changes-in-ground-water-after-saving-rain-water-and-canal-water

changes-in-ground-water-after-saving-rain-water-and-canal-waterਬਰਸਾਤੀ ਅਤੇ ਨਹਿਰੀ ਪਾਣੀ ਨੂੰ ਸੰਜੋ ਕੇ | ਬਦਲੀ ਭੂ-ਜਲ ਦੀ ਤਾਸੀਰ || ਖੇਤ-ਖਲਿਹਾਣ

ਹਰਿਆਣਾ ਦੇ ਪੱਛਮ ਦਿਸ਼ਾ ਦੇ ਆਖਰੀ ਛੋਰ ‘ਤੇ ਵਸਿਆ ਅਤੇ ਰਾਜਸਥਾਨ ਸਰਹੱਦ ਤੋਂ ਕਰੀਬ 15 ਕਿਲੋਮੀਟਰ ਦੂਰ ਸਥਿਤ ਹੈ ਪਿੰਡ ਮੁੰਨਾਂਵਾਲੀ, ਜਿੱਥੇ ਇੱਕ ਨੌਜਵਾਨ ਕਿਸਾਨ ਨੇ ਭਵਿੱਖ ਦੀ ਜਮ੍ਹਾ ਪੂੰਜੀ ਕਹੇ ਜਾਣ ਵਾਲੇ ਜ਼ਮੀਨੀ ਪਾਣੀ ਨੂੰ ਸੰਜਾਉਣ ਦਾ ਇੱਕ ਨਵਾਂ ਤਰੀਕਾ ਕੱਢਿਆ ਹੈ, ਜੋ ਉਸ ਦੇ ਸੁਨਹਿਰੇ ਭਵਿੱਖ ਨੂੰ ਹੋਰ ਖੁਸ਼ਹਾਲ ਬਣਾ ਸਕਦਾ ਹੈ ਉਸ ਨੇ ਬਾਰਿਸ਼ ਦੇ ਪਾਣੀ ਤੋਂ ਇਲਾਵਾ ਫਾਲਤੂ ਨਹਿਰੀ ਪਾਣੀ ਨੂੰ ਸੰਜਾਉਣ ਲਈ ਉਸ ਨੂੰ ਇੱਧਰ-ਉੱਧਰ ਬਿਖੇਰਨ ਦੀ ਬਜਾਇ ਆਪਣੇ ਟਿਊਬਵੈੱਲ ‘ਚ ਸਟੋਰ ਕਰਨ ਦਾ ਤਰੀਕਾ ਖੋਜਿਆ, ਜੋ ਉਸ ਦੇ ਲਈ ਫਾਇਦੇਮੰਦ ਸਾਬਤ ਹੋਇਆ ਹੈ ਹੁਣ ਉਸ ਨੂੰ ਭੂ-ਜਲ ਨੂੰ ਲੈ ਕੇ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਪੂਰਬ ‘ਚ ਖਾਰੇ ਪਾਣੀ ਦਾ ਸਰੋਤ ਟਿਊਬਵੈੱਲ ਵੀ ਹੁਣ ਮਿੱਠੇ ਪਾਣੀ ਦਾ ਜਲ ਸ੍ਰੋਤ ਬਣ ਗਿਆ ਹੈ

ਦਰਅਸਲ ਪਿੰਡ ਮੁੰਨਾਂਵਾਲੀ ਦੀ ਕੁਝ ਜ਼ਮੀਨ ਨਹਿਰੀ ਅਤੇ ਕੁਝ ਬਰਾਨੀ ਹੈ, ਜਿਸ ਦੇ ਚੱਲਦਿਆਂ ਇੱਥੇ ਕਣਕ, ਸਰ੍ਹੋਂ, ਛੋਲੇ, ਨਰਮਾ, ਕਪਾਹ ਤੇ ਬਾਜਰਾ ਆਦਿ ਦੀ ਖੇਤੀ ਕੀਤੀ ਜਾਂਦੀ ਹੈ ਖੇਤਰ ‘ਚ ਜ਼ਮੀਨੀ ਪਾਣੀ ਨਮਕੀਨ ਕਿਸਮ ਦਾ ਹੈ ਕਿਸਾਨ ਜੈ ਸਿੰਘ ਕਾਸਨੀਆ ਦੱਸਦੇ ਹਨ ਕਿ ਉਸ ਨੇ ਲਗਭਗ 12 ਸਾਲ ਪਹਿਲਾਂ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ ਸੀ ਸ਼ੁਰੂਆਤੀ ਦਿਨਾਂ ‘ਚ ਪੜ੍ਹਿਆ-ਲਿਖਿਆ ਹੋਣ ਦੀ ਵਜ੍ਹਾ ਨਾਲ ਖੇਤੀ ਕੰਮ ‘ਚ ਮਨ ਨਹੀਂ ਲੱਗਦਾ ਸੀ ਘਰੇਲੂ ਹਾਲਾਤ ਸਹੀ ਨਾ ਹੋਣ ਕਾਰਨ ਮੈਂ ਗ੍ਰੈਜੂਏਟ ਕਰਨ ਤੋਂ ਬਾਅਦ ਨੌਕਰੀ ਦੀ ਬਹੁਤ ਤਲਾਸ਼ ਕੀਤੀ, ਪਰ ਕਿਤੇ ਨੌਕਰੀ ਦੀ ਵਿਵਸਥਾ ਨਹੀਂ ਬਣ ਸਕੀ ਆਖਰਕਾਰ ਫਿਰ ਤੋਂ ਖੇਤੀਬਾੜੀ ਵੱਲ ਰੁਖ ਕਰ ਲਿਆ ਉਨ੍ਹਾਂ ਦਿਨਾਂ ‘ਚ ਪਿੰਡ ‘ਚ ਟਿਊਬਵੈੱਲ ਤਾਂ ਸਨ, ਪਰ ਬਿਜਲੀ ਦੇ ਕੁਨੈਕਸ਼ਨ ਬਹੁਤ ਹੀ ਘੱਟ ਮਿਲਦੇ ਸਨ

ਬਿਜਲੀ ਦੀ ਸਕਿਊਰਿਟੀ ਭਰ ਕੇ ਆਪਣੇ ਟਿਊਬਵੈੱਲ ‘ਤੇ ਕੁਨੈਕਸ਼ਨ ਕਰਵਾਇਆ ਮੇਰਾ ਖੇਤ ਨਹਿਰ ਦੀ ਟੇਲ ਦੇ ਆਖਰੀ ਛੋਰ ‘ਤੇ ਸਥਿਤ ਹੋਣ ਕਾਰਨ ਇੱਥੇ ਅਕਸਰ ਪਾਣੀ ਦੀ ਕਿੱਲਤ ਬਣੀ ਰਹਿੰਦੀ ਸੀ ਨਹਿਰੀ ਪਾਣੀ ਦੀ ਕਮੀ ਦੇ ਨਾਲ-ਨਾਲ ਟਿਊਬਵੈੱਲ ਦਾ ਪਾਣੀ ਵੀ ਪਹਿਲਾਂ ਦੀ ਬਜਾਇ ਜ਼ਿਆਦਾ ਨਮਕੀਨ ਹੋ ਗਿਆ ਸੀ ਜਿਸ ਦੀ ਵਜ੍ਹਾ ਨਾਲ ਫਸਲ ਉਗਾਉਣ ‘ਚ ਬਹੁਤ ਸਾਰੀਆਂ ਸਮੱਸਿਆਵਾਂ ਪੇਸ਼ ਆਉਣ ਲੱਗੀਆਂ ਬੇਮੌਸਮੀ ਬਰਸਾਤ ਜਾਂ ਜੁਲਾਈ-ਅਗਸਤ ਦੇ ਮਹੀਨੇ ‘ਚ ਜ਼ਿਆਦਾ ਬਾਰਿਸ਼ ਦੇ ਚੱਲਦਿਆਂ ਨਹਿਰੀ ਟੇਲ ‘ਤੇ ਪਾਣੀ ਦੀ ਮਾਤਰਾ ਬਹੁਤ ਵਧ ਜਾਂਦੀ ਸੀ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਨਹਿਰੀ ਮੋਘਾ ਬੰਦ ਨਹੀਂ ਕਰਨ ਦਿੰਦੇ ਸਨ,

ਅਜਿਹੇ ‘ਚ ਨਹਿਰ ਦਾ ਪਾਣੀ ਵਿਅਰਥ ‘ਚ ਹੀ ਖਾਲਿਆਂ ‘ਚ ਵਹਿੰਦਾ ਰਹਿੰਦਾ ਸੀ, ਜਿਸ ਨਾਲ ਕਈ ਵਾਰ ਫਸਲ ਵੀ ਖਰਾਬ ਹੋ ਜਾਂਦੀ ਸੀ ਨਾਲ ਹੀ ਪਾਣੀ ਮੈਂ ਆਪਣੇ ਟਿਊਬਵੈੱਲ ‘ਚ ਪਾਉਣਾ ਸ਼ੁਰੂ ਕਰ ਦਿੱਤਾ ਉਨ੍ਹਾਂ ਦਿਨਾਂ ‘ਚ ਟਿਊਬਵੈੱਲ ‘ਚ ਲਗਾਤਾਰ ਪਾਣੀ ਢਲਦਾ ਰਿਹਾ ਕੁਝ ਦਿਨ ਬਾਅਦ ਜਿਵੇਂ ਹੀ ਟਿਊਬਵੈੱਲ ਨੂੰ ਚਲਾਇਆ ਤਾਂ ਆਂਢ-ਗੁਆਂਢ ਦੇ ਜ਼ਿੰਮੀਦਾਰਾਂ ਨੇ ਵੀ ਪਾਣੀ ਦੇ ਸੁਆਦ ਨੂੰ ਚਖਿਆ ਤਾਂ ਹੂ-ਬ-ਹੂ ਨਹਿਰੀ ਪਾਣੀ ਵਰਗਾ ਹੀ ਪਾਇਆ ਜੈ ਸਿੰਘ ਦੱਸਦੇ ਹਨ ਕਿ ਲਗਭਗ 2 ਸਾਲ ਪਹਿਲਾਂ ਸੀਕਰ ਜ਼ਿਲ੍ਹੇ ਦੇ ਮੇਰੇ ਇੱਕ ਦੋਸਤ ਨੇ ਮੈਨੂੰ ਇਹ ਸੁਝਾਅ ਦਿੱਤਾ ਕਿ ਟਿਊਬਵੈੱਲ ‘ਚ ਜਦੋਂ ਖੇਤਾਂ ‘ਚ ਜ਼ਰੂਰਤ ਨਾ ਹੋਵੇ ਤਾਂ ਨਹਿਰੀ ਪਾਣੀ ਤੇ ਬਰਸਾਤ ਦਾ ਪਾਣੀ ਉਸ ‘ਚ ਪਾ ਸਕਦੇ ਹਾਂ

ਉਸ ਤੋਂ ਪ੍ਰੇਰਿਤ ਹੋ ਕੇ ਮੈਂ ਮੇਰੇ ਖੇਤ ਦੇ ਕੋਲੋਂ ਲੰਘ ਰਹੇ ਸਰਕਾਰੀ ਖਾਲੇ ਤੋਂ ਲਗਭਗ 15 ਫੁੱਟ ਦੂਰੀ ਤੋਂ ਆਪਣਾ ਨਿੱਜੀ ਖਾਲਾ ਬਣਾ ਕੇ ਟਿਊਬਵੈੱਲ ‘ਚ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਵਰਤਮਾਨ ‘ਚ ਮੇਰੇ ਖੇਤ ‘ਚ ਲੱਗੇ ਟਿਊਬਵੈੱਲ ‘ਚ ਪਾਣੀ ਦੇ ਪੱਧਰ ‘ਚ ਕਾਫ਼ੀ ਸੁਧਾਰ ਹੋਇਆ ਹੈ ਹੁਣ ਅਸੀਂ ਜਦੋਂ ਖੇਤਾਂ ‘ਚ ਜ਼ਰੂਰਤ ਹੁੰਦੀ ਹੈ ਤਾਂ ਇਸ ਦੇ ਪਾਣੀ ਦੀ ਵਰਤੋਂ ਲਗਾਤਾਰ ਕਰ ਰਹੇ ਹਾਂ ਇਸ ਵਿਧੀ ਨਾਲ ਪੈਦਾਵਾਰ ‘ਚ ਵੀ ਕਾਫ਼ੀ ਵਾਧਾ ਹੋਣ ਲੱਗਿਆ ਹੈ ਇਹ ਵਿਧੀ ਖੇਤ ‘ਚ ਡਿੱਗੀ ਬਣਾਉਣ ਤੋਂ ਘੱਟ ਖਰਚ ‘ਤੇ ਤਿਆਰ ਹੋ ਜਾਂਦੀ ਹੈ ਇਸ ਵਿਧੀ ਦੇ ਪ੍ਰਚਾਰ-ਪ੍ਰਸਾਰ ਦਾ ਇਹ ਫਾਇਦਾ ਹੋਇਆ ਕਿ ਹੁਣ ਬਹੁਤ ਸਾਰੇ ਕਿਸਾਨ ਇਸ ਵਿਧੀ ਨੂੰ ਅਪਣਾਉਣ ਲੱਗੇ ਹਨ ਇਸ ਨਾਲ ਇੱਕ ਤਾਂ ਭੂ-ਜਲ ਪੱਧਰ ਉੱਪਰ ਉੱਠਣ ਨਾਲ ਡਾਰਕ ਜੋਨ ਬਣਨ ਦਾ ਖ਼ਤਰਾ ਘੱਟ ਹੋ ਗਿਆ ਹੈ

ਕਿਸਾਨ ਭਰਾਵਾਂ ਨੂੰ ਸੁਝਾਅ ਹੈ ਕਿ ਇਸ ਵਿਧੀ ਨੂੰ ਅਪਣਾ ਕੇ ਨਹਿਰੀ ਪਾਣੀ ਤੇ ਬਾਰਿਸ਼ ਦੇ ਪਾਣੀ ਨੂੰ ਆਪਣੇ ਟਿਊਬਵੈੱਲ ‘ਚ ਇਕੱਠਾ ਕਰੋ ਇਹੀ ਪਾਣੀ ਬਾਅਦ ‘ਚ ਸਿੰਚਾਈ ‘ਚ ਸਹਾਈ ਹੋਵੇਗਾ, ਜਿਸ ਨਾਲ ਪੈਦਾਵਾਰ ਵਧੇਗੀ ਅਤੇ ਉਸ ਦੇ ਨਾਲ-ਨਾਲ ਭੂ-ਜਲ ਪੱਧਰ ‘ਚ ਵੀ ਸੁਧਾਰ ਆਵੇਗਾ
-ਅਨਿਲ ਗੋਰੀਵਾਲਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ