devendra-has-spread-a-shade-of-greenery-in-182-villages

devendra-has-spread-a-shade-of-greenery-in-182-villages182 ਪਿੰਡਾਂ ‘ਚ ਲਹਿ-ਲਹਾ ਰਹੀ ਹਰਿਆਲੀ ਦਵਿੰਦਰ ਸਦਕਾ devendra-has-spread-a-shade-of-greenery-in-182-villages

ਪੰਜਾਬ-ਹਰਿਆਣਾ ਦੀ ਰਾਜਧਾਨੀ ਅਤੇ ਇੱਕ ਕੇਂਦਰ ਸ਼ਾਸਿਤ ਸੂਬਾ ਚੰਡੀਗੜ੍ਹ ‘ਚ ਫੈਲੀ ਹਰਿਆਲੀ ਤੋਂ ਪ੍ਰੇਰਿਤ ਹੋ ਕੇ ਸੋਨੀਪਤ (ਹਰਿਆਣਾ) ਦੇ ਰਹਿਣ ਵਾਲੇ ਦਵਿੰਦਰ ਸੂਰਾ ਨੇ ਪੂਰੇ ਸੂਬੇ ‘ਚ ਵਾਤਾਵਰਨ ਲਈ ਇੱਕ ਅਭਿਆਨ ਛੇੜਿਆ ਹੈ

ਚੰਡੀਗੜ੍ਹ ਪੁਲਿਸ ‘ਚ ਕਾਂਸਟੇਬਲ ਦੇ ਅਹੁਦੇ ‘ਤੇ ਕੰਮ ਕਰ ਰਹੇ ਦਵਿੰਦਰ ਸੂਰਾ ਨੂੰ ਲੋਕ ਹਰਿਆਣਾ ਦਾ ਟ੍ਰੀ-ਮੈਨ ਕਹਿੰਦੇ ਹਨ ਉਹ ਕਹਿੰਦੇ ਹਨ ਕਿ ਸਾਲ 2011 ‘ਚ ਜਦੋਂ ਭਰਤੀ ਲਈ ਮੈਂ ਚੰਡੀਗੜ੍ਹ ਗਿਆ, ਤਾਂ ਇਹ ਸ਼ਹਿਰ ਤਾਂ ਜਿਵੇਂ ਮੇਰੇ ਮਨ ‘ਚ ਹੀ ਵਸ ਗਿਆ ਸਭ ਤੋਂ ਜ਼ਿਆਦਾ ਮੈਨੂੰ ਇੱਥੋਂ ਦੀ ਹਰਿਆਲੀ ਨੇ ਪ੍ਰਭਾਵਿਤ ਕੀਤਾ ਸੜਕ ‘ਚ ਡਿਵਾਈਡਰ ‘ਤੇ ਹੋਰ ਤਾਂ ਹੋਰ ਰਸਤਿਆਂ ਦੇ ਦੋ ਦੋਵੇਂ ਸਾਇਡ ਰੁੱਖ ਇਸ ਤਰ੍ਹਾਂ ਲਾਏ ਗਏ ਹਨ

ਕਿ ਇਨ੍ਹਾਂ ਦੀ ਛਾਂ ‘ਚ ਚੱਲਦੇ ਸਮੇਂ ਤੁਹਾਨੂੰ ਧੁੱਪ ਦਾ ਅੰਦਾਜ਼ਾ ਵੀ ਨਹੀਂ ਹੋਵੇਗਾ ਦਵਿੰਦਰ ਨੇ ਯਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ‘ਚ ਹਮੇਸ਼ਾ ਤੋਂ ਹੀ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਰਿਹਾ ਹੈ ਉਨ੍ਹਾਂ ਦੇ ਪਿਤਾ ਇੱਕ ਰਿਟਾਇਰਡ ਫੌਜੀ ਹੈ ਅਤੇ ਉਨ੍ਹਾਂ ਤੋਂ ਉਨ੍ਹਾਂ ਨੂੰ ਦੇਸ਼ ਅਤੇ ਸਮਾਜ ਲਈ ਕੁਝ ਕਰਨ ਦੀ ਪ੍ਰੇਰਨਾ ਮਿਲੀ ਚੰਡੀਗੜ੍ਹ ਦੀ ਹਰਿਆਲੀ ਨੂੰ ਦੇਖ ਕੇ ਉਨ੍ਹਾਂ ਦੇ ਮਨ ‘ਚ ਖਿਆਲ ਆਇਆ ਕਿ ਕਿਉਂ ਨਾ ਆਪਣੇ ਸੋਨੀਪਤ ਨੂੰ ਵੀ ਇੰਜ ਹੀ ਹਰਿਆ-ਭਰਿਆ ਬਣਾਇਆ ਜਾਵੇ ਇਸ ਤਰ੍ਹਾਂ ਵਾਤਾਵਰਨ ਨੂੰ ਸੁਰੱਖਿਅਤ ਕਰਕੇ, ਉਹ ਆਪਣੇ ਦੇਸ਼ ਦਾ ਵੀ ਭਲਾ ਕਰਨਗੇ

ਪਿੰਡ ਤੋਂ ਲੈ ਕੇ ਸ਼ਹਿਰਾਂ ਤੱਕ ਹਰਿਆਲੀ ਦਾ ਸੰਦੇਸ਼

ਹਰਿਆਲੀ ਦੀ ਇਹ ਪਹਿਲ ਉਨ੍ਹਾਂ ਨੇ ਆਪਣੇ ਖੁਦ ਦੇ ਘਰ ਅਤੇ ਸ਼ਹਿਰ ਤੋਂ ਸ਼ੁਰੂ ਕੀਤੀ ਪਿੰਡ ਤੋਂ ਹੋਣ ਦੇ ਚੱਲਦਿਆਂ, ਉਨ੍ਹਾਂ ਨੂੰ ਦਰੱਖਤਾਂ ਬਾਰੇ ਗਿਆਨ ਤਾਂ ਸੀ ਅਤੇ ਆਪਣੇ ਅਭਿਆਨ ਦੇ ਨਾਲ-ਨਾਲ ਉਹ ਹਰ ਰੋਜ਼ ਨਵਾਂ ਕੁਝ ਸਿੱਖਦੇ ਵੀ ਰਹੇ ਦਵਿੰਦਰ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ, ਉਦੋਂ ਉਨ੍ਹਾਂ ਦਾ ਪਰਿਵਾਰ ਪੂਰੇ ਮਨ ਨਾਲ ਉਨ੍ਹਾਂ ਦੇ ਨਾਲ ਨਹੀਂ ਸੀ, ਕਿਉਂਕਿ ਦਵਿੰਦਰ ਆਪਣਾ ਪੂਰੀ ਤਨਖਾਹ ਰੁੱਖਾਂ ‘ਤੇ ਹੀ ਖਰਚ ਕਰ ਦਿੰਦੇ ਸਨ ਇਸ ਨਾਲ ਪਰਿਵਾਰ ਵਾਲਿਆਂ ਨੂੰ ਦਿੱਕਤ ਸੀ ਪਰ ਹੌਲੀ-ਹੌਲੀ, ਜਦੋਂ ਕਈ ਥਾਵਾਂ ‘ਤੇ ਉਨ੍ਹਾਂ ਦੇ ਯਤਨਾਂ ਨਾਲ ਬਦਲਾਅ ਆਉਣ ਲੱਗਿਆ ਅਤੇ ਖਾਸ ਕਰਕੇ ਕਿ ਪਿੰਡਾਂ ਦੇ ਨੌਜਵਾਨ ਉਨ੍ਹਾਂ ਨਾਲ ਜੁੜਨ ਲੱਗੇ, ਤਾਂ ਉਨ੍ਹਾਂ ਦੇ ਪਰਿਵਾਰ ਦਾ ਵੀ ਪੂਰਾ ਸਾਥ ਉਨ੍ਹਾਂ ਨੂੰ ਮਿਲਿਆ ਉਹ ਹੁਣ ਤੱਕ ਸੋਨੀਪਤ ਦੇ ਆਸ-ਪਾਸ ਦੇ ਲਗਭਗ 182 ਪਿੰਡਾਂ ‘ਚ ਰੁੱਖ ਲਗਵਾ ਚੁੱਕੇ ਹਨ ਆਸ-ਪਾਸ ਦੇ ਪਿੰਡਾਂ ‘ਚ ਜਾ ਕੇ ਗ੍ਰਾਮ ਪੰਚਾਇਤਾਂ ਨਾਲ ਗੱਲ ਕਰਦੇ ਹਨ

ਪਿੰਡ ਤੋਂ ਹੀ ਲਗਭਗ 20-30 ਨੌਜਵਾਨ ਬੱਚਿਆਂ ਦੀ ਇੱਕ ਸੰਮਤੀ ਬਣਾਈ ਜਾਂਦੀ ਹੈ ਅਤੇ ਪਿੰਡ ‘ਚ ਪੌਦੇ ਲਾਉਣ ਤੋਂ ਬਾਅਦ, ਇਸ ਸੰਮਤੀ ਨੂੰ ਰੁੱਖਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ 8,000 ਤੋਂ ਵੀ ਜ਼ਿਆਦਾ ਵਾਤਾਵਰਨ ਮਿੱਤਰ ਜੁੜੇ ਹੋਏ ਹਨ ਉਨ੍ਹਾਂ ਨੇ ਹੁਣ ਤੱਕ 1,54,000 ਰੁੱਖ ਲਗਵਾਏ ਹਨ ਅਤੇ ਲਗਭਗ 2,72,000 ਰੁੱਖ ਸਕੂਲ, ਸ਼ਾਦੀ, ਸਮਾਰੋਹ, ਰੇਲਵੇ ਸਟੇਸ਼ਨ, ਮੰਦਿਰ ਆਦਿ ‘ਚ ਜਾ-ਜਾ ਕੇ ਵੰਡੇ ਹਨ ਇਨ੍ਹਾਂ ‘ਚ ਪਿੱਪਲ, ਜਾਮਨ, ਅਰਜੁਨ, ਆਂਵਲਾ, ਨਿੰਮ, ਅੰਬ, ਅਮਰੂਦ, ਹਰਸਿੰਗਾਰ ਵਰਗੇ ਰੁੱਖ ਸ਼ਾਮਲ ਹਨ

ਸ਼ਾਦੀ-ਵਿਆਹ ‘ਚ ਪੌਦੇ ਤੋਹਫੇ ‘ਚ ਦੇਣ ਦੀ ਪਹਿਲ

ਪਿਛਲੇ ਸੱਤ ਸਾਲਾਂ ‘ਚ ਪੌਦੇ ਲਾਉਣ ਲਈ ਦਵਿੰਦਰ ਲਗਭਗ 30-40 ਲੱਖ ਰੁਪਏ ਖਰਚ ਕਰ ਚੁੱਕੇ ਹਨ ਸ਼ੁਰੂਆਤ ‘ਚ ਉਹ ਹਰਿਆਣਾ ‘ਚ ਹੀ ਨਿੱਜੀ ਨਰਸਰੀ ਤੋਂ ਪੇੜ-ਪੌਦੇ ਖਰੀਦਦੇ ਸਨ, ਫਿਰ ਉਨ੍ਹਾਂ ਨੇ ਉੱਤਰ-ਪ੍ਰਦੇਸ਼ ਤੋਂ ਪੌਦੇ ਲਿਆਉਣੇ ਸ਼ੁਰੂ ਕੀਤੇ ਪਰ ਜਦੋਂ ਉਨ੍ਹਾਂ ਦਾ ਅਭਿਆਨ ਵਧਣ ਲੱਗਿਆ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਖੁਦ ਦੀ ਨਰਸਰੀ ਸ਼ੁਰੂ ਕਰਨੀ ਚਾਹੀਦੀ ਹੈ, ਜਿੱਥੇ ਉਹ ਖੁਦ ਪੌਦੇ ਤਿਆਰ ਕਰਨ ਮੈਂ ਦੋ ਏਕੜ ਜ਼ਮੀਨ ਲੀਜ਼ ‘ਤੇ ਲਈ ਹੋਈ ਹੈ ਅਤੇ ਉੱਥੇ ਆਪਣੀ ਨਰਸਰੀ ਸ਼ੁਰੂ ਕੀਤੀ ਇਸ ਨਰਸਰੀ ਤੋਂ ਕੋਈ ਵੀ ਬਿਨਾਂ ਕਿਸੇ ਪੈਸੇ ਦੇ ਪੌਦੇ ਲੈ ਜਾ ਸਕਦਾ ਹੈ ਦਵਿੰਦਰ ਕਹਿੰਦੇ ਹਨ ਕਿ ਹਰ ਇੱਕ ਇਨਸਾਨ ਨੂੰ ਆਪਣੇ ਘਰ ‘ਚ ਹਰਡ, ਸਹਿਜਨ, ਤੁਲਸੀ, ਸ਼ਾਮ ਤੁਲਸੀ ਆਦਿ ਵਰਗੇ ਔਸ਼ਧੀ ਪੌਦੇ ਜ਼ਰੂਰ ਲਾਉਣੇ ਚਾਹੀਦੇ ਹਨ

ਮਾਨਸੂਨ ਦੇ ਮੌਸਮ ‘ਚ ਸਭ ਤੋਂ ਜਿਆਦਾ ਪੌਦੇ ਲੱਗਦੇ ਹਨ ਇਸ ਲਈ ਘੱਟ ਤੋਂ ਘੱਟ ਦੋ ਮਹੀਨੇ ਲਈ ਉਹ ਛੁੱਟੀ ਲੈ ਲੈਂਦੇ ਹਨ ਇਨ੍ਹਾਂ ਦੋ ਮਹੀਨਿਆਂ ‘ਚ ਵੱਖ-ਵੱਖ ਇਲਾਕਿਆਂ ‘ਚ ਜਾ ਕੇ ਉਹ ਪੌਦੇ ਲਵਾਉਂਦੇ ਹਨ ਦਵਿੰਦਰ ਕਹਿੰਦੇ ਹਨ ਕਿ ਉਹ ਪੂਰੀ ਉਮਰ ਇਹ ਕੰਮ ਕਰਨਾ ਚਾਹੁੰਦੇ ਹਨ ਉਨ੍ਹਾਂ ਨੇ ਕਦੇ ਵੀ ਰੁਕਣਾ ਨਹੀਂ ਹੈ, ਸਗੋਂ ਉਨ੍ਹਾਂ ਦਾ ਟੀਚਾ ਹਰ ਇੱਕ ਪਿੰਡ-ਸ਼ਹਿਰ ਨੂੰ ਹਰਿਆ-ਭਰਿਆ ਬਣਾਉਣਾ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ