Artificial Flowers

ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ

Artificial Flowers ਫੁੱਲਾਂ ਨੂੰ ਸਾਰੇ ਪਸੰਦ ਕਰਦੇ ਹਨ ਖਾਸ ਮੌਕਿਆਂ, ਤਿਉਹਾਰਾਂ ਆਦਿ ’ਤੇ ਘਰ ਨੂੰ ਸਜਾਉਣ ਲਈ ਫੁੱਲਾਂ ਦੀ ਵਰਤੋਂ ਕੀਤੀ ਹੀ ਜਾਂਦੀ ਹੈ ਜੇਕਰ ਰੂਟੀਨ ’ਚ ਵੀ ਘਰ ਨੂੰ ਫੁੱਲਾਂ ਨਾਲ ਸਜਾਇਆ ਜਾਵੇ ਤਾਂ ਕਦੇ ਵੀ ਘਰ ਬੋਰਿੰਗ ਨਹੀਂ ਲੱਗੇਗਾ ਸਗੋਂ ਹੋਰ ਆਕਰਸ਼ਕ ਹੋ ਜਾਏਗਾ ਫੁੱਲ ਹੁੰਦੇ ਹੀ ਆਕਰਸ਼ਣ ਦਾ ਕੇਂਦਰ ਹੈ

ਘਰ ਨੂੰ ਸਜਾਉਣਾ ਹੀ ਨਹੀਂ ਸਗੋਂ ਕਿਸੇ ਨੂੰ ਉਪਹਾਰ ਦੇਣਾ ਹੋਵੇ ਤਾਂ ਉਸ ’ਚ ਵੀ ਫੁੱਲਾਂ ਦੀ ਜ਼ਰੂਰਤ ਪੈਂਦੀ ਹੈ, ਉਦੋਂ ਤਾਂ ਤੁਹਾਡੇ ਗਿਫ਼ਟ ’ਚ ਚਾਰ ਚੰਦ ਲੱਗਣਗੇ ਫੁੱਲ ਜੇਕਰ ਉਪਹਾਰ ’ਚ ਦਿੱਤਾ ਜਾਵੇ ਤਾਂ ਉਹ ਤੁਹਾਡੇ ਦਿਲ ਦੀ ਗੱਲ ਬਿਆਨ ਕਰਦਾ ਹੈ ਜੋ ਤੁਸੀਂ ਜੁਬਾਨ ਤੋਂ ਨਹੀਂ ਕਹਿ ਸਕਦੇ, ਉਹ ਤੁਸੀਂ ਫੁੱਲਾਂ ਜ਼ਰੀਏ ਜ਼ਾਹਿਰ ਸਕਦੇ ਹੋ

ਫੁੱਲ ਤੁਹਾਨੂੰ ਕੁਦਰਤ ਪ੍ਰੇਮੀ ਵੀ ਬਣਾਉਂਦੇ ਹਨ ਜੇਕਰ ਤੁਸੀਂ ਆਪਣਾ ਘਰ ਫੁੱਲਾਂ ਨਾਲ ਸਜਾਇਆ ਹੈ ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਤੁਸੀਂ ਕੁਦਰਤ ਨੂੰ ਕਿੰਨਾ ਚਾਹੁੰਦੇ ਹੋ ਤੁਸੀਂ ਕੋਮਲ ਦਿਲ ਵਾਲੇ ਹੋ ਹਾਲਾਂਕਿ ਅਸਲੀ ਫੁੱਲਾਂ ਨਾਲ ਪੂਰੇ ਘਰ ਨੂੰ ਸਜਾਉਣਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਇੱਕ ਤਾਂ ਇਹ ਬਹੁਤ ਮਹਿੰਗੇ ਆਉਂਦੇ ਹਨ ਅਤੇ ਜਲਦੀ ਹੀ ਖਰਾਬ ਵੀ ਹੋ ਜਾਂਦੇ ਹਨ ਬੈੱਡਰੂਮ ’ਚ ਰੱਖੋਂਗੇ ਤਾਂ ਉੱਥੇ ਮਿੱਟੀ ਹੋ ਜਾਏਗੀ ਦੂਜਾ ਇਨ੍ਹਾਂ ਦੀ ਬਰਾਬਰ ਦੇਖਭਾਲ ਵੀ ਕਰਨੀ ਪਵੇਗੀ


ਅਸਲੀ ਫੁੱਲਾਂ ਦਾ ਬਦਲ ਹੈ ਆਰਟੀਫਿਸ਼ੀਅਲ ਫੁੱਲ ਘਰ ਸਜਾਉਣ ਲਈ ਅਸਲੀ ਫੁੱਲਾਂ ਦੀ ਜਗ੍ਹਾ ਆਰਟੀਫਿਸ਼ੀਅਲ ਫੁੱਲਾਂ ਦੀ ਵਰਤੋਂ ਕਰਨਾ ਫਾਇਦੇਮੰਦ ਰਹੇਗਾ ਇੱਕ ਤਾਂ ਇਹ ਏਨੇ ਮਹਿੰਗੇ ਨਹੀਂ ਪੈਣਗੇ, ਦੂਜੇ ਇਹ ਬਹੁਤ ਦਿਨਾਂ ਤੱਕ ਚੱਲਣਗੇ ਜਲਦੀ ਖਰਾਬ ਵੀ ਨਹੀਂ ਹੋਣਗੇ ਨਾ ਹੀ ਇਨ੍ਹਾਂ ਨੂੰ ਪਾਣੀ ਦੇਣ ਦੀ ਜ਼ਰੂਰਤ ਹੈ ਇਨ੍ਹਾਂ ਨੂੰ ਘਰ ਦੇ ਕਿਸੇ ਵੀ ਕੋਨੇ ’ਚ ਸਜਾਇਆ ਜਾ ਸਕਦਾ ਹੈ

Also Read: 

  1. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
  2. ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
  3. ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
  4. ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
  5. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
  6. ਸੰਕਰਮਿਤ ਹੋਣ ਤੋਂ ਬਚਾਓ ਘਰ
  7. ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
  8. ਘਰ ਨੂੰ ਬਣਾਓ ਕੂਲ-ਕੂਲ

ਆਰਟੀਫਿਸ਼ੀਅਲ ਫੁੱਲ ਵੱਖ-ਵੱਖ ਰੰਗਾਂ ਅਤੇ ਡਿਜ਼ਾਇਨਾਂ ’ਚ ਮਿਲਦੇ ਹਨ ਇਨ੍ਹਾਂ ਨੂੰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਮੈਟੀਰੀਅਲ ਦੀ ਵਰਤੋਂ ਕੀਤੀ ਜਾਂਦੀ ਹੈ ਪਹਿਲਾਂ ਤਾਂ ਸਿਰਫ਼ ਆਰਗੰਡੀ ਦੇ ਕੱਪੜਿਆਂ ਤੋਂ ਹੀ ਆਰਟੀਫਿਸ਼ੀਅਲ ਫੁੱਲ ਬਣਾਏ ਜਾਂਦੇ ਸਨ ਪਰ ਅੱਜ-ਕੱਲ੍ਹ ਇਨ੍ਹਾਂ ਨੂੰ ਬਣਾਉਣ ਲਈ ਸਿਲਕ ਫੇਬਰਿਕ, ਰਾਈਸ ਪੇਪਰ, ਪਲਾਸਟਿਕ, ਗਲਾਸ ਆਦਿ ਮੈਟੀਰੀਅਲ ਦਾ ਇਸਤੇਮਾਲ ਹੁੰਦਾ ਹੈ

ਡਰਾਈ ਫਲਾਵਰਸ ਵੀ ਪ੍ਰਚੱਲਿਤ ਹਨ ਇਨ੍ਹਾਂ ਦੀ ਖੂਬਸੂਰਤ ਜਿਹੀ ਕਟਿੰਗ ਕਰਕੇ ਇਨ੍ਹਾਂ ’ਤੇ ਪਾਲਿਸ਼ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਇਹ 6 ਮਹੀਨਿਆਂ ਤੱਕ ਖਰਾਬ ਨਹੀਂ ਹੋ ਪਾਉਂਦੇ ਇਹ ਦੇਖਣ ’ਚ ਸੁੰਦਰ ਤਾਂ ਹੁੰਦੇ ਹੀ ਹਨ ਅਤੇ ਅਸਲੀ ਫੁੱਲਾਂ ਵਾਂਗ ਹੀ ਲੱਗਦੇ ਹਨ ਹਾਲਾਂਕਿ ਪਹਿਲਾਂ ਆਰਟੀਫਿਸ਼ੀਅਲ ਫੁੱਲਾਂ ਨੂੰ ਵਿਗਿਆਨਕ ਪ੍ਰਯੋਗਾਂ ਲਈ ਬਣਾਇਆ ਜਾਂਦਾ ਸੀ ਪਰ ਹੌਲੀ-ਹੌਲੀ ਇਹ ਘਰਾਂ ’ਚ ਸਜਾਵਟ ਲਈ ਵਰਤੋਂ ਹੋਣ ਲੱਗੇ

ਆਰਟੀਫਿਸ਼ੀਅਲ ਫੁੱਲਾਂ ’ਚ ਗੁਲਾਬ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ ਇਹ ਵੱਖ-ਵੱਖ ਰੰਗਾਂ ’ਚ ਮਿਲਦੇ ਹਨ ਪਰ ਦੂਜੇ ਫੁੱਲ ਵੀ ਬਹੁਤ ਪਸੰਦ ਕੀਤੇ ਜਾਂਦੇ ਹਨ ਜਿਨ੍ਹਾਂ ’ਚ ਲਿਲੀ, ਗੁੱਲਦਾਊਦੀ, ਡੇਜੀ, ਆਰਚਿਡ, ਸੂਰਜਮੁੱਖੀ ਆਦਿ ਹੁੰਦੇ ਹਨ ਅਤੇ ਸਾਰੇ ਰੰਗਾਂ ’ਚ ਇਹ ਫੁੱਲ ਬਾਜ਼ਾਰ ’ਚ ਉਪਲੱਬਧ ਹੁੰਦੇ ਹਨ ਅਤੇ ਇਹ ਸਾਰੇ ਫੁੱਲ ਦੇਖਣ ’ਚ ਬਹੁਤ ਸੁੰਦਰ ਲੱਗਦੇ ਹਨ ਬਿਲਕੁਲ ਅਸਲੀ ਲੱਗਦੇ ਹਨ ਇਨ੍ਹਾਂ ਦੀ ਦੇਖ-ਰੇਖ ਕਰਨਾ ਵੀ ਮੁਸ਼ਕਲ ਨਹੀਂ ਹੈ

ਇਹ ਘਰ ਦੇ ਕਿਸੇ ਵੀ ਕੋਨੇ ’ਚ ਸਜਾਏ ਜਾ ਸਕਦੇ ਹਨ ਇਨ੍ਹਾਂ ’ਚ ਸਿਰਫ਼ ਖੁਸ਼ਬੂ ਦੀ ਹੀ ਕਮੀ ਹੁੰਦੀ ਹੈ ਨਹੀਂ ਤਾਂ ਇਹ ਬਿਲਕੁਲ ਅਸਲੀ ਫੁੱਲਾਂ ਵਾਂਗ ਹੀ ਖੁਸ਼ਬੂ ਬਿਖੇਰਦੇ ਹਨ ਇਨ੍ਹਾਂ ਨੂੰ ਪਾਣੀ ਨਾਲ ਧੋ ਦੇਣ ’ਤੇ ਇਹ ਫਿਰ ਤੋਂ ਖੂਬਸੂਰਤ ਦਿਸਣ ਲਗਦੇ ਹਨ ਬੈੱਡਰੂਮ ਹੋਵੇ ਜਾਂ ਡਰਾਇੰਗ ਰੂਮ, ਕਿਤੇ ਵੀ ਇਹ ਫੁੱਲ ਆਪਣੀ ਖੁਸ਼ਬੂ ਬਿਖੇਰ ਸਕਦੇ ਹਨ ਬੈੱਡਰੂਮ ’ਚ ਮਿਊਜ਼ੀਕਲ ਗੁਲਾਬ ਸਜਾ ਸਕਦੇ ਹੋ ਇਸ ਨਾਲ ਬੈੱਡਰੂਮ ਦਾ ਵੱਖ ਹੀ ਲੁੱਕ ਹੋ ਜਾਏਗਾ ਡਰਾਇੰਗ ਰੂਮ ਦੀਆਂ ਖਿੜਕੀਆਂ ’ਤੇ ਮਨੀਪਲਾਂਟ ਦੀ ਵੇਲ ਨਾਲ ਵੱਖਰਾ ਹੀ ਲੁੱਕ ਆਏਗਾ ਸੈਂਟਰ ਟੇਬਲ ’ਤੇ ਛੋਟੇ ਪਾੱਟ ’ਚ ਕੁਝ ਛੋਟੇ-ਛੋਟੇ ਗੁਲਾਬ ਰੱਖ ਦਿਓ, ਪਿਆਰਾ ਲੱਗੇਗਾ ਛੋਟੇ ਵੂਡਨ ਬੇਸ ’ਤੇ ਫੁੱਲਾਂ ਨੂੰ ਡਾਈਨਿੰਗ ਟੇਬਲ ’ਤੇ ਸਜਾਉਣ ਨਾਲ ਕੁਝ ਵੱਖਰਾ ਹੀ ਲੱਗੇਗਾ
ਸ਼ਿਖਾ ਚੌਧਰੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ