dairy-farming

dairy-farmingਡੇਅਰੀ ਫਾਰਮਿੰਗ dairy-farming ਨਾਲ ਖੇਤੀ ਨੂੰ ਬਣਾਇਆ ਫਾਇਦੇ ਦਾ ਸੌਦਾ ਖੇਤ-ਖਲਿਹਾਣ: ਏਕੀਕ੍ਰਿਤ ਖੇਤੀ ਪ੍ਰਣਾਲੀ

ਖੇਤੀ ਵਪਾਰ ਨੂੰ ਘਾਟੇ ਦਾ ਸੌਦਾ ਕਹਿਣ ਵਾਲੇ ਲੋਕਾਂ ਲਈ ਸਰਸਾ ਜ਼ਿਲ੍ਹੇ ਦੇ ਨੌਜਵਾਨ ਪ੍ਰਗਤੀਸ਼ੀਲ ਕਿਸਾਨ ਨੇ ਨਵੀਂ ਨਜੀਰ ਪੇਸ਼ ਕਰਦੇ ਹੋਏ ਇਹ ਦਿਖਾਉਣ ਦਾ ਯਤਨ ਕੀਤਾ ਹੈ ਕਿ ਏਕੀਕ੍ਰਤ ਖੇਤੀ ਪ੍ਰਣਾਲੀ ਅਪਣਾ ਕੇ ਇਹੀ ਖੇਤੀ ਨੂੰ ਫਾਇਦੇ ਦਾ ਸੌਦਾ ਸਾਬਤ ਹੋ ਸਕਦੀ ਹੈ ਦਸਵੀਂ ਜਮਾਤ ਤੱਕ ਪੜ੍ਹਾਈ ਕਰਨ ਵਾਲਾ ਰੁਪਾਣਾ ਖੁਰਦ ਦੇ ਜੈਤ ਕੁਮਾਰ ਰੋਹਿਲਾ ਨੇ ਥੋੜ੍ਹੀ ਜਿਹੀ ਜ਼ਮੀਨ ‘ਤੇ ਖੇਤੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਸ਼ੁਰੂ ਕਰਕੇ ਆਪਣੀ ਮਹੀਨੇਵਾਰੀ ਆਮਦਨ ‘ਚ ਲੱਖਾਂ ਰੁਪਏ ਦਾ ਫਾਇਦਾ ਕੀਤਾ ਹੈ

ਉੱਥੇ ਹੀ ਉਸ ਨੇ ਬਾਗਬਾਨੀ ‘ਚ ਵੀ ਨਵੇਂ ਮੁਕਾਮ ਹਾਸਲ ਕੀਤੇ ਜੈਤ ਕੁਮਾਰ ਨੇ ਕਰੀਬ ਤਿੰਨ ਸਾਲ ਪਹਿਲਾਂ ਦੁੱਧ ਉਤਪਾਦਨ ਕਰਨ ਲਈ ਪਸ਼ੂ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਜੋ ਹੁਣ ਡੇਅਰੀ ਫਾਰਮ ਦੇ ਰੂਪ ਵਿੱਚ ਬਦਲ ਗਿਆ ਹੈ ਉਸ ਕੋਲ 8 ਮੱਝਾਂ 15 ਦੇਸੀ ਗਾਵਾਂ ਹਨ ਜਿਸ ਦਾ ਪ੍ਰਤੀ ਦਿਨ ਔਸਤ 200 ਲੀਟਰ ਦੁੱਧ ਇਕੱਠਾ ਹੋ ਜਾਂਦਾ ਹੈ ਸ਼ੁੱਧਤਾ ਅਤੇ ਬਿਨਾਂ ਮਿਲਾਵਟ ਦੇ ਚਲਦੇ ਇਸ ਦੁੱਧ ਦੀ ਮੰਗ ਬਹੁਤ ਜਿਆਦਾ ਰਹਿੰਦੀ ਹੈ, ਜੈਤ ਕੁਮਾਰ ਖੁਦ ਹੀ ਨੇੜੇ ਦੇ ਸ਼ਹਿਰ ‘ਚ ਜਾ ਕੇ ਘਰ-ਘਰ ਦੁੱਧ ਵੇਚਦਾ ਹੈ ਜਿਸ ਕਾਰਨ ਉਸ ਨੂੰ ਦੁੱਗਣਾ ਮੁਨਾਫ਼ਾ ਹੋ ਜਾਂਦਾ ਹੈ

ਆਮ ਦੁੱਧ ਵੇਚਣ ਵਾਲੇ ਦੋਧੀ ਪਿੰਡਾਂ ‘ਚੋਂ ਦੁੱਧ ਘੱਟ ਮੁੱਲ ‘ਤੇ ਖਰੀਦ ਕੇ ਸ਼ਹਿਰ ‘ਚ ਵੱਧ ਰੇਟਾਂ ‘ਤੇ ਵੇਚਦੇ ਹਨ ਇਸ ਲਈ ਜੈਤ ਰਾਮ ਕੁਮਾਰ ਨੇ ਦੂਜੇ ਦੋਧੀ ਦੀ ਮੱਦਦ ਲੈਣ ਦੀ ਬਜਾਏ ਖੁਦ ਆਪਣੀ ਮਿਹਨਤ ਕਰਕੇ ਆਪਣੀ ਆਮਦਨ ‘ਚ ਵਾਧਾ ਕਰਨ ਦੀ ਅਣਥੱਕ ਕੋਸ਼ਿਸ਼ ਕੀਤੀ ਜੈਤ ਕੁਮਾਰ ਦਾ ਮੰਨਣਾ ਹੈ ਕਿ ਜਦੋਂ ਤੋਂ ਉਹ ਦੁੱਧ ਦਾ ਵਪਾਰ ਕਰਨ ਲੱਗਿਆ ਹੈ

ਖੇਤੀ ਦਾ ਕੰਮ ਵੀ ਅਸਾਨ ਲੱਗਣ ਲੱਗਿਆ ਹੈ ਕਿਉਂਕਿ ਖੇਤੀ ਕੰਮ ‘ਚ ਖਰਚ ਦੀ ਭਰਪਾਈ ਹੁਣ ਦੁੱਧ ਵਪਾਰ ਨਾਲ ਅਸਾਨੀ ਨਾਲ ਹੋ ਜਾਂਦੀ ਹੈ ਅਣਥੱਕ ਕਿਸਾਨ ਜੈਤ ਕੁਮਾਰ ਨੇ ਦੱਸਿਆ ਕਿ ਇਕੱਠੇ ਪਰਿਵਾਰ ‘ਚ ਰਹਿਣ ਦੇ ਨਾਲ-ਨਾਲ ਇਕੱਲੇ ਖੇਤੀ ਦੀ ਅਮਦਨ ਨਾਲ ਘਰ ਚਲਾਉਣਾ ਬਹੁਤ ਔਖਾ ਸੀ

ਲਗਭਗ 4 ਸਾਲ ਪਹਿਲਾਂ ਉਹ ਖੇਤੀ ਵਿਗਿਆਨ ਮਾਹਿਰਾਂ ਕੋਲ ਗਿਆ ਅਤੇ ਖੇਤੀ ਦੇ ਨਾਲ-ਨਾਲ ਆਪਣੀ ਆਮਦਨ ਵਧਾਉਣ ਦੀ ਸਲਾਹ ਮੰਗੀ ਇਸ ‘ਤੇ ਉਨ੍ਹਾਂ ਨੇ ਖੇਤੀ ਦੇ ਨਾਲ-ਨਾਲ ਡੇਅਰੀ ਫਾਰਮ ਖੋਲ੍ਹਣ ਦੀ ਸਲਾਹ ਦਿੱਤੀ ਕੇਂਦਰ ਤੋਂ ਡੇਅਰੀ ਸਿਖਲਾਈ ਲੈ ਕੇ ਸਾਲ 2016 ‘ਚ ਉਸ ਨੇ ਚਾਰ ਮੱਝਾਂ ਅਤੇ 10 ਗਾਵਾਂ ਨਾਲ ਡੇਅਰੀ ਦਾ ਕੰਮ ਸ਼ੁਰੂ ਕੀਤਾ ਸੋਸ਼ਲ ਮੀਡੀਆ ਦੀ ਮੱਦਦ ਨਾਲ ਦੁੱਧ ਦੀ ਮਾਰਕਿੰਟ ਕਰਦੇ ਹੋਏ ਹੌਲੀ-ਹੌਲੀ ਲੋਕਾਂ ਨੂੰ ਆਪਣੇ ਕੰਮ ਨਾਲ ਜੋੜ ਲਿਆ

ਬਾਗਬਾਨੀ ਵੀ ਕਰ ਰਹੀ ਮਾਲਾਮਾਲ

ਜੈਤ ਕੁਮਾਰ ਨੇ 3 ਏਕੜ ‘ਚ ਕਿੰਨੂ ਦਾ ਬਾਗ ਵੀ ਲਾਇਆ ਹੋਇਆ ਹੈ ਪਰਿਵਾਰਕ ਮੈਂਬਰ ਖੁਦ ਮਿਹਨਤ ਕਰਦੇ ਹੋਏ ਬਾਗ ਦੀ ਦੇਖਭਾਲ ਕਰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਬਾਗਬਾਨੀ ਨਾਲ ਉਨ੍ਹਾਂ ਨੇ ਪ੍ਰਤੀ ਏਕੜ ਸਾਲਾਨਾ ਇੱਕ ਲੱਖ ਰੁਏ ਦੀ ਕਮਾਈ ਹੋ ਜਾਂਦੀ ਹੈ ਵੱਡੀ ਗੱਲ ਇਹ ਵੀ ਹੈ ਕਿ ਕਿੰਨੂ ਹੈ ਉਤਪਾਦਨ ਦੀ ਮੰਡੀਕਰਨ ਨੂੰ ਲੈ ਕੇ ਦਿੱਕਤ ਪੇਸ਼ ਨਹੀਂ ਆਉਂਦੀ ਕਿਉਂਕਿ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਹੀ ਸਾਰੀ ਖੇਤੀ (ਕਿੰਨੂ) ਖਰੀਦ ਕੇ ਲੈ ਜਾਂਦੇ ਹਨ ਜਿਸ ਕਾਰਨ ਸ਼ਹਿਰ ਲੈ ਕੇ ਜਾਣ ਦਾ ਖਰਚ ਬਚ ਜਾਂਦਾ ਹੈ

ਬਾਇਓਗੈਸ ਪਲਾਂਟ ਬਣਿਆ ਮੱਦਦਗਾਰ

ਜੈਤ ਕੁਮਾਰ ਨੇ ਡੇਅਰੀ ਫਾਰਮ ਦੇ ਨਾਲ-ਨਾਲ ਬਾਇਓਗੈਸ ਪਲਾਂਟ ਵੀ ਲਾਇਆ ਹੋਇਆ ਹੈ ਇਸ ਪਲਾਂਟ ਦੀ ਮੱਦਦ ਨਾਲ ਜਿੱਥੇ ਗੈਸ ਸਿਲੰਡਰ ਦੀ ਸਮੱਸਿਆਵਾਂ ਖਤਮ ਹੋ ਜਾਂਦੀ ਹੈ ਉੱਥੇ ਹੀ ਖਾਦ ਕਾਫ਼ੀ ਮਾਤਰਾ ‘ਚ ਮਿਲਦੀ ਹੈ ਸਰਕਾਰੀ ਯੋਜਨਾ ਤਹਿਤ ਕਿਸਾਨ ਨੂੰ ਇਹ ਪਲਾਟ ਦਿੱਤਾ ਗਿਆ ਹੈ ਜੈਤ ਕੁਮਾਰ ਨੇ ਦੱਸਿਆ ਕਿ ਡੇਅਰੀ ਅਤੇ ਬਾਗਬਾਨੀ ਦੇ ਕਾਰਜ ‘ਚ ਸਰਕਾਰੀ ਡਾ. ਮੁਕੇਸ਼ ਅਤੇ ਖੇਤੀ ਵਿਗਿਆਨ ਕੇਂਦਰ ਦੇ ਡਾ. ਦੇਵਿੰਦਰ ਜਾਖੜ ਉਸ ਨੂੰ ਮਾਰਗਦਰਸ਼ਨ ਕਰਦੇ ਰਹਿੰਦੇ ਹਨ

ਅਗਾਂਹ ਵਧੂ ਕਿਸਾਨ ਦੀ ਮਿਲੀ ਉਪਾਧੀ

ਜੈਤ ਕੁਮਾਰ ਸਰਸਾ ਅਤੇ ਹਿਸਾਰ ‘ਚ ਸਮੇਂ-ਸਮੇਂ ‘ਤੇ ਲੱਗੇ ਤਿੰਨ ਵੱਡੇ ਕਿਸਾਨ ਮੇਲਿਆਂ ‘ਚ ਸਨਮਾਨਿਤ ਹੋ ਚੁੱਕੇ ਹਨ ਸਾਲ 2017 ‘ਚ ਮੁੱਖ ਮਹਿਮਾਨ ਓੜੀਸ਼ਾ ਦੇ ਰਾਜਪਾਲ ਪ੍ਰੋ: ਗਣੇਸ਼ੀ ਲਾਲ ਨੇ ਉਨ੍ਹਾਂ ਨੂੰ ਡੇਅਰੀ ਫਾਰਮ ਐਵਾਰਡ ਨਾਲ ਸਨਮਾਨਿਤ ਕੀਤਾ ਉੱਥੇ ਹੀ 23 ਦਸੰਬਰ 2019 ਨੂੰ ਹਰਿਆਣਾ ਦੇ Àੁੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਵੀ ਸਨਮਾਨਿਤ ਕੀਤਾ

ਏਕੀਕ੍ਰਿਤ ਫਸਲ ਪ੍ਰਣਾਲੀ ਤਹਿਤ ਫ਼ਸਲ ਪੈਦਾ ਕਰਨ ਦੇ ਨਾਲ-ਨਾਲ ਡੇਅਰੀ ਫਾਰਮ , ਫ਼ਲ ਸ਼ਬਜੀ ਪੈਦਾ ਕਰਨ ਆਦਿ ਦਾ ਤਰੀਕਾ ਅਪਣਾਇਆ ਜਾਂਦਾ ਹੈ ਜਿਸ ਨਾਲ ਕਿਸਾਨਾਂ ਨੂੰ ਦੁੱਗਣਾ ਫਾਇਦਾ ਮਿਲਦਾ ਹੈ ਅਗਾਂਹ ਵਧੂ ਕਿਸਾਨ ਜੈਤ ਕੁਮਾਰ ਨੇ ਵੀ ਖੇਤੀ ਕਾਰਜ ਦੇ ਨਾਲ-ਨਾਲ ਡੇਅਰੀ ਫਾਰਮ ਅਤੇ ਬਾਗਬਾਨੀ ਦੇ ਖੇਤਰ ‘ਚ ਵੱਡੀਆਂ ਮੱਲਾਂ ਮਾਰੀਆਂ ਹਨ ਹੋਰ ਕਿਸਾਨ ਵੀ ਇਸ ਵਪਾਰ ਨੂੰ ਸ਼ੁਰੂ ਕਰਕੇ ਆਪਣੀ ਆਮਦਨੀ ਵਧਾ ਸਕਦੇ ਹਨ -ਡਾ. ਦੇਵਿੰਦਰ ਜਾਖੜ, ਮਿੱਟੀ ਮਾਹਿਰ, ਖੇਤੀ ਵਿਗਿਆਨ ਕੇਂਦਰ ਸਰਸਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ