ ਨਾਲ ਗੁਜ਼ਾਰੋ ਕੁਆਲਿਟੀ ਟਾਇਮ:-

ਜ਼ਿਆਦਾਤਰ ਬੱਚਿਆਂ ਦੇ ਕ੍ਰੋਧੀ ਸੁਭਾਅ ਦਾ ਕਾਰਨ ਖੁਦ ਮਾਪੇ ਹੀ ਹੁੰਦੇ ਹਨ ਉਹ ਬੱਚਿਆਂ ਸਾਹਮਣੇ ਆਪਸ ‘ਚ ਛੋਟੀਆਂ-ਛੋਟੀਆਂ ਗੱਲਾਂ ‘ਤੇ ਬਹਿਸ ਕਰਦੇ ਹਨ ਜਾਂ ਕ੍ਰੋਧ ਆਉਣ ‘ਤੇ ਇੱਕ-ਦੂਜੇ ‘ਤੇ ਚਿੱਲਾਉਂਦੇ ਹਨ ਬੱਚਿਆਂ ਤੋਂ ਵੀ ਥੋੜ੍ਹੀ ਗਲਤੀ ਹੋਣ ‘ਤੇ, ਪੇਪਰਾਂ ‘ਚ ਨੰਬਰ ਠੀਕ ਨਾ ਆਉਣ ‘ਤੇ, ਪੜ੍ਹਾਈ ਨਾ ਕਰਨ ‘ਤੇ, ਜ਼ਿਆਦਾ ਸਮਾਂ ਖੇਡਣ ‘ਤੇ ਉਹ ਬੱਚਿਆਂ ‘ਤੇ ਚਿੱਲਾਉਂਦੇ ਹਨ

ਅਜਿਹੇ ‘ਚ ਬੱਚੇ ਸੋਚਦੇ ਹਨ ਕਿ ਕੁਝ ਵੀ ਆਪਣੀ ਮਰਜ਼ੀ ਚਲਾਉਣੀ ਹੋਵੇ, ਸਾਹਮਣੇ ਵਾਲਾ ਨਾ ਮੰਨ ਰਿਹਾ ਹੋਵੇ ਤਾਂ ਸ਼ੋਰ ਕਰਕੇ ਆਪਣੀ ਗੱਲ ਮੰਨਵਾਉਣੀ ਚਾਹੀਦੀ ਹੈ ਇਸ ਤਰ੍ਹਾਂ ਉਹ ਕ੍ਰੋਧਿਤ ਹੋਣਾ ਸਿੱਖ ਜਾਂਦੇ ਹਨ ਮਾਪਿਆਂ ਨੂੰ ਚਾਹੀਦਾ ਹੈ ਕਿ ਨਾ ਤਾਂ ਇੱਕ-ਦੂਜੇ ਲਈ ਗੁਸੈਲ ਬਣੇ, ਨਾ ਹੀ ਬੱਚਿਆਂ ‘ਤੇ ਅਤੇ ਨਾ ਹੀ ਬਾਹਰ ਕਿਸੇ ‘ਤੇ ਗੁੱਸਾ ਕਰੋ ਕਿਉਂਕਿ ਗੁਸੈਲ ਰਵੱਈਆ ਬੱਚਿਆਂ ਨੂੰ ਗਲਤ ਸੰਦੇਸ਼ ਦਿੰਦਾ ਹੈ ਜਿਸ ਨੂੰ ਉਹ ਫਾੱਲੋ ਛੇਤੀ ਕਰਦੇ ਹਨ

ਕਸਰਤ, ਆਊਟਡੋਰ ਗੇਮ ਹੈ ਜ਼ਰੂਰੀ:-

ਬੱਚਿਆਂ ਨੂੰ ਸਰੀਰਕ ਰੂਪ ਨਾਲ ਐਕਟਿਵ ਬਣਾਓ ਤਾਂ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਨਾ ਬਣੇ ਉਨ੍ਹਾਂ ਨੂੰ ਸਰੀਰਕ ਗਤੀਵਿਧੀਆਂ ਲਈ ਪ੍ਰੇਰਿਤ ਕਰਦੇ ਰਹਿਣ, ਜਿਵੇਂ ਸ਼ਾਮ ਨੂੰ ਪਾਰਕ ‘ਚ ਦੌੜਣ ਨੂੰ ਕਹੋ, ਸਾਇਕਲ ਚਲਵਾਓ, ਬਾੱਲ ਕੈਚ ਕਰਨ ਵਾਲੀਆਂ ਗੇਮਾਂ ਖਿਡਾਓ, ਰੱਸਾ ਕੁੱਦਣਾ, ਬੈਡਮਿੰਟਨ, ਬਾਸਕਿਟਬਾਲ, ਤੈਰਾਕੀ ਉਮਰ ਅਨੁਸਾਰ ਉਨ੍ਹਾਂ ਤੋਂ ਕਿਰਿਆਵਾਂ ਕਰਵਾਉਂਦੇ ਰਹੋਇੱਕ ਸੋਧ ਅਨੁਸਾਰ ਸਰੀਰਕ ਤੌਰ ‘ਤੇ ਐਕਟਿਵ ਬੱਚੇ ਤਨਾਅਗ੍ਰਸਤ ਘੱਟ ਰਹਿੰਦੇ ਹਨ,

ਗੁੱਸਾ ਘੱਟ ਆਉਂਦਾ ਹੈ ਅਤੇ ਨਕਾਰਾਤਮਕ ਸੋਚ ਵੀ ਘੱਟ ਰਹਿੰਦੀ ਹੈ ਦੂਜੇ ਪਾਸੇ ਬੱਚੇ ਟੀਵੀ ਜ਼ਿਆਦਾ ਦੇਖਦੇ ਹਨ, ਵੀਡਿਓ ਗੇਮਾਂ ਖੇਡਦੇ ਹਨ ਜਾਂ ਕੰਪਿਊਟਰ ‘ਤੇ ਚੈਟਿੰਗ, ਸਰਚਿੰਗ ਜਾਂ ਸੋਸ਼ਲ ਸਾਇਟ ‘ਤੇ ਜ਼ਿਆਦਾ ਰਹਿੰਦੇ ਹਨ ਉਹ ਸੁਭਾਅ ‘ਚ ਗੁਸੈਲ, ਚਿੜਚਿੜੇ ਜ਼ਿਆਦਾ ਹੁੰਦੇ ਹਨ

ਬੱਚਿਆਂ ਦੀ ਨਾ ਕਰੋ ਪਿਟਾਈ:-

ਜ਼ਿਆਦਾਤਰ ਮਾਪਿਆਂ ਦੀ ਸੋਚ ਹੁੰਦੀ ਹੈ ਕਿ ਬੱਚੇ ਜ਼ਿਆਦਾ ਲਾਡ ਪਿਆਰ ਨਾਲ ਵਿਗੜਦੇ ਹਨ ਉਨ੍ਹਾਂ ਨੂੰ ਸੁਧਾਰਨ ਲਈ ਉਨ੍ਹਾਂ ਨੂੰ ਮਾਰਨਾ ਜ਼ਰੂਰੀ ਹੈ ਇਹ ਸੋਚ ਬਿਲਕੁਲ ਗਲਤ ਹੈ ਮਾਰ ਖਾਣ ਨਾਲ ਬੱਚੇ ਢੀਠ ਹੋ ਜਾਂਦੇ ਹਨ ਇਸ ਤਰ੍ਹਾਂ ਤੁਹਾਡਾ ਬੱਚਾ ਭਾਵਨਾਤਮਕ ਪੱਧਰ ‘ਤੇ ਤੁਹਾਡੇ ਤੋਂ ਦੂਰ ਹੋ ਜਾਵੇਗਾ ਅਤੇ ਸੁਭਾਵ ਵੀ ਉਸ ਦਾ ਚਿੜਚਿੜਾ ਹੋ ਜਾਵੇਗਾ ਇਸ ਲਈ ਬੱਚਿਆਂ ਨੂੰ ਉਸ ਦੀ ਗਲਤੀ ‘ਤੇ ਪਿਆਰ ਨਾਲ ਸਮਝਾਓ ਬਸ ਹੱਥ ਚੁੱਕਣ ਦਾ ਡਰਾਵਾ ਰੱਖੋ, ਮਾਰੋ ਨਾ ਕਦੇ-ਕਦੇ ਹਲਕਾ ਜਿਹਾ ਇੱਕ ਥੱਪੜ ਡਰਾਉਣ ਲਈ ਮਾਰ ਸਕਦੇ ਹਾਂ ਰੂਟੀਨ ‘ਚ ਇਸ ਨੂੰ ਨਾ ਅਪਣਾਓ

-ਨੀਤੂ ਗੁਪਤਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ